Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਨਗਰ ਕੌਸਲ ਰਾਮਪੁਰਾ ਅੰਦਰ ਵਿਜੀਲੈਂਸ ਵਿਭਾਗ ਨੇ ਦਿੱਤੀ ਦਸਤਕ, ਰਿਕਾਰਡ ਖੰਘਾਲਿਆਂ ਅਤੇ ਲੋੜੀਦੇ ਨੂੰ ਜਬਤ ਵੀ ਕੀਤਾ

November 11, 2022 06:51 PM

ਨਗਰ ਕੌਸਲ ਰਾਮਪੁਰਾ ਅੰਦਰ ਵਿਜੀਲੈਂਸ ਵਿਭਾਗ ਨੇ ਦਿੱਤੀ ਦਸਤਕ, ਰਿਕਾਰਡ ਖੰਘਾਲਿਆਂ ਅਤੇ ਲੋੜੀਦੇ ਨੂੰ ਜਬਤ ਵੀ ਕੀਤਾ
ਰਾਮਪੁਰਾ ਫੂਲ 11 ਨਵੰਬਰ, (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) : ਸ਼ਹਿਰ ਰਾਮਪੁਰਾ ਫੂਲ ਦੀ ਨਗਰ ਕੌਸਲ ਵਿਖੇ ਅੱਜ ਦਿਨ ਚੜਦਿਆਂ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਦੀ ਚਾਰ ਮੈਂਂਬਰੀ ਟੀਮ ਨੇ ਦਸਤਕ ਦਿੱਤੀ, ਭਾਵੇਂ ਵਿਜੀਲੈਂਸ ਦੇ ਆਉਣ ਦੀ ਭਿਣਕ ਪਹਿਲਾ ਤੋ ਹੀ ਦਫਤਰ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਸੀ, ਪਰ ਵਿਜੀਲੈਂਸ ਦੇ ਸਖਤ ਰੁਖ ਨੇ ਅਧਿਕਾਰੀਆਂ-ਕਰਮਚਾਰੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਕਿਉਕਿ ਕਾਫੀ ਸਮਾਂ ਰਿਕਾਰਡ ਨੂੰ ਖੰਘਾਲਣ ਅਤੇ ਅਧਿਕਾਰੀਆਂ-ਕਰਮਚਾਰੀਆਂ ਦੇ ਲਿਖਤੀ ਬਿਆਨਾਂ ਨੂੰ ਦਰਜ ਕਰਨ ਵਿਚ ਰੁਝੇ ਵਿਜੀਲੈਂਸ ਅਧਿਕਾਰੀ ਕਈ ਤਰਾਂ ਦੇ ਆਪਣੇ ਕੀਤੇ ਸਵਾਲਾਂ ਦੇ ਜਵਾਬ ਭਾਲਦੇ ਰਹੇ। ਮਿਲੀ ਜਾਣਕਾਰੀ ਅਨੁਸਾਰ ਨਵੀਂ ਸਰਕਾਰ ਦੇ ਆਉਣ ਤੋ ਬਾਅਦ ਸਿਆਸੀ ਤੌਰ ’ਤੇ ਸਾਲ 2020 ਤੋ 2022 ਤੱਕ ਸ਼ਹਿਰ ਅੰਦਰ ਪੰਜਾਬ ਸਰਕਾਰ ਦੇ ਖਾਤੇ ਵਿਚੋ ਆਈਆ ਗ੍ਰਾਂਟਾ ਅਤੇ ਮਿਉਸਪਲ ਫੰਡਾਂ ਰਾਹੀ ਹੋਏ ਵਿਕਾਸ ਕਾਰਜਾਂ ਵਿਚ ਕਥਿਤ ਤੌਰ ’ਤੇ ਘਪਲੇਬਾਜੀ ਦਾ ਖਦਸ਼ਾ ਜਾਹਿਰ ਕੀਤਾ ਗਿਆ ਸੀ। ਜਿਸ ਵਿਚ ਸ਼ਹਿਰ ਅੰਦਰ ਸੀਵਰੇਜ ਸਿਸਟਮ ਦੀ ਸਫਾਈ, ਲੱਗੀਆ ਇੰਟਰਲਾਕ ਟਾਇਲਾਂ, ਸਟੇਡੀਅਮ ਵਿਚ ਪਈ ਮਿੱਟੀ ਆਦਿ ਪ੍ਰਮੁੱਖ ਕੰਮ ਸਨ ਦੇ ਬਿੱਲਾਂ ਅਤੇ ਹੋਰਨਾਂ ਖਰਚਿਆ ਸਬੰਧੀ ਜਾਂਚ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਲਿਖਤੀ ਰੂੁਪ ਵਿਚ ਉਠੀ ਸੀ। ਜਿਸ ਤੋ ਬਾਅਦ ਮੁੱਖ ਮੰਤਰੀ ਵੱਲੋ ਉਕਤ ਵਿਕਾਸ ਕੰਮਾਂ ਦੀ ਪੜਤਾਲ ਦਾ ਜੁੰਮਾਂ ਵਿਭਾਗ ਦੇ ਵਿਜੀਲੈਂਸ ਅਮਲੇ ਨੂੰ ਸੌਪਿਆ ਗਿਆ। ਜਿਸ ਦੇ ਤਹਿਤ ਹੀ ਨਗਰ ਕੌਸਲ ਵਿਖੇ ਪੁੱਜੀ ਵਿਜੀਲੈਂਸ ਦੀ ਟੀਮ ਨੇ ਕੁਝ ਰਿਕਾਰਡ ਨੂੰ ਆਪਣੇ ਕਬਜੇ ਵਿਚ ਵੀ ਲਿਆ ਹੈ ਤਾਂ ਜੋ ਦਫਤਰ ਵਿਚ ਬੈਠ ਕੇ ਉਸ ਦੀ ਵਧੇਰੇ ਵਧੀਆ ਢੰਗ ਨਾਲ ਘੋਖ ਕੀਤੀ ਜਾ ਸਕੇ। ਉਧਰ ਪਿਛਲੇ ਕਈ ਦਿਨ ਤੋ ਲਗਾਤਾਰ ਚਰਚਾ ਵਿਚ ਚਲ ਰਹੀ ਨਗਰ ਕੌਸਲ ਦੀ ਜਾਂਚ ਕਰਨ ਲਈ ਆਖਿਰ ਅੱਜ ਵਿਜੀਲੈਂਸ ਵਿਭਾਗ ਦੇ ਦਸਤਕ ਦੇ ਕੇ ਚਰਚਾ ਨੂੰ ਸੱਚ ਕਰ ਦਿੱਤਾ। ਸਿਕਾਇਤ ਵਿਚ ਉਸ ਵੇਲੇ ਦੇ ਕਈ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨਾਂ ਦੀ ਰਿਪੋਰਟ ਅਤੇ ਦਸਤਖਤਾਂ ਹੇਠ ਹੀ ਉਕਤ ਕਾਰਜਾਂ ਦੇ ਬਿੱਲ ਅਦਾ ਹੋਏ ਹਨ। ਮਾਮਲੇ ਵਿਚ ਅਧਿਕਾਰੀਆਂ ਦੇ ਨਾਲ ਕਈ ਸਿਆਸੀ ਚੇਹਰਿਆਂ ਬਾਰੇ ਵੀ ਚਰਚਾ ਛਿੜੀ ਰਹੀ ਪਰ ਉਕਤ ਨਗਰ ਕੌਸਲ ਅੰਦਰ ਪਿਛਲੇ ਕਾਫੀ ਸਮੇਂ ਤੋ ਚੋਣਾਂ ਨਾ ਹੋਣ ਕਾਰਨ ਪ੍ਰਧਾਨਗੀ ਪਦ ਖਾਲੀ ਹੈ ਜਦਕਿ ਪੂੁਰੀ ਦੇਖ ਰੇਖ ਲਈ ਪ੍ਰਬੰਧਕ ਜੁੰਮੇਵਾਰ ਹੈ ਪਰ ਕਿਸੇ ਵੀ ਪਾਸ ਹੋਏ ਚੈਂਕ ’ਤੇ ਪ੍ਰਬੰਧਕ ਦੇ ਦਸਤਖਤ ਨਹੀ ਹੁੰਦੇ। ਜਿਸ ਕਾਰਨ ਪ੍ਰਬੰਧਕ ਅਤੇ ਸਿਆਸੀ ਆਗੂਆਂ ’ਤੇ ਇਸ ਜਾਂਚ ਦਾ ਜਿਆਦਾ ਅਸਰ ਵਿਖਾਈ ਨਹੀ ਦੇ ਰਿਹਾ ਜਦਕਿ ਇਸ ਮਾਮਲੇ ਦੀ ਜਿਆਦਾ ਗਾਜ ਅਧਿਕਾਰੀਆਂ ’ਤੇ ਡਿੱਗਣ ਦੀ ਸੰਭਾਵਨਾ ਹੈ। ਜਿਨਾਂ ਵਿਚ ਇਕ ਕਾਰਜ ਸਾਧਕ ਅਫਸਰ ਸੇਵਾਮੁਕਤ ਵੀ ਹੋ ਗਿਆ ਜਦਕਿ ਦੂਜੇ ਈ.ਓ ਦਾ ਤਬਾਦਲਾ ਦੂਰ ਦੁਰੇਡੇ ਦਾ ਹੋ ਕੇ ਜਿਲੇਂ ਤੋ ਬਾਹਰ ਹੋ ਗਿਆ ਰਹੀ ਗੱਲ ਇਕ ਦੋ ਭਾਗ ਅਫਸਰਾਂ ਦੀ ਜੋ ਫਿਲਹਾਲ ਇਕ ਖੂੰਜੇ ਲੱਗ ਕੇ ਆਪਣੀ ਟਾਇਮ ਟਪਾਈ ਕਰ ਰਹੇ ਹਨ। ਉਧਰ ਵਿਜੀਲੈਂਸ ਦੀ ਟੀਮ ਨੇ ਮੀਡੀਆ ਨੂੰ ਵੀ ਕਿਸੇ ਪ੍ਰਕਾਰ ਦੀ ਜਾਣਕਾਰੀ ਨਹੀ ਦਿੱਤੀ। ਪਰ ਹੁਣ ਵੇਖਣਾ ਹੋਵੇਗਾ ਕਿ ਕਿਹੜੇ ਅਜਿਹੇ ਫਰਜੀ ਬਿੱਲ ਨਗਰ ਕੌਸਲ ਅੰਦਰ ਜਮਾਂ ਖਰਚ ਕੀਤੇ ਗਏ ਹਨ। ਜਿਨਾਂ ਰਾਹੀ ਕਰੋੜਾਂ ਰੁਪੈ ਦੇ ਫੰਡ ਖਤਮ ਹੋ ਗਏ। ਪਰ ਕੁਝ ਲੋਕ ਇਸ ਨੂੰ ਸਿਆਸੀ ਨਜਰੀਏ ਨਾਲ ਵੀ ਵੇਖ ਰਹੇ ਹਨ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ