Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸਮਾਜ ਸੇਵੀ ਅਤੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੋਇਆ ਸਾਕਾਰ, ਬੱਲੋ ਵਿਚ ਦੀ ਯੂਥ ਲਾਇਬਰੇਰੀ ਬਣ ਕੇ ਤਿਆਰ, ਏ.ਡੀ.ਸੀ ਨੇ ਲਾਇਬਰੇਰੀ ਦਾ ਕੀਤਾ ਉਦਘਾਟਨ, ਬੱਲੋ ਪਿੰਡ ਹੁਣ ਸਿੱਖਿਆਂ ਦੇ ਪੱਖ ਤੋ ਭਵਿੱਖ ਵਿਚ ਅਮੀਰ ਪਿੰਡ ਅਖਵਾਏਗਾ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ,

June 25, 2022 02:33 PM

ਸਮਾਜ ਸੇਵੀ ਅਤੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੋਇਆ ਸਾਕਾਰ, ਬੱਲੋ ਵਿਚ ਦੀ ਯੂਥ ਲਾਇਬਰੇਰੀ ਬਣ ਕੇ ਤਿਆਰ, ਏ.ਡੀ.ਸੀ ਨੇ ਲਾਇਬਰੇਰੀ ਦਾ ਕੀਤਾ ਉਦਘਾਟਨ

ਬੱਲੋ ਪਿੰਡ ਹੁਣ ਸਿੱਖਿਆਂ ਦੇ ਪੱਖ ਤੋ ਭਵਿੱਖ ਵਿਚ ਅਮੀਰ ਪਿੰਡ ਅਖਵਾਏਗਾ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ,
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
7ਡੇਅ ਨਿਊਜ ਸਰਵਿਸ
ਜਿਲਾ ਬਠਿੰਡਾ ਦੇ ਅਗਾਂਹਵਧੂ ਪਿੰਡ ਬੱਲੋ ਵਿਖੇ ਪਿੰਡ ਦੇ ਹੀ ਜੰਮਪਲ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਗੁਰਮੀਤ ਸਿੰਘ ਮਾਨ ਦੀ ਦੇਖ ਰੇਖ ਹੇਠ ਚਲ ਰਹੀ ਸਵ: ਸ੍ਰ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵੱਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੀ ਯੂਥ ਲਾਇਬਰੇਰੀ ਖੋਲੀ ਗਈ। ਜਿਸ ਦਾ ਰਸਮੀ ਉਦਘਾਟਨ ਇਕ ਪ੍ਰਭਾਵਸ਼ਾਲੀ ਸ੍ਰਮਾਗਮ ਦੋਰਾਨ ਮੁੱਖ ਮਹਿਮਾਨ ਵਜੋ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਪਿੰਡ ਦੀਆ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨਾਲ ਜੁੜੇ ਅਹੁਦੇਦਾਰਾਂ, ਗ੍ਰਾਮ ਪੰਚਾਇਤ ਦੇ ਨੁੰਮਾਇਦਿਆਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ। ਸਮਾਰੋਹ ਦੋਰਾਨ ਏ.ਡੀ.ਸੀ ਬਠਿੰਡਾ ਸ੍ਰੀ ਰਾਹੁਲ ਨੇ ਰੀਬਨ ਕੱਟ ਕੇ ਉਦਘਾਟਨ ਕਰਨ ਉਪਰੰਤ ਉਨਾਂ ਲਾਇਬ੍ਰੇਰੀ ਅੰਦਰਲੀਆ ਕਿਤਾਬਾਂ ਦੀ ਜਾਣਕਾਰੀ ਲਈ। ਉਧਰ ਖੁੱਲੇ ਪੰਡਾਲ ਵਿਚ ਅਨੁਸ਼ਾਸਨ ਨਾਲ ਚੱਲੇ ਸਮਾਰੋਹ ਦੋਰਾਨ ਅੱਧੀ ਦਰਜਣ ਤੋ ਵੱਧ ਬੁਲਾਰਿਆਂ ਸਣੇ ਸਕੂਲ ਦੀਆ ਕਈ ਵਿਦਿਆਰਥਣਾਂ ਨੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਸਮਾਗਮ ਦੀ ਮਹੱਤਤਾ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਬੱਲੋ ਦੇ ਪਿੰਡ ਦੇ ਵਿਕਾਸ, ਤਰੱਕੀ ਸਣੇ ਸਿਹਤ ਅਤੇ ਸਿੱਖਿਆਂ ਵਿਚ ਪਾਏ ਵੱਡਮੁੱਲੇ ਯੋਗਦਾਨ ਦੀ ਦੱਬ ਕੇ ਪ੍ਰਸੰਸਾਂ ਕੀਤੀ।

ਬੁਲਾਰਿਆਂ ਵਿਚ ਮੁੱਖ ਮਹਿਮਾਨ ਵਜੋ ਪੁੱਜੇ ਏਡੀਸੀ ਸ੍ਰੀ ਰਾਹੁਲ ਨੇ ਬੋਲਦਿਆਂ ਪ੍ਰਬੰਧਕਾਂ ਵੱਲੋ ਪਿੰਡ ਅੰਦਰ ਲਾਇਬਰੇਰੀ ਨੂੰ ਹੋਂਦ ਵਿਚ ਲਿਆਉਣ ‘ਤੇ ਖੂਬ ਪ੍ਰਸੰਸਾਂ ਕੀਤੀ। ਜਿਨਾਂ ਨੇ ਸਮੁੱਚੇ ਪਿੰਡ ਦੇ ਲੋਕਾਂ ਨੂੰ ਕਿਤਾਬਾਂ ਨਾਲ ਜੁੜਣ ਦਾ ਮੋਕਾ ਪ੍ਰਦਾਨ ਕੀਤਾ। ਉਨਾਂ ਆਪਣੇ ਭਾਸ਼ਣ ਦੌਰਾਨ ਦੋ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਇਰਾਕ ਦੇਸ਼ ਅੰਦਰ ਖੁੱਲੀਆ ਪਈਆ ਕਿਤਾਬਾਂ ’ਤੇ ਜਦ ਇਕ ਭਾਰਤੀ ਨੇ ਰਾਤ ਵੇਲੇ ਕਿਤਾਬਾਂ ਨੂੰ ਦੁਕਾਨ ਅੰਦਰ ਨਾ ਰੱਖਣ ਦੀ ਸੂਰਤ ਵਿਚ ਚੋਰੀ ਹੋਣ ਦੇ ਡਰ ’ਤੇ ਦੁਕਾਨਦਾਰ ਵੱਲੋ ਦਿਲ ਟੁੰਬਵੇ ਉੱਤਰ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆਂ ਕਿ ਕਿਤਾਬਾਂ ਸਿਰਫ ਪੜਣ ਵਾਲੇ ਦੇ ਕੰਮ ਆਉਦੀਆ ਹਨ ਜਦਕਿ ਪੜਣ ਵਾਲਾ ਵਿਅਕਤੀ ਚੋਰ ਨਹੀ ਹੋ ਸਕਦਾ ਜਦਕਿ ਚੋਰ ਵਿਅਕਤੀ ਪੜ ਨਹੀ ਸਕਦਾ। ਉਨਾਂ ਦੂਜੀ ਮਿਸਾਲ ਵਿਚ ਕਿਹਾ ਕਿ ਕਿਸੇ ਦੀ ਅਮੀਰੀ ਉਸ ਕੋਲ ਜਮੀਨ ਜਾਇਦਾਦ, ਪੈਸਾ, ਦੌਲਤ ਵੇਖ ਕੇ ਨਹੀ ਬਲਕਿ ਉਸ ਘਰ, ਸਮਾਜ ਅੰਦਰਲੀ ਅਲਮਾਰੀ ਵਿਚ ਪਈਆ ਕਿਤਾਬਾਂ ਤੋ ਲਾਇਆ ਜਾ ਸਕਦਾ ਹੈ। ਜਿਸ ਕਾਰਨ ਇਹ ਲਾਇਬਰੇਰੀ ਨੂੰ ਹੌਂਦ ਵਿਚ ਲਿਆ ਕੇ ਪਿੰਡ ਦੀ ਸੰਸਥਾਂ ਦੇ ਪ੍ਰਬੰਧਕ ਗੁਰਮੀਤ ਸਿੰਘ ਮਾਨ ਨੇ ਪਿੰਡ ਦੇ ਲੋਕਾਂ ਨੂੰ ਪੜਾਈ ਪੱਖ ਤੋ ਅਮੀਰ ਬਣਾ ਦਿੱਤਾ ਹੈ, ਜੋ ਇਕ ਚੰਗੇ ਸਮਾਜ ਦੀ ਨਿਸ਼ਾਨੀ ਹੈ। ਉਨਾਂ ਪ੍ਰਬੰਧਕਾਂ ਵੱਲੋ ਰੱਖੀਆ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਸਰਕਾਰੀ ਹਾਈ ਸਕੂਲ ਬੱਲੋ ਨੂੰ ਅੱਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਲਈ ਸਬੰਧਤ ਸਰਕਾਰ ਨੂੰ ਭੇਜਿਆ ਜਾਵੇਗਾ ਜਦਕਿ ਸੋਲਰ ਪੈਨਲ ਅਤੇ ਪੰਜ ਕੰਪਿਊਟਰਾਂ ਦੀ ਮੰਗ ਜਲਦ ਪੂਰੀ ਕਰਨ ਦੇ ਨਾਲ ਮਗਨਰੇਗਾ ਵਿਚੋ ਪਿੰਡ ਦਾ ਖੇਡ ਮੈਦਾਨ ਬਣਾਉਣ ਲਈ ਵੀ ਭਰੋਸਾ ਦਿਵਾਇਆ। ਉਨਾਂ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਆਪਣੇ ਸੀਨੀਅਰ ਅਧਿਕਾਰੀ ਪਰਮਵੀਰ ਸਿੰਘ ਦਾ ਵੀ ਵਿਸ਼ੇਸ ਜਿਕਰ ਕੀਤਾ, ਜਿਨਾਂ ਦੀ ਸੋਚ ਸੀ ਕਿ ਹਰੇਕ ਨਗਰ ਅੰਦਰ ਲਾਇਬ੍ਰੇਰੀ ਖੋਲਣ ਦਾ ਸੁਪਨਾ ਸੀ, ਜੋ ਪਿੰਡ ਬੱਲੋ ਅੰਦਰ ਤਾਂ ਪੂਰਾ ਹੋਇਆ। ਉਨਾਂ ਪਿੰਡ ਦੇ ਲੋਕਾਂ ਨੂੰ ਲਾਇਬਰੇਰੀ ਦਾ ਕਿਤਾਬਾਂ ਪੜਣ ਪੱਖ ਤੋ ਜਿਥੇ ਖੂਬ ਲਾਹਾ ਲੈਣ ਦੀ ਗੱਲ ਆਖੀ, ਉਥੇ ਇਹ ਵੀ ਕਿਹਾ ਕਿ ਜਿਹੜੇ ਪਿੰਡ, ਸ਼ਹਿਰ ਦੇ ਨੌਜਵਾਨ ਪੜੇ ਲਿਖੇ ਹੁੰਦੇ ਹਨ, ਉਥੋ ਦੇ ਲੋਕਾਂ ਦਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ ਜਦਕਿ ਜਿਸ ਨਗਰ ਦੇ ਨੋਜਵਾਨ ਗਲਤ ਰਾਹਾਂ ’ਤੇ ਪੈ ਜਾਂਦੇ ਹਨ, ਉਨਾਂ ਸਣੇ ਪੂਰੇ ਇਲਾਕੇ ਦੇ ਲੋਕਾਂ ਨੂੰ ਵੀ ਬਦਨਾਮੀ ਝੱਲਣੀ ਪੈਂਦੀ ਹੈ, ਪਰ ਬੱਲੋ ਪਿੰਡ ਦੇ ਗੁਰਮੀਤ ਸਿੰਘ ਮਾਨ ਸਮਾਜ ਸੇਵੀ ਨੇ ਇਕ ਵਧੀਆ ਉਪਰਾਲਾ ਲਾਇਬਰੇਰੀ ਖੋਲ ਕੇ ਕੀਤਾ ਹੈ।
ਸਮਾਗਮ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਤੋ ਪੁੱਜੇ ਭਾਈ ਅਮਨਦੀਪ ਸਿੰਘ ਖਾਲਸਾ ਨੇ ਲਾਇਬਰੇਰੀ ਖੁੱਲਣ ’ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਮਾਨ ਪੈਰਿਸ ਸਣੇ ਸੰਸਥਾਂ ਦੇ ਪ੍ਰਬੰਧਕਾਂ ਨੂੰ ਵਧਾਈ ਦੇਣ ਦੇ ਨਾਲ ਪੁਰਾਤਣ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ 18 ਵੀ ਸਦੀ ਤੋ ਪਹਿਲਾ ਸਿੱਖਾਂ ਦੇ ਹਰੇਕ ਘਰ ਅੰਦਰ ਲਾਇਬਰੇਰੀ ਹੋਇਆ ਕਰਦੀ ਸੀ, ਅਤੇ ਲੋਕ ਪੜੇ ਲਿਖੇ ਹੁੰਦੇ ਸਨ ਪਰ ਲਗਾਤਾਰ ਹੋਏ ਹਮਲਿਆਂ ਕਾਰਨ ਸਾਨੂੰ ਕਈ ਗੱਲਾਂ ਨਾਲੋ ਵਿਛੋੜ ਦਿੱਤਾ ਗਿਆ। ਉਨਾਂ ਇਹ ਵੀ ਕਿਹਾ ਕਿ ਸਿੱਖ ਬਹਾਦਰ ਹਰੀ ਸਿੰਘ ਨਲੂਆ ਜਿੱਥੇ ਆਪਣੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ, ਉਥੇ ਉਹ ਇਕ ਪੜੇ ਲਿਖੇ ਵਿਅਕਤੀ ਸਨ, ਜਿਸ ਬਾਰੇ ਸ਼ਿਮਲਾ ਰਾਜਧਾਨੀ ਅੰਦਰ ਅੱਜ ਵੀ ਉਨਾਂ ਦੇ ਅੰਗਰੇਜੀ ਦੇ ਇਕ ਸੰਧੀ ’ਤੇ ਕੀਤੇ ਦਸਤਖਤ ਇਸ ਗੱਲ ਦੀ ਗਵਾਹੀ ਭਰਦੇ ਹਨ। ਉਨਾਂ ਅਨੇਕਾਂ ਜਾਣਕਾਰੀ ਭਰਪੂਰ ਗੱਲਾਂ ਹਾਜਰੀਨ ਲਾਲ ਸਾਂਝੀਆਂ ਕਰਨ ਦੇ ਨਾਲ ਇਹ ਵੀ ਦੱਸਿਆਂ ਕਿ ਜਦ ਉਹ ਇਕ ਸਮਾਗਮ ਦੌਰਾਨ ਗੁਰਮੀਤ ਸਿੰਘ ਮਾਨ ਨੂੰ ਸਿਰਪਾਓ ਭੇਂਟ ਕਰਦੇ ਸਨ ਤਦ ਗੁਰਮੀਤ ਸਿੰਘ ਮਾਨ ਨੇ ਇਕ ਗੱਲ ਕਹੀ ਸੀ ਜੋ ਉਨਾਂ ਦੇ ਦਿਲ ਨੂੰ ਟੁੰਭ ਗਈ ਸੀ ਕਿ ਉਹ ਸਿਰਪਾਓ ਉਦੋ ਹੀ ਲੈਣਗੇ ਜਦ ਉਨਾਂ ਦੀ ਪਿੰਡ ਦੇ ਵਿਦਿਆਰਥੀਆਂ ਨੂੰ ਪੜਾਈ ਪੱਖੋ ਪਾਏ ਯੋਗਦਾਨ ਨਾਲ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਮਾਧੋਪੁਰ (ਜਿਲਾ ਜੋਨਪੁਰ) ਜਿਸ ਵਿਚੋ 72 ਆਈ.ਏ.ਐਸ ਅਤੇ 56 ਆਈ.ਪੀ.ਐਸ ਅਧਿਕਾਰੀ ਬਣੇ ਹਨ ਵਾਂਗ ਬੱਲੋ ਪਿੰਡ ਅੰਦਰੋ ਵੀ ਘੱਟੋ ਘੱਟ ਪੰਜ ਵਿਦਿਆਰਥੀ ਅਜਿਹੀ ਉੱਚ ਕੋਟੀ ਦੀ ਪੁਜੀਸ਼ਨ ਹਾਸਿਲ ਕਰਨਗੇ। ਉਨਾਂ ਐਸ.ਜੀ.ਪੀ.ਸੀ ਵੱਲੋ ਵੀ ਪਿੰਡਾਂ ਅੰਦਰ ਲਾਇਬਰੇਰੀ ਖੋਲਣ ਸਬੰਧੀ ਬਣਾਈ ਨੀਤੀ ਬਾਰੇ ਦੱਸਣ ਦੇ ਨਾਲ ਧਾਰਮਿਕ ਪੱਖ ਤੋ ਕਈ ਪਹਿਲੂਆਂ ’ਤੇ ਚਾਨਣਾ ਪਾਇਆ। ਉਨਾਂ ਇਹ ਵੀ ਕਿਹਾ ਕਿ ਆਉਦੇਂ ਸਮੇਂ ਵਿਚ ਲਾਇਬਰੇਰੀ ਤੋ ਬਾਅਦ ਪਿੰਡ ਅੰਦਰਲੇ ਲੋਕਾਂ ਵਿਚਕਾਰ ਪੜਣ ਦੇ ਮਿਆਰ ਵੀ ਉੱਚਾ ਹੋਵੇਗਾ।
ਸਮਾਗਮ ਦੌਰਾਨ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਅਤੇ ਸਵ: ਸ੍ਰ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਮੈਂਬਰ ਜੱਥੇਦਾਰ ਭੂਪਿੰਦਰ ਸਿੰਘ ਚਾਉਕੇ ਨੇ ਆਪਣੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਸੰਸਥਾਂ ਦੀ ਸਿਹਤ ਅਤੇ ਸਿੱਖਿਆਂ ਪ੍ਰਤੀ ਅਪਣਾਈ ਸੋਚ ਬਾਰੇ ਮੁੱਖ ਮਹਿਮਾਨ ਏ.ਡੀ.ਸੀ ਰਾਹੀ ਹਾਜਰੀਨ ਨੂੰ ਚਾਣਨਾ ਪਾਇਆ। ਉਨਾਂ ਦੱਸਿਆਂ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਬਾਹਰ ਖੜਣ ਵਾਲੇ ਮੀਂਹ ਦੇ ਪਾਣੀ ਤੋ ਛੁਟਕਾਰਾ ਦਿਵਾਉਣ ਅਤੇ ਡਿੱਗ ਰਹੇ ਕਮਰਿਆਂ ਦੀ ਸੰਭਾਲ ਤੋ ਸ਼ੁਰੂ ਕੀਤੇ ਸਮਾਜ ਸੇਵਾ ਦੇ ਕਾਰਜ ਨੂੰ ਅੱਜ ਗੁਰਮੀਤ ਸਿੰਘ ਮਾਨ ਨੇ ਪਿੰਡ ਦੇ ਸਰਕਾਰੀ ਸਕੂਲ, ਡਿਸਪੈਂਸਰੀ, ਗੁਰੂ ਘਰ ਦੀ ਇਮਾਰਤ, ਸਹਿਕਾਰੀ ਸਭਾ ਸਣੇ ਹਰ ਵਰੇਂ ਪੜਾਈ ਵਿਚ ਅੱਵਲ ਆਉਣ ਵਾਲੇ ਵਿਦਿਆਰਥੀ/ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਲਈ ਨਗਦ ਰਾਸ਼ੀ ਨਾਲ ਸਨਮਾਨਿਤ ਕਰਨ ਦੀ ਪ੍ਰੰਪਰਾਂ ਪਾਈਆ ਹਨ। ਜੱਥੇਦਾਰ ਭੂਪਿੰਦਰ ਸਿੰਘ ਚਾਉਕੇ ਨੇ ਅੱਗੇ ਦੱਸਿਆਂ ਕਿ ਭਾਵੇਂ ਹੋਰਨਾ ਪਿੰਡਾਂ ਅੰਦਰ ਵੀ ਸਕੂਲਾਂ ਅੰਦਰ ਅਧਿਆਪਕਾਂ ਦੀਆ ਖਾਲੀ ਅਸਾਮੀਆਂ ਹੋਣ ਪਰ ਸੰਸਥਾਂ ਦੇ ਸਹਿਯੋਗ ਨਾਲ ਸਾਡੇ ਸਕੂਲ ਅੰਦਰ ਅਧਿਆਪਕਾਂ ਦੀ ਕੋਈ ਅਸਾਮੀ ਖਾਲੀ ਨਹੀ ਪਰ ਇਕ ਮਾਲੀ ਅਤੇ ਸੇਵਾਦਾਰ ਭੇਜਣ ਲਈ ਸਰਕਾਰ ਜਰੂਰ ਪ੍ਰਬੰਧਕਾਂ ਦੀ ਬੇਨਤੀ ਸਵੀਕਾਰ ਕਰੇ। ਉਨਾਂ ਅੱਗੇ ਕਿਹਾ ਕਿ ਸਰਕਾਰ ਦੀ ਮੁਹੱਲਾ ਕਲੀਨਿਕ ਖੋਲਣ ਲਈ ਬੇਸ਼ੱਕ ਗੁਆਂਢੀ ਪਿੰਡ ਬਦਿਆਲਾ ਨੂੰ ਚੁਣਿਆ ਗਿਆ ਹੈ ਪਰ ਅਸੀ ਮੰਗ ਕਰਨ ਦੇ ਨਾਲ ਭਰੋਸਾ ਦਿਵਾਉਦੇ ਹਾਂ ਕਿ ਸਾਡੇ ਪਿੰਡ ਅੰਦਰ ਜੇਕਰ ਸਰਕਾਰ ਉਕਤ ਸਕੀਮ ਤਹਿਤ ਮੁਹੱਲਾ ਕਲੀਨਿਕ ਖੋਲਦੀ ਹੈ ਤਦ ਸੰਸਥਾਂ ਵੱਡਾ ਖਰਚ ਚੁੱਕਣ ਲਈ ਵੀ ਤਿਆਰ ਹੈ। ਉਨਾਂ ਅੱਗੇ ਕਿਹਾ ਕਿ ਸਰਕਾਰੀ ਅਧਿਕਾਰੀ ਹੋਣ ਦੇ ਨਾਤੇ ਜੇਕਰ ਤੁਸੀ (ਏ.ਡੀ.ਸੀ) ਸਾਡੇ ਪਿੰਡ ਅੰਦਰ ਸਕੂਲ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਦੇ ਹੋ ਅਤੇ ਮਾਣਯੋਗ ਮੁੱਖ ਮੰਤਰੀ ਆਉਣ ’ਤੇ ਹੋਣ ਵਾਲਾ ਸਮੁੱਚਾ ਖਰਚਾ ਸੰਸਥਾਂ ਉਠਾਵੇਗੀ। ਉਨਾਂ ਦਾਅਵਾ ਕਰਨ ਦੇ ਨਾਲ ਮੁੱਖ ਮਹਿਮਾਨ ਅਤੇ ਹਾਜਰੀਨ ਨੂੰ ਭਰੋਸਾ ਦਿਵਾਇਆ ਕਿ ਜਿਸ ਤਰਾਂ ਸਵ: ਸ੍ਰ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਲੋਕਾਂ ਦੇ ਸਹਿਯੋਗ ਨਾਲ ਸਿਹਤ ਅਤੇ ਸਿੱਖਿਆਂ ’ਤੇ ਕੰਮ ਕਰ ਰਹੀ ਹੈ, ਉੁਸ ਨਾਲ ਆਉਦੇਂ ਦੋ ਵਰਿਆਂ ਵਿਚ ਪਿੰਡ ਦਾ ਸਕੂਲ ਜਿਲੇਂ ਪਰ ਦੇ ਸਕੂਲਾਂ ਵਿਚੋ ਪੜਾਈ ਅਤੇ ਸੰਦੁਰਤਾ ਦੇ ਪੱਖ ਤੋ ਅੱਵਲ ਆਵੇਗਾ। ਚਾਉਕੇ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਵੱਲੋ ਦਿੱਲੀ ਮਾਡਲ ’ਤੇ ਸਿਹਤ ਸਬੰਧੀ ਕੀਤੇ ਜਾ ਰਹੇ ਕੰਮ ਕੀਤੇ ਜਾ ਰਹੇ ਕੰਮ ’ਤੇ ਜੇਕਰ ਪਿੰਡ ਅੰਦਰ ਕੋਈ ਵੱਡੀ ਸਿਹਤ ਸਹੂਲਤ ਮਿਲਦੀ ਹੈ। ਜਿਸ ਦਾ ਫਾਇਦਾ ਇਲਾਕੇ ਭਰ ਦੇ ਲੋਕ ਉਠਾਉਣਗੇ ਤਦ ਅਜਿਹੀ ਸੂਰਤ ਵਿਚ ਸਰਕਾਰੀ ਖਜਾਨੇ ਅੰਦਰ ਸੰਸਥਾਂ ਬਣਦਾ ਯੋਗਦਾਨ ਪਾਉਣ ਤੋ ਵੀ ਪਿਛਾਂਹ ਨਹੀ ਹਟੇਗੀ।
ਉਧਰ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਜੋਤੀ ਗਰਗ ਨੇ ਦੱਸਿਆਂ ਕਿ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਅਤੇ ਸੰਸਥਾਂ ਸਾਹਮਣੇ ਪਿੰਡ ਦੇ ਸਕੂਲ ਲਈ ਕੋਈ ਵੀ ਮੰਗ ਰੱਖੇ ਜਾਣ ’ਤੇ ਕਦੇ ਵੀ ਨਾਂਹ ਸੁਣਾਈ ਨਹੀ ਦਿੰਦੀ ਜਦਕਿ ਕਈ ਵਾਰ ਤਾਂ ਸਾਡੇ ਸੋਚਣ ਤੋ ਪਹਿਲਾ ਹੀ ਸਕੂਲ ਦੀ ਹਰੇਕ ਮੰਗ ਨੂੰ ਪੂਰਾ ਕਰ ਦਿੱਤਾ ਜਾਂਦਾ ਹੈ। ਜਿਸ ਲਈ ਸਕੂੁਲ ਦਾ ਨਤੀਜਾ ਹਮੇਸ਼ਾਂ ਸੌ ਫੀਸਦੀ ਰਹਿੰਦਾ ਹੈ ਅਤੇ ਪਿੰਡ ਅੰਦਰ ਪੜਣ ਵਾਲੇ ਵਿਦਿਆਰਥੀ ਅਧੁਨਿਕ ਸਹੂਲਤਾਂ ਨਾਲ ਲੈਸ ਸਕੂਲਾਂ ਵਾਂਗ ਸਮੁੱਚੀਆ ਸਹੂਲਤਾਂ ਦਾ ਆਨੰਦ ਮਾਣਦੇ ਹਨ। ਉਨਾਂ ਪਿੰਡ ਅੰਦਰ ਲਾਇਬਰੇਰੀ ਖੁੱਲਣ ’ਤੇ ਜਿੱਥੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ, ਉਥੇ ਮਨੁੱਖ ਦੇ ਜੀਵਨ ਅੰਦਰ ਕਿਤਾਬਾਂ ਦੀ ਮਹੱਤਤਾ ਬਾਰੇ ਵੀ ਆਪਣੇ ਸ਼ਾਇਰਾਨਾ ਅੰਦਾਜ ਵਿਚ ਇਸ ਦੀ ਵਿਆਖਿਆ ਕੀਤੀ। ਸਮਾਗਮ ਵਿਚ ਕਰਨਲ ਕੇ.ਵੀ ਸਿੰਘ ਨੇ ਵੀ ਆਪਣੇ ਵਿਚਾਰ ਰੱਖਦਿਆਂ ਗੁਰਮੀਤ ਸਿੰਘ ਮਾਨ ਦੇ ਕੰਮ ਕਰਨ ਦੀ ਸ਼ੈਲੀ ਅਤੇ ਆਪਣੀ ਧਰਤੀ ਨਾਲ ਪਿਆਰ ਦਾ ਵਿਸ਼ੇਸ ਜਿਕਰ ਕੀਤਾ। ਸਮਾਗਮ ਵਿਚ ਵਿਦਿਆਰਥਣ ਦਲਜੀਤ ਕੌਰ ਸਣੇ ਹੋਰਨਾਂ ਵਿਦਿਆਰਥਣਾਂ ਨੇ ਆਏ ਮੁੱਖ ਮਹਿਮਾਨ ਸ੍ਰੀ ਰਾਹੁਲ ਨੂੰ ਬੜੇ ਵਧੀਆ ਭਾਸ਼ਣੀ ਢੰਗ ਨਾਲ ਸਵਾਗਤ ਕੀਤਾ।
ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਰਾਹੁਲ ਦਾ ਪ੍ਰਬੰਧਕਾਂ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਾਜਾ ਸਿੰਘ ਮਾਨ ਨੇ ਬਾਖੂੁਬੀ ਨਿਭਾਈ। ਉਧਰ ਪ੍ਰਬੰਧਕਾ ਵੱਲੋ ਲਾਇਬਰੇਰੀ ਨੂੰ ਲੋਕਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਮਾਤਾ ਭਰਪੂਰ ਕੌਰ ਬੱਲੋ, ਸਰਪੰਚ ਪ੍ਰੀਤਮ ਕੌਰ ਬੱਲੋ, ਗੁਰਮੀਤ ਸਿੰਘ ਸਾਬਕਾ ਸਰਪੰਚ, ਕੌਰ ਸਿੰਘ, ਮਨਦੀਪ ਸਿੰਘ ਰੁੱਪਲ, ਦਰਸ਼ਨ ਸਿੰਘ, ਕਰਮਜੀਤ ਸਿੰਘ ਫੌਜੀ, ਬੂਟਾ ਸਿੰਘ ਬੱਲੋ, ਰਾਜ ਸਿੰਘ, ਬਹਾਦਰ ਸਿੰਘ, ਮਾਸਟਰ ਗੁਰਜੰਟ ਸਿੰਘ ਜਿਉਦ ਸਣੇ ਵੱਡੀ ਗਿਣਤੀ ਵਿਚ ਪਿੰਡ ਦੇ ਵੱਖ ਵੱਖ ਧਾਰਮਿਕ, ਸਮਾਜਿਕ ਕਲੱਬਾਂ ਨਾਲ ਜੁੜੇ ਨੁੰਮਾਇਦੇ ਅਤੇ ਪਿੰਡ ਵਾਸੀ ਵੀ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ