Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਸੁਨਿਆਰੇ ਦੀ ਲੁੱਟ ਦਾ ਸੱਚ, ਪੁਲਿਸ ਦੇ ਹੱਥ ਖਾਲੀ ਹਥੋੜੀ, ਕੜਾ ਦਿੱਲੀ ਵਾਲਿਆਂ ਦੇ ਗੁੱਟ ’ਤੇ ਸਜਿਆ ਹੋਇਆ,

January 11, 2023 01:50 PM

ਪੁਲਿਸ ਦੇ ਹੱਥ ਖਾਲੀ ਹਥੋੜੀ, ਕੜਾ ਦਿੱਲੀ ਵਾਲਿਆਂ ਦੇ ਗੁੱਟ ’ਤੇ ਸਜਿਆ ਹੋਇਆ, ਸੁਨਿਆਰੇ ਦੀ ਲੁੱਟ ਦਾ ਸੱਚ
7ਡੇਅ ਨਿਊਜ ਸਰਵਿਸ
          ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਬੀਤੇ ਦਿਨੀ ਅਣਪਛਾਤੇ ਲੁਟੇਰਿਆਂ ਵੱਲੋ ਇਕ ਸੁਨਿਆਰੇ ਦੀ ਦੁਕਾਨ ’ਤੇ ਸੋਨਾ ਖਰੀਦਣ ਦੇ ਬਹਾਨੇ ਨਾਲ ਬਹਿ ਕੇ ਕਾਰੋਬਾਰੀ ਦੇ ਸਿਰ ਵਿਚ ਯੋਜਨਾਬੰਦ ਤਰੀਕੇ ਨਾਲ ਮਾਰੀ ਹਥੋੜੀ ਅਤੇ ਸੋਨੇ ਦਾ ਕੜਾ ਚੋਰੀ ਕਰ ਲੈਣ ਤੋ ਬਾਅਦ ਇਲਾਕੇ ਭਰ ਅੰਦਰ ਇਸ ਘਟਨਾ ਨੂੰ ਲੈ ਕੇ ਕਾਰੋਬਾਰੀਆਂ ਅੰਦਰ ਫੈਲੇ ਰੋਹ ਤੋ ਬਾਅਦ ਪੁਲਿਸ ਵੱਲੋ ਉਕਤ ਮਾਮਲੇ ਦੀ ਤਹਿ ਤੱਕ ਜਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਗੁਆਂਢੀ ਜਿਲੇਂ ਬਠਿੰਡਾ ਦੇ ਪਿੰਡ ਬੁਰਜ ਮਾਨਸ਼ਾਹੀਆਂ ਦੇ ਦੋ ਨੌਜਵਾਨਾਂ ਨੂੰ ਦਬੋਚ ਕੇ ਘਟਨਾ ਸਬੰਧੀ ਸਮੁੱਚੇ ਤੱਥ ਖੰਘਾਲ ਲਏ ਅਤੇ ਹਿਰਾਸਤ ਵਿਚ ਲਏ ਨੌਜਵਾਨਾਂ ਤੋ ਸਖਤੀ ਨਾਲ ਇਲਾਕੇ ਅੰਦਰ ਅਜਿਹੀਆ ਹੋਰਨਾਂ ਘਟਨਾਵਾਂ ਦਾ ਸੱਚ ਬਲਾਉਣ ਲਈ ਆਪਣੇ ਤਰੀਕੇ ਨਾਲ ਤਪਾ ਪੁਲਿਸ ਅਤੇ ਸੀ.ਆਈ.ਏ ਸਟਾਫ ਹੰਡਿਆਇਆ ਨੇ ਸਾਂਝੀ ਕਾਰਵਾਈ ਪਾਉਦਿਆਂ ਪੜਤਾਲ ਕੀਤੀ। ਜਿਸ ਸਬੰਧੀ ਵਿਚ ਉਪ ਕਪਤਾਨ ਪੁਲਿਸ ਰਾਵਿੰਦਰ ਸਿੰਘ ਰੰਧਾਵਾਂ ਨੇ ਉਕਤ ਘਟਨਾ ਦੇ ਤੱਥ ਖੰਘਾਲਦਿਆਂ ਦੱਸਿਆਂ ਸੀ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਸਨਪ੍ਰੀਤ ਉਰਫ ਸੰਨੀ ਪੁੱਤਰ ਗੁਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਪ੍ਰਗਟ ਸਿੰਘ ਦੇ ਘਰ ਪਿਛਲੇ ਦਿਨੀਂ ਛਾਪੇਮਾਰੀ ਕੀਤੀ। ਜਿਸ ਵਿਚ ਦੋਵੇ ਨੌਜਵਾਨ ਪੁਲਿਸ ਦੀ ਗਿ੍ਰਫਤਾਰੀ ਤੋ ਡਰਦੇ ਮਾਰੇ ਦਿੱਲੀ ਭੱਜ ਨਿਕਲੇ ਸਨ ਪਰ ਬਾਅਦ ਵਿਚ ਥਾਣਾ ਮੁੱਖੀ ਨਿਰਮਲਜੀਤ ਸਿੰਘ ਸੰਧੂ ਅਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਉਕਤ ਨੌਜਵਾਨਾਂ ਨੂੰ ਰਾਮਪੁਰਾ ਫੂਲ ਦੇ ਬੱਸ ਅੱਡੇ ਤੋ ਹਿਰਾਸਤ ਵਿਚ ਲਿਆ। ਪਰ ਇਸੇ ਦੌਰਾਨ ਅੰਦਰੂਨੀ ਸੂਤਰਾਂ ਤੋ ਪਤਾ ਲੱਗਿਆ ਕਿ ਉਕਤ ਘਟਨਾ ਵਿਚ ਸੁਨਿਆਰੇ ਦੀ ਦੁਕਾਨ ਤੋ ਕਾਰੋਬਾਰੀ ਨੂੰ ਜਖਮੀ ਕਰਕੇ ਲੁੱਟਿਆ ਸੋਨੇ ਦਾ ਕੜਾ ਅਜੇ ਤੱਕ ਪੁਲਿਸ ਦੇ ਹੱਥ ਨਹੀ ਲੱਗਿਆ ਕਿਉਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਨੋਜਵਾਨਾਂ ਨੇ ਉਕਤ ਸੋਨੇ ਦੇ ਕੜੇ ਨੂੰ 85 ਹਜਾਰ ਰੁਪੈ ਦੇ ਕਰੀਬ ਰਾਸ਼ੀ ਵਿਚ ਦਿੱਲੀ ਦੇ ਕਿਸੇ ਸੋਨਾ ਖਰੀਦਣ ਵਾਲੇ ਦੁਕਾਨਦਾਰ ਜਾਂ ਸੁਨਿਆਰਿਆਂ ਨੂੰ ਵੇਚ ਵੱਟ ਕੇ ਐਸ਼ ਪ੍ਰਸਤੀ ਕਰ ਲਈ ਹੈ। ਜਿਸ ਕਾਰਨ ਪੁਲਿਸ ਲਈ ਹੁਣ ਦਿੱਲੀ ਨੂੰੂ ਚਾਲੇ ਪਾਉਣੇ ਪੈਣਗੇ ਤਾਂ ਜੋ ਲੁੱਟਿਆ ਮਾਲ ਵਾਪਸ ਲਿਆਂਦਾ ਜਾ ਸਕੇ, ਨਹੀ ਤਾਂ ਪੁਲਿਸ ਦੇ ਹੱਥ ਸੋਨਾ ਦਾ ਕੜਾ ਆਉਣ ਦੀ ਥਾਂ ਅਜੇ ਤੱਕ ਹਥੌੜੀ ਹੀ ਆਈ ਹੈ। ਉਧਰ ਘਟਨਾ ਨੂੰ ਲੈ ਕੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਪਾ ਪੁਲਿਸ ਉਕਤ ਨਾਮਜਦ ਨੌਜਵਾਨਾ ਦਾ ਪੁਲਿਸ ਰਿਮਾਂਡ ਲੈ ਕੇ ਉਨਾਂ ਨੂੰ ਨਾਲ ਲੈ ਕੇ ਦਿੱਲੀ ਉਕਤ ਦੁਕਾਨ ’ਤੇ ਛਾਪੇਮਾਰੀ ਕਰੇਗੀ, ਜਿੱਥੇ ਇਹ ਸੋਨੇ ਦਾ ਕੜਾ ਵਿੱਕਿਆ ਹੈ। ਜੇਕਰ ਪੁਲਿਸ ਉਕਤ ਘਟਨਾ ਵਿਚ ਸਫਲਤਾ ਹਾਸਿਲ ਕਰ ਲੈਂਦੀ ਹੈ ਤਦ ਪੁਲਿਸ ਨੂੰ ਐਫ.ਆਈ.ਆਰ ਵਿਚ ਕੁਝ ਹੋਰ ਨਾਂਅ ਵੀ ਦਰਜ ਕਰਨੇ ਪੈਣਗੇ ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ