Wednesday, May 15, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸਿਆਸੀ ਧਮਾਕਾ, ਕਈਆ ਦੇ ਬੰਨੇਰੇ ਕਾਂ ਬੋਲਣ ਤੋ ਪਹਿਲਾ ਹੀ ਨਗਰ ਕੌਸਲ ਪ੍ਰਧਾਨ ਦਾ ਅਸਤੀਫਾ ਸਾਹਮਣੇ ਆਇਆ, ਬਦਲੇ ਸਿਆਸੀ ਸਮੀਕਰਨ, ਕਿਸ ਦੇ ਸਿਰ ਸਜੇਗਾ ਤਾਜ, ਪਹੇਲੀ

April 05, 2023 02:54 PM

ਸਿਆਸੀ ਧਮਾਕਾ, ਕਈਆ ਦੇ ਬੰਨੇਰੇ ਕਾਂ ਬੋਲਣ ਤੋ ਪਹਿਲਾ ਹੀ ਨਗਰ ਕੌਸਲ ਪ੍ਰਧਾਨ ਦਾ ਅਸਤੀਫਾ ਸਾਹਮਣੇ ਆਇਆ, ਬਦਲੇ ਸਿਆਸੀ ਸਮੀਕਰਨ, ਕਿਸ ਦੇ ਸਿਰ ਸਜੇਗਾ ਤਾਜ, ਪਹੇਲੀ
7ਡੇਅ ਨਿਊਜ ਸਰਵਿਸ
ਤਪਾ ਮੰਡੀ, ਸਥਾਨਕ ਸ਼ਹਿਰ ਅੰਦਰ ਨਗਰ ਕੌਸਲ ਅੰਦਰਲੇ ਸਿਆਸੀ ਸਮੀਕਰਣ ਪੂਰੀ ਤਰਾਂ ਬਦਲ ਗਏ ਹਨ ਭਾਵੇਂ ਕੌਸਲਰਾਂ ਦੀ ਆਪਿਸੀ ਖਿੱਚੋਤਾਣ ਤੋ ਬਾਅਦ ਦੋ ਤਿਹਾਈ ਕੌਸਲਰਾਂ ਨੇ ਮੌਜੂਦਾ ਕੌਸਲਰ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਦੇ ਖਿਲਾਫ ਪਿਛਲੇ ਦਿਨੀ ਬੇਭਰੋਸੇਯੋਗੀ ਮਤਾ ਲਿਆਂਦਾ ਸੀ, ਪਰ ਦੋ ਹਫਤਿਆਂ ਤੱਕ ਮੌਜੂਦਾ ਪ੍ਰਧਾਨ ਕੋਲ ਮਿਉਸਪਲ ਐਕਟ ਤਹਿਤ ਪਾਵਰਾਂ ਹੋਣ ਕਾਰਨ ਆਪਣਾ ਬਹੁਮਤ ਪੇਸ਼ ਕਰਨ ਲਈ ਸਮਾਂ ਹੁੰਦਾ ਹੈ, ਪਰ ਤਪਾ ਨਗਰ ਕੌਸਲ ਅੰਦਰ ਵਿਰੋਧੀ ਧੜੇ ਨੇ ਥੋੜੀ ਬਹੁਤ ਕੋਸਿਸ ਦੋ ਹਫਤਿਆਂ ਅੰਦਰ ਮੀਟਿੰਗ ਕਢਵਾਉਣ ਲਈ ਕੀਤੀ ਪਰ ਮੌਜੂਦਾ ਸੱਤਾਧਾਰੀ ਧਿਰ ਨੇ ਦੋ ਹਫਤਿਆਂ ਤੱਕ ਸਿਆਸੀ ਤੌਰ ’ਤੇ ਕੋਈ ਹਿਲਜੁਲ ਨਾ ਹੋਣ ਦੇਣ ਤੋ ਬਾਅਦ ਮੌਜੂਦਾ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਬਹੁਮਤ ਪੇਸ਼ ਕਰਨ ਲਈ ਆਉਦੇ 14 ਦਿਨ ਭਾਵ 17 ਅਪ੍ਰੈਲ ਤੱਕ ਦਾ ਸਮਾਂ ਮੰਗ ਲਿਆ ਸੀ। ਜਿਸ ਤੋ ਬਾਅਦ ਸਿਆਸੀ ਹਿਲਜੁਲ ਸ਼ੁਰੂ ਹੋ ਗਈ ਸੀ ਅਤੇ ਕਈਆਂ ਨੂੰ ਘਰ ਦੇ ਬੰਨੇਰੇ ’ਤੇ ਕਾਂ ਬੋਲਣ ਦੀ ਆਸ ਬੰਝ ਗਈ ਸੀ, ਪਰ ਇਹ ਆਸ ਬਹੁਤਾ ਸਮਾਂ ਬੰਝੀ ਨਾ ਰਹਿ ਸਕੀ ਕਿਉਕਿ ਉਧਰ ਯਕਲਕਤ ਹੀ ਨਗਰ ਕੌਸਲ ਦੇ ਪ੍ਰਧਾਨ ਕਾਲਾ ਭੂਤ ਦੇ ਸਵੈ ਇੱਛਾ ਅਨੁਸਾਰ ਅਸਤੀਫੇ ਦੀ ਗੱਲ ਸ਼ਹਿਰ ਅੰਦਰ ਚਲ ਪਈ। ਜਿਸ ਤੋ ਬਾਅਦ ਸਿਆਸੀ ਤੌਰ ’ਤੇ ਕਿਤੇ ਖੁਸ਼ੀ ਅਤੇ ਕਿਤੇ ਗਮ ਦਾ ਮਾਹੋਲ ਬਣ ਗਿਆ ਅਤੇ ਕਈਆਂ ਦੀਆ ਪੌ ਬਾਰਾਂ ਹੋਣ ਦੀ ਆਸਾਂ ਧਰੀਆ ਧਰਾਈਆ ਰਹਿ ਗਈਆ ਕਿਉਕਿ ਅੰਦਰਖਾਤੇ ਪਿਛਲੇ ਤਿੰਨ ਦਿਨ ਤੋ ਸਿਆਸੀ ਭੰਨ ਤੋੜ ਦੀਆ ਕਨਸੋਆਂ ਸੁਣਾਈ ਦੇਣ ਲੱਗ ਪਈਆ ਸਨ, ਜਿਨਾਂ ਨੂੰ ਹੁਣ ਇਕ ਵਾਰ ਹੀ ਵਿਰਾਮ ਲੱਗ ਗਿਆ ਹੈ। ਸਿਆਸੀ ਨਜਰੀਏ ਨਾਲ ਵੇਖੀਏ ਤਾਂ ਹੁਣ ਸਾਹਮਣੇ ਆਉਦਾ ਹੈ ਕਿ ਸਮੁੱਚੀ ਵਾਂਗਡੋਰ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਹੱਥ ਆ ਗਈ ਹੈ, ਜੋ ਹੁਣ ਆਪਣੀ ਇੱਛਾ ਅਨੁਸਾਰ ਪ੍ਰਧਾਨਗੀ ਪਦ ਦਾ ਤਾਜ ਆਪਣੇ ਕਿਸੇ ਚਹੇਤੇ ਦੇ ਸਿਰ ’ਤੇ ਸਜਾ ਸਕਦੇ ਹਨ ਕਿਉਕਿ ਪ੍ਰਧਾਨ ਦੇ ਅਸਤੀਫੇ ਤੋ ਬਾਅਦ ਹੁਣ ਕੌਸਲ ਮੀਟਿੰਗ ਅੰਦਰ ਕਿਤੇ ਵੀ ਬੇਭਰੋਸੇਯੋਗੀ ਮਤਾ ਨਹੀ ਲਿਆਂਦਾ ਜਾਵੇਗਾ ਅਤੇ ਨਵਾਂ ਪ੍ਰਧਾਨ, ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਬਣਾਉਣ ਲਈ ਸਿਰਫ ਅੱਠ ਕੌਸਲਰਾਂ ਦੀ ਲੋੜ ਹੈ।
ਕੀ ਕਾਰਨ ਬਣੇ ਅਸਤੀਫੇ ਦੇ : - ਨਗਰ ਕੌਸਲ ਦੇ ਮੌਜੂਦਾ

ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਆਪਣੇ ਅਸਤੀਫੇ ਸਬੰਧੀ ਕਿਹਾ ਕਿ ਪਰਿਵਾਰਿਕ ਅਤੇ ਵਪਾਰਿਕ ਜੁੰਮੇਵਾਰੀਆਂ ਨੂੰ ਵੇਖਦਿਆਂ ਹੀ ਇਹ ਕਦਮ ਪੁੱਟਿਆ ਹੈ ਕਿਉਕਿ ਜਿੱਥੇ ਮੇਰੇ ਦੋ ਬੱਚੇ ਵਿਦੇਸ਼ ਵਿਚ ਹਨ, ਉਥੇ ਕਾਰੋਬਾਰ ਵੀ ਤਪਾ ਤੋ ਬਾਹਰ ਹੈ ਪਰ ਸ਼ਹਿਰ ਦੇ ਇਕ ਸੇਵਾਦਾਰ ਵਜੋ ਹੀ ਇਸ ਕੁਰਸੀ ’ਤੇ ਬੈਠਿਆ ਸੀ ਅਤੇ ਉਸ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਿਆ ਹੈ। ਸ਼ਹਿਰ ਦੇ ਵਿਕਾਸ ਲਈ ਜਿੰਨੀਆ ਗ੍ਰਾਂਟਾਂ ਮੇਰੇ ਕਰੀਬ ਦੋ ਸਾਲ ਦੇ ਕਾਰਜਕਾਲ ਦੌਰਾਨ ਆਈਆ ਹਨ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸ਼ਹਿਰ ਦੀ ਵਿਕਾਸ ਪੱਖੋ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕੀਤੇ। ਜਿਸ ਵਿਚ ਸ਼ਹਿਰੀਆਂ ਅਤੇ ਮੇਰੇ ਸਾਥੀ ਕੌਸਲਰਾਂ ਦਾ ਭਰਪੂਰ ਸਾਥ ਰਿਹਾ। ਪ੍ਰਧਾਨ ਕਾਲਾ ਭੂਤ ਨੇ ਅੱਗੇ ਕਿਹਾ ਕਿ ਅੱਜ ਸ਼ਹਿਰ ਦੀਆ ਮੁੱਖ ਸੜਕਾਂ, ਗਲੀਆ ਤੋ ਇਲਾਵਾ ਸਲੱਮ ਏਰੀਏ ਦੀਆ ਬਸਤੀਆ ਦੀਆ ਗਲੀਆ ਵੇਖੋ, ਇੰਟਰਲਾਕ ਟਾਇਲਾਂ, ਪੀਣ ਵਾਲੇ ਪਾਣੀ ਦੇ ਪ੍ਰਬੰਧ ਤੁਹਾਨੂੰ ਵਿਕਾਸ ਪੱਖੋ ਵਿਖਾਈ ਦੇਣਗੇ। ਨਗਰ ਕੌਸਲ ਨੂੰ ਹੌਂਦ ਵਿਚ ਆਏ ਕਈ ਦਹਾਕੇ ਹੋ ਗਏ ਪਰ ਪਹਿਲੀ ਵਾਰ ਮੇਰੀ ਪ੍ਰਧਾਨਗੀ ਵਿਚ ਕਰੋੜਾਂ ਰੁਪੈ ਦੀਆ ਗ੍ਰਾਂਟਾਂ ਮਨਜੂਰ ਹੀ ਨਹੀ ਕਰਵਾਈਆ ਬਲਕਿ ਉਨਾਂ ਦੇ ਫੰਡ ਵੀ ਐੱਡਵਾਸ ਵਿਚ ਜਮਾਂ ਕਰਵਾਏ। ਜਿਸ ਵਿਚੋ 65 ਫੀਸਦੀ ਕੰਮ ਨੇਪਰੇ ਚਾੜੇ ਅਤੇ ਕਰੋੜਾਂ ਰੁਪੈ ਦੀ ਗ੍ਰਾਂਟ ਸਰਕਾਰ ਨੇ ਨਗਰ ਕੌਸਲ ਅੰਦਰੋ ਵਾਪਿਸ ਲੈ ਲਈ ਗਈ ਹੈ। ਉਨਾਂ ਅੱਗੇ ਕਿਹਾ ਕਿ ਮੇਲਾ ਭਰਿਆ ਹੋਇਆ ਹੀ ਛੱਡ ਗਿਆ ਹਾਂ, ਆਸ ਕਰਦਾ ਹਾਂ ਕਿ ਭਵਿੱਖ ਵਿਚ ਬਣਨ ਵਾਲੇ ਪ੍ਰਧਾਨ ਅਤੇ ਹੋਰ ਜੁੰਮੇਵਾਰ ਸ਼ਹਿਰੀਆਂ ਦੀਆ ਮੁਸ਼ਕਿਲਾਵਾਂ ਨੂੰ ਸਮਝਦੇ ਹੋਏ ਸਮਾਂ ਰਹਿੰਦੇ ਹੱਲ ਕਰਨਗੇ।
ਕਿਸ ਦੇ ਸਿਰ ਸਜ ਸਕਦਾ ਐ ਤਾਜ :- ਨਗਰ ਕੌਸਲ ਅੰਦਰ ਪ੍ਰਧਾਨ ਅਨਿਲ ਭੂਤ ਦੇ ਅਸਤੀਫੇ ਤੋ ਬਾਅਦ ਹੁਣ ਕਿਸ ਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ ਇਹ ਪਹੇਲੀ ਬਣ ਗਈ ਹੈ, ਭਾਵੇਂ ਬੀਤੇ ਦਿਨੀ ਇਕ ਅਕਾਲੀ ਕੌਸਲਰ ਵਿਨੋਦ ਕੁਮਾਰ ਕਾਲਾ ਦੇ ਆਪ ਵਿਚ ਸ਼ਾਮਿਲ ਹੋਣ ਤੋ ਬਾਅਦ ਉਸ ਨੂੰ ਹੀ ਪ੍ਰਧਾਨਗੀ ਪਦ ਲਈ ਸ਼ਹਿਰ ਦੇ ਇਕ ਪਵਿੱਤਰ ਧਾਰਮਿਕ ਸਥਾਨ ’ਤੇ ਸਹੁੰ ਸੋਗੰਧ ਹੋ ਚੁੱਕੀ ਹੈ। ਜਿਸ ਵਿਚ
ਵਿਨੋਦ ਕੁਮਾਰ ਕਾਲਾ ਨੂੰ ਪ੍ਰਧਾਨ ਬਣਾਉਣ ਦਾ ਨਿਰਣਾ ਹਾਜਰ ਬਹੁਮਤ ਵਾਲੇ ਕੋਸਲਰਾਂ ਨੇ ਲਿਆ। ਜਿਸ ਤੋ ਬਾਅਦ ਹੀ ਪ੍ਰਧਾਨ ਕਾਲਾ ਭੂਤ ਨੂੰ ਹਟਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ, ਭਾਵੇਂ ਬੇਭਰੋਸੇਯੋਗੀ ਮਤੇ ਤੋ ਪਹਿਲਾ ਅਜਿਹਾ ਹੀ ਜਾਪ ਰਿਹਾ ਸੀ ਪਰ ਅਚਾਨਕ ਪ੍ਰਧਾਨ ਦੇ ਅਸਤੀਫੇ ਨੇ ਇਕ ਵੱਖਰੀ ਹਿਲਜੁਲ ਪੈਦਾ ਕਰ ਦਿੱਤੀ ਹੈ। ਜਿਸ ਨਾਲ ਕਈ ਹੋਰਨਾਂ ਕੌਸਲਰਾਂ ਦੀਆ ਆਸਾਂ ਵੀ ਅੰਦਰਖਾਤੇ ਜਾਗ ਪਈਆ ਹਨ, ਹੁਣ ਇਨਾਂ ’ਤੇ ਕਿੰਨਾਂ ਕੁ ਬੂਰ ਪੈਦਾ ਹੈ, ਰੱਬ ਜਾਂ ਸਰਕਾਰ ਜਾਣੇ। ਪਰ ਜਿਆਦਾਤਰ ਕੌਸਲਰ ਅਜੇ ਵੀ ਕੌਸਲਰ ਵਿਨੋਦ ਕਾਲਾ ਨੂੰ ਬਣਾਉਣ ਦੇ ਹੱਕ ਵਿਚ ਹਨ।
ਦਾਅਵੇਦਾਰਾਂ ’ਚ ਦਾਅ ਭਰ ਸਕਦੇ ਨੇ ਆਹ ਵੀ : ਸ਼ਹਿਰ ਦੀ ਨਗਰ ਕੌਸਲ ਕੋਲ ਵਧੇਰੇ ਜੁੰਮੇਵਾਰੀ ਵਾਲਾ ਅਹੁਦਾ ਹੋਣ ਕਾਰਨ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਜੇਕਰ ਪ੍ਰਧਾਨਗੀ ਜਾਂ ਫੇਰ ਮੀਤ ਪ੍ਰਧਾਨ ਅਤੇ ਕੋਸਲ ਅੰਦਰ ਹੋਰਨਾਂ ਅਹੁਦਿਆਂ ਦੀ ਵੰਡ ਕਰਨੀ ਹੋਈ ਤਦ ਸ਼ਹਿਰ ਦੀ
ਸਾਬਕਾ ਮੀਤ ਪ੍ਰਧਾਨ ਡਾ ਸੋਨੀਕਾ ਬਾਂਸਲ ਦੇ ਪਤੀ ਡਾ ਬੀ.ਸੀ ਬਾਂਸਲ ਜੋ ਪਿਛਲੇ ਸਮੇਂ ਕਾਂਗਰਸ ਤੋ ਆਪ ਵਿਚ ਸ਼ਾਮਿਲ ਹੋਏ ਹਨ ਦੀ ਪਤਨੀ ਡਾ ਸੋਨੀਕਾ ਬਾਂਸਲ ਪ੍ਰਧਾਨਗੀ ਪਦ ਲਈ ਜਾਂ ਫੇਰ ਮੀਤ ਪ੍ਰਧਾਨ ਵਜੋ ਨਵੀ ਬਣਨ ਵਾਲੀ ਸੱਤਾਧਾਰੀ ਕਮੇਟੀ ਵਿਚ ਪ੍ਰਮੁੱਖ ਦਾਅਵੇਦਾਰ ਵਜੋ ਆਪਣਾ ਪੱਖ ਰੱਖ ਸਕਦੇ ਹਨ ਕਿਉਕਿ ਪ੍ਰਧਾਨਗੀ ਪਦ ਤੋ ਕਾਲਾ ਭੂਤ ਦੇ ਉਤਰਦਿਆਂ ਹੀ ਕਾਰਜ ਸਾਧਕ ਅਫਸਰ ਨਾਲ ਜੋ ਤਸਵੀਰ ਸਾਹਮਣੇ ਆਈ, ਉਸ ਵਿਚ ਕੌਸਲਰ ਦੇ ਪਤੀ ਡਾ ਬੀ.ਸੀ ਬਾਂਸਲ ਮੀਤ ਪ੍ਰਧਾਨ ਵਾਲੀ ਕੁਰਸੀ ’ਤੇ ਮੁੜ ਬੈਠੇ ਨਜਰ ਆਏ। ਜਿਸ ਤੋ ਸਪੱਸਟ ਹੋਇਆ ਕਿ ਸ਼ਾਇਦ ਇਸ ਵਾਰ ਵੀ ਉਹ ਅਹੁਦਾ ਲੈਣ ਵਿਚ ਕਾਮਯਾਬ ਹੋ ਜਾਣਗੇ ਕਿਉਕਿ ਅਕਾਲੀ ਦਲ ਤੋ ਕਾਂਗਰਸ ਵਿਚ ਆਉਣ ਵੇਲੇ ਵੀ ਉਨਾਂ ਨੂੰ ਪਿਛਲੀ ਕਮੇਟੀ ਨੇ ਮੀਤ ਪ੍ਰਧਾਨ ਵਜੋ ਤੈਨਾਤ ਕੀਤਾ ਸੀ, ਪਰ ਇਸ ਵਾਰ ਇਹ ਉਡਾਨ ਉੱਚੀ ਵੀ ਹੋ ਸਕਦੀ ਹੈ, ਭਾਵੇਂ ਇਸ ਲਈ ਉਨਾਂ ਨੂੰ ਆਪਣੇ ਸ਼ੁਭਚਿੰਤਕ ਕੌਸਲਰਾਂ ਅਤੇ ਸ਼ਹਿਰੀਆਂ ਦੀ ਗਿਣਤੀ ਵਿਚ ਵਾਧਾ ਕਰਨਾ ਪਵੇਗਾ ਜੋ ਵਿਧਾਇਕ ਕੋਲ ਜਾ ਕੇ ਉਨਾਂ ਦੇ ਨਾਂਅ ਦੀ ਪੈਰਵੀ ਕਰਨ। ਉਧਰ
ਕੌਸਲਰ ਹਰਦੀਪ ਪੁਰਬਾ ਵੀ ਪ੍ਰਮੁੱਖ ਦਾਅਵੇਦਾਰਾਂ ਵਿਚੋ ਹਨ, ਜਿਨਾਂ ਕਾਰਨ ਹੀ ਵਿਧਾਇਕ ਉਗੋਕੇ ਨੇ ਐਨਾ ਸਮਾਂ ਉਕਤ ਕਮੇਟੀ ਨੂੰ ਚਲਣ ਦਿੱਤਾ ਅਤੇ ਉਹ ਆਪਣੇ ਇਸ ਪਾਰਟੀ ਵਰਕਰ ਦੇ ਸਿਰ ਪ੍ਰਧਾਨਗੀ ਦਾ ਸਿਹਰਾ ਸਜਾਉਣ ਲਈ ਕਾਫੀ ਸਮੇਂ ਤੋ ਸਰਗਰਮ ਸਨ ਪਰ ਹਾਲਾਤਾਂ ਨੇ ਬਹੁਤਾ ਸਾਥ ਨਾ ਦਿੱਤਾ। ਜਿਸ ਤੋ ਬਾਅਦ ਹੀ ਅਕਾਲੀ ਕੌਸਲਰ ਨੂੰ ਰਲਾ ਕੇ ਉਕਤ ਗੇਮ ਨੂੰ ਪਲਟਣਾ ਪਿਆ।
ਗੇਮ ਚੇਂਜਰ ਦੀ ਭੂਮਿਕਾ ’ਚ ਮੋਹਰੀ ਰਹੇ ਦੋ ਚੇਹਰੇ
ਉਕਤ ਸਿਆਸੀ ਗੇਮ ਨੂੰ ਚੇਂਜ ਕਰਨ ਵਿਚ ਦੋ ਚੇਹਰੇ ਮੋਹਰੀ ਰਹੇ। ਜਿਨਾਂ ਵਿਚ ਵਿਧਾਇਕ ਲਾਭ ਸਿੰਘ ਉਗੋਕੇ ਦਾ ਖਾਸਮਖਾਸ
ਕੌਸਲਰ ਧਰਮਪਾਲ ਸ਼ਰਮਾ ਅਤੇ ਕੌਸਲਰ ਸ੍ਰੀਮਤੀ ਦੀਪਿਕਾ ਗੋਇਲ ਦਾ ਪਤੀ
ਦੀਪਕ ਗੋਇਲ ਗੱਗ ਜਿਨਾਂ ਨੇ ਉਕਤ ਸਿਆਸੀ ਗੇਮ ਨੂੰ ਆਖਿਰ ਤੱਕ ਸੰਪਾਲ ਕੇ ਰੱਖਿਆ ਅਤੇ ਲਗਾਤਾਰ ਕੌਸਲਰਾਂ ਨਾਲ ਸਪੰਰਕ ਬਣਾ ਕੇ ਰੱਖੇ। ਉਕਤ ਨਵੀ ਬਣਨ ਵਾਲੀ ਸੱਤਾਧਾਰੀ ਕਮੇਟੀ ਵਿਚ ਸੀਨੀਅਰ ਕੌਸਲਰ ਧਰਮਪਾਲ ਸ਼ਰਮਾ ’ਤੇ ਵਿਧਾਇਕ ਦੀ ਸਵੱਲੀ ਨਜਰ ਪੈਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਅਤੇ ਦੀਪਕ ਗੱਗ ਦੇ ਹੱਥ ਨਗਰ ਕੌਸਲ ਦੀਆ ਰਾਜਸੀ ਪਾਵਰਾਂ ਆਉਣ ਦੀ ਸੰਭਾਵਨਾ ਬਣ ਗਈ ਹੈ। ਜੇਕਰ ਵਿਧਾਇਕ ਉਗੋਕੇ ਨੇ ਸਚਮੁੱਚ ਹੀ ਕੋਈ ਅਹੁਦਾ ਨਿਵਾਜਣਾ ਹੋਇਆ ਤਦ ਉਹ ਧਰਮਪਾਲ ਸ਼ਰਮਾ ਦੀ ਝੋਲੀ ਆਉਣਾ ਚਾਹੀਦਾ ਹੈ ਕਿਉਕਿ ਉਕਤ ਕੌਸਲਰ ਅਕਸਰ ਹੀ ਇਹ ਕਹਿ ਦਿੰਦਾ ਸੀ ਕਿ ਜਿਸ ਨੂੰ ਐਮ.ਐਲ.ਏ ਚਾਹੁਣ ਬਣਾ ਸਕਦੇ ਹਨ, ਮੈਂ ਤਾਂ ਨਿੱਜੀ ਤੌਰ ’ਤੇ ਵਿਧਾਇਕ ਉਗੋਕੇ ਦੇ ਨਾਲ ਹਾਂ, ਹੁਣ ਆਉਦੇ ਦਿਨਾਂ ਵਿਚ ਬਣਨ ਵਾਲੀ ਕਮੇਟੀ ’ਤੇ ਸਭ ਦੀ ਨਜਰ ਟਿਕ ਗਈ ਹੈ।

 

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ