Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਸਾਬਕਾ ਕੈਬਨਿਟ ਮੰਤਰੀ ਕਾਂਗੜ ਦੇ ਮਾਤਾ ਭੂਪਿੰਦਰ ਕੋਰ ਧਾਲੀਵਾਲ ਨੂੰ ਵੱਖ ਵੱਖ ਆਗੂਆਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆ, ਪੰਜਾਬ ਭਰ ’ਚੋ ਨਾਮਵਾਰ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਸਮਾਗਮ ਵਿਚ ਸਮੂਲੀਅਤ ਕੀਤੀ

August 14, 2022 06:15 PM

ਸਾਬਕਾ ਕੈਬਨਿਟ ਮੰਤਰੀ ਕਾਂਗੜ ਦੇ ਮਾਤਾ ਭੂਪਿੰਦਰ ਕੋਰ ਧਾਲੀਵਾਲ ਨੂੰ ਵੱਖ ਵੱਖ ਆਗੂਆਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆ
ਪੰਜਾਬ ਭਰ ’ਚੋ ਨਾਮਵਾਰ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਸਮਾਗਮ ਵਿਚ ਸਮੂਲੀਅਤ ਕੀਤੀ
7ਡੇਅ ਨਿਊਜ ਸਰਵਿਸ, ਬਠਿੰਡਾ, 14 ਅਗਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਭੂਪਿੰਦਰ ਕੌਰ ਧਾਲੀਵਾਲ ਦੇ ਨਮਿੱਤ ਰੱਖੇ ਪਾਠ ਦੇ ਭੋਗ ਭਗਤਾ ਭਾਈਕਾ ਦੀ ਅਨਾਜ ਮੰਡੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰਮਰਿਯਾਦਾ ਅਨੁਸਾਰ ਪਾਏ ਗਏ। ਸਮਾਗਮ ਦੌਰਾਨ

ਰਾਗੀ ਸਿੰਘਾਂ ਦੇ ਜੱਥੇ ਵੱਲੋ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੁੜਣ ਦੇ ਨਾਲੋ ਨਾਲ ਧਾਰਮਿਕ ਅਤੇ ਸਮਾਜਿਕ ਕਾਰਜਾਂ ਨਾਲ ਵੀ ਜੁੜਣ ਲਈ ਪ੍ਰੇਰਿਤ ਕੀਤਾ। ਭੋਗ ਉਪਰੰਤ ਮਾਤਾ ਭੂਪਿੰਦਰ ਕੌਰ ਧਾਲੀਵਾਲ ਨੂੰ ਪੰਜਾਬ ਭਰ ਵਿਚੋ ਪੁੱਜੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਦੇ
ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਭਾਵੁਕ ਹੁੰਦਿਆ ਕਿਹਾ ਕਿ ਕਿਸੇ ਵੀ ਪਰਿਵਾਰ ਜਾਂ ਵਿਅਕਤੀ ਦੀ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਉਹ ਭਾਵੇਂ ਮਾਂ, ਪਤਨੀ, ਭੈਣ ਦੇ ਰੂਪ ਵਿਚ ਹੋਵੇ ਅਤੇ ਕਾਂਗੜ ਪਰਿਵਾਰ ਦੀ ਕਾਮਯਾਬੀ ਪਿੱਛੇ ਸਵ: ਮਾਤਾ ਭੂਪਿੰਦਰ ਕੌਰ ਧਾਲੀਵਾਲ ਦਾ ਹੱਥ ਹੈ, ਜਿਸ ਨੇ ਸਾਡੇ ਨਾਲ ਕੈਬਨਿਟ ਦਾ ਹਿੱਸਾ ਰਹੇ ਆਪਣੇ ਹੋਣਹਾਰ ਪੁੱਤ ਨੂੰ ਪਿੰਡ ਦੀ ਸਰਪੰਚੀ ਤੋ ਲੈ ਕੇ ਪੰਜਾਬ ਦੀ ਸਭ ਤੋ ਵੱਡੀ ਪੰਚਾਇਤ ਅਸੈਂਬਲੀ ਤੱਕ ਪੁੰਹਚਾਇਆ, ਪਰਿਵਾਰ ’ਤੇ ਹਰੇਕ ਇਨਸਾਨ ਵਾਂਗ ਅਨੇਕਾਂ ਦੁੱਖ ਤਕਲੀਫਾਂ ਆਈਆ ਪਰ ਮਾਤਾ ਜੀ ਪਰਿਵਾਰ ਦੀ ਅਗਵਾਈ ਕਰਦਿਆਂ ਆਪਣੀ ਸੂਝਬੂਝ ਸਦਕਾ ਇਨਾਂ ਕਠਿਨਾਈਆ ਦਾ ਸਾਹਮਣਾ ਕਰਨ ਦੇ ਨਾਲ ਸਾਰਥਿਕ ਹੱਲ ਵੀ ਕੀਤੇ ਅਤੇ ਅੱਜ ਕਾਗੜ ਪਰਿਵਾਰ ਦਾ ਨਾਂਅ ਅੱਜ ਇਸ ਸੂਝਬੂਝ ਸਦਕਾ ਹੀ ਸਮਾਜਿਕ ਅਤੇ ਰਾਜਸੀ ਤੌਰ ’ਤੇ ਬੁਲੰਦੀਆਂ ’ਤੇ ਪੁੱਜਿਆ ਹੈ।
ਸਾਬਕਾ ਸੰਸਦ ਮੈਂਬਰ ਅਤੇ ਹਲਕਾ ਮੌੜ ਦੇ ਅਕਾਲੀ ਇੰਚਾਰਜ ਜਗਮੀਤ ਸਿੰਘ ਬਰਾੜ ਨੇ ਬੜੇ ਹੀ ਭਾਵੁਕ ਅਤੇ ਅਰਥ ਭਰਪੂਰ ਬੋਲਦਿਆਂ ਮਾਤਾ ਭੂਪਿੰਦਰ ਕੌਰ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਘੋਲੀਆ ਅਤੇ ਕਾਂਗੜ ਪਰਿਵਾਰ ਨਾਲ ਪਿਛਲੀ ਲੰਬੇਂ ਸਮੇਂ ਦੀ ਸਾਂਝ ਹੈ, ਪਰਿਵਾਰ ’ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸ਼ੀਰਵਾਦ ਬਣਿਆ ਹੋਇਆ ਹੈ ਅਤੇ ਦਸਵੇਂ ਪਾਤਸ਼ਾਹ ਜੀ ਦੇ ਜਫਰਨਾਮਾ ਵਾਲੀ ਧਰਤੀ ਦਾ ਸਿਆਸਤ ਵਿਚ ਵੱਡਾ ਰੋਲ ਹੈ, ਜਦ ਪੰਜਾਬ ਵਿਚ ਇਕ ਵੱਖਰੇ ਤਰਾਂ ਦੀ ਹਨੇਰੀ ਚਲ ਰਹੀ ਸੀ ਤਦ ਸੂਬੇ ਪੰਥਕ ਸੋਚ ਦੀ ਅਤਿ ਲੋੜ ਸੀ ਤਦ ਜਵਾਨੀ ਦੀ ਦਹਿਲੀਜ ’ਤੇ ਪੈਰ ਰੱਖਣ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਜਿਲਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਇਕ ਵੱਖਰਾ ਸੁਨੇਹਾ ਦਿੱਤਾ ਸੀ ਜਦਕਿ ਉਕਤ ਚੋਣ ਦੀ ਧਾਕ ਪੂਰੇ ਪੰਜਾਬ ਵਿਚ ਪਈ ਸੀ। ਉਨਾਂ ਅੱਗੇ ਕਿਹਾ ਕਿ ਜਫਰਨਾਮਾ ਦੀ ਧਰਤੀ ਦਾ ਨੋਜਵਾਨ ਜਿਸ ਪਾਰਟੀ ਵਿਚ ਵੀ ਜਾਵੇਗਾ, ਉਹ ਪੰਜਾਬ ਲਈ ਅਮਨ ਸ਼ਾਂਤੀ ਅਤੇ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਵੇਗਾ। ਉਨਾਂ ਸਵ: ਮਾਤਾ ਭੂਪਿੰਦਰ ਕੌਰ ਧਾਲੀਵਾਲ ਦੇ ਸੰਤ ਰੂੁਪੀ ਸੁਭਾਅ ਸਣੇ ਉਨਾਂ ਵੱਲੋ ਸਮਾਜ ਵਿਚ ਪਾਏ ਵੱਡਮੁੱਲੇ ਸਾਰਥਿਕ ਯੋਗਦਾਨ ਦੇ ਨਾਲ ਆਪਣੇ ਪੁੱਤਰ ਨੂੰ ਹਰੇਕ ਚੁਣੋਤੀ ਨਾਲ ਨਜਿੱਠਣ ਦੇ ਦਿੱਤੇ ਬਲ ਦੀ ਸ਼ਲਾਘਾ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਕਾਂਗੜ ਪਰਿਵਾਰ ਦੇ ਅਤਿ ਨਜਦੀਕੀ ਰਿਸ਼ਤੇਦਾਰ ਅਤੇ ਹਲਕਾ ਫਰੀਦਕੋਟ ਤੋ ਸਾਬਕਾ ਕਾਂਗਰਸੀ
ਵਿਧਾਇਕ ਕੁਸ਼ਲਦੀਪ ਸਿੰਘ ਢਿਲੋ ਨੇ ਮਾਤਾ ਭੂਪਿੰਦਰ ਕੌਰ ਧਾਲੀਵਾਲ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮੇਰੇ ’ਤੇ ਗੁਰਪ੍ਰੀਤ ਸਿੰਘ ਕਾਂਗੜ ਵਿਚ ਇਕ ਬਦਨਸੀਬੀ ਵਾਲੀ ਸਮਾਨਤਾ ਰਹੀ ਕਿ ਸਾਡੇ ਦੋਵਾਂ ਦੇ ਸਿਰ ’ਤੋ ਪਿਤਾ ਦਾ ਸਾਇਆ ਛੋਟੇ ਹੁੰਦਿਆਂ ਹੀ ਉੱਠ ਗਿਆ ਸੀ ਭਾਵੇਂ ਕਾਂਗੜ ਤਾਂ ਸੰਭਲ ਗਏ ਸਨ ਪਰ ਮੈਂ ਤਾਂ ਬਚਪਣ ਵਾਲੀ ਅਵਸਥਾ ਵਿਚ ਹੀ ਸੀ, ਅਜਿਹੇ ਵਿਚ ਸਾਨੂੰ ਮਾਵਾਂ ਨੇ ਹੀ ਪਾਲਿਆ ਅਤੇ ਦੁਨਿਆਂ ਵਿਚ ਵਿਚਰਣਾ ਸਿਖਾਇਆ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਰਾਜਨੀਤੀ ਵਿਚ ਜੋਰਾਵਰਾਂ ਨਾਲ ਪਏ ਪਾਲਿਆਂ ਤੋ ਬਾਅਦ ਜਦ ਮਾਯੂਸ ਹੋ ਕੇ ਥੱਕੇ ਢਹੇ ਹਾਰੇ ਘਰ ਪਰਤਦੇ ਸਾਂ ਤਦ ਮਾਂ ਹੀ ਮੁੜ ਸਵੇਰ ਨੂੰ ਅਗਲੇ ਪੜਾਅ ’ਤੇ ਜਾਣ ਲਈ ਹੌਸਲਾ ਦਿੰਦੀ ਸੀ। ਜਿਸ ਦਾ ਹੀ ਸਿੱਟਾ ਹੈ ਕਿ ਅੱਜ ਸਮਾਜ ਦੇ ਨਾਲੋ ਨਾਲ ਰਾਜਨੀਤੀ ਵਿਚ ਵੀ ਸਥਾਪਿਤ ਹੋ ਸਕੇ।
 
ਉਨਾਂ ਕਾਂਗੜ ਪਰਿਵਾਰ ਵੱਲੋ ਮਾਤਾ ਜੀ ਦੇ ਅਕਾਲ ਚਲਾਣੇ ਦੀ ਦੁੱਖ ਦੀ ਘੜੀ ਵਿਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ।
Í ਸਮਾਗਮ ਦੌਰਾਨ ਸਟੇਜ ਸਕੱਤਰ ਗੁਰਚਰਨ ਸਿੰਘ ਨੇ ਮਾਤਾ ਭੁਪਿੰਦਰ ਕੌਰ ਦੇ ਦਿਆਲੂ ਅਤੇ ਦਾਨੀ ਸੁਭਾਅ ਤੇ ਦੂਰਦਿ੍ਰਸਟੀ ਦੀ ਚਰਚਾ ਕਰਦਿਆਂ ਮਰਹੂਮ ਸਖਸੀਅਤ ਦੀ ਜੀਵਨ ਸੈਲੀ ਤੋਂ ਜਾਣੂੰ ਕਰਵਾ ਕੇ ਆਪਣੀ ਡਿਊਟੀ ਬਾਖੂਬੀ ਨਿਭਾਈ। ਸਮਾਗਮ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ, ਸਾਬਕਾ ਕੇਂਦਰੀ ਵਜੀਰ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਣੇ ਅਨੇਕਾਂ ਆਗੂਆਂ ਤੇ ਸੰਸਥਾਵਾਂ ਦੇ ਭੇਜੇ ਸੋਕ ਸੰਦੇਸ ਵੀ ਪੜੇ ਗਏ। ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਅੰਕਿਤ ਬਾਂਸਲ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਭਾਜਪਾ ਆਗੂ ਹਰਜੋਤ ਕਮਲ ਸਾਬਕਾ ਵਿਧਾਇਕ ਮੋਗਾ, ਰਾਜੇਸ਼ ਬਾਘਾ ਜਨਰਲ ਸਕੱਤਰ, ਜਗਦੀਪ ਸਿੰਘ ਨਕਈ ਸਾਬਕਾ ਵਿਧਾਇਕ, ਆਮ ਵਿਧਾਇਕ ਬਲਕਾਰ ਸਿੰਘ ਸਿੱਧੂ, ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਦਿਆਲ ਸਿੰਘ ਸੋਢੀ, ਭਾਰਤ ਭੂਸਨ ਗਰਗ, ਮੱਖਣ ਜਿੰਦਲ, ਸੰਦੀਪ ਸੰਨੀ, ਸਾਬਕਾ ਚੇਅਰਮੈਨ ਅਮਰਜੀਤ ਧਾਲੀਵਾਲ, ਦੀਪੲਇੰਦਰ ਸਿੰਘ ਢਿਲੋ ਡੇਰਾ ਬੱਸੀ, ਬਰਜਿੰਦਰ ਸਿੰਘ ਮੱਖਣ ਬਰਾੜ ਅਕਾਲੀ ਆਗੂ ਮੋਗਾ, ਸੁਖਜੀਤ ਸਿੰਘ ਲੋਹਗੜ ਸਾਬਕਾ ਵਿਧਾਇਕ, ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਜਥੇਦਾਰ ਗੁਰਮੇਲ ਸਿੰਘ ਐਸ਼ਜੀ.ਪੀ.ਸੀ, ਅਰਵਿੰਦ ਖੰਨਾ ਸਾਬਕਾ ਵਿਧਾਇਕ, ਕਾਂਗੜ ਦੇ ਕੁੜਮ ਅਤੇ ਹਾਊਸਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਭਲੇਰੀਆ, ਮੈਨੇਜਰ ਕਰਮਜੀਤ ਸਿੰਘ ਮਾਰਕਫੈੱਡ, ਵਪਾਰੀ ਆਗੂ ਪ੍ਰਵੀਨ ਜਿੰਦਲ ਬਠਿੰਡਾ, ਕਰਮਜੀਤ ਸਿੰਘ ਖਾਲਸਾ ਰਾਮਪੁਰਾ, ਮੱਖਣ ਸਿੰਘ ਨੈਣੇਵਾਲੀਆ, ਸਾਬਕਾ ਡੀਐੱਸਪੀ ਬਲਵੀਰ ਖਹਿਰਾ, ਅਵਤਾਰ ਗੋਨਿਆਣਾ, ਇੰਦਰਜੀਤ ਜੱਗਾ ਸਰਪੰਚ ਭੋਡੀਪੁਰਾ, ਗੁਰਮੇਲ ਅਕਲੀਆ, ਪੰਚ ਜਗਤਾਰ ਸਿੰਘ, ਨੰਬਰਦਾਰ ਜਗਸੀਰ ਜੀਰਾ, ਹਰਿੰਦਰ ਬਰਾੜ, ਚੇਅਰਮੈਨ ਸੰਜੀਵ ਢੀਗਰਾ ਟੀਨਾ, ਰਮੇਸ ਮੱਕੜ, ਅਨਿਲ ਕੁਮਾਰ ਕਾਲਾ ਭੂਤ ਪ੍ਰਧਾਨ ਨਗਰ ਕੌਸਲ ਤਪਾ, ਗਮਦੂਰ ਸਿੰਘ ਚਾਉਕੇ ਸਾਬਕਾ ਸਰਪੰਚ, ਚੇਅਰਮੈਨ ਰਾਜਵੰਤ ਸਿੰਘ ਭਗਤਾ, ਇੰਦਰਜੀਤ ਮਹਿਤ ਕਾਂਗਰਸ ਆਗੂ, ਸੱਤਪਾਲ ਕਛਿਆੜਾ, ਸੁਨੀਲ ਕੁਮਾਰ ਬਿੱਟਾ, ਬੂਟਾ ਸਿੰਘ ਸਿੱਧੂ ਪ੍ਰਧਾਨ, ਕਮਲ ਕਾਂਤ ਗੋਇਲ, ਰਾਕੇਸ਼ ਸਹਾਰਾ, ਭੋਲਾ ਸ਼ਰਮਾ, ਸੁਰੇਸ਼ ਕੁਮਾਰ ਬਾਹੀਆ, ਮੁਕੇਸ਼ ਗੋਇਲ, ਸੁਰਜੀਤ ਸਿੰਘ ਕੌਸਲਰ, ਟੈਣੀ ਬੁੱਗਰ,, ਖਰੈਤੀ ਲਾਲ ਗਰਗ, ਰਾਕੇਸ ਬਾਹੀਆ, ਰਕੇਸ ਸਹਾਰਾ, ਭੋਲਾ ਬਰਾੜ ਸਮਾਧ, ਜਸਵੀਰ ਮਹਿਰਾਜ, ਚੇਅਰਮੈਨ ਕੁਲਵੰਤ ਮਲੂਕਾ, ਸਰਪੰਚ ਗੁਰਪ੍ਰਤਾਪ ਸਿੰਘ ਕਾਂਗੜ, ਗੋਰਾ ਕਾਂਗੜ, ਸਾਧੂ ਕਾਂਗੜ, ਕਾਨੂੰਗੋ ਯਾਦਵਿੰਦਰ ਪੱਪੂ, ਹਰਜਿੰਦਰ ਕੌਰ ਸਿਰੀਏਵਾਲਾ, ਅਧਿਆਪਕ ਦਲ ਦੇ ਜਤਿੰਦਰਪਾਲ ਖੋਸਾ ਮੋਗਾ, ਕਰਨਲ ਦਰਸਨ ਸਿੰਘ ਸਮਾਧ, ਪ੍ਰਧਾਨ ਤੀਰਥ ਸਿੰਘ ਸਿੰਘ, ਯੂਥ ਆਗੂ ਗੋਰਾ ਕਾਂਗੜ, ਜਗਸੀਰ ਸਿੰਘ ਮਲੂਕਾ, ਰੇਸਮ ਸਿੰਘ ਮਲੂਕਾ, ਸੁਖਦੇਵ ਸਿੰਘ ਸਰਪੰਚ ਰਾਈਆ, ਕੁਲਦੀਪ ਗਰਗ ਰਾਈਆ, ਸੁਖਮੰਦਰ ਢਿਲੋ, ਇਕਬਾਲ ਸਿੰਘ ਗੁੰਮਟੀ, ਬੇਅੰਤ ਸਿੰਘ ਸਰਪੰਚ ਸਲਾਬਤਪੁਰਾ, ਰਛਪਾਲ ਸਿੰਘ ਰਾਏ ਕੋਠਾਗੁਰੂ, ਗੁਰਸਾਂਤ ਸਿੰਘ ਸਰਦਾਰ, ਜਗਜੀਤ ਸਿੰਘ ਬਰਾੜ ਕੋਇਰ ਸਿੰਘ ਵਾਲਾ, ਸੁਰਿੰਦਰ ਕੁੱਕੂ ਭਗਤਾ, ਅੰਗਰੇਜ ਸਿੰਘ ਸਿਰੀਏਵਾਲਾ, ਪਿ੍ਰਥੀਪਾਲ ਸਿੰਘ ਜਲਾਲ, ਸੁਖਜੀਤ ਸਿੰੰਘ ਲਾਲੀ ਕਾਂਗੜ ਨਿੱਜੀ ਸਹਾਇਕ, ਇੰਦਰਜੀਤ ਸਿੰਘ ਢਿਲੋ, ਭਰਪੂਰ ਸਿੰਘ ਭੂੁਰਾ ਸਾਬਕਾ ਪ੍ਰਧਾਨ, ਵਿੱਕੀ ਜੇਠੀ, ਰੂੁਪਿੰਦਰਜੀਤ ਸਿੰਘ ਸਿੱਧੂ ਭਾਜਪਾ ਆਗੂ, ਸੁਰਿੰਦਰ ਮਹਿਰਾਜ, ਮਹੇਸ਼ ਗੁਪਤਾ ਰਿੰਕਾ, ਰਿੰਪੀ ਸਰਾਂ ਨਿੱਜੀ ਸਹਾਇਕ, ਸੰਜੀਵ ਕੁਮਾਰ ਰਿੰਕਾ, ਸੁਖਦੇਵ ਸਿੰਘ ਸੁੱਖੀ ਕੌਸਲਰ ਫੂਲ, ਮਨਦੀਪ ਕਰਕਰਾ ਸਾਬਕਾ ਪ੍ਰਧਾਨ, ਲਛਮਣ ਸਿੰਘ ਸਰਾਂ, ਰਣਜੀਤ ਸਰਮਾ ਜਲਾਲ, ਸੁਖਦੇਵ ਸਿੰਘ ਭੋਡੀਪੁਰਾ, ਡਾ. ਸਵਰਨਜੀਤ ਸਿੰਘ ਕਾਂਗੜ, ਗੁਰਪਾਲ ਸਿੰਘ ਕੁੱਕੂ ਦਿਆਲਪੁਰਾ ਮਿਰਜਾ, ਗੁਰਸੇਵਕ ਸਿੰਘ ਸੋਨੀ ਮੈਂਬਰ, ਹਰਿੰਦਰ ਸਿੰਘ ਬਰਾੜ, ਰਾਕੇਸ ਕੁਮਾਰ ਭਾਈ ਰੂਪਾ, ਸੁਰਿੰਦਰ ਕਟਾਰੀਆ, ਸੁਖਪਾਲ ਕਾਲਾ ਸਰਪੰਚ ਦਿਆਲਪੁਰਾ ਭਾਈਕਾ, ਗੁਰਚਰਨ ਸਿੰਘ ਧਾਲੀਵਾਲ, ਧਰਮ ਸਿੰਘ ਖਾਲਸਾ, ਗੋਰਾ ਸਿੰਘ ਜਵੰਧਾ, ਪਿ੍ਰੰਸੀਪਲ ਜਸਮੀਤ ਸਿੰਘ ਬਰਾੜ, ਪਰਮਜੀਤ ਸਿੰਘ ਬਿਦਰ, ਸੰਮਾ ਸਿੱਧੂ, ਲਖਵੀਰ ਸਿੰਘ ਲੱਖਾ, ਭੁਪਿੰਦਰ ਸਿੰਘ ਨੰਬਰਦਾਰ ਭਗਤਾ, ਇੰਦਰਜੀਤ ਸਿੰਘ ਨਾਗਪਾਲ, ਅਧਿਆਪਕ ਆਗੂ ਗੁਰਵਿੰਦਰ ਸਿੰਘ ਕਾਂਗੜ, ਬਲਵੀਰ ਸਿੰਘ ਗਿੱਲ, ਜਰਨੈਲ ਸਿੰਘ ਸੰਧੂ ਸਾਬਕਾ ਸਰਪੰਚ, ਡਾ. ਜਸਵੀਰ ਸਿੰਘ ਗੁੰਮਟੀ, ਰਿੰਪਲ ਭੱਲਾ, ਕਰਮਜੀਤ ਸਿੰਘ ਮਿੱਠਾ ਸਲਾਬਤਪੁਰਾ, ਗੁਰਪ੍ਰਤਾਪ ਸਿੰਘ ਗੁੰਮਟੀ, ਮਨੀ ਗੁੰਮਟੀ, ਸਰਪੰਚ ਪਰਮਿੰਦਰ ਸਿੰਘ ਜਲਾਲ, ਸੁਖਵੀਰ ਸੋਨੂੰ ਜਲਾਲ ਤੇ ਜਗਦੇਵ ਸਿੰਘ ਬਰਾੜ ਤੋਂ ਇਲਾਵਾ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਵੱਖ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਹਾਜਰੀ ਭਰੀ। ਅੰਤ ਵਿਚ ਕਾਂਗੜ ਪਰਿਵਾਰ ਵੱਲੋ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਚੇਅਰਮੈਨ ਹਰਮਨਵੀਰ ਸਿੰਘ ਜੈਸੀ ਕਾਂਗੜ ਨੇ ਸੰਗਤ ਦਾ ਧੰਨਵਾਦ ਕੀਤਾ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ