Thursday, May 16, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਪਿਛਲੀਆ ਸਰਕਾਰਾਂ ਦੇ ਰਾਜ ਵਿਚ ਧਰਨੇਕਾਰੀਆਂ ਨੂੰ ਚਾਬੀ ਲਾਉਣ ਵਾਲੇ ਭਗਵੰਤ ਮਾਨ ਦੇ ਰਾਜ ਵਿਚ ਰਿਕਾਰਡਤੋੜ ਧਰਨੇ ਜਾਰੀ-ਅਰਵਿੰਦ ਖੰਨਾ

December 23, 2022 05:04 PM

ਪਿਛਲੀਆ ਸਰਕਾਰਾਂ ਦੇ ਰਾਜ ਵਿਚ ਧਰਨੇਕਾਰੀਆਂ ਨੂੰ ਚਾਬੀ ਲਾਉਣ ਵਾਲੇ ਭਗਵੰਤ ਮਾਨ ਦੇ ਰਾਜ ਵਿਚ ਰਿਕਾਰਡਤੋੜ ਧਰਨੇ ਜਾਰੀ-ਅਰਵਿੰਦ ਖੰਨਾ
ਸਾਬਕਾ ਮੁੱਖ ਮੰਤਰੀ ਬਾਦਲ ਅਤੇ ਕੈਪਟਨ ਦੇ ਰਾਜ ਵਿਚ ਗੈਂਗਸਟਰ ਖਿਲਾਫ ਸਖਤੀ ਵਰਤੀ ਜਾਂਦੀ ਸੀ ਪਰ ਹੁਣ ਸਰਕਾਰ ਦੀ ਢਿੱਲ ਵਿਖਾਈ ਦੇ ਰਹੀ ਹੈ
7ਡੇਅ ਨਿਊਜ ਸਰਵਿਸ
                        ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪਿਛਲੀਆ ਸਰਕਾਰਾਂ ਦੇ ਰਾਜ ਵਿਚ ਜਦ ਕਦੇ ਵੀ ਕੋਈ ਧਰਨਾ ਮੁਜਾਹਰਾ ਹੁੰਦਾ ਸੀ ਤਦ ਆਪ ਪਾਰਟੀ ਵਾਲੇ ਧਰਨੇਕਾਰੀਆਂ ਨੂੰ ਚਾਬੀ ਲਗਾ ਕੇ ਭੜਕਾਉਣ ਦੇ ਨਾਲੋ ਨਾਲ ਇਹ ਵੀ ਭਰੋਸਾ ਦਿੰਦੇ ਸਨ ਕਿ ਉਨਾਂ ਦਾ ਰਾਜ ਆਉਣ ’ਤੇ ਪੰਜਾਬ ਅੰਦਰ ਕਿਤੇ ਵੀ ਕੋਈ ਧਰਨਾ ਨਹੀ ਲੱਗੇਗਾ ਪਰ ਅੱਜ ਪੰਜਾਬ ਦੇ ਹਾਲਾਤ ਵੇਖ ਲਓ ਕਿ ਕੋਈ ਵੀ ਸਰਕਾਰੀ ਅਧਿਕਾਰੀ ਦਾ ਦਫਤਰ ਜਾਂ ਸੜਕ ਧਰਨੇ ਤੋ ਬਗੈਰ ਨਹੀ, ਪਰ ਅਫਸੋਸ ਧਰਨੇਕਾਰੀਆਂ ਦੀ ਗੱਲ ਸੁਣਨ ਦੀ ਵਜਾਇ ਸਰਕਾਰ ਦੀ ਸ਼ਹਿ ’ਤੇ ਪੁਲਿਸ ਡਾਂਗ ਵਰਾ ਰਹੀ ਹੈ, ਜੋ ਆਪ ਪਾਰਟੀ ਦੀ ਕਹਿਣੀ ਅਤੇ ਕਥਨੀ ਬਿਆਨ ਕਰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ

ਨਗਰ ਕੌਸਲ ਤਪਾ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਦੇ ਪਿਤਾ ਸਵ: ਰਾਜ ਕੁਮਾਰ ਭੂਤ ਦੇ ਅਚਨਚੇਤ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਭੂਤ ਪਰਿਵਾਰ ਅਤੇ ਖਾਸ ਕਰ ਨਗਰ ਕੌਸਲ ਪ੍ਰਧਾਨ ਅਪਨਲ ਕੁਮਾਰ ਨਾਲ ਆਪਣੇ ਪਰਿਵਾਰਿਕ ਅਤੇ ਮਿੱਠੇ ਸਬੰਧਾਂ ਦਾ ਵੀ ਗੱਲਬਾਤ ਦੌਰਾਨ ਕਈ ਵਾਰ ਜਿਕਰ ਕੀਤਾ। ਉਨਾਂ ਪੱਤਰਕਾਰਾਂ ਨਾਲ ਅੱਗੇ ਗੱਲਬਾਤ ਤੋਰਦਿਆਂ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਨੇਕਾਂ ਸਹੂਲਤਾਂ ਦੇਸ਼ ਦੇ ਲੋਕਾਂ ਨੂੰ ਦਿੱਤੀਆ, ਭਾਵੇਂ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲ ਯੋਜਨਾ, ਬੀਮਾ ਯੋਜਨਾ ਹਨ, ਜਿਨਾਂ ਦਾ ਲਾਹਾ ਦੇਸ਼ ਵਾਸੀ ਉੱਠਾ ਰਹੇ ਹਨ। ਖੰਨਾ ਨੇ ਅੱਗੇ ਬੋਲਦਿਆਂ ਕਿਹਾ ਕਿ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਪੂਰੇ ਦੇਸ਼ ਅਤੇ ਖਾਸ ਕਰ ਪੰਜਾਬ ਅੰਦਰੋ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਜਦਕਿ ਕਾਂਗਰਸ ਸਣੇ ਹੋਰਨਾ ਵਿਰੋਧੀ ਧਿਰਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਭੰਡਣ ਤੋ ਸਿਵਾਏ ਕੋਈ ਕਾਰਜ ਨਹੀ ਕਰ ਰਹੀਆ। ਜਿਸ ਦਾ ਹੀ ਅਸਰ ਹੈ ਕਿ ਲੋਕਾਂ ਨੇ ਕਾਂਗਰਸ ਵਰਗੀਆ ਪਾਰਟੀਆਂ ਨੂੰ ਦਿਲੋ ਵਿਸਾਰ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੋ ਗਈ ਹੈ ਪਰ ਹਾਸੋਹੀਣ ਗੱਲ ਉਦੋ ਸਾਹਮਣੇ ਆਉਦੀ ਹੈ ਜਦ ਪੰਜਾਬ ਦੇ ਮੁੱਖ ਮੰਤਰੀ ਚੇਨਈ/ਹੈਦਰਾਬਾਦ ਵਿਖੇ ਆਪਣੇ ਨਿੱਜੀ ਦੌਰੇ ਦੌਰਾਨ ਉਥੋ ਦੇ ਕਾਰੋਬਾਰੀਆਂ ਨੂੰ ਪੰਜਾਬ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹਨ ਜਦਕਿ ਪੰਜਾਬ ਦੇ ਅਮੀਰ ਕਾਰੋਬਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅੱਦਤਿਆਂ ਯੋਗੀ ਨਾਥ ਨਾਲ ਮੁਲਾਕਾਤ ਕਰਕੇ ਉਥੇ ਕਰੋੜਾ ਅਰਬਾਂ ਰੁਪੈ ਦਾ ਨਿਵੇਸ਼ ਕਰਦੇ ਹਨ ਜਦਕਿ ਪੰਜਾਬ ਸਰਕਾਰ ਨੇ ਪਿਛਲੇ 9 ਮਹੀਨਿਆਂ ਦੌਰਾਨ ਕਰੋੜਾ ਅਰਬਾਂ ਰੁਪੈ ਦਾ ਕਰਜ ਚੁੱਕ ਕੇ ਪੰਜਾਬ ਨੂੰ ਹੋਰ ਕਰਜਈ ਕਰ ਦਿੱਤਾ ਹੈ ਪਰ ਹੁਣ ਪੰਜਾਬ ਦੇ ਲੋਕਾਂ ਦੀ ਟੇਕ ਸਿਰਫ ‘ਤੇ ਸਿਰਫ ਭਾਜਪਾ ’ਤੇ ਹੈ। ਜਿਸ ਕਾਰਨ ਭਾਜਪਾ ਹੀ ਆਉਦੇ ਦਿਨਾਂ ਵਿਚ ਪੰਜਾਬ ਦਾ ਪਾਰ ਉਤਾਰਾ ਕਰੇਗੀ। ਉਧਰ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਅੰਦਰ ਚਲ ਰਹੇ ਗੈਂਗਸਟਰ ਕਲਚਰ ’ਤੇ ਸਰਾਹਣਾ ਕਰਦਿਆਂ ਕਿਹਾ ਕਿ ਇਨਾਂ ਦੇ ਰਾਜ ਵਿਚ ਅਜਿਹੇ ਅਨਸਰਾਂ ਖਿਲਾਫ ਜਰੁਰ ਸਖਤੀ ਵਰਤੀ ਜਾਂਦੀ ਸੀ ਪਰ ਅਫਸੋਸ ਹੁਣ ਅਜਿਹਾ ਨਹੀ ਹੋ ਰਿਹਾ। ਜਿਸ ਕਾਰਨ ਹੀ ਪੰਜਾਬ ਦਾ ਵਪਾਰੀ ਇਥੋ ਤੱਕ ਕਿ ਪੇਂਡੂ ਕਿਸਾਨ ਅਤੇ ਮਜਦੂਰ ਵੀ ਡਰੇ ਵਿਖਾਈ ਦੇ ਰਹੇ ਹਨ। ਉਨਾਂ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਦੀ ਪੁਲਿਸ ਤਾਂ ਅੱਜ ਵੀ ਕਾਬਿਲ ਹੈ ਪਰ ਸਰਕਾਰ ਦੀਆ ਨਲਾਇਕ ਨੀਤੀਆ ਕਾਰਨ ਉਹ ਵੀ ਹਾਸ਼ੀਏ ’ਤੇ ਆ ਰਹੀ ਹੈ। ਇਸ ਮੌਕੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਭੂਤ, ਪਵਨ ਕੁਮਾਰ ਭੂਤ ਉਦਯੋਗਪਤੀ, ਸੰਜੀਵ ਕੁਮਾਰ ਜਿੰਦਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸੋਮ ਨਾਥ ਸ਼ਰਮਾ ਮੰਡਲ ਪ੍ਰਧਾਨ ਭਾਜਪਾ, ਸੁਸ਼ੀਲ ਕੁਮਾਰ ਭੂਤ, ਹੇਮ ਰਾਜ ਭੂਤ, ਮੱਖਣ ਲਾਲ ਰੂੜੇਕੇ ਵਾਲੇ ਸਣੇ ਹੋਰ ਪਰਿਵਾਰਿਕ ਮੈਂਬਰ ਹਾਜਰ ਸਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ