Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲ

April 24, 2024 05:03 PM

ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲ
ਰਾਮਪੁਰਾ ਫੂਲ (ਬਠਿੰਡਾ) 24 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਕਿਸੇ ਵੇਲੇ ਅਕਾਲੀਆਂ ਦੇ ਗੜ੍ਹ ਸਮਝੇ ਜਾਂਦੇ ਬਹੁ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਅਕਾਲੀਆਂ ਦੀ ਸਿਆਸੀ ਕਿਸ਼ਤੀ ਵਿਚੋ ਪਾਰਟੀ ਵਰਕਰ ਛਾਲਾਂ ਮਾਰਦੇ ਨਜਰ ਆ ਰਹੇ ਹਨ, ਜਿਨ੍ਹਾਂ ਵਿਚੋ ਜਿਆਦਾਤਰ ਭਾਜਪਾ ਵੱਲ ਰੁਖ ਕਰ ਰਹੇ ਹਨ ਜਾਂ ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧਣ ਦੇ ਆਸਾਰ ਹਨ। ਜਿਸ ਦਾ ਪ੍ਰਮੁੱਖ ਕਾਰਨ ਲੰਬਾਂ ਸਮਾਂ ਹਲਕੇ ਨਾਲ ਸਿਆਸੀ ਸਾਂਝ ਪੁਗਾਉਣ ਵਾਲੇ ਮਲੂਕਾ ਪਰਿਵਾਰ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਵੱਲੋ ਭਾਜਪਾ ਵਿਚ ਸਮੂਲੀਅਤ ਕਰਕੇ ਬਠਿੰਡਾ ਲੋਕ ਸਭਾ ਤੋ ਚੋਣ ਲੜਣੀ ਹੈ। ਜਿਸ ਕਾਰਨ ਹੀ ਪਾਰਟੀ ਲਗਾਤਾਰ ਸ੍ਰੀਮਤੀ ਸਿੱਧੂ ਅਤੇ ਉਨ੍ਹਾਂ ਦੇ ਪਤੀ ਅਤੇ ਹੁਣ ਭਾਜਪਾ ਆਗੂ ਵਜੋ ਵਿਚਰਣ ਵਾਲੇ ਗੁਰਪ੍ਰੀਤ ਸਿੰਘ ਮਲੂਕਾ ’ਤੇ ਉਨ੍ਹਾ ਦੇ ਜੱਦੀ ਹਲਕਾ ਰਾਮਪੁਰਾ ਫੂਲ ਤੋ ਅਕਾਲੀਆਂ ਨੂੰ ਭਾਜਪਾ ਵਿਚ ਸਮੂਲੀਅਤ ਕਰਵਾਉਣ ਲਈ ਆਸਵੰਦ ਹੈ ਤਾਂ ਜੋ ਫਰੀਦਕੋਟ ਲੋਕ ਸਭਾ ਹਲਕਾ ਦਾ ਹਿੱਸਾ ਰਾਮਪੁਰਾ ਫੂਲ ਅੰਦਰ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਸਿਆਸੀ ਸਥਿਤੀ ਵਿਚ ਹੋਰ ਵਧੇਰੇ ਸੁਧਾਰ ਹੋ ਸਕੇ। ਜਿਸ ਦੇ ਤਹਿਤ ਹੀ ਮਲੂਕਾ ਪਰਿਵਾਰ ਦੇ ਅਤਿ ਕਰੀਬੀ ਕਾਰੋਬਾਰੀ ਅਕਾਲੀ ਆਗੂ ਸੁਰਿੰਦਰ ਮਹਿਰਾਜ ’ਤੇ ਉਨਾਂ ਦੇ ਪੁੱਤਰ ਚੰਦਨ ਕਾਂਤ ਗਰਗ ਉਰਫ ਕਾਲਾ ਮਹਿਰਾਜ ਸਣੇ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਜੁੜੇ ਆਗੂਆਂ ਨੇ ਪਾਰਟੀ ਉਮੀਦਵਾਰ ਹੰਸ ਰਾਜ ਹੰਸ ਅਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਭਾਜਪਾ ਵਿਚ ਸਿਆਸੀ ਤੌਰ ’ਤੇ ਸਮੂਲੀਅਤ ਕਰਕੇ ਸ਼ਹਿਰ ਅੰਦਰੋ ਅਕਾਲੀ ਦਲ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ।

ਸੁਰਿੰਦਰਪਾਲ ਮਹਿਰਾਜ ਅਤੇ ਕਾਲਾ ਗਰਗ ਦੇ ਗ੍ਰਹਿ ਵਿਖੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਮੋਦੀ ਸਰਕਾਰ ਦੀਆ ਪ੍ਰਾਪਤੀਆ ਗਿਣਾਉਦਿਆਂ ਕਿਹਾ ਕਿ ਭਾਜਪਾ ਦਾ ਮੁੱਖ ਏਜੰਡਾ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਵੱਡੇ ਵੱਡੇ ਪ੍ਰੋਜੈਕਟ ਸੂਬਿਆਂ ਵਿਚ ਲਾਉਣੇ ਤੇ ਵਿਦੇਸਾਂ ਵੱਲ ਜਾ ਰਹੇ ਨੌਜਵਾਨਾਂ ਨੂੰ ਆਪਣੇ ਦੇਸ ‘ਚ ਹੀ ਰੋਜਗਾਰ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ ਜਦਕਿ ਕੇਂਦਰ ਦੀ ਭਾਜਪਾ ਸਰਕਾਰਂ ਪਿਛਲੇ ਦਸ ਸਾਲਾਂ ‘ਚ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਬਣਾਉਣ ਲਈ ਵੱਡੀ ਰਾਸ਼ੀ, ਸਿਹਤ ਬੀਮਾ ਯੋਜਨਾ ਲਈ ਪੰਜ ਲੱਖ ਦਾ ਇਲਾਜ ਮੁਫਤ, ਕਿਸਾਨ ਸੁਨਿਧੀ ਯੋਜਨਾ ਤਹਿਤ 6000 ਰੁਪਏ ਸਾਲਨਾ, ਗੈਸ ਸਿਲੰਡਰ, ਚਹੁੰ ਮੁੱਖੀ ਸੜਕਾਂ, ਨਵੇਂ ਏਅਰਪੋਰਟ, ਸੂਬਿਆਂ ’ਚ ਏਮਜ ਵਰਗੇ ਹਸਪਤਾਲ ਬਣਾ ਕੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣਾ ਇਕ ਚੰਗੀ ਸੋਚ ਵਾਲੀ ਸਰਕਾਰ ਨੇ ਹੀ ਮੁਹੱਈਆ ਕਰਵਾਈਆਂ ਜਦਕਿ ਇਹ ਸਿਰਫ ’ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਾਂਗਰਸ, ਅਕਾਲੀ ਤੇ ਹੁਣ ‘ਆਪ‘ ਦਾ ਕਾਰਜਕਾਲ ਵੀ ਵੇਖ ਲਿਆ ਤੇ ਹੁਣ ਇਕ ਵਾਰ ਭਾਜਪਾ ਨੂੰ ਮੋਕਾ ਦੇ ਦਿਉ ਫੇਰ ਤੁਸੀਂ ਪੰਜਾਬ ਦੀ ਨੁਹਾਰ ਬਦਲਦੀ ਆਪਣੀਆਂ ਅੱਖਾਂ ਸਾਹਮਣੇ ਵੇਖੋਂਗੇ ਤੇ ਪੰਜਾਬ ‘ਚ ਰੁੱਕ ਚੁੱਕੇ ਵਿਕਾਸ ਨੂੰ ਮੁੜ ਲੀਹਾਂ ਤੇ ਚੜਾ ਕੇ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਵਿਚ ਲੱਗਣਗੇੇ। ਭਾਜਪਾ ਆਗੂਆਂ ਹੰਸ ਰਾਜ ਹੰਸ ਅਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰੰਟੀ ਕਾਰਡ ਹੈ। ਜਿਸ ਵਿਚ ਜੋ ਲਿਖਿਆ ਉਸਨੂੰ ਲੋਕਾਂ ਤੱਕ ਪਹੁੰਚਾਉਣ ਦੀ ਗਰੰਟੀ ਦਿੱਤੀ ਗਈ ਹੈ ਤੇ ਦੇਸ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਦਿ੍ਰੜ ਇਰਾਦਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜਿਕਰਯੋਗ ਹੈ ਕਿ ਮਹਿਰਾਜ ਪਰਿਵਾਰ ਦੇ ਸੁਰਿੰਦਰਪਾਲ ਮਹਿਰਾਜ ਅਤੇ ਚੰਦਨ ਗਰਗ ਕਾਲਾ ਲੰਬੇਂ ਸਮੇਂ ਤੋ ਮਲੂਕਾ ਪਰਿਵਾਰ ਦੇ ਨਾਲ ਹਨ, ਜਿਨ੍ਹਾਂ ਨੂੰ ਇਨ੍ਹਾਂ ਦੇ ਅਤਿ ਕਰੀਬੀਆਂ ਵਿਚ ਗਿਣਿਆ ਜਾਂਦਾ ਹੈ। ਇਸ ਮੌਕੇ ਭਾਰਤ ਭੂਸਨ ਗਰਗ ਸੂਬਾ ਕਾਰਜਕਾਰਨੀ ਮੈਂਬਰ, ਪ੍ਰਦੀਪ ਸਿੰਗਲਾ, ਅਮਰਜੀਤ ਸਰਮਾ ਹਲਕਾ ਕੌ ਆਰਡੀਨੇਟਰ, ਦਿਨੇਸ ਗਰਗ ਮੰਡਲ ਪ੍ਰਧਾਨ, ਚੰਦਨ ਕਾਂਤ ਕਾਲਾ ਮਹਿਰਾਜ, ਮਨਿੰਦਰ ਹਨੀ ਮਹਿਰਾਜ, ਰਾਣਾ ਮਹਿਰਾਜ,ਅਸੋਕ ਮਹਿਰਾਜ, ਪਵਨ ਕੁਮਾਰ, ਭਾਰਤ ਭੂਸਨ ਜੈਨ, ਸੰਜੀਵ ਗਰਗ ਭਾਜਪਾ ਆਗੂ, ਲਛਮਣ ਦਾਸ, ਸੁਨੀਲ ਕੁਮਾਰ, ਨਵੀਨ ਗਰਗ, ਨੀਰਜ ਗੋਇਲ ਸਣੇ ਵੱਡੀ ਗਿਣਤੀ ਵਿਚ ਸਹਿਰੀ ਹਾਜਰ ਸਨ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ