Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਬਚ ਕੇ ਘੋੜਿਆਂ ਵਾਲਿਆਂ ਦੇ ਆਰਥਿਕ ਦਲੱਤੇ ਤੋ, ਲੱਖਾਂ ਕਰੋੜਾਂ ਦੀਆ ਠੱਗੀਆ ਮਾਰਨ ਵਾਲੇ ਘੋੜੀ ਗੈਂਗ ਖਿਲਾਫ ਥਾਣੇ ਪੁੱਜੀ ਦਰਖਾਸਤ, ਸ਼ਹਿਰ ਦੇ ਦਰਜਣ ਭਰ ਸ਼ਾਹੂਕਾਰਾਂ ਕੋਲੋ ਠੱਗੇ ਘੋੜੀ ਗੈਂਗ ਨੇ ਕਰੋੜਾਂ

August 29, 2021 06:40 PM

ਬਚ ਕੇ ਘੋੜਿਆਂ ਵਾਲਿਆਂ ਦੇ ਆਰਥਿਕ ਦਲੱਤੇ ਤੋ, ਲੱਖਾਂ ਕਰੋੜਾਂ ਦੀਆ ਠੱਗੀਆ ਮਾਰਨ ਵਾਲੇ ਘੋੜੀ ਗੈਂਗ ਖਿਲਾਫ ਥਾਣੇ ਪੁੱਜੀ ਦਰਖਾਸਤ
ਸ਼ਹਿਰ ਦੇ ਦਰਜਣ ਭਰ ਸ਼ਾਹੂਕਾਰਾਂ ਕੋਲੋ ਠੱਗੇ ਘੋੜੀ ਗੈਂਗ ਨੇ ਕਰੋੜਾਂ
7ਡੇਅ ਨਿਊਜ ਸਰਵਿਸ
ਤਪਾ ਇਲਾਕੇ ਅੰਦਰ ਘੋੜੀ ਠੱਗ ਗੈਂਗ ਪੂਰੀ ਤਰਾਂ ਸਰਗਰਮ ਸੁਣਾਈ ਦੇਣ ਲੱਗ ਪਿਆ ਹੈ। ਜਿਸ ਨੇ ਕੁਝ ਮਹੀਨਿਆਂ ਵਿਚ ਹੀ ਦਰਜਣ ਭਰ ਸ਼ਾਹੂਕਾਰਾਂ ਨੂੰ ਅਪਣੇ ਮੱਕੜਜਾਲ ਵਿਚ ਫਸਾ ਕੇ ਕਰੋੜਾਂ ਠੱਗ ਲਏ ਹਨ ਅਤੇ ਲਗਾਤਾਰ ਸ਼ਿਕਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਘੋੜੀ ਗੈਂਗ ਨੇ ਇਕ ਇਕ ਕਰਕੇ ਬਣਾਏ ਅਪਣੇ ਦਰਜਣ ਭਰ ਸ਼ਿਕਾਰਾਂ ਵਿਚੋ ਕੁਝ ਨੂੰ ਮੰਡੀ ਛੱਡਣ ਲਈ ਮਜਬੂੁਰ ਕਰ ਦਿੱਤਾ ਹੈ ਜਦਕਿ ਠੱਗੀ ਦਾ ਸ਼ਿਕਾਰ ਹੋਏ ਕਈ ਸ਼ਾਹੂਕਾਰ ਅੰਦਰੋ ਅੰਦਰੀ ਚੁੱਪ ਕਰ ਗਏ। ਜਿਸ ਕਾਰਨ ਇਨਾਂ ਦੇ ਹੋਸਲੇ ਲਗਾਤਾਰ ਵਧਦੇ ਨਜਰ ਆਏ ਅਤੇ ਹੁਣ ਇਨਾਂ ਨੇ ਸ਼ਾਹੂਕਾਰਾਂ ਦੇ ਨਾਲੋ ਨਾਲ ਹੇਠਲੇ ਪੱਧਰ ’ਤੇ ਹੀ ਹੱਥ ਸਾਫ ਕਰਨਾ ਸ਼ੁਰੂ ਕੀਤਾ ਹੋਇਆ ਹੈ। ਗੈਂਗ ਵਿਚਲੇ ਮਾਸਟਰ ਮਾਇਡ ਪਹਿਲਾ ਪਹਿਲ ਅਪਣੇ ਸ਼ਿਕਾਰਾਂ ਨੂੰ ਲਾਲਚ ਵਿਚ ਲਿਆਉਣ ਲਈ ਘੋੜਿਆਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਢੰਗ ਤਰੀਕੇ ਨਾਲ ਇਕ ਅੱਧੀ ਘੋੜੀ ਦਿਵਾ ਕੇ ਕੁਝ ਹੀ ਦਿਨਾਂ ਵਿਚ ਉਸ ਨੂੰ ਮਹਿੰਗੇ ਭਾਅ ਵਿਚ ਵਿਕਾਉਣ ਉਪਰੰਤ ਹਜਾਰਾਂ, ਲੱਖਾਂ ਦਾ ਮੁਨਾਫਾ ਦੇ ਕੇ ਅਜਿਹੀ ਹੂਝ ਹੂੰਝਦੇ ਹਨ ਕਿ ਅਗਲਾ ਹੱਥ ਮਲਦਾ ਰਹਿ ਜਾਂਦਾ ਹੈ ਜਦਕਿ ਕਈ ਸ਼ਿਕਾਰਾਂ ਨੂੰ ਇਨਾਂ ਨੇ ਪਹਿਲੀ ਵਾਰ ਹੀ ਅਜਿਹਾ ਮਲਿਆ ਕਿ ਉਨਾਂ ਦਾ ਸ਼ਹਿਰ ਛੁਡਾ ਦਿੱਤਾ। ਜਿਸ ਦੀ ਉਦਹਾਰਣ ਇਕ ਲੰਬਾਂ ਸਮਾਂ ਮੁਨੀਮ ਰਹਿ ਕੇ ਆਖਿਰੀ ਵੇਲੇ ਬਣੇ ਆੜਤੀਏ ਤੋ ਲਈ ਜਾ ਸਕਦੀ ਹੈ ਅਤੇ ਹੁਣ ਗੈਂਗ ਦੇ ਹੱਥ ਚੜੇ ਤਾਜਾ ਇਕ ਸੁਨਿਆਰੇ ਨੇ ਅਪਣੇ ਨਾਲ ਹੋਈ 5.20 ਲੱਖ ਦੀ ਠੱਗੀ ਦੀ ਦਰਖਾਸਤ ਥਾਣਾ ਤਪਾ ਵਿਖੇ ਪਹੁੰਚਾ ਦਿੱਤੀ ਹੈ। ਜਿਸ ਦੀ ਪੁਸ਼ਟੀ ਵੀ ਪੁਲਿਸ ਨੇ ਕਰ ਦਿੱਤੀ ਹੈ। ਘੋੜੀ ਠੱਗ ਗੈਂਗ ਦੀਆ ਤਾਰਾਂ ਢਿਲਵਾਂ ਤੋ ਹੁੰਦੀਆ ਹੋਈਆ ਰਸੂਲਪੁਰ, ਮੋਗਾ ਅਤੇ ਕਈ ਹੋਰਨਾਂ ਥਾਵਾਂ ’ਤੇ ਜੁੜ ਰਹੀਆ ਹਨ। ਪੀੜਿਤ ਨੇ 7ਡੇਅ ਨਿਊੁਜ ਨੂੰ ਦੱਸਿਆਂ ਕਿ ਉਨਾਂ ਨਾਲ ਢਿਲਵਾਂ ਦਾ ਇਕ ਪਰਿਵਾਰ ਕਾਫੀ ਸਮੇਂ ਤੋ ਬਤੌਰ ਗ੍ਰਾਹਕ ਵਿਚਰਦਾ ਹੈ ਅਤੇ ਪਿਛਲੇ ਦਿਨੀ ਵੀ ਉਹ ਉਨਾਂ ਕੋਲੋ ਡੇਢ ਲੱਖ ਰੁਪੈ ਉਧਾਰੇ ਘੋੜੀ ਦੇ ਵਪਾਰ ਵਿਚ ਲਾਉਣ ਲਈ ਲੈ ਗਿਆ ਅਤੇ ਤੀਜੇ ਕੁ ਦਿਨ ਉਨਾਂ ਦੀ ਦੁਕਾਨ ’ਤੇ ਘੋੜੀ ਵੇਚਣ ਵਾਲਿਆਂ ਨੂੰ ਬੁਲਾ ਕੇ ਵਿਆਜ ਸਮੇਤ ਪੈਸੇ ਵਾਪਿਸ ਕਰ ਦਿੱਤੇ। ਪਰ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਦੂਜੇ ਦਿਨ ਅਪਣੇ ਨਾਲ ਜਾ ਕੇ ਰਸੂਲਪੁਰ ਵਿਖੇ ਖੜੇ ਇਕ ਘੋੜੇ ਨੂੰ ਖਰੀਦਣ ਲਈ ਨਾਲ ਲੈ ਗਿਆ ਅਤੇ ਅੱਗਿਓ ਖੜੇ ਬੰਦਿਆਂ ਨੇ ਗੱਲਾਂ-2 ਵਿਚ ਹੀ ਦੱਸਿਆਂ ਕਿ ਉਕਤ ਘੋੜਾ 57 ਲੱਖ ਰੁਪੈ ਦਾ ਖਰੀਦਣਾ ਹੈ ਅਤੇ ਰਾਮਪੁਰਾ ਵਿਖੇ ਇਕ ਸਰਦਾਰ ਨੂੰ 1.16 ਲੱਖ ਰੁਪੈ ਵਿਚ ਵੇਚਣਾ ਹੈ। ਜਿਸ ਦੇ ਸਬੰਧ ਵਿਚ ਉਨਾਂ ਸ਼ਿਕਾਰ ਨੂੰ ਅਪਣੇ ਜਾਲ ਵਿਚ ਫਸਾਉਣ ਲਈ ਸਬੰਧਤ ਸਰਦਾਰ ਨਾਲ ਵੀ ਫੋਨ ’ਤੇ ਫਰਜੀ ਗੱਲਬਾਤ ਕੀਤੀ ਅਤੇ ਟੋਕਣ ਮਨੀ ਲਈ ਸੁਨਿਆਰੇ ਨੂੰ ਆਰਥਿਕ ਮੱਦਦ ਕਰਨ ਲਈ ਕਿਹਾ ਅਤੇ ਘੋੜਾ ਵਿਕਣ ਦੀ ਸੂਰਤ ਵਿਚ ਮੁਨਾਫਾ ਆਉਣ ’ਤੇ ਵਿਆਜ ਸਮੇਤ ਰਕਮ ਵਾਪਿਸ ਕਰਨ ਲਈ ਭਰੋਸਾ ਦਿਵਾਇਆ ਅਤੇ ਕੁਝ ਹੀ ਸਮਿਆਂ ਵਿਚ ਹੋਰ ਕਈ ਤਰਾਂ ਦੇ ਲਾਲਚ ਦੇਣ ਲੱਗਾ ਅਤੇ ਕਰਦਿਆਂ ਕਰਵਾਉਦਿਆਂ ਉਸ ਤੋ ਘਰੋ ਆ ਕੇ 5 ਲੱਖ ਰੁਪੈ ਪੇਸ਼ਗੀ ਵਜੋ ਲੈ ਲਏ ਅਤੇ 20 ਹਜਾਰ ਰੁਪੈ ਰਾਹ ਖਰਚੇ ਲਈ ਵੀ ਲੈ ਲਏ। ਪੀੜਿਤ ਨੇ ਅੱਗੇ ਦੱਸਿਆਂ ਕਿ ਜਦ ਉਕਤ ਘੋੜੇ ਦਾ ਸੋਦਾ ਕਰ ਰਹੇ ਸਨ ਤਦ ਕਹਿ ਰਿਹਾ ਸਨ ਤਦ ਮੱਲੋ ਮੱਲ ਉਸ ਦੀ ਵੀ ਹਾਂ ਕਹਾਈ ਜਾ ਰਹੀ ਸੀ ਅਤੇ ਘੋੜਾ ਵੇਚਣ ਵਾਲਾ ਇਹ ਕਹਿ ਰਿਹਾ ਸੀ ਕਿ 15 ਲੱਖ ਰੁਪੈ ਟੋਕਣ ਮਨੀ ਲੱਗੇਗੀ ਜਦਕਿ ਖਰੀਦਦਾਰ ਉਸ ਨੂੰ ਘੋੜਾ ਰਾਮਪੁਰਾ ਲੈ ਕੇ ਜਾਣ ਦੀ ਗੱਲ ਕਹਿ ਰਹੇ ਸਨ ਤਾਂ ਜੋ ਸਰਦਾਰ ਨੂੰ ਵੇਚ ਕੇ ਉਕਤ ਘੋੜੇ ਦੀ ਬਾਕੀ ਰਕਮ ਵਸੂਲ ਕਰਨ ਉਪਰੰਤ ਦਿੱਤੀ ਜਾ ਸਕੇ। ਇਸੇ ਦੋਰਾਨ ਹੀ ਉਨਾਂ ਨੇ ਅਪਣੇ ਤਾਜਾ ਸ਼ਿਕਾਰੀ ਕੋਲੋ 5.20 ਲੱਖ ਰੁਪੈ ਘੋੜੇ ਬਾਬਤ ਲੈ ਲਏ। ਪਰ ਦੂਜੇ ਹੀ ਦਿਨ ਚੜਣਸਾਰ ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਘੋੜਾ ਵੇਚਣ ਵਾਲਾ ਵਿਅਕਤੀ ਘੋੜੇ ਦੀ ਸਮੁੱਚੀ ਕੀਮਤ ਪਹਿਲਾ ਮੰਗ ਰਿਹਾ ਹੈ ਜਦਕਿ ਉਧਾਰੀ ਲਈ ਰਕਮ ਨੂੰ ਉਨਾਂ ਨੇ ਤੀਜਾ ਹਿੱਸਾ ਘੋੜੇ ਦੀ ਖਰੀਦ ਦਾ ਦਰਸਾ ਕੇ ਹੋਰ 15 ਲੱਖ ਰੁਪੈ ਦਾ ਪ੍ਰਬੱਧ ਕਰ ਲੈਣ ਦੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਜਿਸ ਤੋ ਬਾਅਦ ਪੀੜਿਤ ਨੂੰ ਸਮੁੱਚੀ ਅਪਣੇ ਨਾਲ ਹੋਣ ਵਾਲੀ ਠੱਗੀ ਦੀ ਕਹਾਣੀ ਹੁਣ ਸਮਝ ਆਉਣ ਲੱਗੀ ਸੀ ਅਤੇ ਹੋਲੀ ਹੋਲੀ ਪੀੜਿਤ ਨੇ ਮੰਡੀ ਅੰਦਰ ਘੋੜਿਆਂ ਦੇ ਵਪਾਰ ਦੇ ਨਾਂਅ ’ਤੇ ਲੱਖਾਂ ਤੋ ਕਰੋੜਾਂ ਤੱਕ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸੂਚੀ ਸੁਣਾਈ ਦੇਣ ਲੱਗੀ ਤਦ ਉਸ ਦੇ ਹੋਸ਼ ਉਡ ਗਏ। ਪੀੜਿਤ ਨੇ ਦੱਸਿਆਂ ਕਿ ਘੋੜੀ ਗੈਂਗ ਬਾਰੇ ਤਪਾ ਸ਼ਹਿਰ ਦੇ ਇਕ ਉਘੇ ਆੜਤੀਏ ਦਾ ਨਾਂਅ ਵੀ ਸ਼ਿਕਾਰਾਂ ਵਿਚ ਆ ਰਿਹਾ ਹੈ। ਜਿਸ ਕੋਲੋ 1.67 ਕਰੋੜ ਦੀ ਠੱਗੀ ਵੱਜਣ ਦੀ ਗੱਲ ਸੁਣਾਈ ਦੇ ਰਹੀ ਹੈ ਜਦਕਿ 20/50 ਲੱਖ ਰੁਪੈ ਦੀਆ ਠੱਗੀਆ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਨਾਂਅ ਤਾਂ ਕਈ ਹਨ ਅਤੇ ਇਕ ਹੋਰ ਪੜਿਆ ਲਿਖਿਆ     ਪਰਿਵਾਰ ਵੀ ਇਨਾਂ ਦੇ ਹੱਥੇ ਚੜਿਆ ਹੈ। ਜਿਸ ਦੀ ਕਾਫੀ ਮੋਟੀ ਆਰਥਿਕ ਛਿੱਲ ਘੋੜਿਆਂ ਦਾ ਛਾਂਟੇ ਦੇ ਸਵਾਦ ਤੋ ਪਹਿਲਾ ਹੀ ਇਸ ਗੈਂਗ ਨੇ ਉਤਾਰ ਲਈ। ਪੀੜਿਤ ਨੇ ਅਪਣੇ ਨਾਲ ਹੋਈ ਠੱਗੀ ਸਣੇ ਸ਼ਹਿਰ ਅਤੇ ਇਲਾਕੇ ਦੇ ਪੀੜਿਤ ਲੋਕਾਂ ਲਈ ਵੀ ਇਨਸਾਫ ਦੀ ਮੰਗ ਕੀਤੀ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਠੱਗੀ ਦਾ ਮਾਮਲਾ ਹੁਣ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਦੇ ਇਕ ਮੰਤਰੀ ਦੇ ਦਰਬਾਰ ਵਿਚ ਵੀ ਗੂੰਜਣ ਲੱਗ ਪਿਆ ਹੈ। ਉਧਰ ਮਾਮਲੇ ਸਬੰਧੀ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਨੇ ਦੱਸਿਆਂ ਕਿ ਮਾਮਲਾ ਉਨਾਂ ਦੇ ਧਿਆਣ ਵਿਚ ਆ ਗਿਆ ਹੈ, ਭਾਵੇਂ ਪਹਿਲਾ ਕਿਸੇ ਵੀ ਅਜਿਹੇ ਪੀੜਿਤ ਵਿਅਕਤੀ ਨੇ ਕੋਈ ਥਾਣੇ ਦਰਖਾਸਤ ਨਹੀ ਦਿੱਤੀ ਪਰ ਅਜਿਹੀ ਕਿਸੇ ਵੀ ਠੱਗੀ ਦੀ ਕਾਰਵਾਈ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਪੀੜਿਤ ਨੂੰ ਬਣਦਾ ਇਨਸਾਫ ਮਿਲੇਗਾ।  ----ਚਲਦਾ   

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ