Sunday, May 19, 2024
BREAKING NEWS
ਸਵ: ਸ਼ਾਮ ਲਾਲ ਬਾਂਸਲ ਤਾਜੋਕੇ ਵਾਲਿਆਂ ਨੂੰ ਵੱਖ ਵੱਖ ਆਗੂਆਂ ਵੱਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟਭਦੌੜ ਸ਼ਹਿਰ ਦੀ ਬਦਲੀ ਸਿਆਸੀ ਫਿਜਾ ਦਾ ਅਸਰ ਵਿਖਾਈ ਦੇਣ ਲੱਗਿਆ। ਪ੍ਰਧਾਨ ਮਨੀਸ਼ ਭਦੌੜ ਵੱਲੋ ਆਯੋਜਿਤ ਮੀਟਿੰਗ ’ਚ ਸੀਨੀਅਰ ਆਗੂ ਪਰਮਿੰਦਰ ਭੰਗੂ ਸਣੇ ਵੱਡੀ ਗਿਣਤੀ ’ਚ ਵਲੰਟੀਅਰਜ ਨੇ ਕੀਤੀ ਸ਼ਿਰਕਤਮਦਰ ਟੀਚਰ ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਮਾਣ ਦੀ ਥਾਂ ਅਪਮਾਨ ਵੱਲ ਵਧਿਆ, ਮਾਪਿਆਂ ’ਚ ਰੋਸਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

Punjab

ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

April 15, 2024 10:55 AM

ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ
7ਡੇਅ ਨਿੳੂਜ ਸਰਵਿਸ
ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਇਕ ਟੁੱਲ ਹੋਈ ਡਾਕਟਰਨੀ ਨੇ ਖੂਬ ਹੰਗਾਮਾਂ ਕੀਤਾ। ਤਪਾ ਤੋ 8/10 ਕਿਲੋਮੀਟਰ ਪਿਛਾਂਹ ਇਕ ਔਰਤ ਸੜਕ ਦੇ ਐਨ ਵਿਚਕਾਰ ਤੁਰਦੀ ਨਜਰ ਆਈ। ਜਿਸ ਤੋ ਕਈ ਵਾਹਨ ਚਾਲਕ ਤਾਂ ਬਚਦੇ ਬਚਾਉਦੇ ਨਿਕਲ ਗਏ, ਆਖਿਰ ਬਰਨਾਲਾ-ਹੰਡਿਆਇਆ ਵੱਲ ਤੋ ਤਪਾ ਵਿਖੇ ਇਕ ਆੜਤੀਏ ਦੇ ਜਿਣਸ ਲੈ ਕੇ ਆ ਰਹੇ ਨੋਜਵਾਨ ਕਿਸਾਨਾਂ ਦੇ ਟਰੈਕਟਰ ਮੂਹਰੇ ਆ ਕੇ ਪੇਚ ਫਸ ਗਿਆ। ਨੋਜਵਾਨਾਂ ਕਿਸਾਨਾਂ ਅਨੁਸਾਰ ਉਹ ਜਿਧਰ ਨੂੰ ਵੀ ਆਪਣੇ ਟਰੈਕਟਰ ਨੂੰ ਮੋੜਣ ਉਧਰ ਨੂੰ ਹੀ ਡੱਕ ਡੋਲੇ ਖਾਂਦੀ ਪੜੀ ਲਿਖੀ ਔਰਤ ਹੋ ਜਾਵੇ। ਆਪਣੇ ਗਲ ਪੈਂਦੀ ਵਲਾ ਵੇਖ ਕੇ ਨੋਜਵਾਨਾਂ ਨੇ ਪੁਲਿਸ ਦੇ ਹੈਲਪਲਾਇਨ ਨੰਬਰ ’ਤੇ ਡਾਇਲ ਘੁੰਮਾਇਆ, ਤਦ ਪੁਲਿਸ ਦੇ ਦੋ ਅਧਿਕਾਰੀ ਕਰਮਚਾਰੀ ਸਬੰਧਤ ਘਟਨਾ ਸਥਾਨ ’ਤੇ ਪੁੱਜੇ। ਉਧਰ ਨੌਜਵਾਨਾ ਨੇ ਸੜਕ ਜਿਆਦਾ ਚਲਦੀ ਵੇਖ ਉਕਤ ਨੋਜਵਾਨ ਔਰਤ ਨੂੰ ਰਾਹਗੀਰਾਂ ਦੀ ਹਾਜਰੀ ਵਿਚ ਨਵੇਂ ਬਣੇ ਹੋਟਲ ਦੀ ਰਿਸੈਪਸ਼ਨ ਤੱਕ ਪਹੁੰਚਾਇਆ ਤਾਂ ਜੋ ਸੜਕ ਹਾਦਸੇ ਤੋ ਬਚਿਆ ਜਾ ਸਕੇ। ਰਿਸੈਪਸ਼ਨ ’ਤੇ ਬੈਠੀ ਟੁੱਲ ਅੋਰਤ ਨੇ ਜਦ ਛੋਟੇ ਥਾਣੇਦਾਰ ਅੱਗੇ ਫਰਾਟੇਦਾਰ ਅੰਗਰੇਜੀ ਬੋਲੀ ਤਦ ਕੋਲ ਖੜਿਆਂ ਦੀ ਵੀ ਪੀਤੀ ਲਹਿ ਗਈ ਅਤੇ ਪੜਤਾਲ ਕਰਨ ’ਤੇ ਔਰਤ ਨੇ ਆਪਣੀ ਪਹਿਚਾਣ ਮਸ਼ਹੂੁਰ ਹਸਪਤਾਲ ਵਿਚ ਤਾਇਨਾਤ ਡਾਕਟਰਨੀ ਵਜੋ ਦਰਸਾਈ। ਪੁਲਿਸ ਨੇ ਵੀ ਸਮਝਾ ਬੁਝਾ ਕੇ ਉਕਤ ਔਰਤ ਤੋ ਕੋਈ ਨੰਬਰ ਲੈ ਕੇ ਬੁਲਾਏ ਜਾਣਕਾਰ ਨਾਲ ਜਾਣ ਲਈ ਕਿਹਾ ਅਤੇ ਔਰਤ ਆਪਣੀ ਬਚੀ ਬੋਤਲ ਲੈਣ ’ਤੇ ਅੜੀ ਰਹੀ, ਆਖਿਰ ਔਰਤ ਨੇ ਅੱਧੀ ਕੁ ਵਾਇਨ ਦੀ ਬੋਤਲ ਨੂੰ ਪੁਲਿਸ ਹੱਥੋ ਫੜ ਕੇ ਬੈਗ ਵਿਚ ਪਾਇਆ ਅਤੇ ਕਾਰ ਵਿਚ ਬੈਠ ਕੇ ਚਲਦੀ ਬਣੀ। ਪੁਲਿਸ ਨੇ ਵੀ ਸੋਖਾ ਸਾਹ ਲਿਆ। ਉਧਰ ਅੱਧੀ ਰਾਤ ਨੂੰ ਪੜਿਆ ਲਿਖਿਆ ਆੜਤੀਆਂ ਵੀ ਬੇਚਾਰਾ ਆਪਣੇ ਗ੍ਰਾਹਕ (ਕਿਸਾਨ) ਦੇ ਸੱਦੇ ’ਤੇ ਸੜਕ ਨਾਪਦਾ ਸਬੰਧਤ ਥਾਂ ’ਤੇ ਪੁੱਜਿਆ ਹੋਇਆ ਸੀ।

Have something to say? Post your comment

More in Punjab

ਸਵ: ਸ਼ਾਮ ਲਾਲ ਬਾਂਸਲ ਤਾਜੋਕੇ ਵਾਲਿਆਂ ਨੂੰ ਵੱਖ ਵੱਖ ਆਗੂਆਂ ਵੱਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਭਦੌੜ ਸ਼ਹਿਰ ਦੀ ਬਦਲੀ ਸਿਆਸੀ ਫਿਜਾ ਦਾ ਅਸਰ ਵਿਖਾਈ ਦੇਣ ਲੱਗਿਆ। ਪ੍ਰਧਾਨ ਮਨੀਸ਼ ਭਦੌੜ ਵੱਲੋ ਆਯੋਜਿਤ ਮੀਟਿੰਗ ’ਚ ਸੀਨੀਅਰ ਆਗੂ ਪਰਮਿੰਦਰ ਭੰਗੂ ਸਣੇ ਵੱਡੀ ਗਿਣਤੀ ’ਚ ਵਲੰਟੀਅਰਜ ਨੇ ਕੀਤੀ ਸ਼ਿਰਕਤ

ਮਦਰ ਟੀਚਰ ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਮਾਣ ਦੀ ਥਾਂ ਅਪਮਾਨ ਵੱਲ ਵਧਿਆ, ਮਾਪਿਆਂ ’ਚ ਰੋਸ

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ