Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਰਾਮਪੁਰਾ ਫੂਲ ਨਗਰ ਕੌਸਲ ਦੀਆ ਚੋਣਾਂ ਲਈ ਉਡੀਕਾਂ ਖਤਮ, ਨਵੀਂ ਵਾਰਡਬੰਦੀ ਅਨੁਸਾਰ ਰਾਮਪੁਰਾ ਨਾਲ ਫੂਲ ਵੀ ਨਗਰ ਕੌਸਲ ਦਾ ਹਿੱਸਾ ਰਹੇਗਾ।

June 06, 2023 03:15 PM

ਰਾਮਪੁਰਾ ਫੂਲ ਨਗਰ ਕੌਸਲ ਦੀਆ ਚੋਣਾਂ ਲਈ ਉਡੀਕਾਂ ਖਤਮ, ਨਵੀਂ ਵਾਰਡਬੰਦੀ ਅਨੁਸਾਰ ਰਾਮਪੁਰਾ ਨਾਲ ਫੂਲ ਵੀ ਨਗਰ ਕੌਸਲ ਦਾ ਹਿੱਸਾ ਰਹੇਗੀ
ਰਾਮਪੁਰਾ ਫੂਲ (ਬਠਿੰਡਾ) 6 ਜੂਨ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਫਰਵਰੀ 2021 ਵਿਚ ਹੋਈਆ ਨਗਰ ਕੌਸਲ ਚੋਣਾਂ ਵਿਚ ਰਾਮਪੁਰਾ ਫੂਲ ਸਣੇ ਕਰੀਬ ਤਿੰਨ ਦਰਜਣ ਹੋਰ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਅੰਦਰ ਵਾਰਡਬੰਦੀ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਚੋਣਾਂ ਹੋਣ ਤੋ ਖੁੰਝ ਗਈਆ ਸਨ। ਜਿਸ ਕਾਰਨ ਪਿਛਲੇ ਸਵਾ ਦੋ ਸਾਲ ਤੋ ਇਹ ਅਦਾਰੇ ਚੋਣਾਂ ਦੀ ਉਡੀਕ ਵਿਚ ਬੈਠੇ ਹਨ, ਪਰ ਸ਼ਾਇਦ ਹੁਣ ਇਨਾਂ ਅਦਾਰਿਆਂ ਵਿਚਲੀਆ ਚੋਣਾਂ ਲੜਣ ਵਾਲੀਆ ਰਾਜਸੀ ਧਿਰਾਂ ਅਤੇ ਸ਼ਹਿਰੀਆਂ ਲਈ ਇਹ ਉਡੀਕ ਖਤਮ ਹੁੰਦੀ ਜਾਪ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੌਸਲ ਚੋਣਾਂ ਜੁਲਾਈ 2023 ਵਿਚ ਹੋਣ ਦੀ ਪੂਰਨ ਸੰਭਾਵਨਾ ਬਣ ਗਈ ਹੈ ਕਿਉਕਿ ਸ਼ਹਿਰਾਂ ਅੰਦਰ ਵਾਰਡਬੰਦੀ ਦਾ ਕੰਮ ਪਿਛਲੇ ਦਿਨੀ ਨੇਪਰੇ ਚੜ ਗਿਆ ਹੈ। ਰਾਮਪੁਰਾ ਸ਼ਹਿਰ ਦੇ ਨਾਲ ਫੂਲ ਟਾਊਨ ਵੀ ਨਗਰ ਕੌਸਲ ਰਾਮਪੁਰਾ ਦਾ ਹਿੱਸਾ ਹੈ। ਜਿਸ ਦੇ ਕੁੱਲ 21 ਵਾਰਡ ਹਨ। ਇਨਾਂ ਵਾਰਡਾਂ ਵਿਚੋ ਸਾਢੇ 16 ਵਾਰਡ ਰਾਮਪੁਰਾ ਸ਼ਹਿਰ ਅਤੇ ਸਾਢੇ ਚਾਰ ਵਾਰਡ ਫੂਲ ਟਾਊਨ ਦੇ ਹਨ। ਨਵੀ ਵਾਰਡਬੰਦੀ ਸਬੰਧੀ ਸਰਕਾਰੀ ਹਦਾਇਤਾਂ ਅਨੁਸਾਰ ਅੋਰਤਾਂ ਨੂੰ ਚੋਣਾਂ ਲੜਣ ਵਿਚ ਮਿਲੇ 50 ਫੀਸਦੀ ਹੱਕ ਤਹਿਤ 1, 3, 5, 7, 9, 11, 13, 15, 17, 19 ਨੰਬਰ ਵਾਰਡ ਤੱਕ ਔਰਤਾਂ ਲਈ ਰਾਂਖਵਾਂ ਰੱਖੇ ਗਏ ਹਨ ਜਦਕਿ 2, 4, 6, 8, 10, 12, 14, 16, 18, 20 ਨੰਬਰ ਵਾਰਡ ਮਰਦਾਂ ਲਈ ਜਦਕਿ ਰਹਿੰਦਾ ਇਕ ਵਾਰਡ ਪੱਛੜੀਆ ਸ੍ਰੇਣੀਆ (ਬੀ.ਸੀ ਵਰਗ) ਲਈ ਰਾਂਖਵਾਂ ਹੈ, ਜਿੱਥੇ ਸਬੰਧਤ ਵਰਗ ਦੀ ਔਰਤ ਜਾਂ ਮਰਦ ਕੋਈ ਵੀ ਚੋਣ ਲੜ ਸਕਦਾ ਹੈ। ਉਧਰ ਰਾਮਪੁਰਾ ਸ਼ਹਿਰ ਅੰਦਰ ਮੌਜੂਦਾ ਸੱਤਾਧਾਰੀ ਧਿਰ ਨੇ ਇਨਾਂ ਚੋਣਾਂ ਲਈ ਕਮਰਕੱਸੇ ਅੰਦਰਖਾਤੇ ਕਸ ਲਏ ਹਨ। ਹਲਕੇ ਦੇ ਵਿਧਾਇਕ ਬਲਕਾਰ ਸਿੱਧੂ ਨੇ ਪਿਛਲੇ ਦਿਨੀ ਕਈ ਵਾਰਡਾਂ ਅੰਦਰ ਲੋਕਾਂ ਨਾਲ ਖੁੱਲੀਆ ਗੱਲਾਬਾਤਾਂ ਕਰਕੇ ਸ਼ਹਿਰੀਆਂ ਦੀ ਨਬਜ ਟਟੋਲਣ ਦਾ ਕੰਮ ਵੀ ਕੀਤਾ ਹੈ ਜਦਕਿ ਕਾਂਗਰਸ ਅਤੇ ਅਕਾਲੀ ਦਲ ਅਜੇ ਇਸ ਮਾਮਲੇ ਵਿਚ ਪੂਰੀ ਤਰਾਂ ਚੁੱਪ ਵੱਟੀ ਬੈਠੇ ਹਨ। ਉਧਰ ਭਾਜਪਾ ਦੇ ਇੱਕਾ ਦੁੱਕਾ ਆਗੂ ਜਰੂੁਰ ਚੋਣਾਂ ਲੜਣ ਦੇ ਚਾਹਵਾਨ ਹਨ। ਸੂਤਰਾਂ ਦੀ ਮੰਨੀਏ ਤਾਂ ਆਪ ਪਾਰਟੀ ਲਈ ਵੀ ਇਨਾਂ ਚੋਣਾਂ ਵਿਚ ਰਾਹ ਐਨਾ ਸੋਖਾ ਨਹੀ, ਭਾਵੇਂ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਤਾਂ ਰਾਮਪੁਰਾ ਫੂਲ ਦੇ ਸ਼ਹਿਰੀਆਂ ਨੂੰ ਨਗਰ ਕੌਸਲ ਵੋਟ ਪਾਉਦ ਦਾ ਹੱਕ ਹੀ ਨਹੀ ਮਿਲਿਆ ਕਿਉਕਿ ਵਾਰਡਬੰਦੀ ਵਿਚ ਉਲਝੀ ਸਰਕਾਰ ਨਾ ਤਾਂ ਸ਼ਹਿਰ ਨਾਲੋ ਫੂਲ ਨੂੰ ਅਲੱਗ ਕਰਵਾ ਸਕੀ ਅਤੇ ਨਾ ਹੀ ਸਮਾਂ ਰਹਿੰਦੇ ਚੋਣਾਂ, ਜਿਸ ਕਾਰਨ ਬਾਅਦ ਵਾਲਾ ਵਰਾਂ ਚੋਣ ਤੋ ਸੁੱਕਾ ਹੀ ਗੁਜਰਿਆ ਅਤੇ ਸ਼ਹਿਰੀ ਲੋਕ ਨੁੰਮਾਇੰਦਿਆਂ ਦੀ ਥਾਂ ਸਰਕਾਰੀ ਬਾਬੂਆਂ ਤੋ ਹੀ ਮਿੰਨਤ ਤਰਲੇ ਨਾਲ ਕੰਮ ਕਰਵਾਉਦੇ ਰਹੇ, ਜਦਕਿ ਕਈ ਵਿਵਾਦ ਵੀ ਨਗਰ ਕੌਸਲ ਦਾ ਹਿੱਸਾ ਬਣੇ। ਜਿਨਾਂ ਵਿਚ ਨਗਰ ਕੌਸਲ ਦਾ ਕੈਨਾਲ ਕਲੱਬ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਆਈਆਂ ਗ੍ਰਾਂਟਾਂ ਨੂੰ ਲੈ ਕੇ ਕਈ ਠੇਕੇਦਾਰਾਂ ਵੱਲੋ ਕਥਿਤ ਤੋਰ ’ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰੰਗੇ ਹੱਥਾਂ ਨੇ ਕੌਸਲ ਨੂੰ ਹਮੇਸ਼ਾਂ ਚਰਚਾ ਵਿਚ ਰੱਖਿਆ ਅਤੇ ਅਦਾਲਤਾਂ ਤੱਕ ਦੇ ਚੱਕਰ ਅਘਿਕਾਰੀਆਂ ਨੂੰ ਕੱਟਣੇ ਪਏ, ਜੋ ਲਗਾਤਾਰ ਹੁਣ ਵੀ ਜਾਰੀ ਹਨ।
ਰਾਮਪੁਰਾ ਨਗਰ ਕੌਸਲ ਤੋ ਫੂਲ ਕਿਉ ਨਾ ਹੋ ਸਕਿਆ ਅਲੱਗ
ਰਾਜਸੀ ਲੋਕਾਂ ਦੀ ਮਨਸ਼ਾਂ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਨਾਂ ਪਿੱਛੇ ਗੱਡੀਆਂ ਭਜਾਉਣ ਵਾਲਿਆਂ ਦੇ ਕੋਈ ਨਾ ਕੋਈ ਪੂਛ ਜਰੂਰ ਲਗਾ ਦਿੱਤੀ ਜਾਵੇ, ਭਾਵੇਂ ਇਹ ਕਥਨ ਕਿਸੇ ਵਿਸ਼ੇਸ ਪਾਰਟੀ ਜਾਂ ਵਿਅਕਤੀ ’ਤੇ ਢੁੱਕਵੇ ਨਹੀ ਹੁੰਦੇ, ਕਿਉਕਿ ਰਾਜਸੀ ਤੌਰ ’ਤੇ ਹਮਾਮ ਵਿਚ ਸਾਰੀਆਂ ਹੀ ਧਿਰਾਂ ਨੰਗੀਆ ਹਨ। ਕਾਂਗਰਸ ਦੇ ਰਾਜ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਲ ਫਰਵਰੀ 2021 ਤੋ ਪਹਿਲਾ ਰਾਮਪੁਰਾ ਨਗਰ ਕੌਸਲ ਨਾਲੋ ਫੂਲ ਨੂੰ ਅਲੱਗ ਕਰਕੇ ਨਗਰ ਪੰਚਾਇਤ ਬਣਾਉਣ ਲਈ ਫਾਇਲ ਗਈ ਸੀ, ਪਰ ਇਸੇ ਦੌਰਾਨ ਹੀ ਫੂਲ ਦੇ ਕਈ ਮੋਹਤਬਰ ਅਤੇ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿਚ ਕਿਸਾਨ ਵੀ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰੂ ਮਿਲੇ, ਜਿਨਾਂ ਨੇ ਇਹ ਤਰਕ ਦਿੱਤਾ ਕਿ ਜੇਕਰ ਫੂਲ ਨੂੰ ਰਾਮਪੁਰਾ ਨਗਰ ਕੌਸਲ ਨਾਲੋ ਅਲੱਗ ਕਰ ਦਿੱਤਾ ਤਾਂ ਆਉਦੇਂ ਦਿਨਾਂ ਵਿਚ ਫੂਲ ਅੰਦਰ ਦੀ ਕੇਂਦਰ ਸਰਕਾਰ ਵੱਲੋ ਬਣਾਈਆ ਜਾਣ ਵਾਲੀਆ ਸੜਕਾਂ ਦਾ ਮੁਆਵਜਾ ਕਿਸਾਨਾਂ ਨੂੰ ਨਗਰ ਪੰਚਾਇਤ ਦੇ ਹਿਸਾਬ ਨਾਲ ਹੀ ਮਿਲੇਗਾ ਜਦਕਿ ਹੁਣ ਇਸ ਨੂੰ ਨਗਰ ਕੌਸਲ ਦੇ ਹਿਸਾਬ ਨਾਲ ਸ਼ਹਿਰੀ ਜਾਇਦਾਦ ਸਮਝ ਕੇ ਕੇਂਦਰ ਸਰਕਾਰ ਵੱਲੋ ਦਿੱਤਾ ਜਾਵੇਗਾ। ਜਿਸ ’ਤੇ ਕੇਪਟਨ ਅਮਰਿੰਦਰ ਸਿੰਘ ਨੇ ਇਕਤਰਫਾ ਫੈਸਲਾ ਸੁਣਾਉਦਿਆਂ ਇਸ ਨੂੰ ਜਿਉ ਦਾ ਤਿਉ ਰਹਿਣ ਦਿੱਤਾ ਅਤੇ ਹੁਣ ਫੇਰ ਰਾਮਪੁਰਾ ਅਤੇ ਫੂਲ ਨੂੰ ਇਕਠੇ ਹੋ ਕੇ ਹੀ ਚੋਣਾਂ ਦਾ ਹਿੱਸਾ ਬਣਨਾ ਪਵੇਗਾ।
----ਵਾਰਡਬੰਦੀ
ਵਿਰੋਧੀ ਧਿਰ ਵਿਚ ਬੈਠੀਆ ਰਾਜਸੀ ਧਿਰਾਂ ਮੌਜੂਦਾ ਸਰਕਾਰ ਵੱਲੋ ਕਰਵਾਈ ਵਾਰਡਬੰਦੀ ਨੂੰ ਇਕ ਡਰਾਮੇ ਤੋ ਜਿਆਦਾ ਕੁਝ ਵੀ ਕਰਾਰ ਨਹੀ ਦਿੰਦੇ। ਜਿਸ ਦੇ ਸਬੰਧ ਵਿਚ ਸਾਬਕਾ ਨਗਰ ਕੌਸਲ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਹੋਈ ਵਾਰਡਬੰਦੀ ਨਾਲ ਜਾਣਬੁਝ ਕੇ ਛੇੜਛਾੜ ਕੀਤੀ ਗਈ ਹੈ ਜਦਕਿ ਅਸਲੀਅਤ ਤਾਂ ਸੱਤਾਧਾਰੀ ਧਿਰ ਨੇ ਆਪਣੇ ਬੰਦਿਆਂ ਨੂੰ ਇਨਾਂ ਚੋਣਾਂ ਵਿਚ ਐਡਜਸਟ ਕਰਨ ਲਈ ਅਜਿਹਾ ਡਰਾਮਾ ਕੀਤਾ ਹੈ ਕਿਉਕਿ ਇਕ ਵਾਰ ਹੋਈ ਵਾਰਡਬੰਦੀ ’ਤੇ ਘੱਟੋ ਘੱਟੋ 15 ਵਰ੍ਰੇ ਕੋਈ ਛੇਡਛਾੜ ਨਹੀ ਕੀਤੀ ਜਾਂਦੀ ਹੁੰਦੀ, ਪਰ 2015 ਵਿਚ ਹੋਈ ਵਾਰਡਬੰਦੀ ਨੂੰ
ਮੁੜ ਆਪਣੇ ਤਰੀਕੇ ਨਾਲ ਭੰਨਤੋੜ ਕਰਕੇ ਚੋਣਾਂ ਕਰਵਾਉਣ ਦੇ ਮਨਸੂਬੇ ਹਨ।
----ਖੁਦ ਵੀ ਚੋਣ ਲੜਾਗਾਂ ਅਤੇ ਉਮੀਦਵਾਰ ਵੀ ਖੜੇ ਕਰਾਗੇਂ---

ਉਧਰ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਤੇ 2015 ਵਿਚ ਬਿਨਾਂ ਮੁਕਾਬਲਾ ਜੇਤੂ ਰਹੇ ਸੁਨੀਲ ਕੁਮਾਰ ਬਿੱਟਾ ਨੇ ਇਨਾਂ ਚੋਣਾਂ ਪ੍ਰਤੀ ਆਪਣੀ ਪ੍ਰਤੀ�ਿਆ ਦਿੰਦਿਆਂ ਕਿਹਾ ਕਿ ਉਹ ਫਿਲਹਾਲ ਤਾਂ ਆਜਾਦ ਤੌਰ ’ਤੇ ਹੀ ਚੋਣ ਲੜਣ ਦੇ ਮੂਡ ਵਿਚ ਹਨ ਜਦਕਿ ਇਨਾਂ ਚੋਣਾਂ ਵਿਚ ਹੋਰਨਾਂ ਵਾਰਡਾਂ ਅੰਦਰ ਲੋਕ ਸੇਵਾ ਦੇ ਚਾਹਵਾਨ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਾਰੇ ਜਾਣਗੇ ਤਾਂ ਜੋ ਇਕ ਸਾਫ ਸੁਥਰੀ ਦਿੱਖ ਵਾਲੀ ਨਗਰ ਕੌਸਲ ਚੁਣ ਕੇ ਲੋਕ ਸੇਵਾ ਲਈ ਕੰਮ ਕੀਤਾ ਜਾ ਸਕੇ। ਬਿੱਟਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਰਟੀਆਂ ਨੂੰ ਵਰਕਰਾਂ ਦੀ ਲੋੜ ਹੁੰਦੀ ਹੈ ਅਤੇ ਵਿਅਕਤੀਆਂ ਨੂੰ ਪਾਰਟੀਆਂ ਦੀ, ਜੇਕਰ ਕਿਸੇ ਤਰੀਕੇ ਕੁਝ ਠੀਕ ਰਿਹਾ ਤਦ ਕਿਸੇ ਹਮਖਿਆਲ ਪਾਰਟੀ ਦੇ ਚੋਣ ਚਿੰਨ ਤੋ ਵੀ ਚੋਣ ਲੜਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।
----ਰਾਜਸੀ ਭਵਿੱਖ----
ਸ਼ਹਿਰ ਰਾਮਪੁਰਾ ਫੂਲ ਅੰਦਰ ਭਵਿੱਖ ਵਿਚ ਹੋਣ ਵਾਲੀਆ ਨਗਰ ਕੌਸਲ ਚੋਣਾਂ ਲਈ ਮੌਜੂਦਾ ਸੱਤਾਧਾਰੀ ਧਿਰ ਆਪ ਪਾਰਟੀ ਦੇ ਕਈ ਆਗੂ ਚੋਣ ਲੜਣ ਲਈ ਮੁੱਠੀਆਂ ਵਿਚ ਥੁੱਕੀ ਫਿਰਦੇ ਹਨ, ਭਾਵੇਂ ਇਨਾਂ ਵਿਚੋ ਬਹੁਤੇ ਆਪਣੀ ਅਸਲ ਜਮੀਨੀ ਹਕੀਕਤ ਨੂੰ ਨਹੀ ਪਛਾਣ ਰਹੇ, ਪਰ ਐਨਾ ਜਰੂਰ ਹੈ ਕਿ ਵਿਰੋਧੀ ਧਿਰ ਕਈ ਧੜਿਆਂ ਵਿਚ ਵੰਡੀ ਹੋਣ ਕਾਰਨ ਇਸ ਵਾਰ ਆਪ ਦਾ ਦਾਅ ਲੱਗ ਜਾਣਾ ਯਕੀਨੀ ਵੀ ਬਣ ਸਕਦਾ ਹੈ। ਉਧਰ ਕਾਂਗਰਸ ਲਈ ਇਹ ਚੋਣਾਂ ਵੱਡੀ ਚੁਣੋਤੀ ਹੋਣਗੀਆ ਕਿਉਕਿ ਖੁਦ ਨੂੰ ਹਲਕੇ ਦੇ ਆਗੂ ਵਜੋ ਲੋਕਾਂ ਵਿਚਕਾਰ ਵਿਚਰਣ ਵਾਲੇ ਗੁਰਤੇਜ ਸਿੰਘ ਰਾਣਾ ਫੂਲ, ਰਾਕੇਸ਼ ਸਹਾਰਾ, ਰਾਜਾ ਵੜਿੰਗ ਦਾ ਸਾਥੀ ਜਸ਼ਨਦੀਪ ਸਿੰਘ ਚਹਿਲ, ਜਸਵਿੰਦਰ ਸਿੰਘ ਜਸ ਬੱਜੋਆਣਾ ਆਦਿ ਆਗੂਆਂ ਲਈ ਇਹ ਚੋਣਾਂ ਉਨਾਂ ਦੇ ਵੀ ਰਾਜਸੀ ਭਵਿੱਖ ਨੂੰ ਚਮਾਉਣ ਜਾਂ ਧੁੰਦਲਾ ਕਰਨਗੀਆ। ਉਧਰ ਅਕਾਲੀ ਦਲ ਲਈ ਵੀ ਲੋਕਲ ਆਗੂਆਂ ਲਈ ਇਹ ਚੋਣਾਂ ਉਨਾਂ ਦੀ ਸ਼ਹਿਰ ਅੰਦਰਲੀ ਰਾਜਸੀ ਪਕੜ ਨੂੰ ਦਰਸਾਉਣਗੀਆ ਜਦਕਿ ਸ਼ਹਿਰੀ ਇਲਾਕਾ ਹੋਣ ਕਾਰਨ ਭਾਜਪਾ ਇਨਾਂ ਚੋਣਾਂ ਵਿਚ ਕੁਝ ਕਰ ਗੁਜਰਣ ਦੇ ਮੂਡ ਵਿਚ ਜਰੂਰ ਹੋਵੇਗੀ ਕਿਉਕਿ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਇਕ ਦਮਦਾਰ ਧੜਾ ਵੀ ਇਨਾਂ ਚੋਣਾਂ ਵਿਚ ਭਾਜਪਾ ਲਈ ਸਹਾਇ ਸਿੱਧ ਹੋਵੇਗਾ। ਉਧਰ ਭਾਜਪਾ ਦੇ ਮੱਖਣ ਜਿੰਦਲ ਸੂਬਾ ਕਾਰਜਕਾਰਨੀ ਮੈਂਬਰ, ਭਾਰਤ ਭੂਸ਼ਨ ਗਰਗ ਸੂਬਾ ਕਾਰਜਕਾਰਨੀ ਮੈਂਬਰ, ਵਿਵੇਕ ਗਰਗ ਸੂਬਾ ਕਾਰਜਕਾਰਨੀ ਮੈਂਬਰ ਵੀ ਇਨਾਂ ਚੋਣਾਂ ਵਿਚ ਆਪਣੀ ਰਾਜਸੀ ਜੋਰ ਵਿਖਾਉਣਗੇ। ਪਰ ਸਮਾਂ ਹੀ ਦੱਸੇਗਾ ਕਿ ਕਿਹੜੀ ਧਿਰ ਇਨਾਂ ਚੋਣਾਂ ਵਿਚ ਬਾਜੀ ਮਾਰੇਗੀ।

------ਕਾਂਗਰਸ ਨਗਰ ਕੌਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਗੁਰਤੇਜ ਸਿੰਘ ਰਾਣਾ----

ਰਾਮਪੁਰਾ ਫੂਲ ਸ਼ਹਿਰ ਅੰਦਰ ਨਗਰ ਕੌਸਲ ਦੀਆ ਆਉਣ ਵਾਲੇ ਸਮੇਂ ਵਿਚ ਹੋਣ ਜਾ ਰਹੀਆ ਚੋਣਾਂ ਦੇ ਸਬੰਧੀ ਵਿਚ ਸੰਭਾਵਿਤ ਹਲਕਾ ਇੰਚਾਰਜ ਗੁਰਤੇਜ ਸਿੰਘ ਰਾਣਾ ਦਾ ਕਹਿਣਾ ਹੈ ਕਿ ਕਾਂਗਰਸ ਇਨਾਂ ਚੋਣਾਂ ਵਿਚ ਸ਼ਾਨਦਾਰ ਤਰੀਕੇ ਨਾਲ ਜਿੱਤ ਦਰਜ ਕਰੇਗੀ ਕਿਉਕਿ ਕਾਂਗਰਸ ਦੇ ਰਾਜ ਵਿਚ ਹੀ ਪਿਛਲੇ ਸਮੇਂ ਸ਼ਹਿਰ ਦਾ ਵਿਕਾਸ ਹੋਇਆ ਹੈ। ਕਾਂਗਰਸ ਆਗੂ ਰਾਣਾ ਨੇ ਕਿਹਾ ਕਿ ਸ਼ਹਿਰ ਰਾਮਪੁਰਾ ਫੂਲ ਦਾ ਇਤਿਹਾਸ ਰਿਹਾ ਹੈ। ਇਸ ਨੇ ਜਿਆਦਤਰ ਸਮਿਆਂ ਵਿਚ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਹੀ ਵੋਟ ਪਾਈ ਹੈ, ਜਿਸ ਨੂੰ ਵਿਰੋਧੀ ਧਿਰਾਂ ਵੀ ਮੰਨਦੀਆ ਹਨ ਜਦਕਿ ਇਸ ਵਾਰ ਵੀ ਆਉਣ ਵਾਲੀਆ ਚੋਣਾਂ ਵਿਚ ਕਾਂਗਰਸ ਵੱਡੀ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਸਣੇ ਅਕਾਲੀ ਦਲ ਨੂੰ ਵੀ ਉਸ ਦੀ ਸਿਆਸੀ ਹੌਦ ਦਰਸਾ ਦੇਵੇਗੀ। ਰਾਣਾ ਨੇ ਅੱਗੇ ਕਿਹਾ ਕਿ ਭਾਜਪਾ ਅਜੇ ਵੋਟਹੀਣ ਪਾਰਟੀ ਹੈ, ਰਾਮਪੁਰਾ ਨੂੰ ਛੱਡੋ ਪੂਰੇ ਪੰਜਾਬ ਅੰਦਰ ਹੀ ਭਾਜਪਾ ਦਾ ਕੋਈ ਜਨ ਅਧਾਰ ਨਹੀ ਜਦਕਿ ਆਪ ਪਾਰਟੀ ਲੋਕਾਂ ਨਾਲ ਜੋ ਵਾਅਦੇ ਅਤੇ ਦਾਅਵਿਆਂ ਤਹਿਤ ਬਦਲਾਅ ਲਿਆਉਣ ਦਾ ਸੁਪਨਾ ਵਿਖਾ ਕੇ ਸੱਤਾ ਵਿਚ ਆਈ ਸੀ ਸਭ ਚਕਨਾਚੂਰ ਹੋ ਗਿਆ ਹੈ ਅਤੇ ਲੋਕ ਹੁਣ ਆਪ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਰਾਮਪੁਰਾ ਫੂਲ ਸ਼ਹਿਰ ਦਾ ਹਾਲ ਕਿਸੇ ਤੋ ਭੁਲਿਆ ਨਹੀ, ਰੋਜਾਨਾਂ ਧਰਨੇ, ਮੁਜਾਹਰੇ ਸ਼ਹਿਰੀਆਂ ਦਾ ਹਿੱਸਾ ਬਣੇ ਹੋਏ ਹਨ, ਕਿਉਕਿ ਸ਼ਹਿਰ ਅੰਦਰ ਸੀਵਰੇਜ ਸਿਸਟਮ ਪੂਰੀ ਤਰਾਂ ਫੇਲ ਸਾਬਿਤ ਹੋ ਰਿਹਾ ਹੈ, ਥਾਂ-ਥਾਂ ਗੰਦਗੀ ਦੇ ਢੇਰ ਨਜਰ ਆ ਰਹੇ ਹਨ। ਜਿਸ ਤੋ ਸ਼ਹਿਰੀ ਪੂਰੀ ਤਰਾਂ ਅੱਕੇ ਖੜੇ ਹਨ। ਜਿਸ ਕਾਰਨ ਕਾਂਗਰਸ ਰਾਮਪੁਰਾ ਨਗਰ ਕੌਸਲ ਚੋਣਾਂ ਵਿਚ ਇਕਜੁੱਟ ਹੋ ਕੇ ਲੜੇਗੀ ਅਤੇ ਸ਼ਾਨਦਾਰ ਤਰੀਕੇ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਪਾਰਟੀ ਵਰਕਰ ਵੀ ਹਾਜਰ ਸਨ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ