Monday, April 29, 2024
BREAKING NEWS
ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

World

ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਤੋ ਦੋ ਵਾਰ ਚੋਣ ਲੜ੍ਹ ਚੁੱਕੇ ਜਨਮੇਜਾ ਸਿੰਘ ਸੇਖੋ ਨੇ ਹਲਕਾ ਮੌੜ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਸਣੇ ਆਪਣੇ ਸਮੱਰਥਕਾਂ ਅਤੇ ਹਲਕਾ ਵਾਸੀਆਂ ਦੇ ਇਕ ਰੈਲੀ ਰੂੁਪੀ ਮੌੜ ਦੇ ਇਕ ਪੈਲੇਸ ਵਿਚ ਰੱਖੇ ਭਰਵੇਂ ਇੱਕਠ ਨੂੰ ਆਉਦੀਆ ਲੋਕ ਸਭਾ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਕੀਤੀ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਸਿਆਸੀ ਦਲ ਹਨ,

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ

ਸਥਾਨਕ ਸ਼ਹਿਰ ਅੰਦਰੋ ਬੀਤੇ ਕੱਲ ਤੋ ਇਕ ਸ਼ੈਲਰ ਵਿਚਲ ਲੱਗੇ ਨੋਜਵਾਨ ਮੁਨਸ਼ੀ ਨੂੰ ਪੁਲਿਸ ਵੱਲੋ ਚੁੱਕੇ ਜਾਣ ਦੀ ਪਹੇਲੀ ਬਣੀ ਹੋਈ ਹੈ। ਜਿਸ ਲਈ ਖੁਦ ਲੋਕਲ ਪੁਲਿਸ ਵੀ ਹੈਰਾਨ ਪ੍ਰੇਸ਼ਾਨ ਹੋਈ ਖੜੀ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿੱਲ ਵਿਚ ਬਤੌਰ ਮੁਨਸ਼ੀ ਕੰਮ ਕਰਦੇ ਪਵਨ ਸਿੰਘ ਨਾਮਕ ਨੋਜਵਾਨ ਨੂੰ ਬੀਤੇ ਕੱਲ ਇਕ ਨਾਈ ਦੀ ਦੁਕਾਨ ਤੋ ਪੁਲਿਸ ਦੀ ਇਕ ਗੱਡੀ ਵਿਚ ਸਵਾਰ ਲੋਕਾਂ ਨੇ ਆ ਦਬੋਚਿਆ। ਹਾਜਰੀਨ ਅਨੁਸਾਰ ਉਕਤ ਨੋਜਵਾਨ ਨੂੰ ਦਬੋਚਣ ਆਈ ਪੁਲਿਸ ਸਕਾਰਪਿਓ ਗੱਡੀ ’ਤੇ ਆਈ।

ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਦੀ ਸਿਆਸੀ ਖੇਡ ਵਿਗੜੀ, ਲੋਕ ਸਭਾ ਅਧੀਨਲੇ 9 ਹਲਕਿਆਂ ਵਿਚੋ ਅਕਾਲੀ ਦਲ ਦੀ ਚੋਣ ਲੜਣ ਵਾਲਾ ਕੋਈ ਪਾਰਟੀ ’ਚ ਵਿਖਾਈ ਨਹੀ ਦੇ ਰਿਹਾ

ਲੋਕ ਸਭਾ ਹਲਕਾ ਬਠਿੰਡਾ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਕਿ ਕਿਸੇ ਵੇਲੇ ਅਕਾਲੀ ਦਲ ਦੀ ਤੂਤੀ ਸਭ ਤੋ ਵਧੇਰੇ ਲੋਕ ਸਭਾ ਹਲਕਾ ਬਠਿੰਡਾ ਅਧੀਨਲੇ 9 ਹਲਕਿਆਂ ਵਿਚ ਵੱਜਦੀ ਸੀ ਪਰ ਅਜਿਹੀ ਕੋਈ ਐਸੀ ਚੰਦਰੀ ਸਿਆਸੀ ਨਜਰ ਲੱਗੀ ਕਿ ਪੂਰੇ ਦਾ ਪੂਰਾ ਸਿਆਸੀ ਭਾਂਡਾ ਹੀ ਭੰਜ ਕੇ ਰੱਖ ਦਿੱਤਾ। ਲੋਕ ਸਭਾ ਹਲਕੇ ਅਧੀਨਲੇ 9 ਵਿਧਾਨ ਸਭਾ ਹਲਕਿਆਂ ਅੰਦਰ ਸਿਆਸੀ ਤਸਵੀਰ ਤਾਂ 2017 ਵਿਚ ਹੀ ਬਦਲੀ ਨਜਰ ਆਈ 

ਅਰਵਿੰਦ ਕੇਜਰੀਵਾਲ ਗਿ੍ਰਫਤਾਰੀ ਮਾਮਲਾ, ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ, ਲੋਕ ਭਾਜਪਾ ਦਾ ਸਿਆਸੀ ਤਖਤਾ ਪਲਟਣ ਦੀ ਤਿਆਰੀ ’ਚ-ਵਿਧਾਇਕ ਉਗੋਕੇ

ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ ਬੀਤੇ ਦਿਨੀ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਹੋਏ ਇਕਠ ਸਬੰਧੀ ਬੋਲਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਆਪ ਮੁਹਾਰੇ ਹੋ ਕੇ ਪੁੱਜਣਾ ਸਾਬਿਤ ਕਰਦਾ ਹੈ ਕਿ ਦੇਸ਼ ਦੇ ਲੋਕ ਈਮਾਨਦਾਰ ਆਗੂ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਚਾਹੁੰਦੇ ਸਨ 

ਮਜਦੂਰਾਂ ਦੀ ਜੱਥੇਬੰਦੀ ਫੂਡ ਐਂਡ ਅਲਾਇੰਡ ਯੂਨੀਅਨ ਨੇ ਹੈਪੀ ਸਿੰਘ ਨੂੰ ਪ੍ਰਧਾਨ ਥਾਪਿਆ

ਫੂਡ ਐਂਡ ਅਲਾਇੰਡ ਯੂਨੀਅਨ ਵਿਖੇ ਨਵੀ ਤਬਦੀਲੀ ਨਜਰ ਆਈ, ਜਦ ਹੈਪੀ ਸਿੰਘ ਨੂੰ ਮੁੜ ਲੇਬਰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਗਿਆ। ਨਵ ਨਿਯੁਕਤ ਪ੍ਰਧਾਨ ਹੈਪੀ ਸਿੰਘ ਨੇ ਜਿੱਥੇ ਮਜਦੂਰ ਯੂਨੀਅਨ ਦੇ ਸਾਥੀਆਂ ਦਾ ਉਸ ਨੂੰ ਮੁੜ ਪ੍ਰਧਾਨ ਬਣਾਉਣ ‘ਤੇ ਧੰਨਵਾਦ ਕੀਤਾ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਉਨ੍ਹਾਂ ਦੀ ਟੀਮ ਦਾ ਵੀ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਜਿਨ੍ਹਾਂ ਦੇ ਅਸ਼ਰੀਰਵਾਦ ਸਦਕਾ ਉਹ ਮਜਦੁੂਰ ਯੂਨੀਅਨ ਵਿਖੇ ਮੁੜ ਪ੍ਰਧਾਨ ਬਣੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਅਤੇ

ਹਮ ਨਹੀ ਸੁਧਰੇਗੇ, ਮਾਮਲਾ ਸਰਕਾਰੀ ਹਸਪਤਾਲ ਦਾ, ਬਿਨ੍ਹਾਂ ਕਿਸੇ ਮਾਪਦੰਡਾਂ ਤੋ ਕੁਰਸੀਆਂ ’ਤੇ ਬੈਠੇ ਕਰਮਚਾਰੀ ਮਰੀਜਾਂ ’ਤੇ ਪੈ ਰਹੇ ਨੇ ਭਾਰੂ

ਅਕਸਰ ਸੁਰਖੀਆ ਵਿਚ ਰਹਿਣ ਵਾਲਾ ਸਥਾਨਕ ਸਬ ਡਵੀਜਨਲ ਹਸਪਤਾਲ ਤਪਾ ਨਾਲ ਇਕ ਹੋਰ ਸੁਰਖੀ ਜੁੜ ਗਈ ਹੈ। ਜਿਸ ਨੇ ਹਸਪਤਾਲ ਦੀ ਕਾਰੁਗਜਾਰੀ ਅਤੇ ਪ੍ਰਬੰਧਾਂ ’ਤੇ ਵੱਡਾ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਹਸਪਤਾਲ ਦੀ ਕਾਰੁਗਜਾਰੀ ਵੇਖ ਕੇ ਸ਼ੋਅਲੇ ਫਿਲਮ ਦਾ ਸੀਨ ਯਾਦ ਆ ਜਾਂਦਾ ਹੈ, ਜਿਸ ਵਿਚ ਜੇਲ੍ਹਰ ਅਸਰਾਨੀ ਦਾ ਡਾਇਲਾਗ ’ ਹਮ ਨਹੀ ਸੁਧਰੇਗੇ ‘ ਪਰ ਸੁਧਰੀਆ ਉਸ ਵੇਲੇ ਜਦ ਤੱਤਾ ਸਰੀਆ ਹੱਥ ਵਿਚ ਚੁੱਕ ਲਿਆ, ਸੋ ਹੁਣ ਹਸਪਤਾਲ ਦਾ ਕੁਝ ਸਟਾਫ ਵੀ ਹੁਣ ਸੁਧਰਨ ਦੀ ਥਾਂ ਤੱਤਾ 

ਫਰੀਦਕੋਟ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਭ ਨੂੰ ਪਾ ਸਕਦੇ ਨੇ ਸਿਆਸੀ ਤੌਰ ’ਤੇ ਪੜਣੇ,

ਭਾਰਤੀ ਜਨਤਾ ਪਾਰਟੀ ਵੱਲੋ ਬੀਤੇ ਕੱਲ ਆਪਣੀ ਜਾਰੀ ਕੀਤੀ ਸੂਚੀ ਵਿਚ ਪੰਜਾਬ ਅੰਦਰਲੇ ਅੱਧੀ ਦਰਜਣ ਉਮੀਦਵਾਰਾਂ ਦਾ ਐਲਾਣ ਤੋ ਬਾਅਦ ਸੂਬੇ ਅੰਦਰ ਕਿਸੇ ਵੀ ਸਿਆਸੀ ਧਿਰ ਨਾਲ ਇਨ੍ਹਾਂ ਚੋਣਾਂ ਵਿਚ ਹੋਣ ਵਾਲੇ ਸਿਆਸੀ ਗਠਜੋੜ ਨੂੰ ਵਿਰਾਮ ਲਗਾ ਦਿੱਤਾ ਹੈ। ਜਾਰੀ ਸੂਚੀ ਵਿਚ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਨੇ ਗਾਇਕੀ ਦੇ ਖੇਤਰ ਵਿਚਲੇ ਵੱਡੇ ਨਾਂਅ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਪਾਰਟੀ ਉਮੀਦਵਾਰ ਵਜੋ ਉਤਾਰ ਕੇ ਆਮ ਆਦਮੀ ਪਾਰਟੀ 

ਪੰਜਾਬ ਬਚਾਓ ਯਾਤਰਾ ਨੇ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਵਰਕਰਾਂ 'ਚ ਭਰਿਆ ਜੋਸ਼, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਰਾਮਪੁਰਾ ਫੂਲ ਪਹੁੰਚਣ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਹੋਇਆਂ ਕਿਹਾ ਕਿ ਰਾਮਪੁਰਾ ਫੂਲ ਵਾਲੇ ਝਾੜੂ ਵਾਲਿਆਂ ਤੋਂ ਜ਼ਿਆਦਾ ਹੀ ਅੱਕੇ ਹੋਏ ਲੱਗਦੇ ਹਨ ਤੇ ਝਾੜੂ ਵਾਲਿਆਂ ਦਾ ਬੁਖਾਰ ਲਾਉਣ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿਉ 

ਭਾਜਪਾ ਦੇ ਐੱਮ.ਐੱਸ.ਐੱਮ.ਈ. ਸੈੱਲ ਦੇ ਜਿਲਾ ਅਸ਼ਵਨੀ ਬਹਾਵਲਪੁਰੀਆ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਵੱਲੋ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕਰਨ ’ਤੇ ਇਕ ਯਾਦਗਾਰੀ ਸਨਮਾਨ ਸਮਾਰੋਹ ਗੋਇਲ ਰਾਇਸ ਮਿਲ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਜਿਲਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਦੀ

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਬਠਿੰਡਾ ਵਿਖੇ ਵੱਡਾ ਇੱਕਠ ਵਿਖਾਈ ਦਿੱਤਾ

ਦੇਸ਼ ਅੰਦਰ ਆਮ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸੂਬੇ ਦੀ ਬਹੁਚਰਚਿਤ ਸੀਟ ਬਠਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਵਿੱਢੀ ਪੰਜਾਬ ਬਚਾਓ ਯਾਤਰਾ ਦੌਰਾਨ ਰੋਡ ਸ਼ੋਅ ਕੱਢਿਆ। ਪਾਰਟੀ ਪ੍ਰਧਾਨ ਬਾਦਲ ਨੇ ਆਮ ਆਦਮੀ ਪਾਰਟੀ ਵੱਲੋ ਚੋਣ ਮੈਦਾਨ ਵਿਚ ਉਤਾਰੇ ਆਪਣੇ ਪੰਜ ਮੰਤਰੀਆਂ ਦਾ ਪਹਿਲਾ ਅਸਤੀਫਾ ਦੇਣ ਅਤੇ ਫੇਰ ਚੋਣ ਮੈਦਾਨ ਵਿਚ ਕੁੱਦਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜਰ ਰਹਿਣ ਕਾਰਨ ਪ੍ਰਸਾਸਕੀ ਅਧਰੰਗ ਨਹੀਂ ਸਹਿ ਸਕਦਾ ਜਦਕਿ ਚੋਣਾਂ ਲੜਨ ਵਾਲੇ ਮੰਤਰੀ ਅਹਿਮ ਵਿਭਾਗਾਂ ’ਤੇ ਬਿਰਾਜਮਾਨ ਹਨ। 

ਉਦਯੋਗਪਤੀ ਅਸਵਨੀ ਬਹਾਵਲਪੁਰੀਆ ਭਾਜਪਾ ਦੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਦੇ ਜਿਲਾ ਪ੍ਰਧਾਨ ਬਣੇ, ਸ਼ਹਿਰੀਆਂ ’ਚ ਖੁਸ਼ੀ ਦੀ ਲਹਿਰ

ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਨੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਲੈ ਕੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਪੱਤਰ ਰਾਹੀ ਇਸ ਨਿਯੁਕਤੀ ’ਤੇ ਸਹੀ ਪਾਈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਅਸ਼ਵਨੀ ਬਹਾਵਲਪੁਰੀਆਂ ਦੀ ਇਸ ਨਿਯੁਕਤੀ ਦਾ ਸ਼ਹਿਰੀਆਂ ਅਤੇ 

पूर्व मुख्यमंत्री शिवराज चौहान की दूसरी राजनीतिक पारी की शुरुआत को लेकर बीजेपी में खुशी की लहर

देश में होने वाले आम चुनाव से पहले बीजेपी ने अपने उम्मीदवारों की पहली सूची जारी कर दी है और पहले दौर में अन्य राजनीतिक दलों को बड़ी चुनौती दी है. पार्टी की ओर से जारी सूची में देश के सबसे बड़े राज्य उत्तर प्रदेश के बाद अहम माने जाने वाले मध्य प्रदेश से दर्जनों उम्मीदवारों को चुनाव मैदान में उतारा गया है. जिसमें सबसे अहम है नवंबर में हुआ विधान सभा चुनाव जीतने वाले पूर्व मुख्यमंत्री 

ਸਾਬਕਾ ਕੈਬਨਿਟ ਮੰਤਰੀ ਕਾਂਗੜ੍ਹ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਅਤੇ ਲੋਕਾਂ ਦਾ ਜਨ ਸੈਲਾਬ ਉਮੜਿਆ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਉਪਰੰਤ ਆਪਣੀ ਗ੍ਰਹਿ ਵਿਖੇ ਰੱਖੀ ਪਲੇਠੀ ਵਰਕਰ ਮਿਲਣੀ ਨੂੰ ਸੰਬੋਧਨ ਕਰਨ ਲਈ ਸੂਬਾਈ ਕਾਂਗਰਸ ਲੀਡਰਸ਼ਿਪ ਅਤੇ ਹਲਕੇ ਦੇ ਲੋਕਾਂ ਦਾ ਵੱਡਾ ਜਨ ਸੈਲਾਬ ਉਮੜਿਆ। ਜਿਸ ਦੀ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਸੁਣਾਈ ਦਿੱਤੀ। ਵੱਡੀ ਗਿਣਤੀ ਵਿਚ ਜੁੜੇ ਹਲਕਾ ਫੂਲ ਦੇ ਵਰਕਰਾਂ ਨੂੰ

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ - ਚੰਡੀਗੜ੍ਹ ਵਿੱਚ ਭਾਜਪਾ ਦਾ ਮੇਅਰ ਬਣਨਾ ਪਾਰਟੀ ਦੀ ਵੱਡੀ ਜਿੱਤ

ਭਾਜਪਾ ਦਾ ਪੰਜਾਬ ਵਿਚ ਦਿਨ ਪ੍ਰਤੀ ਦਿਨ ਵੱਧ ਰਹੇ ਆਧਾਰ ਤੋਂ ਲੱਗਦਾ ਹੈ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਵੱਡੀ ਗਿਣਤੀ ਵਿਚ ਜਿੱਤ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਚੰਡੀਗੜ੍ਹ ਵਿਖੇ ਭਾਜਪਾ ਦਾ ਇੱਕ ਵਾਰ ਫੇਰ ਤੋਂ ਮੇਅਰ ਬਣਨ ਨਾਲ ਵਿਰੋਧੀਆਂ ਦੇ ਜਿੱਤ ਦੇ ਦਾਅਵੇ ਠੁੱਸ ਹੁੰਦੇ ਨਜ਼ਰ ਆ ਰਹੇ ਹਨ। ਇੰਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਅਮਰਜੀਤ ਸ਼ਰਮਾ ਨੇ ਕਰਦਿਆਂ ਕਿਹਾ 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਅਬਲੂ ਵਿਖੇ ਲੋੜਵੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਦੀ ਕੀਤੀ ਸ਼ਰੂਆਤ, * ਡਾ. ਐਸ.ਪੀ. ਸਿੰਘ ਉਬਰਾਏ ਜਲਦੀ ਕਰਨਗੇ ਬਾਲਿਆਂਵਾਲੀ ਕਲੀਨੀਕਲ ਲੈਬ ਦਾ ਉਦਘਾਟਨ :ਪ੍ਰੋ ਬਰਾੜ*

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਟੀਮ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ, ਜੱਸਾ ਸਿੰਘ ਸੰਧੂ ਅਤੇ ਆਰ ਐਸ ਅਟਵਾਲ ਦੇ ਦਿਸਾ ਨਿਰਦੇਸਾ ਅਨੁਸਾਰ ਪਿੰਡ ਅਬਲੂ ਕੋਟਲੀ ਵਿਖੇ ਮਮਤਾ ਰਾਣੀ ਪਤਨੀ ਸਵ: ਧਰਮਪਾਲ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਹ ਜਾਣਕਾਰੀ ਟਰੱਸਟ ਦੀ ਜਿਲ੍ਹਾ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ 21 ਦਸੰਬਰ ਨੂੰ ਟਰੱਸਟ ਦੇ ਮੈਨੇਜਿੰਗ ਟਰੱਸਟੀ 

ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਨਿਰੰਤਰ ਜਾਰੀ!

ਪੰਜਾਬ ਦੇ ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਲਗਾਤਾਰ ਬਰਕਰਾਰ ਹੈ ਕਿਉਕਿ ਮਾਲਵੇ ਵਿਚ ਮੁੜ ਸਰਹੱਦੀ ਇਲਾਕੇ ਗੁਰਦਾਸਪੁਰ, ਤਰਨਤਾਰਨ ਅਤੇ ਅੰਮਿ੍ਰਤਸਰ ਦੀਆ ਮੰਡੀਆਂ ਵਿਚੋ ਝੋਨੇ ਦੇ ਭਰੇ ਵੱਡੇ ਟਰਾਲਿਆਂ ਦੇ ਮੂੰਹ ਇਕ ਵਾਰ ਫੇਰ ਇਧਰ ਨੂੰ ਆਉਦੇ ਵਿਖਾਈ ਦੇ ਰਹੇ ਹਨ ਜਦਕਿ ਇਹ ਵਰਤਾਰਾ ਪਿਛਲੇ ਦਹਾਕੇ ਭਰ ਤੋ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਇਲਾਕਿਆਂ ਅੰਦਰੋ ਪਿਛਲੇ ਦਹਾਕੇ ਭਰ ਤੋ ਝੋਨਾ ਮਾਲਵੇ ਦੀਆ ਚੋਲ ਮਿੱਲਾਂ ਵਿਚ ਛੜਾਈ ਲਈ ਮਿੱਲ ਮਾਲਿਕ ਲੈ ਕੇ ਆਉਦੇ ਹਨ, ਕਿਉਕਿ ਉਕਤ ਇਲਾਕੇ ਦੀਆ ਮਿੱਲਾਂ ਪਿਛਲੇ ਸਮੇਂ ਕਈ ਵੱਖ ਵੱਖ ਕਾਰਨਾਂ ਕਰਕੇ ਉਜਾੜੇ ਵਿਚ ਚਲੀਆ ਗਈਆ ਸਨ। 

ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਦੀ ਸਨਅਤ ਨੀਤੀ ’ਤੇ ਉੱਗਲ ਉੱਠਣੀ ਸ਼ੁਰੂ

 ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪਿਛਲੇ ਦਿਨੀ ਸਨਅਤ ਨੀਤੀ ’ਤੇ ਚਰਚਾ ਦੌਰਾਨ ਵਪਾਰੀਆਂ ਨੂੰ ਸੂਬੇ ਅੰਦਰ ਸਨਅਤ ਲਾਉਣ ਦਾ ਖੁੱਲਾ ਸੱਦਾ ਦਿੰਦਿਆਂ ਚੀਨ ਨੂੰ ਉਦਯੋਗ ਵਿਚ ਪਛਾੜਣ ਦਾ ਦਾਅਵਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿਚ ਕੀਤਾ ਗਿਆ, ਪਰ ਜਮੀਨੀ ਪੱਧਰ ’ਤੇ ਸਰਕਾਰ ਅਤੇ ਪ੍ਰਸਾਸਨ ਦੀਆ ਨੀਤੀਆਂ ਵਿਚ ਜਮੀਨ ਅਸਮਾਨ ਦਾ ਫਰਕ ਵਿਖਾਈ ਦਿੰਦਾ ਹੈ 

ਇਤਿਹਾਸ ਗਵਾਹ, ਹਲਕਾ ਫੂਲ ਨੇ ਹਮੇਸ਼ਾਂ ਨਵੇਂ ਚੇਹਰੇ ਨੂੰ ਚਮਕਾਇਆ, ਹੁਣ ਹਿੰਦਾਂ ਮਹਿਰਾਜ ਉਭਰੇਗਾ !

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸ੍ਰੋਮਣੀ ਅਕਾਲੀ ਦਲ ਵੱਲੋ ਨਵਾਂ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਲਗਾਉਣ ਉਪਰੰਤ ਸਿਆਸੀ ਤਸਵੀਰ ਬਦਲਣੀ ਸ਼ੁਰੂ ਹੋ ਗਈ ਹੈ, ਭਾਵੇਂ ਫੂਲ ਹਲਕੇ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ 2022 ਤੋ ਬਾਅਦ ਇਕ ਵੱਡਾ ਸਿਆਸੀ ਫੇਰਬਦਲ ਵਿਖਾਈ ਦਿੱਤਾ। ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। 

ਰਾਮਪੁਰਾ ਫੂਲ ਨਗਰ ਕੌਸਲ ਚੋਣਾਂ ਲਈ ਬਹੁਕੋਣੇ ਮ੍ਰੁਕਾਬਲੇ ਵਿਚ ਕਿਹੜੀ ਧਿਰ ਮਾਰੇਗੀ ਬਾਜੀ, ਤਸਵੀਰ ਹੋਈ ਸਾਫ

ਸਥਾਨਕ ਨਗਰ ਕੌਸਲ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਿਆਸੀ ਪਿੜ ਵਿਚ ਉਤਾਰਣ ਤੋ ਪਹਿਲਾ ਉਨਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਤੇ ਪ੍ਰਭਾਵ ਛੱਡੇ ਜਾਣ ਦੇ ਨਾਲੋ ਨਾਲ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਲਈ ਵੀ ਸ਼ਹਿਰੀ ਵੋਟਰਾਂ ਤੋ ਵੋਟ ਲਈ ਜਾ ਸਕੇ। ਹਲਕੇ ਦੇ ਨੌਜਵਾਨ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਪ੍ਰਭਾਵਸ਼ਾਲੀ ਆਪ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਗ੍ਰਾਮ

ਢਿਲਵਾਂ ਵਿਖੇ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

ਨੇੜਲੇ ਪਿੰਡ ਢਿਲਵਾਂ ਵਿਖੇ ਮੁਸਕਾਨ ਬਿਊੁਟੀ ਪਾਰਲਰ ਵੱਲੋ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਅਤੇ ਕੁੜੀਆਂ ਨੇ ਰਲਮਿਲ ਕੇ ਪੰਜਾਬੀ ਵਿਰਸੇ ਦਾ ਪ੍ਰਤੀਕ ਗਿੱਧਾ ਵਿਚ ਪੰਜਾਬੀ ਬੋਲੀਆਂ ਰਾਹੀ ਰੰਗ ਬੰਨਿਆਂ। ਮੈਡਮ ਮੁਸਕਾਨ ਵੱਲੋ ਸੱਭਿਆਚਾਰ ਪ੍ਰਦਰਸ਼ਨੀ ਲਗਾਈ। ਰੰਗਾਂ ਰੰਗ ਪ੍ਰੋਗਰਾਮ ਦੌਰਾਨ ਗਿੱਧਾ ਅਤੇ ਭੰਗੜਾ ਦੀ ਵਧੀਆ ਪੇਸ਼ਕਾਰੀ ਰਾਹੀ ਸਾਉਣ ਮਹੀਨੇ ਨਾਲ ਸਬੰਧਤ ਤੀਜ

ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੰਡੀ ’ਚ ਹੋ ਰਹੀ ਲੁੱਟ ਸਹੀ ਸਿੱਧ ਹੋਈ, ਮਾਰਕੀਟ ਕਮੇਟੀ ਨੇ ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੋਟਿਸ ਦਿੱਤਾ

ਤਪਾ ਮਾਰਕੀਟ ਕਮੇਟੀ ਅਧੀਨ ਪਿਛਲੇ ਦਿਨਾਂ ਤੋ ਚਲ ਰਹੀ ਮੂੁੰਗੀ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ ਦੀ ਖਬਰ ਸੱਚ ਸਾਬਿਤ ਹੋਈ, ਕਿਉਕਿ ਪਿਛਲੇ ਦਿਨਾਂ ਤੋ ਲਗਾਤਾਰ ਛਿੜੀ ਇਹ ਚਰਚਾ ਤੋ ਬਾਅਦ ਗੂੜੀ ਨੀਂਦ ਸੁੱਤੀ ਮਾਰਕੀਟ ਕਮੇਟੀ ਨੂੰ ਹਲੂਣਾ ਆਇਆ ਅਤੇ ਨੀਂਦੋ ਜਾਗਦਿਆਂ ਹੀ ਉਸ ਨੇ ਪਹਿਲੇ ਹੀਲੇ ਹੀ 10 ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੌਟਿਸ ਦੇ ਕੇ ਖਾਨਾਪੂਰਤੀ ਕਰ ਦਿੱਤੀ ਹੈ, ਭਾਵੇਂ ਖਰੀਦਦਾਰ ਆੜਤੀਆਂ ਵਿਚਕਾਰ ਇਸ ਨੋਟਿਸ ਨੂੰ ਲੈ ਕੇ 

ਤਪਾ ਅੰਦਰ ਮੂੰਗੀ ਕਾਸ਼ਤਕਾਰਾਂ ਦੀ ਪ੍ਰਾਈਵੇਟ ਪਲੇਅਰ ਕਰ ਰਹੇ ਨੇ ਅੰਨੀ ਲੁੱਟ, ਨਮੀ ਨੂੰ ਦਰਸਾਇਆ ਜਾ ਰਿਹਾ ਕਾਰਨ, ਗੁਦਾਮ ਭਰੇ, ਕਿਸਾਨ ਅੂਨੇ ਹੱਥੀ ਘਰਾਂ ਨੂੰ ਮੁੜਣ ਲਈ ਮਜਬੂਰ

 ਜਿਲਾ ਬਰਨਾਲਾ ਦੀ ਮਾਰਕੀਟ ਕਮੇਟੀ ਤਪਾ ਦੀ ਹਦੂਦ ਅੰਦਰ ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੁੱਠੀ ਭਰ ਆੜਤੀਆਂ ਵੱਲੋ ਲੁੱਟ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਮਹਿੰਗੇ ਭਾਅ ਦੀ ਮੂੰਗੀ ਨੂੰ ਚੰਦ ਕਾਰੋਬਾਰੀ ਸਸਤੇ ਭਾਅ ਵਿਚ ਲੈ ਕੇ ਆਪਣੇ ਗੁਦਾਮਾਂ ਵਿਚ ਸਟੋਰ ਕਰਨ ’ਤੇ ਲੱਗੇ ਹੋਏ ਹਨ। ਜਿਸ ਕਾਰਨ ਇਸ ਵੇਲੇ ਤਪਾ ਇਲਾਕੇ ਅੰਦਰ ਮੂੰਗੀ ਦੇ ਭਰੇ ਗੁਦਾਮ ਉੱਪਰ ਤੱਕ ਉੱਛਲ ਰਹੇ ਹਨ। ਜਿਨਾਂ ਅੰਦਰ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਕੋਡੀਆਂ ਦੇ ਭਾਅ ਵਿਚ ਬੰਦ ਵਿਖਾਈ ਸੁਣਾਈ ਦੇ ਰਹੀ ਹੈ।

ਰਾਮਪੁਰਾ ਫੂਲ ਨਗਰ ਕੌਸਲ ਦੀਆ ਚੋਣਾਂ ਲਈ ਉਡੀਕਾਂ ਖਤਮ, ਨਵੀਂ ਵਾਰਡਬੰਦੀ ਅਨੁਸਾਰ ਰਾਮਪੁਰਾ ਨਾਲ ਫੂਲ ਵੀ ਨਗਰ ਕੌਸਲ ਦਾ ਹਿੱਸਾ ਰਹੇਗਾ।

ਰਾਮਪੁਰਾ ਫੂਲ (ਬਠਿੰਡਾ) 6 ਜੂਨ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਫਰਵਰੀ 2021 ਵਿਚ ਹੋਈਆ ਨਗਰ ਕੌਸਲ ਚੋਣਾਂ ਵਿਚ ਰਾਮਪੁਰਾ ਫੂਲ ਸਣੇ ਕਰੀਬ ਤਿੰਨ ਦਰਜਣ ਹੋਰ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਅੰਦਰ ਵਾਰਡਬੰਦੀ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਚੋਣਾਂ ਹੋਣ ਤੋ ਖੁੰਝ ਗਈਆ ਸਨ। ਜਿਸ ਕਾਰਨ ਪਿਛਲੇ ਸਵਾ ਦੋ ਸਾਲ ਤੋ ਇਹ ਅਦਾਰੇ ਚੋਣਾਂ ਦੀ ਉਡੀਕ ਵਿਚ ਬੈਠੇ ਹਨ, ਪਰ ਸ਼ਾਇਦ ਹੁਣ

ਤਹਿਸੀਲ ਦਾ ਸੱਚ ਬਾਹਰ ਆਇਆ, ਵਿਜੀਲੈਂਸ ਮੁੱਖ ਡਾਇਰੈਕਟਰ ਕੋਲ ਪੁੱਜੀ ਸ਼ਿਕਾਇਤ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ੱਕ ਪੰਜਾਬ ਵਿਚ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਅਨੇਕਾਂ ਭਿ੍ਰਸ਼ਟਾਚਾਰ ਵਿਚ ਲਿਪਤ ਅਧਿਕਾਰੀਆਂ ਕਰਮਚਾਰੀਆਂ ਨੂੰ ਫੜ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਹੋਰ ਵੀ ਸੈਕੜੇ ਅਜਿਹੇ ਘੁਣ ਵਾਂਗ ਪੰਜਾਬ ਨੂੰ ਖਾਣ ਵਾਲੇ ਭਿ੍ਰਸ਼ਟ ਅਧਿਕਾਰੀ ਸਰਕਾਰ ਅਤੇ ਸਰਕਾਰ ਦੇ ਚੌਕਸੀ ਵਿਭਾਗ ਵਿਜੀਲੈਂਸ ਦੇ ਰਡਾਰ ’ਤੇ ਹਨ। ਪਰ ਸਰਕਾਰ ਦੀ ਐਨੀ ਸਖਤੀ ਦੇ ਬਾਵਜੂਦ ਵੀ ਕਈ ਅਧਿਕਾਰੀ ਅਜੇ ਵੀ 

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।
ਬਠਿੰਡਾ ਦਿਹਾਤੀ 23 ਮਈ, ਦਲਜੀਤ ਸਿੰਘ ਸਿਧਾਣਾ, ਮਨਮੋਹਨ ਗਰਗ, ਇਥੋਂ ਨੇੜਲੇ ਗੁਰੂ ਹਰਿਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚੋ ਸੁਆਹ ਦੀ ਢੋਆ ਢੁਆਈ ਦਾ ਕੰਮ ਰਹੀ ਟਰਾਂਸਪੋਰਟ ਕੰਪਨੀ ਆਰ. ਏ. ਬੀ.ਦੇ ਹਿੱਸੇਦਾਰ ਨਿਰਮਲ ਸਿੰਘ ਭੂੰਦੜ ਨੇ ਰਾਮਪੁਰਾ ਫੂਲ 

ਸਿਆਸੀ ਧਮਾਕਾ, ਕਈਆ ਦੇ ਬੰਨੇਰੇ ਕਾਂ ਬੋਲਣ ਤੋ ਪਹਿਲਾ ਹੀ ਨਗਰ ਕੌਸਲ ਪ੍ਰਧਾਨ ਦਾ ਅਸਤੀਫਾ ਸਾਹਮਣੇ ਆਇਆ, ਬਦਲੇ ਸਿਆਸੀ ਸਮੀਕਰਨ, ਕਿਸ ਦੇ ਸਿਰ ਸਜੇਗਾ ਤਾਜ, ਪਹੇਲੀ

ਸਥਾਨਕ ਸ਼ਹਿਰ ਅੰਦਰ ਨਗਰ ਕੌਸਲ ਅੰਦਰਲੇ ਸਿਆਸੀ ਸਮੀਕਰਣ ਪੂਰੀ ਤਰਾਂ ਬਦਲ ਗਏ ਹਨ ਭਾਵੇਂ ਕੌਸਲਰਾਂ ਦੀ ਆਪਿਸੀ ਖਿੱਚੋਤਾਣ ਤੋ ਬਾਅਦ ਦੋ ਤਿਹਾਈ ਕੌਸਲਰਾਂ ਨੇ ਮੌਜੂਦਾ ਕੌਸਲਰ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਦੇ ਖਿਲਾਫ ਪਿਛਲੇ ਦਿਨੀ ਬੇਭਰੋਸੇਯੋਗੀ ਮਤਾ ਲਿਆਂਦਾ ਸੀ, ਪਰ ਦੋ ਹਫਤਿਆਂ ਤੱਕ ਮੌਜੂਦਾ ਪ੍ਰਧਾਨ ਕੋਲ ਮਿਉਸਪਲ ਐਕਟ ਤਹਿਤ ਪਾਵਰਾਂ ਹੋਣ ਕਾਰਨ ਆਪਣਾ ਬਹੁਮਤ ਪੇਸ਼ ਕਰਨ ਲਈ ਸਮਾਂ ਹੁੰਦਾ ਹੈ, 

ਰਾਮਪੁਰਾ ਫੂਲ ਦੀ ਗਰਗ ਕੋਚਿੰਗ ਕਲਾਸਜ ਨੇ ਬਿਹਤਰੀਨ ਨਤੀਜਿਆਂ ਨਾਲ ਆਪਣੀ ਵਧੀਆ ਪੇਂਠ ਵਿਦਿਆਰਥੀਆਂ ਅੰਦਰ ਬਣਾਈ, 10+1, 2 ਨਾਨ ਮੈਡੀਕਲ ਦੇ ਮੈਥ ਅਤੇ ਸਾਇੰਸ ਵਿਸ਼ਿਆਂ, 6ਵੀਂ ਤੋ 9ਵੀ ਤੱਕ ਦੇ ਵਿਦਿਆਰਥੀਆਂ ਸਣੇ ਬੀ.ਐਸ.ਸੀ, ਬੀ.ਏ, ਐਮ.ਐਸ.ਸੀ (ਮੈਥ) ਦੇ ਵਿਦਿਆਰਥੀਆਂ ਨੂੰ ਕੋਚਿੰਗ (ਟਿਊਸ਼ਨ) -ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ

ਰਾਮਪੁਰਾ ਫੂਲ, ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਬਿਹਤਰੀਨ ਪੜਾਈ ਦੇ ਨਤੀਜਿਆਂ ਲਈ ਰਾਮਪੁਰਾ ਫੂਲ ਵਿਖੇ ਗਰਗ ਕੋਚਿੰਗ ਕਲਾਸਜ ਨਾਂਅ ਦੀ ਟਿਊਸ਼ਨ ਸੰਸਥਾਂ ਨੇ ਕੁਝ ਹੀ ਸਮੇਂ ਵਿਚ ਵਧੀਆ ਨਤੀਜੇ ਦੇ ਕੇ ਆਪਣੀ ਵੱਖਰੀ ਪੇਂਠ ਵਿਦਿਆਰਥੀਆਂ ਅੰਦਰ ਬਣਾਈ ਹੈ। ਜਿਸ ਦੇ ਸਬੰਧ ਵਿਚ ਸੰਸਥਾਂ ਦੀ ਸੰਚਾਲਕ ਸ੍ਰੀਮਤੀ ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ ਪੰਜਾਬ ਯੂਨੀਵਰਸਿਟੀ ਚੰਡੀਗੜ  

ਪਾਵਰ ਕਾਮ ਦਾ ਜੇ.ਈ 8,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਮਾਮਲਾ ਦਰਜ

ਪੰਜਾਬ ਰਾਜ ਪਾਵਰਕਾਮ ਵਿਚ ਨਗਰ ਭਾਈਰੂਪਾ ਵਿਖੇ ਤੈਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਪੁਨੀਤ ਨੂੰ ਵਿਜੀਲੈਂਸ ਬਿਊਰੋ ਨੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਦੁੱਲੇਵਾਲਾ, ਜਿਲਾ ਬਠਿੰਡਾ ਦੇ ਵਾਸੀ ਗੁਰਤੇਜ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਤੇ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਤੇਜ਼ ਸਿੰਘ ਨੇ 

ਤਪਾ ਪੁਲਿਸ ਨੇ ਢਾਈ ਕਿਲੋ ਤੋ ਵਧੇਰੇ ਅਫੀਮ ਸਣੇ ਦੋ ਪ੍ਰਵਾਸੀ ਦਬੋਚੇ

ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਤਪਾ ਥਾਣੇ ਵੱਲੋ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਭਾਰੀ ਮਾਤਰਾ ਵਿਚ ਅਫੀਮ ਸਣੇ ਦੋ ਪ੍ਰਵਾਸੀਆਂ ਨੂੰ ਪੁਲਿਸ ਨੇ ਦਬੋਚ ਲਿਆ। ਉਪ ਪੁਲਿਸ ਕਪਤਾਨ ਰਾਵਿੰਦਰ ਸਿੰਘ ਰੰਧਾਵਾਂ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲਾ ਪੁਲਿਸ ਮੁੱਖੀ ਬਰਨਾਲਾ ਸੰਦੀਪ ਮਲਿਕ ਦੇ ਦਿਸਾ ਨਿਰਦੇਸ ਅਨੁਸਾਰ ਸਬ

ਰਾਮਪੁਰਾ ਦਾ ਦਲਬਦਲੂ ਕੀ ਮੁੜ ਕਿਸੇ ਹੋਰ ਸਿਆਸੀ ਦਲ ਵਿਚ ਜਾਣ ਦੀ ਝਾਕ ’ਚ ?

ਗੰਗਾਂ ਗਏ ਗੰਗਾਂ ਰਾਮ, ਜਮੁਨਾ ਗਏ ਜਮੁਨਾ ਦਾਸ ਇਹ ਆਮ ਕਹਾਵਤ ਹੈ ਜਦਕਿ ਸਿਆਸਤ ਵਿਚ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ, ਦੇਸ਼ ਦੀ ਰਾਜਨੀਤੀ ਵਿਚ ਵੀ ਕਿਸੇ ਵੇਲੇ ਰਾਮ ਬਿਲਾਸ ਪਾਸਵਾਨ ਇਕ ਅਜਿਹੀ ਸ਼ਖਸ਼ੀਅਤ ਰਹੇ ਹਨ। ਜਿਨਾਂ ਨੇ ਕਈ ਸਰਕਾਰਾਂ ਵਿਚ ਮਲਾਈਦਾਰ ਮਹਿਕਮੇ ਰੱਖੇ ਹਨ ਅਤੇ ਸੱਤਾ ਦਾ ਆਨੰਦ ਮਾਣਿਆ ਹੈ ਜਦਕਿ ਰਾਮਪੁਰਾ ਸ਼ਹਿਰ ਅੰਦਰ ਵੀ ਇਕ ਅਜਿਹਾ ਹੀ ਰਾਮ ਬਿਲਾਸ ਪਾਸਵਾਨ ਹੈ, ਜੋ ਪਿਛਲੇ ਦੋ ਦਹਾਕਿਆਂ ਤੋ 

ਤਪਾ ਪੁਲਿਸ ਨੇ ਮੋਟਰਸਾਈਕਲ ਚੋਰਾਂ ਨੂੰ ਦਬੋਚਿਆ, ਦੋ ਮੋਟਰਸਾਈਕਲ ਬਰਾਮਦ, ਹੋਰ ਬਰਾਮਦ ਹੋਣ ਦੀ ਆਸ ਬੰਝੀ

ਸਥਾਨਕ ਸਿਟੀ ਪੁਲਿਸ ਵੱਲੋ ਦੋ ਮੋਟਰਸਾਈਕਲ ਚੋਰਾਂ ਨੂੰ ਦਬੋਚਣ ਦੀ ਸੂਹ ਮਿਲੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇ ਪਿੰਡ ਨੈਣੇਵਾਲ ਅਤੇ ਛੰਨਾਂ ਗੁਲਾਬ ਸਿੰਘ ਪਿੰਡ ਦੇ ਦੋ ਨੌਜਵਾਨਾਂ ਨੂੰ ਦਬੋਚਿਆ ਹੈ, ਜੋ ਇਲਾਕੇ ਅੰਦਰੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਸਨ, ਜਿਨਾਂ ਦੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ 379, 411 ਅਧੀਨ ਮੁੱਕਦਮਾ ਨੰਬਰ 25 ਦਰਜ ਹੋਇਆ ਹੈ। ਭਾਵੇਂ ਅਜੇ ਤੱਕ ਪੁਲਿਸ ਨੇ ਮਾਮਲੇ ਵਿਚ ਪੂਰੇ ਤੱਥ ਉਜਾਗਰ ਨਹੀ ਕੀਤੇ, 

ਲੋਕਾਂ ਦੇ ਹੱਥ ਚਿੱਟਾ ਲਾਉਂਦਾ ਪੁਲਿਸ ਮੁਲਾਜਮ ਚੜ੍ਹਿਆ, ਲੋਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ

ਸੂਬੇ ਵਿਚ ਬੇਸ਼ੱਕ ਸਰਕਾਰ ਬਦਲੀ ਪਰ ਨਸ਼ੇ ਦੀ ਵਿਕਰੀ ਨੂੰ ਕਿਸੇ ਪ੍ਰਕਾਰ ਦੀ ਠੱਲ ਨਾ ਪੇ ਸਕੀ ਜਦਕਿ ਰਾਮਪੁਰਾ ਇਲਾਕੇ ਅੰਦਰ ਚਿੱਟੇ ਦੀ ਦਲਦਲ ਵਿਚ ਆਮ ਨਸ਼ੇੜੀਆਂ ਦੇ ਨਾਲ ਕੁਝ ਪੁਲਸ ਮੁਲਾਜ਼ਮ ਵੀ ਧਸਦੇ ਵੇਖੇ ਜਾ ਰਹੇ ਹਨ। ਜਿਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਜਦੋ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜਮ ਨੂੰ ਫੜ ਲਿਆ ਗਿਆ! 

ਰਾਮਪੁਰਾ ਫੂਲ ਦੇ ਲੋਕਾਂ ਦੀ ਪਲੇਠੀ ਪਸੰਦ ਬਣਿਆ ਸੁਨੀਲ ਸਟੇਸ਼ਨਰੀ ਸਟੋਰ ’ਤੇ ਵਿਕਣ ਵਾਲਾ ਲਿਬਰਟੀ ਬੈਗ

ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਵਿਦਿਆਰਥੀਆਂ ਵੱਲੋ ਸਭ ਤੋ ਮੁੱਢਲੇ ਤੌਰ ’ਤੇ ਸਕੂਲੀ ਬੈਗ ਦੀ ਖਰੀਦੋ ਫਰੋਖਤ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਵਿਚ ਰਾਮਪੁਰਾ ਦੀ ਪਿਛਲੇ ਲੰਬੇਂ ਸਮੇਂ ਤੋ ਕੰਨਿਆਂ ਪਾਠਸ਼ਾਲਾ ਨੇੜਲੀ ਮਸ਼ਹੂਰ ਕਿਤਾਬਾਂ ਦੀ ਦੁਕਾਨ ਸੁਨੀਲ ਸਟੇਸ਼ਨਰੀ ਸਟੋਰ ਦਾ ਨਾਂਅ ਚੇਤੇ ਆਉਦਾ ਹੈ। ਜਿਸ ਦੇ ਸਬੰਧ ਵਿਚ ਸਟੇਸ਼ਨਰੀ ਮਾਲਿਕ ਸੁਨੀਲ ਕੁਮਾਰ ਨੇ ਦੱਸਿਆਂ ਕਿ ਇਸ ਵਾਰ ਲਿਬਰਟੀ ਕੰਪਨੀ ਦਾ ਸਕੂਲ ਬੈਗ ਵਿਦਿਆਰਥੀਆਂ ਦੀ ਪਲੇਠੀ

ਆਪ ਆਗੂ ਗੁਰਦੀਪ ਸਿੰਘ ਬਾਠ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲਾ ਯੋਜਨਾ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਉਨਾਂ ਆਪਣਾ ਅਹੁਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ’ਚ ਸੰਭਾਲਿਆ। ਅਹੁਦਾ ਸੰਭਾਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਨਵ ਨਿਯੁਕਤ ਚੇਅਰਮੈਨ ਬਾਠ 

ਬ੍ਰਾਹਮਲੀਨ ਮਹੰਤ ਸੇਵਾ ਦਾਸ ਮੋਨੀ ਦੀ ਸਲਾਨਾ ਬਰਸੀ ਸ਼ਤਰਧਾਪੂਰਵਕ ਮਨਾਈ ਗਈ

ਸਥਾਨਕ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸਥਾਨ ਡੇਰਾ ਬਾਬਾ ਇੰਦਰ ਦਾਸ ਵਿਖੇ ਬ੍ਰਾਹਮਲੀਨ ਮਹੰਤ ਸੇਵਾ ਦਾਸ ਮੋਨੀ ਜੀ ਦੀ ਸਲਾਨਾ 15ਵੀਂ ਬਰਸੀ ਡੇਰੇ ਦੇ ਮਹੰਤ ਬਾਬਾ ਭਗਵਾਨ ਦਾਸ ਜੀ ਦੀ ਦੇਖ ਰੇਖ ਹੇਠ ਸ਼ਰਧਾਪੂਰਵਕ ਤਰੀਕੇ ਨਾਲ ਮਨਾਈ ਗਈ। ਧਾਰਮਿਕ ਸਮਾਗਮ ਦੌਰਾਨ ਪ੍ਰਕਾਸ਼ ਹੋਏ ਸ੍ਰੀ ਅਖੰਡ ਰਮਾਇਣ ਪਾਠ ਜੀ ਦੇ ਭੋਗ ਪਾਏ ਗਏ। ਧਾਰਮਿਕ ਸਮਾਗਮ ਦੌਰਾਨ ਦੂਰ ਦੁਰੇਡੇ ਤੋ ਪੁੱਜੇ ਸੰਤਾਂ ਨੇ ਮਹੰਤ ਸੇਵਾ ਦਾਸ ਜੀ ਮੋਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਧਰ ਫੂਲ ਟਾਊਨ ਵਿਖੇ ਵੀ ਡੇਰਾ ਸੰਤ ਸੇਵਾ ਦਾਸ ਜੀ ਮੋਨੀ ਵਿਖੇ ਮਹੰਤ ਗੁਰਚਰਨ ਦਾਸ ਦੀ ਜੀ ਦੇਖ ਰੇਖ ਹੇਠ ਸਲਾਨਾ ਬਰਸੀ ਮਨਾਈ ਗਈ, ਜਿੱਥੇ

ਬਦਲਾਅ ਦਾ ਨਾਹਰਾ ਲਾ ਕੇ ਸੱਤਾ ਵਿਚ ਆਈ ਆਪ ਹੁਣ ਮਜਦੂਰਾਂ ਨਾਲ ਗੱਲ ਕਰਨੀ ਵੀ ਵਾਜਿਬ ਨਹੀ ਸਮਝਦੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜਦੂਰ ਮੰਗਾਂ ਦੇ ਹੱਲ ਲਈ ਰੱਖੀਆਂ ਮੀਟਿੰਗਾਂ ਵਿਚ ਵਾਰ - ਵਾਰ ਗੈਰ-ਹਾਜਰ ਰਹਿ ਕੇ ਹਾਸ਼ੀਏ ‘ਤੇ ਧੱਕੇ ਦਲਿਤ ਮਜਦੂਰਾਂ ਦੇ ਕੀਤੇ ਜਾ ਰਹੇ ਨਿਰਾਦਰ ਅਤੇ ਮਜਦੂਰ ਆਗੂਆਂ ਨੂੰ ਮੀਟਿੰਗ ਨਾ ਦੇਣ ਦੀ ਫੜੀ ਜਿੱਦ ਦਾ ਡਟਵਾ ਵਿਰੋਧ ਕਰਨ ਲਈ ਜਿਲਾ ਬਠਿੰਡਾ ਦੀਆਂ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ “ਮੁੱਖ ਮੰਤਰੀ ਹਾਜਰ ਹੋ ਦੇ ਬੈਨਰ ਹੇਠ“

ਤਪਾ ਦੇ ਸਰਕਾਰੀ ਹਸਪਤਾਲ ਨੂੰ ਮਿਲੇ ਤਿੰਨ ਮਾਹਿਰ ਡਾਕਟਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਸਿਹਤ ਵਿਭਾਗ ਵਿਚ ਭਰਤੀ ਕੀਤੇ 271 ਡਾਕਟਰਾਂ ਦੀ ਪਲੇਠੀ ਸੂਚੀ ਵਿਚੋ ਤਪਾ ਦੇ ਸਬ ਡਵੀਜਨਲ ਹਸਪਤਾਲ ਲਈ ਤਿੰਨ ਵੱਖ ਵੱਖ ਮਾਹਿਰ ਡਾਕਟਰਾਂ ਦੀ ਨਿਯੁਕਤੀ ਹੋਈ ਹੈ। ਸਿਹਤ ਵਿਭਾਗ ਦੇ ਆਹਲਾ ਅਧਿਕਾਰੀ ਵੱਲੋ ਮਿਲੀ ਜਾਣਕਾਰੀ ਅਨੁਸਾਰ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਹੱਡੀਆਂ ਦੇ ਮਾਹਿਰ ਡਾ ਗੁਰੂਸਾਗਰ ਦੀਪ ਸਿੰਘ, ਅੱਖਾਂ ਦੇ ਮਾਹਿਰ ਡਾ ਦਪਿਤੀ ਅਤੇ ਅੱਖ, ਨੱਕ ਅਤੇ ਗਲ ਦੇ ਮਾਹਿਰ ਡਾ ਗਰੀਮਾ ਬਾਂਸਲ ਦੀ ਨਿਯੁਕਤੀ ਹੋਈ ਹੈ। 

ਐਸ.ਡੀ.ਐਮ ਗੋਪਾਲ ਸਿੰਘ ਨੇ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੀ ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡਣ ਦੀ ਮੁਹਿੰਮ ਦੀ ਜੋਰਦਾਰ ਸ਼ਬਦਾਂ ’ਚ ਸ਼ਲਾਘਾ ਕੀਤੀ

ਇਲਾਕੇ ਦੀ ਸਿਰਮੌਰ ਰਾਜ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਸਮਾਜ ਸੇਵੀ ਸੰਸਥਾ ਮਿੰਨੀ ਸਹਾਰਾ ਵੈਲਫੇਅਰ ਕਲੱਬ ਵੱਲੋ ਪਿਛਲੇ ਸਮੇਂ ਸ਼ਹਿਰ ਦੇ ਜੰਮਪਲ ਸੇਵਾਮੁਕਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਗੋਇਲ ਦੀ ਯਤਨਾਂ ਸਦਕਾ ਲੋੜਵੰਦ ਬੱਚਿਆਂ ਨੂੰ ਮੁਫਤ ਕੱਪੜੇ ਵੰਡਣ ਦੀ ਵਿੱਢੀ ਮੁਹਿੰਮ ਤਹਿਤ ਲੋਹੜੀ/ਮਾਘੀ ਦੇ ਪਵਿੱਤਰ ਦਿਹਾੜੇ ’ਤੇ ਇਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਉਲੀਕ ਕੇ ਮੁੱਖ ਮਹਿਮਾਨ ਵਜੋ ਉਪ ਮੰਡਲ ਮੈਜਿਸਟਰੇਟ ਬਰਨਾਲਾ/ਤਪਾ ਗੋਪਾਲ ਸਿੰਘ 

ਐਡਵੋਕੈਟ ਗਗਨਦੀਪ ਗਰਗ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰਨਾਲਾ ਅਦਾਲਤ ਵੱਲੋ ਧੋਖਾਧੜੀ ਮਾਮਲੇ ਵਿਚੋ ਇਕ ਬਰੀ

 ਬਰਨਾਲਾ ਦੇ ਜੁਡੀਸ਼ੀਅਲ ਮੈਜਿਸਟਰੇਟ ਵਿਜੈ ਕੁਮਾਰ ਡਡਵਾਲ ਪਹਿਲਾ ਦਰਜਾ ਦੀ ਅਦਾਲਤ ਵੱਲੋ ਇਕ ਚਾਰ ਸਾਲ ਪੁਰਾਣੇ ਧੋਖਾਧੜੀ ਦੇ ਮਾਮਲੇ ਵਿਚ ਨਾਮਜਦ ਵਿਅਕਤੀ ਨੂੰ ਐਡਵੋਕੈਟ ਗਗਨਦੀਪ ਗਰਗ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕੀਤਾ ਗਿਆ ਹੈ।

ਕਿਉ ਮੇਰੇ ਸ਼ਹਿਰ ’ਚ ਸੁੰਨ ਪਸਰੀ, ਪੁਲਿਸ ਸੁਨਿਆਰੇ ਦੀ ਲੁੱਟ ਵਾਲੇ ਕਾਂਡ ’ਚ ਲੋੜੀਦੇ ਲੁਟੇਰਿਆਂ ਦੀ ਪੈੜ ਨੱਪਣ ਵਿਚ ਲਗਭਗ ਕਾਮਯਾਬ

  ਜਿਲਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਪਿਛਲੇ ਕੁਝ ਸਮੇਂ ਤੋ ਵਾਪਰ ਰਹੀਆ ਘਟਨਾਵਾਂ ਨੇ ਸ਼ਹਿਰੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਭਾਵੇਂ ਇਸ ਡਰ ਅਤੇ ਭੈਅ ਦੇ ਮਾਹੋਲ ਵਿਚੋ ਬਾਹਰ ਨਿਕਲਣ ਦਾ ਯਤਨ ਹਰੇਕ ਸ਼ਹਿਰੀ ਕਰ ਰਿਹਾ ਹੈ ਪਰ ਲਗਾਤਾਰ ਦਿਨ ਬ ਦਿਨ ਵਾਪਰ ਰਹੀਆ ਘਟਨਾਵਾਂ ਨੇ ਹਰ ਇਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਹੁਣ ਹਾਲਾਤ ਇਹ ਬਣ ਗਏ ਹਨ ਕਿ ਦੁਪਿਹਰ ਵੇਲੇ ਰੋਟੀ ਖਾਣ ਆਇਆ ਵਿਅਕਤੀ 

1234