Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਪਾਵਰ ਕਾਮ ਦਾ ਜੇ.ਈ 8,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਮਾਮਲਾ ਦਰਜ

March 15, 2023 06:19 PM

ਪਾਵਰ ਕਾਮ ਦਾ ਜੇ.ਈ 8,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਮਾਮਲਾ ਦਰਜ
ਬਠਿੰਡਾ 15 ਮਾਰਚ (ਲੁਭਾਸ਼ ਸਿੰਗਲਾ/ਕੁਲਦੀਪ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਰਾਜ ਪਾਵਰਕਾਮ ਵਿਚ ਨਗਰ ਭਾਈਰੂਪਾ ਵਿਖੇ ਤੈਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਪੁਨੀਤ ਨੂੰ ਵਿਜੀਲੈਂਸ ਬਿਊਰੋ ਨੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਦੁੱਲੇਵਾਲਾ, ਜਿਲਾ ਬਠਿੰਡਾ ਦੇ ਵਾਸੀ ਗੁਰਤੇਜ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਤੇ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਤੇਜ਼ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆਂ ਕਿ ਉਕਤ ਬਿਜਲੀ ਮੁਲਾਜਮ ਨੇ ਉਸਦੇ ਖੇਤ ਦੀ ਮੋਟਰ ਦੇ ਬਿਜਲੀ ਕੁਨੈਕਸ਼ਨ ਲਈ ਨਵਾਂ ਟਰਾਂਸਫਾਰਮਰ ਜਾਰੀ ਕਰਵਾਉਣ ਬਦਲੇ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਇਹ ਜੇ.ਈ. ਪਹਿਲਾਂ ਹੀ ਉਸ ਕੋਲੋਂ 4,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਲੈਣ ਲਈ ਵਾਰ-ਵਾਰ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਉਰੋ ਦੇ ਬਠਿੰਡਾ ਯੂਨਿਟ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 8,000 ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ