Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

National

ਰਾਹੁਲ ਗਾਂਧੀ ਨੇ ਉਮੀਦਵਾਰ ਮੁਨੀਸ਼ ਬਾਂਸਲ ਦੀ ਚੋਣ ਮਹਿਮ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾ

February 15, 2022 09:16 PM

ਰਾਹੁਲ ਗਾਂਧੀ ਵੱਲੋਂ ਮਨੀਸ਼ ਬਾਂਸਲ ਦੇ ਹੱਕ ਵਿੱਚ ਬਰਨਾਲਾ ਦੀ ਅਨਾਜ ਮੰਡੀ ਵਿਖੇ ਕੀਤੀ ਗਈ ਭਰਵੀਂ ਰੈਲੀ  

ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗਾ:- ਰਾਹੁਲ ਗਾਂਧੀ   ਹਲਕਾ ਬਰਨਾਲਾ ਦੇ ਲੋਕਾਂ ਨਾਲ ਸਦਾ ਖੜ੍ਹਾ ਰਹਾਂਗਾ:-ਮਨੀਸ਼ ਬਾਂਸਲ. 7 ਡੇਅ ਨਿਊਜ਼ ਸਰਵਿਸ

ਬਰਨਾਲਾ 15 ਫਰਵਰੀ (ਲੁਭਾ ਸ ਸਿੰਗਲਾ। ਗੁਰਪ੍ਰੀਤ ਸਿੰਘ। Vishvjit ਸ਼ਰਮਾਂ ) ਅੱਜ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਰਾਹੁਲ ਗਾਂਧੀ ਨੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਭਰਵੀਂ ਰੈਲੀ ਦੇ ਇਕੱਠ ਨੂੰ ਸੰਬੋਧਨ ਰਾਹੁਲ ਗਾਂਧੀ ਨੇ ਉਮੀਦਵਾਰ ਮੁਨੀਸ਼ ਬਾਂਸਲ ਦੀ ਚੋਣ ਮਹਿਮ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾਕੀਤਾ।ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਬਰਾਬਰ ਦੇ ਹੀ ਵਾਅਦੇ ਕਰ ਰਹੀਆਂ ਹਨ। ਪੰਜਾਬ ਵਿੱਚ ਨਸ਼ਿਆਂ ਬਾਰੇ ਜਦ ਮੈਂ ਬੋਲਿਆ ਸੀ, ਉਸ ਸਮੇਂ ਬੀਜੇਪੀ ਅਤੇ ਦੂਸਰੀਆਂ ਪਾਰਟੀ ਨੇ ਮੇਰਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਨੂੰ ਡਰਾ ਰਿਹਾ ਹੈ। ਮੈਂ ਕਦੇ ਹੱਥ ਜੋੜ ਕਿਸੇ ਤੋਂ ਮੁਆਫੀ ਨਹੀਂ ਮੰਗੀ ਪਰ ਕੇਜਰੀਵਾਲ ਨੇ ਮੰਗੀ ਹੈ। ਕੋਰੋਨਾ ਵਾਇਰਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਲੋਕ ਮਰਨਗੇ ਬਚਕੇ ਰਹੋ। ਪਰ ਖ਼ੁਦ ਮੋਦੀ ਨੇ ਕਿਹਾ "ਥਾਲੀਆਂ ਵਜਾਓ" ਜਿਸ ਨਾਲ ਲੱਖਾ ਲੋਕ ਮਰੇ। ਮੁੁਹੱਲਾ ਕਲੀਨਿਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਮੁਹੱਲਾ ਕਲੀਨਿਕ ਕਾਂਗਰਸ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸਮੇਂ ਬਣੇ ਸਨ। ਕੋਰੋਨਾ ਕਾਲ ਸਮੇਂ ਕੇਜਰੀਵਾਲ ਦੀ ਮੁਹੱਲਾ ਕਲੀਨਿਕ ਕਿੱਥੇ ਚਲੇ ਗਏ ਸਨ।ਕਾਂਗਰਸ ਦੇ ਵਰਕਰਾਂ ਨੇ ਸਦਾ ਕੰਮ ਕਰਕੇ ਦਿਖਾਇਆ।ਕੋਰੋਨਾ ਸਮੇਂ ਉਨ੍ਹਾਂ ਆਕਸੀਜਨ ਸਿਲੰਡਰ ਲੋਕਾਂ ਨੂੰ ਦਿੱਤੇ।ਉਨ੍ਹਾਂ ਕਿਹਾ ਕੇਜਰੀਵਾਲ ਅਤੇ ਨਰਿੰਦਰ ਮੋਦੀ ਨੇ ਸਦਾ ਝੂਠ ਬੋਲਿਆ ਹੈ । ਜਦੋਂ ਕਿ ਪੰਜਾਬ ਦੇ ਬਾਬਾ ਨਾਨਕ ਨੇ ਕਿਹਾ ਸੀ ਕਿ ਝੂਠ ਨਾ ਬੋਲੋ, ਸਦਾ ਸੱਚ ਬੋਲੇ। ਉਨ੍ਹਾਂ ਕਿਹਾ ਕਿ ਇੱਕ ਚੰਗੇ ਲੀਡਰ ਦੇ ਸ਼ਬਦਾਂ ਵਿੱਚ ਜਾਦੂ ਹੁੰਦਾ ਹੈ। ਤਿੰਨ ਕਾਲੇ ਕਾਨੂੰਨਾ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਦਗ਼ਾ ਕੀਤਾ ਹੈ। ਜੇਕਰ ਕਿਸਾਨ ਪੱਖੀ ਕਾਨੂੰਨ ਹੁੰਦੇ ਤਾਂ ਠੰਢ ਵਿਚ ਕਿਸਾਨ ਬਾਹਰ ਨਾ ਹੁੰਦੇ। ਜੀਐੱਸਟੀ ਤੇ ਨੋਟਬੰਦੀ ਅਜਿਹੇ ਮੁੱਦੇ ਹਨ ਜੋ ਸਾਬਿਤ ਕਰਦੇ ਹਨ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਨਾਲ ਖਡ਼੍ਹਾ ਹੈ।ਗਰੀਬ ਲੋਕ ਨੋਟਬੰਦੀ ਸਮੇਂ ਲਾਈਨ ਚ ਲੱਗੇ ਪਰ ਕਦੇ ਵੀ ਕਾਰਪੋਰੇਟ ਘਰਾਣੇ ਲੈਣ ਵਿੱਚ ਨਹੀਂ ਲੱਗੇ ਕੀ ਗ਼ਰੀਬਾਂ ਕੋਲ ਜ਼ਿਆਦਾ ਪੈਸੇ ਸਨ ਜਾਂ ਅਮੀਰਾਂ ਕੋਲ ਨਹੀਂ ਸਨ ? ਹਰ ਇੱਕ ਚੀਜ਼ ਤੇ ਗ਼ਰੀਬ ਨੂੰ ਦੱਬਿਆ ਗਿਆ।ਨੋਟਬੰਦੀ ਸਮੇਤ ਛੋਟਾ ਦੁਕਾਨਦਾਰ ਖ਼ਤਮ ਹੋਇਆ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਕਸਪੈਰੀਮੈਂਟ ਨੀ ਕਰਨੇ ਚਾਹੀਦੇ।ਜੇਕਰ ਲੀਡਰ ਇਸ ਬਾਰਡਰ ਸਟੇਟ ਵਿੱਚ ਐਕਸਪੈਰੀਮੈਂਟ ਕਰਨਗੇ,ਇੱਥੇ ਅੱਗ ਲੱਗ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਪੈਟਰੋਲ/ਡੀਜ਼ਲ ਸਸਤਾ ਕੀਤਾ ਅਤੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ। ਗ਼ਰੀਬ ਘਰ ਦੇ ਲੜਕੇ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਚੇਹਰਾ ਬਣਾਇਆ ਹੈ, ਜੋ ਕਿ ਵੱਡਾ ਇਤਿਹਾਸਕ ਫ਼ੈਸਲਾ ਹੈ।ਉਨ੍ਹਾਂ ਕਿਹਾ ਪੰਜਾਬ ਵਿੱਚ ਰੇਤੇ ਦਾ ਵੱਡਾ ਮੁੱਦਾ ਸੀ, ਜੋ ਚਰਨਜੀਤ ਸਿੰਘ ਚੰਨੀ ਨੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖਾੜਕੂਆ ਦੇ ਘਰੇ ਜਾ ਸਕਦਾ ਹੈ ਪਰ ਕਾਂਗਰਸ ਦਾ ਨੇਤਾ ਖਾੜਕੂਆਂ ਦੇ ਘਰ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਪਿਛਲੀ ਵਾਰ ਨਾਲੋ ਜ਼ਿਆਦਾ ਸੀਟਾਂ ਨਾਲ ਚੋਣ ਜਿੱਤੇਗੀ ਅਤੇ ਇਕ ਗ਼ਰੀਬ ਘਰ ਦਾ ਮੁੱਖ ਮੰਤਰੀ ਪੰਜਾਬ ਨੂੰ ਬਦਲਣ ਦਾ ਕੰਮ ਕਰੇਗਾ।ਮਨੀਸ਼ ਬਾਂਸਲ ਨੇ ਸਟੇਜ ਤੇ ਬੋਲਦਿਆ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਲਈ ਮੌਕਿਆਂ ਨੂੰ ਪੈਦਾ ਕੀਤਾ ਜਾਵੇਗਾ। ਕਿਸੇ ਵੀ ਮਾਂ ਦੇ ਪੁੱਤ ਨੂੰ ਘਰ ਛੱਡ ਕੇ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਜੋ ਕਹਾਂਗਾ ਉਹ ਕਰਾਂਗਾ। ਚਾਹੇ ਮੇਰਾ ਗਲ ਲੈਅ ਜਾਵੇ ,ਪਰ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖਾਸਕਰ ਨੌਜਵਾਨਾਂ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਮੈਂ ਆਪਣੇ ਹਲਕੇ ਵਿੱਚ ਰੁਜ਼ਗਾਰ ਲਿਆ ਕਿ ਰੋਜ਼ਗਾਰ ਪੈਦਾ ਕਰਾਗਾਂ। ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਹਰ ਇੱਕ ਲਈ ਰੁਜ਼ਗਾਰ ਪੈਦਾ ਕੀਤਾ ਜਾਵੇਗਾ। ਮੰਚ ਸੰਚਾਲਨ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਕੀਤਾ। ਇਸ ਮੌਕੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਮੈਂਬਰ ਪਾਰਲੀਮੈਂਟ ਦੀਪਇੰਦਰ ਹੁੱਡਾ,ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ,ਸੀਤਾ ਰਾਮ ਲਾਂਬਾ,ਵਿਕਾਸ ਕੁਮਾਰ ਮੈਂਬਰ ਆਲ ਇੰਡੀਆ ਕਾਂਗਰਸ,ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ.,ਸੁਰਿੰਦਰ ਕੌਰ ਬਾਲੀਆਂ,ਹਰਚੰਦ ਕੌਰ ਘਨੌਰੀ,ਮੱਖਣ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ,ਪਰਮਜੀਤ ਮਾਨ ਸਾਬਕਾ ਚੇਅਰਮੈਨ,ਕੁਲਦੀਪ ਸਿੰਘ ਕਾਲਾ ਢਿਲੋਂ,ਮਹੇਸ਼ ਲੋਟਾ,ਬਲਦੇਵ ਸਿੰਘ ਭੁੱਚਰ, ਸੁਖਜੀਤ ਕੌਰ,ਰਣਧੀਰ ਕੌਸ਼ਲ,ਰਣਬੀਰ ਕੌਸ਼ਲ ,ਮਿੱਠਨ ਲਾਲ ਬਾਂਸਲ,ਚਰਨ ਦਾਸ ਬਾਂਸਲ,ਵਿਕਰਮ ਬਾਂਸਲ ਚੰਡੀਗੜ,ਅਮਿਤ ਬਾਂਸਲ,ਮਨਪ੍ਰੀਤ ਸਿੰਘ ਠੀਕਰੀਵਾਲ,ਮੋਹਿਤ ਸਿੰਗਲਾ ਤਪਾ,ਮਨੂ ਮਦਾਨ, ਸੁਮਿਤ ਬਾਂਸਲ, ਮੰਗਤ ਬਾਂਸਲ, ਅਕਸ਼ਤ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Have something to say? Post your comment

More in National

Test Test Test Test Test Test Test Test Test Test Test Test Test Test Test

ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ

ਸਿਹਤ ਮੰਤਰੀ ਵਿਜੈ ਸਿੰਗਲਾ ਦੇ ਬਰਖਾਸਤ ਹੋਣ `ਤੇ ਗਾਇਕ ਸਿੱਧੂ ਮੂਸੇ ਵਾਲੇ ਨੇ ਦੇਖੋ ਕੀ ਕਿਹਾ, ਇਸਟਾਗ੍ਰਾਮ `ਤੇ ਸ਼ੇਅਰ ਕੀਤੀ ਪੋਸਟ

ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਕਈ ਕਿਲੋਮੀਟਰ ਲੰਬੇਂ ਕਾਫਲੇ ਨੇ ਜਿੱਤ ’ਤੇ ਮੋਹਰ ਲਗਾਉਣ ਦੇ ਨਾਲ ਵਿਰੋਧੀਆਂ ਦੇ ਸਾਹ ਸੂਤੇ

ਬਰਨਾਲਾ ’ਚ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ

ਨਵਜੋਤ ਸਿੱਧੂ ਦੀ ਹੰਡਿਆਇਆ ਵਿਖੇ ਹੋ ਰਹੀ ਰੈਲੀ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਖੁਸ਼ੀ ਦੀ ਲਹਿਰ : ਮਹੇਸ਼ ਲੋਟਾ

ਵਪਾਰ ਮੰਡਲ ਬਰਨਾਲਾ ਤੇ ਧਨੌਲਾ ਦੀ ਅਗਵਾਈ ਵਿਚ ਸਿੱਧੂ ਦੀ ਰੈਲੀ 'ਚ ਹੋਵੇਗਾ ਵਿਸ਼ਾਲ ਇਕੱਠ - ਨਾਣਾ, ਵਰਮਾ

ਪੰਜਾਬ ਦੀ ਸਿਆਸਤ ’ਚ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ : ਗੁਰਤੇਜ ਢਿੱਲੋਂ

25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਅਰਵਿੰਦ ਕੇਜਰੀਵਾਲ

ਕਿਸਾਨ ਅੰਦੋਲਨ ਵਿਚ ਇਕ ਸਾਲ ਤੋਂ ਵੱਧ ਸਮਾਂ ਲਗਾ ਕੇ ਆਏ ਫੋਟੋਗ੍ਰਾਫਰ ਦਾ ਹੋਇਆ ਭਰਵਾਂ ਸਵਾਗਤ