Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਫੈਕਟਰੀ ਵਿਚੋ 50 ਬੋਰੀਆਂ ਭੁੱਕੀ ਸਣੇ ਦੋ ਵਿਅਕਤੀ ਸੀ.ਆਈ.ਏ ਦੇ ਹੱਥ ਲੱਗੇ, ਮਾਮਲਾ ਦਰਜ

May 24, 2022 02:35 PM

ਫੈਕਟਰੀ ਵਿਚੋ 50 ਬੋਰੀਆਂ ਭੁੱਕੀ ਸਣੇ ਦੋ ਵਿਅਕਤੀ ਸੀ.ਆਈ.ਏ ਦੇ ਹੱਥ ਲੱਗੇ, ਮਾਮਲਾ ਦਰਜ
ਲੁਭਾਸ਼ ਸਿੰਗਲਾ
ਬਰਨਾਲਾ
ਜਿਲਾ ਬਰਨਾਲਾ ਦੇ ਸੀ.ਆਈ.ਏ ਸਟਾਫ ਵੱਲੋ ਬੀਤੀ ਰਾਤ ਇਕ ਵੱਡੀ ਪ੍ਰਾਪਤੀ ਕਰਦਿਆਂ 50 ਬੋਰੀਆਂ ਭੁੱਕੀ ਸਣੇ ਪਿੰਡ ਰੂੜੇਕੇ ਕਲਾਂ ਦੇ ਦੋ ਵਿਅਕਤੀਆਂ ਨੂੰ ਦਬੋਚ ਲਿਆ ਹੈ, ਜਿਨਾਂ ਨੇ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਪਿੰਡ ਘੁੰਨਸ ਲਾਗੇ ਸਥਿਤ ਇਕ ਫੈਕਟਰੀ ਵਿਖੇ ਭੁੱਕੀ ਦੀ ਉਕਤ ਖੇਪ ਨੂੰ ਲੁਕੋ ਕੇ ਰੱਖਿਆ ਹੋਇਆ ਸੀ। ਮਾਮਲੇ ਦੇ ਪੜਤਾਲੀਆਂ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਵਿਚ ਤੈਨਾਤ ਸਬ ਇੰਸਪੈਕਟਰ ਸਰੀਫ ਖਾਂ ਨੇ ਦੱਸਿਆਂ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਕਮ ਇੰਸਪੈਕਟਰ ਬਲਜੀਤ ਸਿੰਘ ਕੋਲ ਮੁਖਬਰੀ ਸੀ ਕਿ ਇਲਾਕੇ ਅੰਦਰ ਭੁੱਕੀ ਦੀ ਵੱਡੀ ਖੇਪ ਪੁੱਜੀ ਹੈ। ਜਿਸ ਦੀ ਪੈੜ ਨੱਪਦਿਆਂ ਸੀ.ਆਈ.ਏ ਸਟਾਫ ਨੇ ਉਪ ਕਪਤਾਨ ਪੁਲਿਸ ਗੁਰਵਿੰਦਰ ਸਿੰਘ ਤਪਾ ਨਾਲ ਮਿਲ ਕੇ ਉਕਤ ਫੈਕਟਰੀ ਵਿਖੇ ਛਾਪੇਮਾਰੀ ਕੀਤੀ, ਜਿੱਥੇ ਸੀ.ਆਈ.ਏ ਪੁਲਿਸ ਦੇ ਹੱਥ ਭੁੱਕੀ ਦੇ 50 ਗੱਟੇ ਭਾਵ 10 ਕੁਇੰਟਲ ਭੁੱਕੀ ਬਰਾਮਦ ਹੋਈ, ਜਿਨਾਂ ਵਿਚੋ ਤਿੰਨ ਗੱਟੇ ਕੋਲ ਖੜੀ ਸਵਿੱਫਟ ਕਾਰ ਵਿਚੋ ਬਰਾਮਦ ਹੋਏ। ਪੜਤਾਲੀਆ ਅਧਿਕਾਰੀ ਸਰੀਫ ਖਾਂ ਨੇ ਅੱਗੇ ਦੱਸਿਆਂ ਕਿ ਉਕਤ ਕਾਰ ਰਾਹੀ ਨਸ਼ੇ ਦੇ ਸਮੱਗਲਰ ਮਾਲ ਦੀ ਸਪਲਾਈ ਕਰਦੇ ਸਨ। ਉਨਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਜਿਨਾਂ ਦੀ ਪਛਾਣ ਤਰਲੋਕ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਹਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਅਨ ਰੂੜੇਕੇ ਕਲਾਂ ਵਜੋ ਹੋਈ ਹੈ। ਜਿਨਾਂ ਦੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ ਦੀ ਐਨ.ਡੀ.ਪੀ.ਐਸ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਕਿ ਉਕਤ ਫੈਕਟਰੀ ਨੂੰ ਨਾਮਜਦ ਵਿਅਕਤੀਆਂ ਨੇ ਕਿਸ ਅਧਾਰ ’ਤੇ ਵਰਤਦੇ ਸਨ। ਜਿਕਰਯੋਗ ਹੈ ਕਿ ਤਪਾ ਇਲਾਕੇ ਅੰਦਰ ਨਸ਼ੇ ਦੀ ਭਰਮਾਰ ਪਿਛਲੇ ਕੁਝ ਸਮੇਂ ਤੋ ਸੁਣਾਈ ਦੇ ਰਹੀ ਹੈ ਜਦਕਿ ਕਾਫੀ ਲੰਬੇਂ ਸਮੇਂ ਤੋ ਬਾਅਦ ਪੁਲਿਸ ਦੇ ਹੱਥ ਐਨੀ ਵੱਡੀ ਭੁੱਕੀ ਦੀ ਖੇਪ ਲੱਗੀ ਹੈ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ