Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਰਾਮਪੁਰਾ ਦਾ ਦਲਬਦਲੂ ਕੀ ਮੁੜ ਕਿਸੇ ਹੋਰ ਸਿਆਸੀ ਦਲ ਵਿਚ ਜਾਣ ਦੀ ਝਾਕ ’ਚ ?

February 19, 2023 12:22 PM

ਰਾਮਪੁਰਾ ਦਾ ਦਲਬਦਲੂ ਕੀ ਮੁੜ ਕਿਸੇ ਹੋਰ ਸਿਆਸੀ ਦਲ ਵਿਚ ਜਾਣ ਦੀ ਝਾਕ ’ਚ ?
ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ
7ਡੇਅ ਨਿਊਜ ਸਰਵਿਸ
ਗੰਗਾਂ ਗਏ ਗੰਗਾਂ ਰਾਮ, ਜਮੁਨਾ ਗਏ ਜਮੁਨਾ ਦਾਸ ਇਹ ਆਮ ਕਹਾਵਤ ਹੈ ਜਦਕਿ ਸਿਆਸਤ ਵਿਚ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ, ਦੇਸ਼ ਦੀ ਰਾਜਨੀਤੀ ਵਿਚ ਵੀ ਕਿਸੇ ਵੇਲੇ ਰਾਮ ਬਿਲਾਸ ਪਾਸਵਾਨ ਇਕ ਅਜਿਹੀ ਸ਼ਖਸ਼ੀਅਤ ਰਹੇ ਹਨ। ਜਿਨਾਂ ਨੇ ਕਈ ਸਰਕਾਰਾਂ ਵਿਚ ਮਲਾਈਦਾਰ ਮਹਿਕਮੇ ਰੱਖੇ ਹਨ ਅਤੇ ਸੱਤਾ ਦਾ ਆਨੰਦ ਮਾਣਿਆ ਹੈ ਜਦਕਿ ਰਾਮਪੁਰਾ ਸ਼ਹਿਰ ਅੰਦਰ ਵੀ ਇਕ ਅਜਿਹਾ ਹੀ ਰਾਮ ਬਿਲਾਸ ਪਾਸਵਾਨ ਹੈ, ਜੋ ਪਿਛਲੇ ਦੋ ਦਹਾਕਿਆਂ ਤੋ ਲਗਾਤਾਰ ਸੱਤਾ ਦਾ ਆਨੰਦ ਮਾਣ ਰਿਹਾ ਹੈ, ਜਦਕਿ ਹੁਣ ਇਕ ਵਾਰ ਫੇਰ ਇਸ ਰਾਮ ਬਿਲਾਸ ਪਾਸਵਾਨ ਵਰਗੀ ਨੀਤੀ ਵਾਲੇ ਆਗੂ ਦੇ ਹੁਣ ਸ਼ਾਇਦ ਆਪ ਪਾਰਟੀ ਤੋ ਮੋਹ ਭੰਗ ਹੋਣ ਦੇ ਕਿੱਸੇ ਸੁਣਾਈ ਦੇਣ ਲੱਗ ਪਏ ਹਨ। ਅਕਾਲੀ ਦਲ ਦੀ ਸਰਕਾਰ ਵੇਲੇ ਕਿਸੇ ਵੇਲੇ ਰਾਮਪੁਰਾ ਵਿਚ ਇਸ ਆਗੂ ਨੇ ਉਸ ਵੇਲੇ ਵੀ ਚੰਮ ਦੀ ਚਲਾਈਆ ਅਤੇ ਅਕਾਲੀਆਂ ਰਾਹੀ ਆਪਣੇ ਕੰਮ ਸਰਕਾਰੇ ਦਰਬਾਰੇ ਕਰਵਾਏ। ਸੂਤਰਾਂ ਦੀ ਮੰਨਏ ਤਾਂ ਸਰਕਾਰ ਦੇ ਜਾਣ ਤੋ ਪਹਿਲਾ ਹੀ ਇਸ ਨੇ ਕੰਮ ਲੈ ਕੇ ਆਣੇ ਬਹਾਨੇ ਅਕਾਲੀਆਂ ਨਾਲ ਰੁੱਸਣਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸ ਦੇ ਪਾਲੇ ਵਿਚ ਆ ਕੇ ਆਪਣੇ ਇਕ ਬੀਅਰ ਬਾਰ ਦੇ ਲਾਇਸੈਂਸ ਲਈ ਮੰਤਰੀ ਦੇ ਦਰਾਂ ’ਤੇ ਜਾ ਕੇ ਆਪਣੇ ਵੱਲੋ 2017 ਦੀਆ ਚੋਣਾਂ ਵੇਲੇ ਮੱਦਦ ਕਰਨ ਬਦਲੇ ਇਹ ਨਾ ਹੋਣ ਕੰਮ ਨੂੰ ਸਿਰੇ ਚਾੜਿਆ, ਚੌਲ ਉਦਯੋਗ ਅਤੇ ਜਾਇਜ/ਨਜਾਇਜ ਕਲੋਨੀ ਲਈ ਵੀ ਕਈ ਪਰਮੀਸ਼ਨਾਂ ਲਈਆ, ਪੰਜੇ ਸਾਲ ਕੰਮ ਲੈਣ ਤੋ ਬਾਅਦ ਵੋਟਾਂ ਦੇ ਐਨ ਆਖਿਰੀ ਪਲ ਸੱਚੇ ਝੂਠੇ ਤਾਹਨੇ ਮੇਹਣੇ ਲਾ ਕੇ ਇਹ ਕਾਂਗਰਸ ਦਾ ਹੱਥ ਛੱਡ ਗਿਆ ਅਤੇ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਮੱਦਦ ਲਈ ਉਤਾਰੂ ਹੋ ਗਿਆ ਭਾਵੇਂ ਵੋਟਾਂ ਹੱਥ ਵਿਚ ਪੂਰੇ ਟੱਬਰ ਦੀਆ ਵੀ ਨਹੀ ਪਰ ਫੇਰ ਵੀ ਚਾਂਦਰ ਸਾਰੇ ਰਾਮਪੁਰਾ ਫੂਲ ’ਤੇ ਪਾਉਣ ਦੀ ਗੱਲ ਇਨਾਂ ਕੀਤੀ। ਸੁਣਨ ਵਿਚ ਇਹ ਵੀ ਆਇਆ ਸੀ ਕਿ ਇਕ ਸਾਬਕਾ ਆਪ ਆਗੂ ਨਾਲ ਵੀ ਇਸ ਦਾ ਇਕ ਵਾਰ 36 ਦਾ ਅੰਕੜਾ ਰਿਹਾ ਹੈ ਅਤੇ ਉਸ ਤੋ ਐਫ.ਸੀ.ਆਈ ਵਿਚ ਪਏ ਚੱਕਰ ਤੋ ਬਾਅਦ ਬੂਅ ਕਹਿ ਕੇ ਰਾਜਪੁਰਾ ਕੋਲ ਖਹਿੜਾ ਛੁੜਵਾਇਆ ਸੀ ਅਤੇ ਇਕ ਪੱਤਰਕਾਰ ਨਾਲ ਵੀ ਲਏ ਪੰਗੇ ਤੋ ਬਾਅਦ ਆਪਣੇ ਨਜਾਇਜ ਕਾਰੋਬਾਰ ਦੇ ਬੇਪਰਦ ਹੋਣ ਦੇ ਡਰੋ ਅੋਖੇ ਢੰਗ ਨਾਲ ਜਾਨ ਬਚਾਈ ਅਤੇ ਉਸੇ ਸਾਬਕਾ ਮੰਤਰੀ ਨੇ ਇਕ ਸਮਾਗਮ ਦੌਰਾਨ ਇਨਾਂ ਨਾਲ ਹੱਥ ਮਿਲਾਉਣ ਤੋ ਇਨਕਾਰ ਕਰਕੇ ਆਪਣੇ ਗੁੱਸੇ ਦਾ ਇਜਹਾਰ ਕੀਤਾ ਸੀ। ਸੁਣਨ ਵਿਚ ਆਇਆ ਹੈ ਕਿ ਹੁਣ ਅੰਦਰਖਾਤੇ ਭਾਜਪਾ ਨਾਲ ਖਿਚੜੀ ਪੱਕਣੀ ਸ਼ੁਰੂ ਹੋ ਗਈ ਹੈ, ਹੁਣ ਵੇਖਣਾ ਹੋਵੇਗਾ ਕਿ ਰਾਮਪੁਰਾ ਦਾ ਰਾਮ ਬਿਲਾਸ ਪਾਸਵਾਨ ਦਾ ਆਪ ਪਾਰਟੀ ਵਿਚ ਕਿੰਨਾ ਕੁ ਚਿਰ ਨਿਕਲਦਾ ਹੈ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ