Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਗੁਲਾਬੀ ਸੁੰਡੀ ਦੇ ਝੰਬੇ ਨਰਮਾ ਕਾਸ਼ਤਕਾਰਾਂ ਦੇ ਹੱਕ ਵਿਚ ਬਾਦਲਾਂ ਨੇ ਬਠਿੰਡਾ ‘ਚ ਕੀਤੀ ਵੱਡੀ ਰੈਲੀ

October 03, 2021 06:50 PM

ਗੁਲਾਬੀ ਸੁੰਡੀ ਦੇ ਝੰਬੇ ਨਰਮਾ ਕਾਸ਼ਤਕਾਰਾਂ ਦੇ ਹੱਕ ਵਿਚ ਬਾਦਲਾਂ ਨੇ ਬਠਿੰਡਾ ‘ਚ ਕੀਤੀ ਵੱਡੀ ਰੈਲੀ

ਭਾਜਪਾ ਸਰਕਾਰ ਨੇ ਖੇਤੀ ਬਿੱਲਾਂ ’ਤੇ ਵਿਸ਼ਵਾਸਘਾਤ ਕੀਤਾ : ਪ੍ਰਕਾਸ਼ ਸਿੰਘ ਬਾਦਲ

ਕਿਹਾ ਕਿ ਬੇਅਦਬੀ ਦੀ ਕਾਰਵਾਈ ਉਹਨਾਂ ਦਾ ਕਾਰਾ ਹੋ ਸਕਦੀ ਹੈ ਜਿਹਨਾਂ ਦੇ ਆਗੂਆਂ ਨੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਬੰਬ ਸੁੱਟ

ਜੇਕਰ ਚੰਨੀ ਨੇ ਇਕ ਹਫਤੇ ਵਿਚ ਕਪਾਹ ਕਿਸਾਨਾਂ ਲਈ ਮੁਆਵਜ਼ਾ ਨਾ ਐਲਾਨਿਆ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਾਂਗੇ : ਸੁਖਬੀਰ ਬਾਦਲ

7ਡੇਅ ਨਿਊਜ ਸਰਵਿਸ
ਬਠਿੰਡਾ 03 ਅਕਤੂਬਰ , ਮਾਲਵਾ ਪੱਟੀ ਅੰਦਰ ਗੁਲਾਬੀ ਸੁੰਡੀ ਦੇ ਝੰਬੇ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਚੰਨੀ ਸਰਕਾਰ ਤੋ ਮੁਆਵਜਾ ਦਿਵਾਉਣ ਨੂੰ ਲੈ ਕੇ ਅਕਾਲੀ ਦਲ ਨੇ ਅਪਣੇ ਸਿਆਸੀ ਵਿਰੋਧੀ ਕਾਂਗਰਸ ਖਿਲਾਫ ਬਠਿੰਡਾ ਦੀ ਧਰਤੀ ‘ਤੇ ਕੀਤੀ ਪਲੇਠੀ ਹਮਲਾਵਾਰ ਰੈਲੀ ਵਿਚ ਕਾਂਗਰਸ ਦੇ ਨਾਲੋ ਨਾਲ ਢਾਈ ਦਹਾਕਿਆਂ ਤੱਕ ਸਿਆਸੀ ਸਾਂਝ ਰੱਖਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ’ਤੇ ਖੇਤੀ ਬਿੱਲਾਂ ਨੂੰ ਲੈ ਕੇ ਵੱਡੇ ਸਿਆਸੀ ਨਿਸ਼ਾਨੇ ਵਿੰਨੇਂ। ਲੰਬੀ ਉਡੀਕ ਤੋ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੀ ਸਟੇਜ ’ਤੇ ਬਿਰਾਜਮਾਨ ਹੀ ਨਹੀ ਰਹੇ ਬਲਕਿ ਅਪਣੇ ਜਿਉਦੇ ਜੀਅ ਭਾਜਪਾ ਨਾਲ ਸਾਂਝ ਰੱਖਣ ਦੀ ਅਕਾਲੀ ਦਲ ਨੂੰ ਦਿੱਤੀ ਸਲਾਹ ਤੋ ਪਿੱਛੇ ਹਟਦਿਆਂ ਉਨਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਗਠਜੋੜ ਦੇ ਧਰਮ ਨੂੰ ਤੋੜਣ ਵਾਲੀ ਵਿਸਵਾਸਘਾਤ ਪਾਰਟੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਹ ਵਾਅਦੇ ਅਕਾਲੀ ਦਲ ਦੇ ਜਨਤਕ ਸਟੈਂਡ ਵੇਲੇ ਕੀਤੇ ਗਏ ਸਨ ਜਦੋਂ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਸੰਸਦ ਵਿਚ ਬਿੱਲਾਂ ਦਾ ਵਿਰੋਧ ਕਰੇਗਾ ਤੇ ਮੰਤਰੀ ਮੰਡਲ ਦੀ ਕੁਰਸੀ ਵੀ ਛੱਡ ਦੇਵੇਗਾ ਤੇ ਗਠਜੋੜ ਵੀ ਤੋੜ ਦੇਵੇਗਾ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ਵਿਚ ਲਏ ਬਗੈਰ ਇਹ ਕਾਨੂੰਨ ਪਾਸ ਕਰਵਾਏ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਵੇਲੇ ਉਹਨਾਂ ਨੂੰ ਪਹਿਲਾਂ ਹੀ ਭਰੋਸਾ ਦੁਆਇਆ ਸੀ ਕਿ ਉਹ ਕਿਸਾਨਾਂ ਦੀ ਇੱਛਾ ਅਨੁਸਾਰ ਚੱਲਣਗੇ। ਸਾਬਕਾ ਮੁੱਖ ਮੰਤਰੀ ਨੇ ਅੱਜ ਇਥੇ ਕਿਸਾਨ ਮਾਮਲਿਆਂ ’ਤੇ ਹੋਈ ਅਕਾਲੀ ਦਲ ਦੀ ਰੈਲੀ ਵਿਚ ਆਪਣੇ ਭਾਸ਼ਣ ਅਤੇ ਬਾਅਦ ਵਿਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਤਕਲੀਫਦੇਹ ਧੋਖੇ ਬਾਰੇ ਖੁਲਾਸਾ ਕੀਤਾ। ਬਾਦਲ ਨੇ ਕਿਹਾ ਕਿ ਜਦੋਂ ਸੰਸਦ ਵਿਚ ਬਿੱਲ ਲਿਆ ਕੇ ਇਹਨਾਂ ਨੂੰ ਕਾਲੇ ਕਾਨੂੰਨਾਂ ਵਿਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਮੈਂ ਠੱਗਿਆ ਮਹਿਸੂਸ ਕੀਤਾ ਤੇ ਮੈਨੂੰ ਬਹੁਤ ਤਕਲੀਫ ਹੋਈ। ਉਹਨਾਂ ਕਿਹਾ ਕਿ ਇਸ ਕਾਰੇ ਨੇ ਮੈਨੂੰ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਪੰਜਾਬੀਆਂ ਨਾਲ ਕੀਤਾ ਵਿਸ਼ਵਾਸਘਾਤ ਚੇਤੇ ਕਰਵਾ ਦਿੱਤਾ। ਨਹਿਰੁ ਨੇ ਮਾਸਟਰ ਤਾਰਾ ਸਿੰਘ ਨਾਲ ਕੀਤੇ ਵਾਅਦਿਆਂ ’ਤੇ ਵਿਸ਼ਵਾਸਘਾਤ ਕੀਤਾ ਸੀ ਤੇ ਇੰਦਰਾ ਗਾਂਧੀ ਨੇ ਵੀ ਕਈ ਵਾਰ ਵਿਸ਼ਵਾਸਘਾਤ ਕੀਤਾ ਤੇ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀ ਪਵਿੱਤਰ ਆਤਮਾ ਨਾਲ ਅਪਰਾਧਿਕ ਵਿਸ਼ਵਾਸਘਾਤ ਕੀਤਾ। ਉਹਨਾਂ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਭਾਜਪਾ ਕਾਂਗਰਸ ਨਾਲ ਵੱਖ ਹੋਵੇਗੀ ਪਰ ਜਦੋਂ ਮੈਂ ਆਤਮ ਮੰਥਨ ਕੀਤਾ ਤਾਂ ਪਾਇਆ ਕਿ ਇਹਨਾਂ ’ਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਭੁੱਲ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਕਾਲੀ ਦਲ ਨੇ ਕਿਸਾਨਾਂ ਤੇ ਉਹਨਾਂ ਦੇ ਪ੍ਰਤੀਨਿਧਾਂ ਨਾਲ ਕੀਤੇ ਵਾਅਦੇ ਮੁਤਾਬਕ ਸਭ ਕੁਝ ਕੀਤਾ। ਅਸੀਂ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਤੇ ਮੈਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ। ਅਕਾਲੀ ਆਗੂ ਨੇ ਵੱਖ ਵੱਖ ਵਿਅਕਤੀਆਂ, ਪਾਰਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀ ਸਾਂਝੀ ਤਾਕਤ ਖਾਸ ਤੌਰ ’ਤੇ ਕਿਸਾਨਾਂ ਵਾਸਤੇ ਤਾਕਤ ਦੀ ਮਜ਼ਬੂਤੀ ਲਈ ਆਪਸੀ ਮਤਭੇਦ ਤੇ ਹਊਮੇ ਦੀ ਲੜਾਈ ਦਾ ਤਿਆਗ ਕਰਨ। ਉਹਨਾਂ ਕਿਹਾ ਕਿ ਸਾਨੂੰ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਬਿਰਤੀ ਛੱਡਣੀ ਪਵੇਗੀ ਤੇ ਇਸਦੀ ਥਾਂ ਆਪਣੀ ਸਾਰੀ ਤਾਕਤ ਤੇ ਸਰੋਤ ਇਕਜੁੱਟ ਹੋ ਕੇ ਕੇਂਦਰ ਨਾਲ ਲੜਾਈ ਵਿਚ ਲਾਉਣੇ ਪੈਣਗੇ। ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਕਿਸਾਨ ਅੰਦੋਲਨ ਦੀ ਪੂਰਜ਼ੋਰ ਹਮਾਇਤ ਕੀਤੀ ਤੇ ਕਿਸਾਨ ਯੂਨੀਅਨਾਂ ਨਾਲ ਡੱਟ ਕੇ ਖੜੇ ਹਾਂ ਭਾਵੇਂ ਕਿ ਕੁਝ ਲੋਕਾਂ ਨੇ ਸਾਡੇ ਖਿਲਾਫ ਬੇਲੋੜੀਂਦੀਆਂ ਤੇ ਟਾਲੀਆਂ ਜਾ ਸਕਣ ਵਾਲੀਆਂ ਟਿੱਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਇਸ ਪਵਿੱਤਰ ਲੜਾਈ ਵਿਚ ਲਿਆਂ ਹਾਸਲ ਕਰਨ ਵਾਸਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ। ਅਕਾਲੀ ਆਗੂ ਨੇ ਦੁਖਦਾਈ ਬੇਅਦਬੀ ਤੇ ਇਸ ਨਾਲ ਜੁੜੀਆਂ ਘਟਨਾਵਾਂ ਨਾਲ ਨਜਿੱਠਣ ਵਿਚ ਅਕਾਲੀ ਸਰਕਾਰ ਖਿਲਾਫ ਢਿੱਲਮੱਠ ਕਰਨ ਦੇ ਲੱਗੇ ਦੋਸ਼ਾਂ ਨਾਲ ਹੁੰਦੀ ਪੀੜਾ ਬਾਰੇ ਵੀ ਆਪਣਾ ਦਿਲ ਖੋਲਿਆ। ਉਹਨਾਂ ਕਿਹਾ ਕਿ ਸਾਡੇ ’ਤੇ ਦੋਸ਼ ਲਗਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਸਾਡੇ ਸ਼ਰਧਾਵਾਨ ਸਿੱਖ ਹੋਣ ਦੇ ਨਾਅਤੇ ਉਹ ਕਿਸ ਤਰੀਕੇ ਦਾ ਗੁਨਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਸਾਡੇ ’ਤੇ ਬੇਅਦਬੀ ਬਾਰੇ ਦੋਸ਼ ਲਗਾ ਰਹੇ ਹਨ, ਉਹ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਲਕਿ ਇੰਦਰਾ ਗਾਂਧੀ ਦੇ ਸ਼ਰਧਾਲੂ ਹਨ ਜਿਸਨੇ ਤਤਕਾਲੀ ਰਾਜਪਾਲ ਬੀ ਡੀ ਪਾਂਡੇ ਨੂੰ ਸ਼ਰੇਆਮ ਕਿਹਾ ਸੀ ਕਿ ਮੈਂ ਸ੍ਰੀ ਹਰਿਮੰਦਿਰ ਸਾਹਿਬ ’ਤੇ ਬੰਬ ਸੁੱਟਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਜਿਥੇ ਤੱਕ ਉਹਨਾਂ ਦਾ ਸਵਾਲ ਹੈ ਤਾਂ ਉਹਨਾਂ ਨੇ ਤਾਂ ਉਹਨਾਂ ਅਤੇ ਉਹਨਾਂ ਦੇ ਪਾਰਟੀ ਖਿਲਾਫ ਦੋਸ਼ ਲਾਉਣ ਵਾਲਿਆਂ ਨੂੰ ਵੀ ਬਖਸ਼ ਦਿੱਤਾ ਸੀ ਪਰ ਮੈਂ ਅਜਿਹੇ ਲੋਕਾਂ ਨੂੰ ਰੱਬ ਦੀ ਰਜ਼ਾ ਵਿਚ ਰਹਿਣ ਦੀ ਬੇਨਤੀ ਕਰਦਾ ਹਾਂ ਕਿਉਂਕਿ ਜਦੋਂ ਉਸਦੀ ਮਾਰ ਪੈਂਦੀ ਹੈ ਤਾਂ ਫਿਰ ਆਵਾਜ਼ ਨਹੀਂ ਆਉਂਦੀ। ਬਾਦਲ ਨੇ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨਾਂ ਵਿਚ ਜਨਤਕ ਜੀਵਨ ਵਿਚ ਹੋਰ ਸਰਗਰਮੀ ਨਾਲ ਸ਼ਾਮਲ ਹੋਣਗੇ ਤੇ ਕਿਹਾ ਕਿ ਉਮਰ ਤੇ ਸਿਹਤ ਦੀ ਪਰਵਾਹ ਨਹੀਂ ਮੈਂ ਪੰਜਾਬੀਆਂ ਖਾਸ ਤੌਰ ’ਤੇ ਕਿਸਾਨਾਂ ਵਾਸਤੇ ਆਪਣੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਮੈਂ ਦਬਾਅ ਝੱਲ ਸਕਦਾ ਹਾਂ ਤੇ ਚੁਣੌਤੀਆਂ ਨਾਲ ਲੜ ਸਕਦਾ ਹਾਂ ਤੇ ਅਨਿਆਂ, ਜ਼ਬਰ ਤੇ ਵਿਤਕਰੇ ਖਿਲਾਫ ਆਪਣੇ ਲੋਕਾਂ ਦਾ ਬਚਾਅ ਕਰ ਸਕਦਾ ਹਾਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਤ ਹੋਏ ਕਿਸਾਨਾਂ ਵਾਸਤੇ ਇਕ ਹਫਤੇ ਦੇ ਅੰਦਰ ਅੰਦਰ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਕਾਲੀ ਦਲ ਚੰਡੀਗੜ ਵਿਚ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਉਹਨਾਂ ਕਿਹਾ ਕਿ ਪੰਜਾਬੀ ਚੰਨੀ ਦੀਆਂ ਕਾਰਵਾਈਆਂ ਨਾਲ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਪ੍ਰਭਾਵਤ ਕਿਸਾਨਾਂ ਨੂੰ ਮਿਲਣ ਵੇਲੇ ਉਹ ਮੁਆਵਜ਼ੇ ਦਾ ਐਲਾਨ ਕਰਨਗੇ ਪਰ ਬਜਾਏ ਅਜਿਹਾ ਕਰਨ ਦੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਰਕਾਰ ਉਹਨਾਂ ਨੂੰ ਕੀਟਨਾਸ਼ਕ ਦਵਾਈਆਂ ਭੇਜੇਗੀ। ਉਹਨਾਂ ਕਿਹਾ ਕਿ ਹੁਣ ਜਦੋਂ ਲੱਖਾਂ ਏਕੜ ਜ਼ਮੀਨ ਵਿਚ ਖੜੀ ਸਾਰੀ ਫਸਲ ਤਬਾਹ ਹੋ ਗਈ ਹੈ ਤਾਂ ਉਦੋਂ ਕੀਟਨਾਸ਼ਕਾਂ ਦੀ ਕੀ ਜ਼ਰੂਰਤ ਹੈ? ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਦੇਣ ਦੀ ਪਾਬੰਦ ਹੈ ਜਿਹਨਾਂ ਦੀ ਕਪਾਹ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪੂਰੀ ਤਰ੍ਰਾਂ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਨੂੰ ਨਿਆਂ ਦੇਵੇਗੀ। ਉਹਨਾਂ ਕਿਹਾ ਕਿ ਉਹਨਾਂ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਿਹਨਾਂ ਦੇ ਰੋਜ਼ਗਾਰ ਦਾ ਸਾਧਨ ਗੁਲਾਬੀ ਸੁੰਡੀ ਦੇ ਹਮਲੇ ਵਿਚ ਉਸੇ ਤਰੀਕੇ ਖੁੰਝ ਗਿਆ ਜਿਵੇਂ ਕਿਸਾਨਾਂ ਦੀ ਆਮਦਨ ਖੁੰਝ ਗਈ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਜਦੋਂ ਪੂਰੀ ਕਪਾਹ ਦੀ ਫਸਲ ਤਬਾਹ ਹੋ ਗਈ ਸੀ ਤਾਂ ਖੇਤ ਮਜ਼ਦੂਰਾਂ ਨੁੰ 650 ਕਰੋੜ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਲਾਗੂ ਕਰੇਗੀ ਤਾਂ ਜੋ ਫਸਲ ਤਬਾਹ ਹੋਣ ’ਤੇ ਕਿਸਾਨਾਂ ਨੂੰ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਵਜ਼ਾਰਤ ਦਾ ਹਿੱਸਾ ਸਨ ਜਿਸਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ’ਤੇ ਧੋਖਾ ਕੀਤਾ। ਉਹਨਾਂ ਕਿਹਾ ਕਿ ਹਰ ਕੋਈ ਚੰਨੀ ਦੀ ਵਿਰੋਧੀ ਧਿਰ ਦੇ ਆਗੂ ਵਜੋ ਭੂਮਿਕਾ ਨੂੰ ਜਾਣਦਾ ਹੈ। ਜਦੋਂ ਚੰਨੀ ਨੂੰ ਪੁੱਛਿਆ ਗਿਆ ਸੀ ਕਿ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੀ ਕੰਮ ਕਰਵਾਏ ਤਾਂ ਚੰਨੀ ਨੇ ਕਿਹਾ ਸੀ ਕਿ ਸੜਕਾਂ ਦੇ ਪੈਚ ਲਗਾਏ ਹਨ। ਇਸ ਵਾਰ ਪੈਚ ਵੀ ਨਹੀਂ ਲੱਗੇ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਹੋਏ ਨੁਕਸਾਨ ਨੂੰ ਨਾ ਝੱਲਦਿਆਂ ਉਹਨਾਂ ਦੇ ਬਠਿੰਡਾ ਸੰਸਦੀ ਹਲਕੇ ਦੇ 7 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਕਿਸਾਨ ਇਹ ਕਦਮ ਚੁੱਕਣ ਲਈ ਮਜਬੂਰ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਉਹਨਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਿਸਾਨਾਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਵੱਖ ਵੱਖ ਸੜਕਾਂ ਲਈ ਉਹਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਮੁਆਵਜ਼ਾ ਦੇਣ ਵਾਸਤੇ ਇਕ ਸਾਲ ਪੇਸ਼ ਕੀਤੀ ਗਈ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਦੇ ਰਹੀ ਹੈ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੁੰ ਅਪੀਲ ਕਰਦੀ ਹਾਂ ਕਿ ਉਹ ਡਟੇ ਰਹਿਣ ਤੇ ਵਿਸ਼ਵਾਸ ਦੁਆਉਂਦੀ ਹੈ ਕਿ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਹਨਾਂ ਨੁੰ ਵਾਜਬ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਸਾਨਾਂ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਮੰਡਲ ਵੱਲੋਂ ਅਸਤੀਫਾ ਦੇਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਸਰਕਾਰ ਹੀ ਕਿਸਾਨਾਂ, ਮਜ਼ਦੂਰਾਂ ਤੇ ਕਮਜ਼ੋਰ ਵਰਗਾਂ ਦਾ ਹੱਥ ਫੜ ਸਕਦੀ ਹੈ। ਇਸ ਮੌਕੇਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰੂਪ ਚੰਦ ਸਿੰਗਲਾ, ਜੀਤ ਮਹਿੰਦਰ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਜਿਲਾ ਪ੍ਰਧਾਨ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਜਗਸੀਰ ਸਿੰਘ ਜੱਗਾ ਕਲਿਆਣ, ਜੱਥੇਦਾਰ ਹਰਦਿਆਲ ਸਿੰਘ ਮਿੱਠੂੁ ਚਾਉਕੇ, ਗੁਰਲਾਭ ਸਿੰਘ ਢੇਲਵਾਂ, ਸੰਦੀਪ ਸਿੰਘ ਬਾਠ ਦੋਵੇ ਜਿਲਾ ਪ੍ਰਧਾਨ ਤੇ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ