Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਕਈ ਦਲੇਰਾਨਾ ਕਿੱਸੇ ਜੁੜੇ ਹੋਏ ਹਨ ਬਾਪੂ ਇੰਦਰ ਸਿੰਘ ਭੁੱਲਰ ਦੇ ਜੀਵਨ ਨਾਲ, ਪਰਿਵਾਰਿਕ ਮੂਲ ਅਤੇ ਵਿਆਜ ਨੂੰ ਅਥਾਹ ਪਿਆਰ ਕਰਨ ਵਾਲਾ ਬਜੁਰਗ ਸੀ ਸ੍ਰ; ਭੁੱਲਰ ਤਾਜੋਕੇ ਖੁਰਦ

August 21, 2021 12:57 PM

ਪਰਿਵਾਰਿਕ ਮੂਲ ਅਤੇ ਵਿਆਜ ਨੂੰ ਅਥਾਹ ਪਿਆਰ ਕਰਨ ਵਾਲਾ ਬਜੁਰਗ ਸੀ ਸ੍ਰ; ਇੰਦਰ ਸਿੰਘ ਭੁੱਲਰ ਤਾਜੋਕੇ ਖੁਰਦ

ਭੋਗ ’ਤੇ ਵਿਸ਼ੇਸ  

7ਡੇਅ ਨਿਊਜ ਸਰਵਿਸ
                  ਨੇੜਲੇ ਪਿੰਡ ਤਾਜੋਕੇ ਦੇ ਸਭ ਤੋ ਵਡੇਰੀ ਉਮਰ ਦੇ ਬਜੁਰਗ ਬਾਪੂ ਇੰਦਰ ਸਿੰਘ ਭੁੱਲਰ ਆਖਿਰ ਲੰਬੀ ਤੰਦਰੁਸਤੀ ਹੰਢਾਉਣ ਤੋ ਬਾਅਦ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਚਲ ਵਸੇ। ਸ੍ਰ; ਇੰਦਰ ਸਿੰਘ ਭੁੱਲਰ 102 ਸਾਲ ਦੀ ਉਮਰ ਹੰਢਾ ਕੇ ਰੰਗਲੇ ਸੰਸਾਰ ਨੂੰ ਅਲਵਿਦਾ ਆਖ ਕੇ ਗਏ ਹਨ। ਸ੍ਰ; ਇੰਦਰ ਸਿੰਘ ਭੁੱਲਰ ਪਿਤਾ ਸਾਹਿਬ ਸਿੰਘ ਅਤੇ ਮਾਤਾ ਧੰਨ ਕੌਰ ਦੀ ਕੁੱਖੋ ਪੈਦਾ ਹੋਏ, ਜਿਨਾਂ ਦਾ ਵਿਆਹ ਬੁਰਜ ਮਹਿਮਾ (ਬਠਿੰਡਾ) ਵਿਖੇ ਮਾਤਾ ਜਲ ਕੌਰ ਨਾਲ ਹੋਇਆ। ਜਿਨਾਂ ਨੇ ਘਰ ਪੰਜ ਬੱਚਿਆਂ ਨੇ ਕਿਲਕਾਰੀਆਂ ਮਾਰੀਆ, ਦੋ ਪੁੱਤਰ ਅਤੇ ਤਿੰਨ ਧੀਆਂ ਦੇ ਮਾਪੇ ਬਣਨ ਦਾ ਇਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਮਾਤਾ ਜਲ ਕੌਰ ਨਾਲ ਇਕ ਵਧੀਆ ਜੀਵਨ ਬਿਤਾਇਆ। ਸ੍ਰ; ਇੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਪੁੱਜੇ ਲੋਕਾਂ ਨੇ ਦੱਸਿਆਂ ਕਿ ਇਨਾਂ ਨੇ ਦੇਸ਼ ਦੀ ਵੰਡ ਦਾ ਸਮੁੱਚਾ ਹਾਲ ਭਰ ਜਵਾਨੀ ਵਿਚ ਅਪਣੀ ਅੱਖੀ ਵੇਖਿਆ ਹੈ ਅਤੇ ਸੈਕੜੇ ਲੋਕਾਂ ਦੀ ਜਾਨ ਬਚਾਉਣ ਵਿਚ ਇਹ ਸਹਾਇ ਸਿੱਧ ਹੋਏ ਹਨ। ਪਿੰਡ ਅੰਦਰ ਇਨਾਂ ਦੇ ਦਲੇਰਾਨਾ ਕਈ ਕਿੱਸੇ ਸੱਥ ਵਿਚ ਅਕਸਰ ਹੀ ਚਲਦੇ ਰਹਿੰਦੇ ਹਨ, ਮੁੱਢੋ ਹੀ ਰਾਜਨੀਤੀ ਦਾ ਸ਼ੌਕ ਰੱਖਣ ਵਾਲੇ ਬਾਪੂ ਭੁੱਲਰ ਪਹਿਲਾ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਅਤੇ ਸਰਪੰਚ ਦੀ ਚੋਣ ਵਿਚ ਵੀ ਇਕ ਵਾਰ ਇਨਾਂ ਨੇ ਹਿੱਸਾ ਲਿਆ ਪਰ ਸ਼ਾਇਦ ਖੁੰਝ ਗਏ, ਪਰ ਅਣਪੜ ਹੋਣ ਦੇ ਬਾਵਜੂਦ ਰਾਜਨੀਤੀ ਵਿਚ ਡੂੰਘੀ ਦਿਲਚਸਪੀ ਇਨਾਂ ਦੇ ਘਰ ਕਈ ਵਰਿਆਂ ਤੱਕ ਸਰਪੰਚੀ ਰੱਖ ਗਈ। ਰਾਜਨੀਤੀ ਦੇ ਨਾਲ ਪੁਰਾਣੇ ਸਮਿਆਂ ਵਾਂਗ ਬਾਪੂ ਭੁੱਲਰ

ਹਥਿਆਰ ਅਤੇ ਘੋੜਿਆਂ ਦਾ ਵੀ ਵੱਡਾ ਸ਼ੌਕੀ ਸੀ ਅਤੇ ਸੁਣਨ ਵਿਚ ਹੈ ਕਿ ਪਰਿਵਾਰ ਕੋਲ ਇੰਗਲੈਂਡ ਦੀ ਰਾਇਫਲ ਅਜੇ ਵੀ ਮੌਜੂਦ ਹੈ, ਜੋ ਇਨਾਂ ਦੇ ਪੋਤਰੇ ਬਲਤੇਜ ਸਿੰਘ ਭੁੱਲਰ ਪੰਚ ਦੇ ਨਾਂਅ ’ਤੇ ਹੈ। ਇਨਾਂ ਦੇ ਰਾਜਸੀ ਜੀਵਨ ਦੀ ਦਿਲਚਸਪੀ ਨੇ ਪਰਿਵਾਰ ਵਿਚ ਇਸ ਦੀ ਚੇਟਕ ਲਾ ਦਿੱਤੀ ਅਤੇ ਦੋਵੇ ਪੁੱਤਰਾਂ ਬਲਵੰਤ ਸਿੰਘ ਅਤੇ ਕੁਲਵੰਤ ਸਿੰਘ ਵਿਚ ਛੋਟਾ ਕੁਲਵੰਤ ਸਿੰਘ ਬੋਘਾ ਪ੍ਰਧਾਨ ਜੋ ਪੂਰੇ ਜਿਲੇਂ ਅੰਦਰ ਰਾਜਸੀ ਆਗੂ ਵਜੋ ਵਿਚਰਦਾ ਸੀ ਨੇ ਪਿਤਾ ਦੀ ਸਾਂਝ ਵਾਲੀ ਕਾਂਗਰਸ ਛੱਡ ਕੇ ਅਕਾਲੀ ਦਲ ਨਾਲ ਰਾਜਸੀ ਸਾਂਝ ਪਾ ਲਈ ਅਤੇ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਸਵ: ਮਲਕੀਤ ਸਿੰਘ ਕੀਤੂ ਸਾਬਕਾ ਵਿਧਾਇਕ ਦੇ ਕਾਫੀ ਨੇੜੇ ਸਮਝਿਆ ਜਾਂਦਾ
ਕੁਲਵੰਤ ਸਿੰਘ ਬੋਘਾ ਟਰੱਕ ਯੂਨੀਅਨ ਤਪਾ ਦਾ ਪ੍ਰਧਾਨ ਬਣਨ ਦੇ ਨਾਲ 2009 ਦੇ ਕਰੀਬ ਸੂਬੇ ਅੰਦਰ ਹੋਈਆ ਪੰਚਾਇਤੀ ਚੋਣਾਂ ਵਿਚ ਪਿੰਡ ਤਾਜੋਕੇ ਦੇ ਸਰਪੰਚ ਬਣ ਕੇ ਅਪਣੇ ਪਿਤਾ ਦਾ ਉਹ ਸੁਪਨਾ ਪੂਰਾ ਕਰ ਦਿੱਤਾ ਜੋ ਸ਼ਾਇਦ ਉਨਾਂ ਨੇ ਜਾਗਦੀਆ ਅੱਖਾਂ ਨਾਲ ਕਈ ਸਾਲ ਤੱਕ ਮਨ ਵਿਚ ਸਮੋਇਆ ਹੋਇਆ ਸੀ। ਪਿੰਡ ਅੰਦਰ ਅਨੇਕਾਂ ਵਿਕਾਸ ਕਾਰਜ ਕਰਵਾਏ। ਕੁਲਵੰਤ ਸਿੰਘ ਬੋਘਾ ਦੇ ਸਰਪੰਚ ਬਣਨ ਦੀ ਖੁਸ਼ੀ ਸਾਇਦ ਪੂਰੇ ਪਰਿਵਾਰ ਤੋ ਕਿਤੇ ਜਿਆਦਾ ਬਾਪੂ ਇੰਦਰ ਸਿੰਘ ਭੁੱਲਰ ਨੂੰ ਹੋਈ। ਪ੍ਰਧਾਨ ਬੋਘਾ ਦਾ ਰਾਜਸੀ ਤੌਰ ’ਤੇ ਹੱਥ ਅਕਾਲੀ ਦਲ ਵਿਚ ਐਨਾ ਪੈਣ ਲੱਗਿਆ ਕਿ ਹਲਕੇ ਅੰਦਰੋ ਕਈ ਵਾਰ ਵਿਧਾਇਕ ਰਹੇ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਭਾਈ ਗੋਬਿੰਦ ਸਿੰਘ ਲੌਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਬਾਰਾ ਸਿੰਘ ਗੁਰੂ ਸਾਬਕਾ ਪਿ੍ਰੰਸੀਪਲ ਸਕੱਤਰ ਸਣੇ ਅਨੇਕਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਚੰਗੇ ਅਤੇ ਸੁਖਾਂਵੇ ਸਬੰਧ ਬਣ ਗਏ। ਸਿਆਸੀ ਤੌਰ ’ਤੇ ਲੰਬਾਂ ਸਮਾਂ ਪ੍ਰਧਾਨ ਬੋਘਾ ਦੀ ਤੂਤੀ ਇਲਾਕੇ ਅੰਦਰ ਬੋਲਦੀ ਰਹੀ ਅਤੇ ਦੂਜੀ ਵਾਰ ਅਕਾਲੀ ਦਲ ਦੀ 2012 ਵਿਚ ਸਰਕਾਰ ਬਣਨ ’ਤੇ ਪ੍ਰਧਾਨ ਬੋਘਾ ਦੀ ਪਤਨੀ ਮਨਜੀਤ ਕੌਰ ਭੁੱਲਰ ਵੀ ਪਿੰਡ ਤਾਜੋਕੇ ਦੇ ਹੋਏ ਗ੍ਰਾਮ ਪੰਚਾਇਤ ਵਜੋ ਦੋ ਟੁਕੜਿਆਂ ਵਿਚ ਤਾਜੋਕੇ ਖੁਰਦ ਤੋ ਨਿਰਵਿਘਨ ਸਰਪੰਚ ਚੁਣੀ ਗਈ। ਪ੍ਰਧਾਨ ਬੋਘਾ ਦਾ ਅਪਣੇ ਮਾਪਿਆਂ ਸਣੇ ਪੂਰੇ ਪਰਿਵਾਰ ਨਾਲ ਅਥਾਹ ਪਿਆਰ ਸੀ। ਧੀਆਂ ਦੇ ਵਿਆਹ ਉਪਰੰਤ ਸੁਹਰਿਆਂ ਘਰ ਤੁਰ ਜਾਣ ’ਤੇ ਅਪਣੇ ਰਾਜਸੀ ਵਾਰਿਸ ਬਲਤੇਜ ਸਿੰਘ ਭੁੱਲਰ ਪੁੱਤਰ ਨੂੰ ਵੀ ਉਨਾਂ ਨੇ ਪਿਛਲੇ ਸਮੇਂ ਦਸੰਬਰ 2018 ਵਿਚ ਹੋਈਆ ਪੰਚਾਇਤੀ ਚੋਣਾਂ ਵਿਚ ਸਿਆਸੀ ਮੈਦਾਨ ਵਿਚ ਉਤਾਰ ਦਿੱਤਾ ਅਤੇ ਪਿੰਡ ਦੇ ਐਸ.ਸੀ ਭਾਈਚਾਰੇ ਲਈ ਰਾਂਖਵਾ ਸਰਪੰਚ ਬਣਨ ’ਤੇ ਪਿੰਡ ਅੰਦਰ ਅਕਾਲੀ ਹਮਾਇਤੀ ਸਰਪੰਚ ਹੀ ਨਹੀ ਬਣਾਇਆ ਬਲਕਿ ਉਨਾਂ ਦੇ ਪੁੱਤਰ ਬਲਤੇਜ ਸਿੰਘ ਭੁੱਲਰ ਵੀ ਨਿਰਵਿਰੋਧ ਪੰਚ ਚੁਣੇ ਗਏ, ਪਰ ਪ੍ਰਮਾਤਮਾ ਨੂੰ ਕੁਝ ਹੋਰ ਵੀ ਮੰਜੂਰ ਸੀ ਹੱਸਦੇ ਹੱਸਦੇ ਭੁੱਲਰ ਪਰਿਵਾਰ ’ਤੇ ਅਜਿਹੀ ਕੁਦਰਤ ਦੀ ਕਾਰੋਪੀ ਆਈ ਕਿ ਪ੍ਰਧਾਨ ਬੋਘਾ ਪਿਛਲੇ ਵਰੇਂ ਫਰਵਰੀ 2020 ਵਿਚ ਅਚਾਨਕ ਦਿਲ ਦਾ ਦੋਰਾ ਪੈ ਜਾਣ ਕਾਰਨ ਅਕਾਲ ਚਲਾਣਾ ਕਰ ਗਏ, ਜੋ ਇਕਲੇ ਪਰਿਵਾਰ ਲਈ ਹੀ ਨਹੀ ਬਲਕਿ ਇਲਾਕੇ ਲਈ ਦੁਖਦਾਇਕ ਪਲ ਸਨ। ਮਾਪਿਆਂ ਦੇ ਲਾਡਲਾ ਪ੍ਰਧਾਨ ਬੋਘਾ ਦੇ ਅਕਾਲ ਚਲਾਣੇ ਨੇ ਬਜੁਰਗ ਮਾਪਿਆਂ ਕੋਲੋ ਉਹ ਸੋਟੀ ਖੋ ਲਈ, ਜੋ ਉਨਾਂ ਦਾ ਸਹਾਰਾ ਸੀ, ਪਰ ਉਨਾਂ ਦੀ ਸਿਆਸੀ ਸਲਤਨਤ ਨੂੰ ਵਿਖਾਏ ਪਦਚਿੰਨਾਂ ’ਤੇ ਚਲਦਿਆਂ ਉਨਾਂ ਦਾ
ਫਰਜੰਦ ਬਲਤੇਜ ਸਿੰਘ ਭੁੱਲਰ ਨੇ ਅਪਣੇ ਤਾਇਆ ਬਲਵੰਤ ਸਿੰਘ ਭੁੱਲਰ ਪ੍ਰਧਾਨ ਤੀ ਤਾਜੋਕੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨਾਲ ਮਿਲ ਕੇ ਬਾਖੂਬੀ ਨਿਭਾ ਰਿਹਾ ਹੈ, ਪਿੰਡ ਦੇ ਸਾਂਝੇ ਕੰਮਾਂ ਵਿਚ ਜਿੱਥੇ ਬਲਤੇਜ ਸਿੰਘ ਭੁੱਲਰ ਤਨਦੇਹੀ ਨਾਲ ਹਿੱਸਾ ਲੈਂਦੇ ਹਨ, ਉਥੇ ਪਾਰਟੀ ਅੰਦਰ ਵੀ ਵਧੀਆਂ ਢੰਗ ਤਰੀਕੇ ਨਾਲ ਕੰਮ ਕਰਦੇ ਹਨ। ਜਿਸ ਦੇ ਚਲਦਿਆਂ ਹੀ ਯੂਥ ਅਕਾਲੀ ਦਲ ਵਿਚ ਇਕ ਵਧੀਆ ਸਥਾਨ ਬਣਾਉਣ ਵਿਚ ਉਹ ਸਫਲ ਹੋਏ ਹਨ। ਸ੍ਰ; ਇੰਦਰ ਸਿੰਘ ਭੁੱਲਰ ਅਪਣੇ ਪੁੱਤਰਾਂ ਦੇ ਨਾਲ ਅਪਣੇ ਪੋਤਰਿਆਂ ਅਤੇ ਪੜਪੋਤਰਿਆਂ ਨੂੰ ਅਥਾਹ ਪਿਆਰ ਕਰਨ ਵਾਲੇ ਬਜੁਰਗ ਹਨ। ਬਾਪੂ ਇੰਦਰ ਸਿੰਘ ਭੁੱਲਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ 22 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਪੰਜਾਬ ਸਿੰਘ ਪਿੰਡ ਤਾਜੋਕੇ ਜਿਲਾ ਬਰਨਾਲਾ ਵਿਖੇ ਬਾਅਦ ਦੁਪਿਹਰ 1:00 ਵਜੇ ਪਵੇਗਾ। ਭੋਗ ਉਪਰੰਤ ਸ੍ਰ; ਇੰਦਰ ਸਿੰਘ ਭੁੱਲਰ ਨੂੰ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਆਗੂ ਸ਼ਰਧਾ ਦੇ ਫੁੱਲ ਭੇਂਟ ਕਰਨਗੇ। -ਪੇਸ਼ਕਸ਼ ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ