Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸਵ.ਰਾਜ ਕੁਮਾਰ ਭੂਤ ਨੂੰ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਭਾਵ ਭਿੰਨੀਆਂ ਸ਼ਰਧਾਂਜਲੀ ਭੇਂਟ ਕੀਤੀਆ

December 22, 2022 06:29 PM

ਸਵ.ਰਾਜ ਕੁਮਾਰ ਭੂਤ ਨੂੰ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਭਾਵ ਭਿੰਨੀਆਂ ਸ਼ਰਧਾਂਜਲੀ ਭੇਂਟ ਕੀਤੀਆ
7ਡੇਅ ਨਿਊਜ ਸਰਵਿਸ
ਤਪਾ ਮੰਡੀ : - ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਅਤੇ ਬੀ.ਡੀ.ਪੀ.ਓ ਲੈਨਿਨ ਗਰਗ ਦੇ ਪਿਤਾ ਅਤੇ ਪੰਜਾਬ ਮਹਾਂਵੀਰ ਦਲ ਦੇ ਮੁੱਖ ਸੇਵਾਦਾਰ ਸਵ: ਰਾਜ ਕੁਮਾਰ ਭੂਤ ਨਮਿੱਤ ਅੰਤਿਮ ਅਰਦਾਸ ਮੌਕੇ ਸ੍ਰੀ ਗਰੁੜ ਪ੍ਰਾਣ ਪਾਠ ਦੇ ਭੋਗ ਬੜੀ ਸ਼ਰਧਾਪੂਰਵਕ ਹਿੰਦੂ ਧਾਰਮਿਕ ਵਿਧੀ ਅਨੁਸਾਰ ਪਾਇਆ ਗਿਆ। ਸਮਾਗਮ ਦੌਰਾਨ ਡੇਰਾ ਠਾਕੂਰ ਦੁਆਰਾ ਅੰਦਰਲਾ ਦੇ ਸੰਚਾਲਕ ਅਵੱਧ ਕਿਸ਼ੋਰ ਨੇ ਭਗਵਾਨ ਸ੍ਰੀ ਰਾਮ ਜੀ ਦੇ ਵਿਖਾਏ ਸੱਚ ਅਤੇ ਧਰਮ ਦੇ ਰਾਹ ’ਤੇ ਚੱਲਣ ਲਈ ਜਿੱਥੇ ਹਾਜਰੀਨ ਨੂੰ ਪ੍ਰੇਰਿਤ ਕੀਤਾ, ਉਥੇ ਉਨਾਂ ਕਿਹਾ ਕਿ ਮਨੁੱਖ ਭਾਵੇਂ ਆਰਥਿਕ ਪੱਖ ਤੋ ਕਿੰਨੀ ਵੀ ਉੱਚੀ ਉਡਾਣ ਭਰ ਲਵੇ ਪਰ ਹਮੇਸ਼ਾਂ ਮਿ੍ਰਤਕ ਵਿਅਕਤੀ ਦੀ ਮਜਲਿਸ ਦੌਰਾਨ ਰਾਮ ਨਾਮ ਸਤ ਹੈ, ਸਤ ਬੋਲੇ ਗਤ ਹੈ ਭਾਵ ਭਗਵਾਨ ਰਾਮ ਦਾ ਨਾਮ ਹੀ ਸੱਚ ਹੈ, ਮਨੁੱਖੀ ਜਾਮੇ ਦੌਰਾਨ ਭਗਵਾਨ ਸ੍ਰੀ ਰਾਮ ਜੀ ਦੇ ਵਿਖਾਏ ਰਾਹ ਨਾਲ ਹੀ ਮਨੁੱਖ ਦੀ ਗਤੀ ਹੋ ਸਕਦੀ ਹੈ। ਭੋਗ ਉਪਰੰਤ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸਮੂਲੀਅਤ ਕਰਕੇ ਸਵ: ਰਾਜ ਕੁਮਾਰ ਭੂਤ ਨਮਿੱਤ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਸੰਤ ਵੀਰਗਿਰ ਜੀ ਆਸ਼ਰਮ ਦੇ ਸੰਚਾਲਕ ਸੰਤ ਰਾਜਗਿਰ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਭੂਤ ਪਰਿਵਾਰ ਨੇ ਹਮੇਸ਼ਾਂ ਹੀ ਧਰਮ ਦੇ ਰਾਹ ਨੂੰ ਅਪਣਾਇਆ ਹੈ ਜਦਕਿ ਸਮਾਜ ਅੰਦਰ ਇਨਾਂ ਦੇ ਪਾਏ ਯੋਗਦਾਨ ਨੂੰ ਕਦਇ ਨਹੀ ਭੁਲਾਇਆ ਜਾ ਸਕਦਾ। ਉਨਾਂ ਪਰਿਵਾਰ ਦੇ ਪਿਛੋਕੜ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਜਰੀਨ ਨਾਲ ਸਾਂਝੀ ਕੀਤੀ ਅਤੇ ਸਵ: ਰਾਜ ਕੁਮਾਰ ਭੂਤ ਵੱਲੋ ਹਮੇਸ਼ਾਂ ਧਾਰਮਿਕ ਕਾਰਜਾਂ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਭੂਤ ਪਰਿਵਾਰ ਨੇ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ ਜਦਕਿ ਤਪਾ ਸ਼ਹਿਰ ਦੀ ਵਿਕਾਸ ਪੱਖੋ ਨੁਹਾਰ ਬਦਲਣ ਵਿਚ ਵੀ ਪਰਿਵਾਰ ਨੈ ਹਮੇਸ਼ਾਂ ਮੋਹਰੀ ਹੋ ਕੇ ਭੂਮਿਕਾ ਨਿਭਾਈ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਭੂਤ ਪਰਿਵਾਰ ਦੇ ਨੋਜਵਾਨ ਅਨਿਲ ਕੁਮਾਰ ਕਾਲਾ ਭੂਤ ਜਾਂ ਫੇਰ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਨਗਰ ਕੌਂਸਲ ਦੇ ਪ੍ਰਧਾਨ ਵਜੋ ਜਦ ਵੀ ਸਰਕਾਰ ਹੋਣ ਵੇਲੇ ਮੇਰੇ ਕੋਲ ਜਾਂ ਫੇਰ ਕਿਸੇ ਹੋਰ ਸਰਕਾਰੇ ਦਰਬਾਰੇ ਕੋਈ ਮੰਗ ਕੀਤੀ ਤਦ ਹੈਰਾਨੀ ਹੁੰਦੀ ਸੀ ਕਿ ਆਪਣੇ ਨਿੱਜੀ ਹਿੱਤਾਂ ਦੀ ਥਾਂ ਇਨਾਂ ਨੇ ਹਮੇਸ਼ਾਂ ਸ਼ਹਿਰ ਦੀ ਉੱਨਤੀ ਅਤੇ ਤਰੱਕੀ ਲਈ ਮੰਗ ਸਰਕਾਰਾਂ ਸਾਹਮਣੇ ਰੱਖੀ। ਜਿਸ ਦਾ ਹੀ ਸਿੱਟਾ ਹੈ ਕਿ ਸ਼ਹਿਰ ਅੰਦਰ ਕਰੋੜਾ ਰੁਪੈ ਲੱਗ ਕੇ ਵਿਕਾਸ ਹੋਇਆ ਹੈ। ਨੰਬਰਦਾਰ ਬਲਵੰਤ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪਰਿਵਾਰ ਦੇ ਮੁੱਖੀ ਸ਼ਹੀਦ ਰਘਵੀਰ ਚੰਦ ਭੂਤ ਨੇ ਆਪਣੇ ਸਾਥੀਆਂ ਸਣੇ ਜਾਨ ਦੀ ਬਾਜੀ ਲਗਾ ਕੇ ਕਾਲੇ ਦੌਰ ਦਾ ਦਲੇਰੀ ਸਾਹਮਣਾ ਕੀਤਾ ਅਤੇ ਇਲਾਕੇ ਨੂੰ ਨਾ ਘਬਰਾਉਣ ਦੀ ਨਸੀਹਤ ਦਿੱਤੀ। ਜਿਸ ਦਾ ਖਮਿਆਜਾ ਕਾਲੇ ਦੌਰ ਦੌਰਾਨ ਭੂਤ ਪਰਿਵਾਰ ਸਣੇ ਇਨਾਂ ਦੇ ਸਾਥੀਆਂ ਨੂੰ ਭੁਗਤਣਾ ਪਿਆ। ਇਸ ਸਰਧਾਂਜਲੀ ਸਮਾਗਮ ਨੂੰ ਸੰਤ ਰਾਜਗਿਰ ਜੀ ਮਹਾਰਾਜ, ਸੰਤ ਬਾਬਾ ਭਗਵਾਨ ਦਾਸ, ਮਹੰਤ ਗੋਪਾਸ ਦਾਸ ਨੇ ਵੀ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਲੋਕਾਂ ਦਾ ਹੋਇਆ ਇਸ ਗੱਲ ਦਾ ਗਵਾਹ ਹੈ ਕਿ ਇਨਾਂ ਦੇ ਪਰਿਵਾਰ ਦਾ ਲੋਕਾਂ ਨਾਲ ਬਹੁਤ ਪਿਆਰ ਅਤੇ ਸਤਿਕਾਰ ਹੈ। ਭੂਤ ਪਰਿਵਾਰ ਨਾਲ ਹਮਦਰਦੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੌਕ ਸੰਦੇਸ਼ ਭੇਜਿਆ, ਉਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸ਼ੋਕ ਸੰਦੇਸ਼ ਲੈ ਕੇ ਸੁਸ਼ੀਲ ਕੁਮਾਰ ਬਾਂਸਲ ਪੁੱਜੇ। ਇਸ ਮੌਕੇ ਜਿਲਾ ਕਾਂਗਰਸ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ, ਸਾਬਕਾ ਵਿਧਾਇਕ ਪਿਰਮਲ ਸਿੰਘ ਧੋਲਾ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਮੁਖਤਿਆਰ ਸਿੰਘ ਸੇਵਾਮੁਕਤ ਐਸ.ਪੀ, ਰਾਜਿੰਦਰ ਕੌਰ ਮੀਮਸਾ ਸੀਨੀਅਰ ਆਗੂ, ਮੁਨੀਸ਼ ਕੁਮਾਰ ਭਦੌੜ ਪ੍ਰਧਾਨ ਨਗਰ ਕੌਸਲ, ਕਾਂਗਰਸੀ ਆਗੂ ਜਗਤਾਰ ਸਿੰਘ ਧਨੋਲਾ, ਪੰਜਾਬ ਰਾਈਸ ਮਿੱਲਰਜ ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਸੰਜੇ ਗਰਗ, ਸੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ, ਸੰਜੀਵ ਕੁਮਾਰ ਆਸ਼ੂ ਭੂਤ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਅਸ਼ੋਕ ਕੁਮਾਰ ਭੂਤ, ਸੇਵਾਮੁਕਤ ਏ.ਡੀ.ਸੀ ਪ੍ਰਵੀਨ ਗੋਇਲ, ਪ੍ਰਧਾਨ ਹੇਮ ਰਾਜ ਸ਼ੰਟੀ ਮੋੜ, ਅੱਗਰਵਾਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੋਹਿਤ ਸਿੰਗਲਾ, ਅੱਗਰਵਾਲ ਸਭਾ ਪ੍ਰਧਾਨ ਮਦਨ ਲਾਲ ਗਰਗ, ਤਰਸੇਮ ਬਾਂਸਲ ਸਾਬਕਾ ਮੈਨੇਜਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਵਾਈਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ, ਆੜਤੀਆਂ ਐਸੋਸ਼ੀਏਸਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਯਸ਼ ਬੌਸ (ਗੋਰਾ ਭੂਤ), ਬਠਿੰਡਾ, ਤਰਸੇਮ ਚੰਦ ਬਾਂਸਲ, ਸਾਬਕਾ ਪ੍ਰਧਾਨ ਨਗਰ ਕੌਸਲ ਸੁਰੇਸ਼ ਪੱਖੋ, ਦੀਨਾ ਨਾਥ ਸਿੰਗਲਾ ਭਦੌੜ, ਸੁਰਿੰਦਰਪਾਲ ਭਦੌੜ, ਜਵਾਹਰ ਲਾਲ ਜਵਾਹਰੀ ਭਦੌੜ, ਬਿਕਰਮਜੀਤ ਬਿੱਕਾ ਰਾਮਪੁਰਾ, ਮਹੇਸ਼ ਗੁਪਤਾ ਰਿੱਕਾ ਰਾਮਪੁਰਾ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਭੂਤ, ਕਾਂਵੜ ਸੰਘ ਦੇ ਪ੍ਰਧਾਨ ਅਰਵਿੰਦ ਰੰਗੀ, ਮਾਰਕਫੈਡ ਦੇ ਮੈਨੇਜਰ ਜਗਨ ਨਾਥ ਸ਼ਰਮਾ, ਪਨਗ੍ਰੇਨ ਦੇ ਇੰਸਪੈਕਟਰ ਮੋਹਿਤ ਗੋਇਲ ਅਤੇ ਤਪਸ ਗੋਇਲ, ਵੇਅਰਹਾਊਸ ਦੇ ਮੈਨੇਜਰ ਜਗਦੇਵ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਬਾਂਸਲ, ਸਕੱਤਰ ਨਵੀਨ ਗਰਗ, ਮੀਤ ਪ੍ਰਧਾਨ ਨਿਰਭੈ ਸਿੱਧੂ, ਡਾ.ਬਾਲ ਚੰਦ ਬਾਂਸਲ, ਸਕੱਤਰ ਮਾਰਕੀਟ ਕਮੇਟੀ ਜਸਵੀਰ ਸਿੰਘ, ਭਾਜਪਾ ਮੰਡਲ ਪ੍ਰਧਾਨ ਸੋਮ ਨਾਥ ਸ਼ਰਮਾ, ਸੰਟੂ ਮੋੜ ਸਾਬਕਾ ਪ੍ਰਧਾਨ, ਅਨੀਸ਼ ਮੋੜ ਸਾਬਕਾ ਪ੍ਰਧਾਨ, ਸੱਤਪਾਲ ਮੋੜ ਮੀਤ ਪ੍ਰਧਾਨ ਆਰੀਆ ਸਕੂਲ, ਸੁਸ਼ੀਲ ਮਿੱਤਲ ਸ਼ੰਟੀ ਉਦਯੋਗਪਤੀ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਪ੍ਰਦੀਪ ਕੁਮਾਰ ਪਟਵਾਰੀ, ਤਰਲੋਕ ਚੰਦ ਤੌਤੀ, ਪਵਨ ਕੁਮਾਰ ਢਿਲਵਾਂ, ਪਵਨ ਕੁਮਾਰ ਪੱਖੋ, ਮਿੰਟੂ ਗਰਗ ਭੂਤ, ਸੁਭਾਸ ਕੁਮਾਰ ਤਪਾਸਾ, ਕੁਲਵੰਤ ਸਿੰਘ ਧਾਲੀਵਾਲ, ਸ਼ੈਟੀ ਗੋਇਲ, ਸੁਰੇਸ਼ ਕੁਮਾਰ ਬਾਂਸਲ ਉਦਯੋਗਪਤੀ, ਰਿਸ਼ੂ ਸਿੰਗਲਾ ਭਦੌੜ, ਭਾਜਪਾ ਆਗੂ ਮੁਨੀਸ਼ ਬਾਂਸਲ ਸਾਬਕਾ ਚੇਅਰਮੈਨ ਐਟੀ ਨਾਰਕੋਟੈਕ, ਕੁਲਵਿੰਦਰ ਚੱਠਾ, ਕਾਲਾ ਚੱਠਾ, ਸਾਬਕਾ ਕੌਸਲਰ ਬੁੱਧ ਰਾਮ ਢਿਲਵਾਂ, ਇੰਜੀ: ਮੁਕੇਸ਼ ਗਰਗ ਚੰਡੀਗੜ, ਅਸੋਕ ਮਿੱਤਲ ਢਿਲਵਾਂ ਵਾਲੇ, ਮੁਨੀਸ਼ ਬਹਾਵਲਪੁਰੀਆ, ਅਸ਼ਵਨੀ ਬਹਾਵਲਪੁਰੀਆ, ਬੰਨੀ ਗਰਗ, ਅਮਰੀਸ਼ ਰਿੰਪੀ ਅੱਗਰਵਾਲ, ਹੇਮ ਰਾਜ ਭੂਤ, ਸੁਰੇਸ਼ ਕੁਮਾਰ ਢਿਲਵਾਂ ਮਹਾਂਵੀਰ ਦਲ, ਪ੍ਰਦੀਪ ਭੂਤ, ਸੱਤਪਾਲ ਕਛਿਆੜਾ, ਪਵਨ ਭੂਤ, ਸ਼ੰਟੀ ਬਹਾਵਲਪੁਰੀਆ, ਸੰਜੀਵ ਬਡਬਰ ਸੰਜੇ, ਰਾਜੀਵ ਗਰਗ, ਰਾਜਿੰਦਰ ਲਵਲੀ, ਮੱਖਣ ਲਾਲ ਰੁੜੇਕੇ, ਗੋਪਾਲ ਦਾਸ ਸਾਬਕਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਪਰਮਜੀਤ ਸਿੰਘ ਪੰਮਾਂ ਤਾਜੋਕੇ, ਬਲਤੇਜ ਸਿੰਘ ਬੋਘਾ, ਬੋਬਾ ਤਾਜੋਕੇ, ਸੁਖਵਿੰਦਰ ਸਿੰਘ ਧਾਲੀਵਾਲ ਸ਼ਹਿਣਾ ਕਾਂਗਰਸ ਆਗੂ, ਸੰਜੂ ਗੁਪਤਾ, ਰਾਜ ਕੁਮਾਰ ਗੁਪਤਾ, ਸਤਨਾਮ ਸਿੰਘ ਕਾਹਨੇਕੇ ਸਣੇ ਇਲਾਕੇ ਭਰ ਦੇ ਪੰਚ, ਸਰਪੰਚ, ਨੰਬਰਦਾਰ, ਨਗਰ ਕੌਸਲਰ ਅਤੇ ਮੁਲਾਜਮ ਵਰਗ ਨੇ ਸਰਧਾਂਜਲੀ ਸਮਾਗਮ ‘ਚ ਸਮੂਲੀਅਤ ਕੀਤੀ। ਉਧਰ ਪਰਿਵਾਰ ਨਾਲ ਪਿਛਲੇ ਦਿਨੀ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਦਰਬਾਰਾ ਸਿੰਘ ਗੁਰੂ ਸਾਬਕਾ ਪਿ੍ਰੰਸੀਪਲ ਸਕੱਤਰ ਸਣੇ ਵੱਡੀ ਗਿਣਤੀ ਵਿਚ ਸ਼ਹਿਰ ਦੀਆ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਦੁੱਖ ਸਾਂਝਾ ਕੀਤਾ। ਅੰਤ ਵਿਚ ਭੂਤ ਪਰਿਵਾਰ ਵੱਲੋਂ ਸਵ: ਰਾਜ ਕੁਮਾਰ ਭੂਤ ਦੇ ਦੋਵੇ ਪੁੱਤਰਾਂ ਅਨਿਲ ਕੁਮਾਰ ਭੂਤ ਪ੍ਰਧਾਨ ਨਗਰ ਕੌਸਲ ਅਤੇ ਲੈਨਿਨ ਗਰਗ ਬੀ.ਡੀ.ਪੀ.ਓ ਨੇ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਵਾਲੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ