Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੌੜ ਹਲਕੇ ਦੇ 90 ਫੀਸਦੀ ਕਾਂਗਰਸ ਸਰਪੰਚਾਂ ਦੇ ਅੰਦਰ ਹੋਣ ਦਾ ਖਦਸ਼ਾ ਸੁਖਬੀਰ ਬਾਦਲ ਨੇ ਜਾਹਿਰ ਕੀਤਾ

November 19, 2021 06:56 PM

ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੌੜ ਹਲਕੇ ਦੇ 90 ਫੀਸਦੀ ਕਾਂਗਰਸ ਸਰਪੰਚਾਂ ਦੇ ਅੰਦਰ ਹੋਣ ਦਾ ਖਦਸ਼ਾ ਸੁਖਬੀਰ ਬਾਦਲ ਨੇ ਜਾਹਿਰ ਕੀਤਾ
ਮਾਮਲਾ ਨਰੇਗਾ ਫੰਡਾਂ ਨਾਲ ਅਪਣੀਆ ਲਗਾਈਆ ਫੈਕਟਰੀਆ ਵਿਚੋ ਮਹਿੰਗੀਆ ਇੰਟਰਲਾਕ ਟਾਇਲਾਂ ਖਰੀਦ ਕੇ ਲਾਉਣ ਦਾ
ਬਠਿੰਡਾ 19 ਨਵੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮੌੜ ਦੇ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਗੁਰਪੂਰਬ ਦੇ ਪਵਿੱਤਰ ਦਿਹਾੜੇ ’ਤੇ ਸੰਗਤ ਨੂੰ ਮੁਬਾਰਬਾਦ ਦੇਣ ਦੇ ਨਾਲ ਹਲਕੇ ਦੇ ਕਾਂਗਰਸੀ ਸਰਪੰਚਾਂ ਨੂੰ ਵੀ ਕਥਿਤ ਤੌਰ ’ਤੇ ਅੰਦਰ ਦੇਣ ਦੀ ਚੇਤਾਵਨੀ ਦੇ ਦਿੱਤੀ। ਸ੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਤੇ ਚਾਣਨਾ ਪਾਉਣ ਦੇ ਨਾਲੋ ਨਾਲ ਪਿਛਲੀ ਗਠਜੋੜ ਸਰਕਾਰ ਦੇ ਰਾਜ ਵਿਚ ਹੋਏ ਵਿਕਾਸ ਦਾ ਜਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਰਾਜ ਵਿਚ ਹਲਕੇ ਅੰਦਰ ਸੜਕਾਂ, ਿਕ ਸੜਕਾਂ ਦਾ ਨਿਰਮਾਣ ਹੋਇਆ ਪਰ ਹੁਣ ਪੋਣੇ ਪੰਜ ਸਾਲ ਦੋਰਾਨ ਸਿਰਫ ਕੇਂਦਰ ਤੋ ਨਰੇਗਾ ਦੇ ਫੰਡ ਆਏ। ਜਿਨਾਂ ਵਿਚੋ ਜਿਆਦਾਤਰ ਕਾਂਗਰਸੀਆਂ ਨੇ ਇੰਟਰਲਾਕ ਟਾਇਲਾਂ ਦੀਆ ਫੈਕਟਰੀਆ ਲਗਾ ਕੇ ਮਹਿੰਗੇ ਭਾਅ ਵਿਚ ਇੰਟਰਲਾਕ ਟਾਇਲਾਂ ਲੈ ਕੇ ਫੰਡਾਂ ਦੀ ਦੁਰਵਰਤੋ ਕੀਤੀ, ਪਰ 2022 ਵਿਚ ਅਕਾਲੀ ਬਸਪਾ ਦੀ ਸਰਕਾਰ ਬਣਨਸਾਰ ਹੀ ਨਰੇਗਾ ਅਤੇ ਇੰਟਰਲਾਕ ਟਾਇਲਾਂ ਦੇ ਮਾਮਲੇ ਦੀ ਪਹਿਲੇ ਦਿਨ ਹੀ ਪੜਤਾਲ ਕਰਵਾਈ ਜਾਵੇਗੀ। ਉਨਾਂ ਖਦਸ਼ਾ ਜਾਹਿਰ ਕੀਤਾ ਕਿ 90 ਫੀਸਦੀ ਕਾਂਗਰਸੀ ਸਰਪੰਚ ਅੰਦਰ ਜਾਣਗੇ। ਪਾਰਟੀ ਪ੍ਰਧਾਨ ਬਾਦਲ ਨੇ ਹਲਕੇ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿਚ ਵੀ ਖੁੱਲ ਕੇ ਪ੍ਰਚਾਰ ਕੀਤਾ ਕਿ ਭਾਵੇਂ ਅਸੀ ਦੋਵੇ ਨੇ ਆਹਮੋ ਸਾਹਮਣੇ ਚੋਣ ਵੀ ਲੜੀ ਪਰ ਹੁਣ ਇਹ ਪੰਥ ਦੇ ਨਾਲ ਹਨ, ਤੁਸੀ ਜਿਤਾਓ, ਹਲਕੇ ਦੇ ਮੁੱਖ ਮੰਤਰੀ ਵਜੋ ਇਹ ਕੰਮ ਕਰਨਗੇ। ਬਾਦਲ ਨੇ ਅਕਾਲੀ ਦਲ ਨੂੰ ਹੀ ਪੰਥ ਦੀ ਨੁੰਮਾਇੰਦਾ ਜਮਾਤ ਕਰਾਰ ਦੇਣ ਦੇ ਨਾਲ ਕਿਸਾਨੀ ਦੀ ਵੀ ਨੁੰਮਾਇੰਦਾ ਜਮਾਤ ਕਰਾਰ ਦਿੱਤਾ। ਜਿਸ ਨੇ ਹਮੇਸ਼ਾਂ ਕਿਸਾਨ ਅਤੇ ਕਿਸਾਨੀ ਦੇ ਹੱਕ ਵਿਚ ਕੰਮ ਕੀਤਾ। ਉਨਾਂ ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਸਿਰਫ ਅਕਾਲੀ ਦਲ ਨੂੰ ਹੀ ਕਿਸਾਨ ਪਾਰਟੀ ਵਜੋ ਜਾਣਦੇ ਹਨ ਪਰ ਇਸ ਦੇ ਉੱਲਟ ਕਾਂਗਰਸ, ਭਾਜਪਾ, ਸ਼ਿਵ ਸੈਨਾ ਜਾਂ ਭਾਜਪਾ ਦੀ ਸਿਰਫ ਸਿਆਸੀ ਜਮਾਤਾਂ ਵਜੋ ਲੋਕਾਂ ਅੰਦਰ ਪਹਿਚਾਣ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਜਿੱਥੇ ਅਪਣੇ ਭਾਸ਼ਣ ਦੋਰਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਚਿੱਠੀ ਦਾ ਜਿਕਰ ਕੀਤਾ, ਉਥੇ ਭਾਸ਼ਣ ਅਤੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਨਾਲ ਦੋਵੇ ਵਾਰ ਜੀ ਲਗਾਉਣ ਸਣੇ ਅਪਣੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਮੀਨ ਨਾਲ ਜੁੜੇ ਹੋਏ ਆਗੂ ਕਰਾਰ ਦਿੱਤਾ। ਸੁਖਬੀਰ ਬਾਦਲ ਨੇ 14 ਦਸੰਬਰ ਨੂੰ ਆ ਰਹੀ ਅਕਾਲੀ ਦਲ ਦੀ 100 ਵੀ ਵਰੇਗੰਢ ’ਤੇ ਪਾਰਟੀ ਦੇ ਇਤਿਹਾਸ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਭਾਵੇਂ ਆਪਾ ਨੂੰ ਤਾਂ ਨਹੀ ਪਤਾ ਪਰ ਬਜੁਰਗਾਂ ਨੂੰ ਪਤਾ ਹੈ ਕਿ ਕਿਸ ਤਰਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਲਿਆਂਦਾ ਗਿਆ ਜਦਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮੀਰੀ ਪੀਰੀ ਵਾਲੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਹੀ ਧਰਮ ਦੇ ਨਾਲ ਸਾਫ ਸੁਥਰੀ ਸਿਆਸਤ ਨੂੰ ਵੀ ਹੋਂਦ ਵਿਚ ਲਿਆਂਦਾ। ਉਨਾਂ ਪੰਜਾਬ ਤੋ ਬਾਹਰ ਸਿੱਕਮ, ਮਿਜੋਰਮ ਅਤੇ ਮਣੀਪੁਰ ਦੀਆ ਘਟਨਾਵਾਂ ਦਾ ਵੀ ਜਿਕਰ ਕੀਤਾ। ਜਿਨਾਂ ਸਬੰਧੀ ਅਕਾਲੀ ਦਲ ਕੋਲ ਆਏ ਮਸਲਿਆ ਨੂੰ ਇਨਾਂ ਨੇ ਸੁਲਝਾਇਆ।    

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ