Wednesday, May 15, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਤਪਾ ਅੰਦਰ ਮੂੰਗੀ ਕਾਸ਼ਤਕਾਰਾਂ ਦੀ ਪ੍ਰਾਈਵੇਟ ਪਲੇਅਰ ਕਰ ਰਹੇ ਨੇ ਅੰਨੀ ਲੁੱਟ, ਨਮੀ ਨੂੰ ਦਰਸਾਇਆ ਜਾ ਰਿਹਾ ਕਾਰਨ, ਗੁਦਾਮ ਭਰੇ, ਕਿਸਾਨ ਅੂਨੇ ਹੱਥੀ ਘਰਾਂ ਨੂੰ ਮੁੜਣ ਲਈ ਮਜਬੂਰ

July 17, 2023 01:42 PM

ਤਪਾ ਅੰਦਰ ਮੂੰਗੀ ਕਾਸ਼ਤਕਾਰਾਂ ਦੀ ਪ੍ਰਾਈਵੇਟ ਪਲੇਅਰ ਕਰ ਰਹੇ ਨੇ ਅੰਨੀ ਲੁੱਟ, ਨਮੀ ਨੂੰ ਦਰਸਾਇਆ ਜਾ ਰਿਹਾ ਕਾਰਨ, ਗੁਦਾਮ ਭਰੇ, ਕਿਸਾਨ ਅੂਨੇ ਹੱਥੀ ਘਰਾਂ ਨੂੰ ਮੁੜਣ ਲਈ ਮਜਬੂਰ
ਹੁਣ ਤੱਕ ਸਰਕਾਰੀ ਤੌਰ ’ਤੇ ਮਹਿਜ 19 ਫੀਸਦੀ ਜਦਕਿ ਪ੍ਰਾਈਵੇਟ ਪਲੇਅਰਾਂ ਨੇ 80 ਫੀਸਦੀ ਤੋ ਜਿਆਦਾ ਮੂੰਗੀ ਦੀ ਖਰੀਦ ਕੀਤੀ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
7ਡੇਅ ਨਿਊਜ ਸਰਵਿਸ
                           ਜਿਲਾ ਬਰਨਾਲਾ ਦੀ ਮਾਰਕੀਟ ਕਮੇਟੀ ਤਪਾ ਦੀ ਹਦੂਦ ਅੰਦਰ ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੁੱਠੀ ਭਰ ਆੜਤੀਆਂ ਵੱਲੋ ਲੁੱਟ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਮਹਿੰਗੇ ਭਾਅ ਦੀ ਮੂੰਗੀ ਨੂੰ ਚੰਦ ਕਾਰੋਬਾਰੀ ਸਸਤੇ ਭਾਅ ਵਿਚ ਲੈ ਕੇ ਆਪਣੇ ਗੁਦਾਮਾਂ ਵਿਚ ਸਟੋਰ ਕਰਨ ’ਤੇ ਲੱਗੇ ਹੋਏ ਹਨ। ਜਿਸ ਕਾਰਨ ਇਸ ਵੇਲੇ ਤਪਾ ਇਲਾਕੇ ਅੰਦਰ ਮੂੰਗੀ ਦੇ ਭਰੇ ਗੁਦਾਮ ਉੱਪਰ ਤੱਕ ਉੱਛਲ ਰਹੇ ਹਨ। ਜਿਨਾਂ ਅੰਦਰ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਕੋਡੀਆਂ ਦੇ ਭਾਅ ਵਿਚ ਬੰਦ ਵਿਖਾਈ ਸੁਣਾਈ ਦੇ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਤਪਾ ਖਰੀਦ ਕੇਂਦਰ ਅੰਦਰ ਮੂੰਗੀ ਦੀ ਖਰੀਦ ਦਾ ਕਾਰੋਬਾਰ ਪੰਜਾਬ ਵਿਚ ਪਹਿਲੇ ਤਿੰਨ ਸ਼ਹਿਰਾਂ ਵਿਚੋ ਇਕ ਗਿਣਿਆ ਜਾ ਰਿਹਾ ਹੈ, ਪਰ ਫੇਰ ਵੀ ਪ੍ਰਸਾਸਨ ਕੰਨ ਲਪੇਟੀ ਸਭ ਕੁਝ ਅੱਖੀ ਵੇਖ ਰਹੀ ਹੈ। ਅੰਕੜਿਆਂ ਅਨੁਸਾਰ ਇਸ ਵੇਲੇ ਤੱਕ ਮਾਰਕੀਟ ਕਮੇਟੀ ਨੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਹਿਜ ਹੁਣ ਤੱਕ ਸਰਕਾਰੀ ਫੜ ਵਿਚ ਵਿਕਣ ਆਈ ਮੂੰਗੀ ਵਿਚੋ 19.5 ਫੀਸਦੀ ਮੂੰਗੀ ਖਰੀਦ ਹੈ ਜਦਕਿ ਬਾਕੀ ਨੂੰ ਸਰਕਾਰੀ ਹਦਾਇਤਾਂ ’ਤੇ ਖਰੀ ਨਾ ਉਤਰਦਿਆਂ ਕਹਿ ਕੇ ਪ੍ਰਾਈਵੇਟ ਵਪਾਰੀਆਂ ਨੂੰ ਲੁੱਟ ਕਰਨ ਲਈ ਛੱਡ ਦਿੱਤੀ ਗਈ। ਜਿਸ ਕਾਰਨ ਮੂੰਗੀ ਕਾਸ਼ਤਕਾਰਾਂ ਦੀ ਖੁੱਲੀ ਲੁੱਟ ਦੀ ਬੋਲੀ ਵੀ ਚੰਦ ਆੜਤੀਆਂ ਨੇ ਆਪਿਸੀ ਮਿਲੀਭੁਗਤ ਨਾਲ ਕਰਦਿਆਂ ਘੱਟ ਬੋਲੀ ਲਾ ਕੇ ਮੁੱਠੀ ਵਿਚ ਪੈਸੇ ਦੇ ਕੇ ਘਰਾਂ ਨੂੰ ਚਲਦਾ ਕੀਤਾ। ਮਾਰਕੀਟ ਕਮੇਟੀ ਦੇ ਅੰਕੜਿਆਂ ਅਨੁਸਾਰ ਸਰਕਾਰੀ ਪੈਅ ਕੀਤੇ ਭਾਅ 7755 ਰੁਪੈ ਵਿਚ ਮਾਰਕੀਟ ਕਮੇਟੀ ਨੇ 5850 ਕੁਇੰਟਲ ਦੀ ਖਰੀਦ ਕੀਤੀ ਜਦਕਿ ਪ੍ਰਾਈਵੇਟ ਪਲੇਅਰਾਂ ਨੇ 24300 ਕੁਇੰਟਲ ਮੂੰਗੀ ਦੀ ਖਰੀਦ ਕੀਤੀ, ਭਾਵੇਂ ਇਹ ਮੂੰਗੀ ਦੀ ਵਿਕਰੀ ਮਾਰਕੀਟ ਕਮੇਟੀ ਵਿਚ ਦਰਜ ਹੈ ਪਰ ਇਹ ਮੂੰਗੀ ਸਰਕਾਰੀ ਭਾਅ ਤੋ 1000 ਤੋ 1500 ਰੁਪੈ ਘੱਟ ਦੇ ਭਾਅ ਵਿਚ ਵਿਕੀ ਹੈ। ਜਿਸ ਕਾਰਨ ਸਿੱਧੇ ਅਤੇ ਅਸਿੱਧੇ ਤੌਰ ’ਤੇ ਜਿੱਥੇ ਕਿਸਾਨਾਂ ਨੂੰ ਇਕਲੇ ਤਪਾ ਵਿਚ ਕਈ ਕਰੋੜ ਰੁਪੈ ਦਾ ਘਾਟਾ ਝੱਲਣਾ ਪਿਆ। ਪ੍ਰਾਈਵੇਟ ਪਲੇਅਰਾਂ ਨੇ ਮੂੰਗੀ ਦੀ ਖਰੀਦ ਵਿਚ ਇਸ ਲਈ ਵੀ ਦਿਲਚਸਪੀ ਵਿਖਾਈ ਕਿਉਕਿ ਮੂੰਗੀ ਦੀ ਖਰੀਦ ’ਤੇ ਕਿਸੇ ਵੀ ਪ੍ਰਕਾਰ ਦੀ ਮਾਰਕੀਟ ਫੀਸ ਅਤੇ ਆਰ.ਡੀ.ਐਫ ਨਹੀ ਹੈ ਜਦਕਿ ਪੰਜਾਬ ਸਣੇ ਗੁਆਂਢੀ ਸੂਬਿਆਂ ਵਿਚ ਮੂੁੰਗੀ ਦੇ ਥੋਕ ਅਤੇ ਪ੍ਰਚੂਨ ਮੁੱਲ ਕਾਫੀ ਉੱਚਾ ਹੈ। ਜਿਸ ਕਾਰਨ ਆਉਦੇਂ ਦਿਨਾਂ ਵਿਚ ਹੋਰ ਵੀ ਤੇਜੀ ਆਉਣ ਦੇ ਆਸਾਰ ਹਨ। ਜਿਕਰਯੋਗ ਹੈ ਕਿ ਮੂੰਗੀ ਦੀ ਖਰੀਦ ਤੋ ਸਰਕਾਰੀ ਏਜੰਸੀ ਇਸ ਕਰਕੇ ਹੱਥ ਪਿਛਾਂਹ ਖਿੱਚ ਰਹੀ ਹੈ ਕਿ ਇਸ ਵਿਚ ਨਮੀ ਦੀ ਮਾਤਰਾ ਵਧੇਰੇ ਹੈ ਜਦਕਿ ਨਮੀ ਦੀ ਮਾਤਰਾ ਤਾਂ ਝੋਨੇ ਵਿਚ ਵੀ ਵਧੇਰੇ ਹੁੰਦੀ ਹੈ ਪਰ ਉਸ ਦੀ ਸਰਕਾਰੀ ਖਰੀਦ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਕਾਰਨ ਉਕਤ ਜਿਣਸ ਦੀ ਖਰੀਦ ਵਿਚੋ ਕਈ ਤਰਾਂ ਦੀਆ ਚਰਚਾਵਾਂ ਨੇ ਜਨਮ ਲੈ ਲਿਆ ਹੈ।

ਮਾਰਕੀਟ ਕਮੇਟੀ ਦੇ ਪ੍ਰਬੰਧਾਂ ’ਤੇ ਵੀ ਉੱਗਲ ਉੱਠੀ :- ਉਧਰ ਮੂੰਗੀ ਸਣੇ ਹੋਰਨਾਂ ਫਸਲਾਂ ਨੂੰ ਖਰੀਦ ਕੇਂਦਰ ਵਿਚ ਲਿਆਉਣ ਵਾਲੇ ਕਿਸਾਨਾਂ ਨੂੰ ਮਾਰਕੀਟ ਕਮੇਟੀ ਦੇ ਨਕਾਰਾਂ ਪ੍ਰਬੰਧਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਕਿ ਜਿੱਥੇ ਪਿਛਲੇ ਦਿਨੀ ਭਾਰੀ ਮੀਂਹ ਕਾਰਨ ਮੱਕੀ ਦੀ ਫਸਲ ਭਿੱਜ ਗਈ ਸੀ ਜਦਕਿ ਮੂੰਗੀ ਦੀ ਫਸਲ ਵੀ ਪਿਛਲੇ ਦਿਨਾਂ ਤੋ ਲਗਾਤਾਰ ਮੀਂਹ ਦੇ ਬਣੇ ਮੌਸਮ ਅਤੇ ਮਾਰਕੀਟ ਕਮੇਟੀ ਦੇ ਅਧੂਰੇ ਪ੍ਰਬੰਧਾਂ ਕਾਰਨ ਕਿਸਾਨ ਪ੍ਰਾਈਵੇਟ ਪਲੇਅਰਾਂ ਨੂੰ ਵੇਚਣ ਲਈ ਮਜਬੂਰ ਹੁੰਦਾ ਹੈ। ਜਿਸ ਦਾ ਲਾਹਾ ਲੈਦਿਆਂ ਇਸ ਨੂੰ ਲੁੱਟ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।
ਮਾਮਲੇ ਸਬੰਧੀ ਜਿਲਾ ਮੰਡੀ ਅਫਸਰ ਦਾ ਕਹਿਣਾ ਹੈ ਕਿ ਮਾਰਕੀਟ ਕਮੇਟੀ ਵੱਲੋ ਜੋ ਸਰਕਾਰੀ ਖਰੀਦ ਏਜੰਸੀ ਮਾਰਕਫੈਂਡ ਨੇ ਜੋ ਖਰੀਦੀ ਹੈ, ਨੂੰ ਦਰਜ ਕੀਤਾ ਹੈ।
ਮਾਮਲੇ ਸਬੰਧੀ ਭਾਕਿਯੂ ਡਕੌਦਾ ਦੇ ਆਗ ਬਲਕੌਰ ਸਿੰਘ ਛੰਨਾ ਦਾ ਕਹਿਣਾ ਹੈ ਕਿ ਮੂੰਗੀ ਦੀ ਖਰੀਦ ਸਬੰਧੀ ਪ੍ਰਸਾਸਨ ਦੇ ਉਕਤ ਵਰਤਾਰੇ ਖਿਲਾਫ ਜੱਥੇਬੰਦੀ ਨਾਲ ਗੱਲ ਕਰਕੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕਿਉਕਿ ਪਹਿਲਾ ਵੀ ਇਸ ਸਬੰਧ ਵਿਚ ਕਈ ਸ਼ਿਕਾਇਤਾਂ ਕਿਸਾਨਾਂ ਨੇ ਕੀਤੀਆ ਹਨ। ਜਿਸ ’ਤੇ ਆਉਦੇਂ ਦਿਨਾਂ ਵਿਚ ਸਘੰਰਸ਼ ਅਰੰਭਿਆ ਜਾਵੇਗਾ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ