Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਤਹਿਸੀਲ ਦਾ ਸੱਚ ਬਾਹਰ ਆਇਆ, ਵਿਜੀਲੈਂਸ ਮੁੱਖ ਡਾਇਰੈਕਟਰ ਕੋਲ ਪੁੱਜੀ ਸ਼ਿਕਾਇਤ

May 31, 2023 01:31 PM

ਜੀਰਕਪੁਰ ਤਹਿਸੀਲ ਦਾ ਸੱਚ ਬਾਹਰ ਆਇਆ, ਵਿਜੀਲੈਂਸ ਮੁੱਖ ਡਾਇਰੈਕਟਰ ਕੋਲ ਪੁੱਜੀ ਸ਼ਿਕਾਇਤ
ਚੰਡੀਗੜ/ਜੀਰਕਪੁਰ,
7ਡੇਅ ਨਿਊਜ ਸਰਵਿਸ,
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ੱਕ ਪੰਜਾਬ ਵਿਚ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਅਨੇਕਾਂ ਭਿ੍ਰਸ਼ਟਾਚਾਰ ਵਿਚ ਲਿਪਤ ਅਧਿਕਾਰੀਆਂ ਕਰਮਚਾਰੀਆਂ ਨੂੰ ਫੜ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਹੋਰ ਵੀ ਸੈਕੜੇ ਅਜਿਹੇ ਘੁਣ ਵਾਂਗ ਪੰਜਾਬ ਨੂੰ ਖਾਣ ਵਾਲੇ ਭਿ੍ਰਸ਼ਟ ਅਧਿਕਾਰੀ ਸਰਕਾਰ ਅਤੇ ਸਰਕਾਰ ਦੇ ਚੌਕਸੀ ਵਿਭਾਗ ਵਿਜੀਲੈਂਸ ਦੇ ਰਡਾਰ ’ਤੇ ਹਨ। ਪਰ ਸਰਕਾਰ ਦੀ ਐਨੀ ਸਖਤੀ ਦੇ ਬਾਵਜੂਦ ਵੀ ਕਈ ਅਧਿਕਾਰੀ ਅਜੇ ਵੀ ਭਿ੍ਰਸ਼ਟਾਚਾਰ ਦੀ ਦੌੜ ਵਿਚ ਲੱਗੇ ਹੋਏ ਹਨ। ਅਜਿਹਾ ਹੀ ਇਕ ਕਥਿਤ ਤੌਰ ’ਤੇ ਸ਼ੱਕੀ ਮਾਮਲਾ ਸੂਬੇ ਦੀ ਰਾਜਧਾਨੀ ਦੇ ਨਜਦੀਕ ਰੀਅਲ ਇਸਟੇਟ ਦੇ ਕਾਰੋਬਾਰ ਵਿਚ ਮਸ਼ਹੂਰ ਜੀਰਕਪੁਰ ਤਹਿਸੀਲ ਦਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ਵਿਚ ਮਸ਼ਹੂਰ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇਕ ਪੱਤਰ ਭੇਜ ਕੇ ਖੁਲਾਸਾ ਕੀਤਾ ਹੈ ਕਿ ਉਨਾਂ ਨੇ ਐਸ.ਏ.ਐਸ ਨਗਰ ਮੌਹਾਲੀ ਦੀ ਸਬ ਡਵੀਜਨ ਜੀਰਕਪੁਰ ਦੇ ਤਹਿਸੀਲ ਦਫਤਰ ਵਿਚਲੇ ਨਾਇਬ ਤਹਿਸੀਲਦਾਰ ਕਮ ਸਹਾਇਕ ਲੋਕ ਸੂਚਨਾ ਅਫਸਰ ਜੀਰਕਪੁਰ ਤੋ ਸੂਚਨਾ ਮੰਗੀ ਸੀ ਕਿ 1 ਜਨਵਰੀ 2023 ਤੋ ਲੈ ਕੇ 30 ਅਪ੍ਰੈਲ 2023 ਤੱਕ ਕਿੰਨੇਂ ਬੈਨਾਮੇ ਰਜਿਸਟਰਡ ਹੋਏ। ਉਨਾਂ ਦੀ ਗਿਣਤੀ ਬਾਰੇ ਜਾਣਕਾਰੀ, ਸਬੰਧਤ ਰਜਿਸਟਰਡ ਵਸੀਕਿਆਂ ਲਈ ਸਰਕਾਰ ਵੱਲੋ ਲੋੜੀਦੇ ਐਨ.ਓ.ਸੀ, ਸਬੰਧਤ ਰਜਿਸਟਰਡ ਵਸੀਕਿਆਂ ਤੋ ਸਰਕਾਰੀ ਖਜਾਨੇ ਨੂੰ ਹੋਈ ਅਮਦਨ ਅਤੇ ਤਹਿਸੀਲਦਾਰ ਦੀ ਸਰਕਾਰੀ ਗੱਡੀ ਦੀ ਲਾਗ ਬੁੱਕ ਦੀ ਫੋਟੋ ਕਾਪੀ ਦੀ ਮੰਗ ਕੀਤੀ ਸੀ। ਸੱਤਪਾਲ ਗੋਇਲ ਨੇ ਦੱਸਿਆਂ ਕਿ ਸੂਚਨਾ ਅਧਿਕਾਰੀ ਵੱਲੋ ਜੋ ਸੂਚਨਾ ਭੇਜੀ ਗਈ ਬੜੀ ਹੈਰਾਨ ਕਰਨ ਵਾਲੀ ਅਤੇ ਕਥਿਤ ਤੌਰ ’ਤੇ ਸ਼ੱਕੀ ਕਿਸਮ ਦੀ ਹੈ। ਜਿਸ ਵਿਚ ਭਿ੍ਰਸਟਾਚਾਰ ਅਤੇ ਹੋਰ ਕਈ ਸਰਕਾਰੀ ਬੇਨਿਯਮੀਆਂ ਦੀ ਸਿੱਧੇ ਤੌਰ ’ਤੇ ਬੋਅ ਆ ਰਹੀ ਜਾਪਦੀ ਹੈ। ਮਿਲੀ ਸੂਚਨਾ ਅਨੁਸਾਰ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ 17532 ਬੈਨਾਮੇ ਰਜਿਸਟਰਡ ਹੋਏ ਹਨ। ਜਿਨਾਂ ਤੋ 2453062274 ਰੁਪੈ ਦੀ ਸਟੈਂਪ ਡਿਊਟੀ ਅਤੇ 478572750 ਰੁਪੈ ਦੀ ਰਜਿਸਟਰੇਸ਼ਨ ਫੀਸ ਅਤੇ 94442552 ਰੁਪੈ ਦੀ ਸ਼ੋਸਲ ਸਕਿਉਰਟੀ ਫੀਸ ਦੀ ਜਿੱਥੇ ਅਮਦਨ ਪ੍ਰਾਪਤ ਹੋਈ, ਉਥੇ ਉਕਤ ਸਮੇਂ ਦੌਰਾਨ- ਜਿੱਥੇ ਕਿਤੇ ਵੀ ਸਰਕਾਰੀ ਨਿਯਮਾਂ ਅਨੁਸਾਰ ਐਨ.ਓ.ਸੀ ਦੀ ਜਰੂਰਤ ਪਈ ਨੂੰ ਵਿਭਾਗ ਨੇ ਲੋੜੀਦੇ।ਕਾਗਜ ਪੱਤਰ ਲੈ ਲਏ। ਸੂਚਨਾ ਵਿਚ ਦਰਜ ਬੈਨਾਮਿਆਂ ਵਿਚੋ ਵੇਚਣ ਵਾਲੀ ਧਿਰ ਨੂੰ ਕਿਸ ਢੰਗ ਨਾਲ ਅਦਾਇਗੀ ਜਾਂ ਫੇਰ 2 ਲੱਖ ਰੁਪੈ ਤੋ ਵੱਧ ਦੀ ਰਕਮ ਦੇ ਨਗਦ ਰਾਸ਼ੀ ਨਾਲ ਹੋਏ ਬੈਨਾਮਿਆਂ ਸਬੰਧੀ ਕੋਈ ਰਿਕਾਰਡ ਨਹੀ ਰੱਖਿਆ ਗਿਆ ਅਤੇ ਨਾਇਬ ਤਹਿਸਲੀਦਾਰ ਦੀ ਸਰਕਾਰੀ ਗੱਡੀ ਦੀ ਲਾਗ ਬੁੱਕ ਦੀ ਸੂਚਨਾ ਸਿਰਫ 36 ਰੁੂਪੈ ਦੀ ਸਰਕਾਰੀ ਅਦਾਇਗੀ ਨਾ ਹੋਣ ਦੀ ਸੂਰਤ ਕਾਰਨ ਦੇਣ ਤੋ ਇਨਕਾਰ ਕਰ ਦਿੱਤਾ ਗਿਆ, ਜੋ ਆਪਣੇ ਆਪ ਵਿਚ ਇਕ ਵੱਖਰੇ ਤਰਾਂ ਦੀ ਲੁਕਣਮੀਚੀ ਹੈ।
ਜੀਰਕਪੁਰ ਤਹਿਸੀਲ ਵਿਚ ਭਿ੍ਰਸ਼ਟਾਚਾਰ ਦੀ ਖੇਡ ਵਿਚ ਅਧਿਕਾਰੀ ਦੇ ਨਾਲ ਕੁਝ ਦਲਾਲ ਵੀ ਪਾ ਰਹੇ ਨੇ ਯੋਗਦਾਨ
ਉਧਰ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇ ਮੁੱਖ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਮੌਹਾਲੀ ਨੂੰ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਉਕਤ ਜਾਣਕਾਰੀ ਦੇ ਚਾਰ ਮਹੀਨਿਆਂ ਵਿਚੋ ਸ਼ਨੀਵਾਰ, ਐਤਵਾਰ ਸਣੇ ਸਰਕਾਰੀ ਛੁੱਟੀਆਂ ਦੀ ਕਟੋਤੀ ਹੋਣ ’ਤੇ ਮੁਸ਼ਕਿਲ ਨਾਲ 80 ਕੁ ਦਿਨ ਸਰਕਾਰੀ ਦਫਤਰ ਲੱਗਣ ਦੇ ਬਚਦੇ ਹਨ ਪਰ 80 ਦਿਨ ਵਿਚ 17532 ਬੈਨਾਮੇ ਰਜਿਸਟਰਡ ਹੋਣੇ ਨਾਮੁਮਕਿਨ ਹੀ ਨਹੀ ਬਲਕਿ ਅਸੰਭਵ ਹੈ, ਕਿਉਕਿ ਇਕ ਦਿਨ ਵਿਚ 230 ਬੈਨਾਮੇ ਰਜਿਸਟਰਡ ਹੋਣ ਦੇ ਕਰੀਬ ਹੈ, ਜਦਕਿ ਇਕ ਬੈਨਾਮੇ ਨੂੰ ਰਜਿਸਟਰਡ ਕਰਨ ਲਈ 5 ਤੋ ਜਿਆਦਾ ਮਿੰਟ ਦਾ ਸਮਾਂ ਲੱਗ ਜਾਂਦਾ ਹੈ, ਇਸ ਤੋ ਇਲਾਵਾ ਵੀ ਹੋਰ ਵੀ ਕਈ ਸਰਕਾਰੀ ਕੰਮ ਅਧਿਕਾਰੀ ਨੂੰ ਕਰਨੇ ਪੈਂਦੇ ਹਨ। ਜਿਸ ਵਿਚ ਕਥਿਤ ਤੌਰ ’ਤੇ ਭਿ੍ਰਸ਼ਟਾਚਾਰ ਹੋਣ ਦੀ ਬੋਅ ਆ ਰਹੀ ਹੈ। ਜਿਸ ਵਿਚ ਅਧਿਕਾਰੀ ਦੇ ਨਾਲ ਦਫਤਰੀ ਦਲਾਲ, ਬਾਹਰਲੇ ਚੰਦ ਵਸੀਕਾ ਨਵੀਸ ਅਤੇ ਅਰਜੀ ਨਵੀਸ਼ਾਂ ਦਾ ਇਕ ਗਿਰੋਹ ਵੀ ਅਜਿਹੀਆ ਧਾਂਦਲੀਆ ਨੂੰ ਅੰਜਾਮ ਦੇਣ ਵਿਚ ਆਪਣਾ ਬਣਦਾ ਯੋਗਦਾਨ ਪਾਉਦੇ ਨਜਰ ਆ ਰਹੇ ਹਨ, ਉਕਤ ਮਾਮਲਾ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ। ਜੇਕਰ ਸਰਕਾਰ ਮਾਲ ਵਿਭਾਗ ਦੀਆ ਅਜਿਹੀਆ ਵੱਡੀਆ ਮੱਛੀਆ ’ਤੇ ਲਗਾਮ ਪਾ ਲਵੇ ਤਦ ਕਾਫੀ ਹੱਦ ਤੱਕ ਵਿਭਾਗ ਨੂੰ ਈਮਾਨਦਾਰ ਹੋਣ ਦਾ ਸਰਟੀਫਿਕੇਟ ਲੋਕ ਕਚਿਹਰੀ ਵਿਚੋ ਮਿਲ ਸਕਦਾ ਹੈ। ਹੁਣ ਵੇਖਣਾ ਹੋਵੇਗਾ ਕਿ ਉਕਤ ਨਾਇਬ ਤਹਿਸੀਲਦਾਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਜਾਂ ਫੇਰ ਅਜਿਹੀ ਮੱਛੀ ਪੂਰੇ ਤਲਾਬ ਨੂੰ ਗੰਦਾ ਕਰਨ ਵਿਚ ਆਪਣਾ ਰੋਲ ਅਦਾ ਕਰਦੀ ਰਹੇਗੀ। - ਚਲਦਾ
ਖਬਰਾਂ ਤੇ ਇਸ਼ਤਿਹਾਰ ਲਈ ਸਪੰਰਕ ਕਰੋ- 94654-30643

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ