Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਬਠਿੰਡਾ ਐਫ.ਸੀ.ਆਈ ਦਫਤਰ ਵਿਖੇ ਸੀ.ਬੀ.ਆਈ ਨੇ ਕੀਤੀ ਛਾਪੇਮਾਰੀ, ਪੀ.ਡੀ.ਐਸ ਅਤੇ ਯੂ.ਪੀ ਤੋ ਆ ਰਹੇ ਚੌਲਾਂ ਦੀ ਟੁੱਟ ਦੇ ਮਾਮਲੇ ਦੇ ਵੀ ਬੇਪਰਦ ਹੋਣ ਦੇ ਆਸਾਰ

January 12, 2023 07:07 PM


ਬਠਿੰਡਾ ਐਫ.ਸੀ.ਆਈ ਦਫਤਰ ਵਿਖੇ ਸੀ.ਬੀ.ਆਈ ਨੇ ਕੀਤੀ ਛਾਪੇਮਾਰੀ
ਪੀ.ਡੀ.ਐਸ ਅਤੇ ਯੂ.ਪੀ ਤੋ ਆ ਰਹੇ ਚੌਲਾਂ ਦੀ ਟੁੱਟ ਦੇ ਮਾਮਲੇ ਦੇ ਵੀ ਬੇਪਰਦ ਹੋਣ ਦੇ ਆਸਾਰ
ਬਠਿੰਡਾ, 12 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਮਨਮੋਹਨ ਗਰਗ ) : ਭਾਰਤੀ ਖਾਧ ਨਿਗਮ (ਐਫ.ਸੀ.ਆਈ) ਦੇ ਡੀ.ਜੀ.ਐਮ ਰਾਜੀਵ ਮਿਸ਼ਰਾ ਨੂੰ ਬੀਤੇ ਦਿਨੀ ਸੀ.ਬੀ.ਆਈ ਦੀ ਟੀਮ ਵੱਲੋ ਹਿਰਾਸਤ ਵਿਚ ਲਏ ਜਾਣ ਤੋ ਬਾਅਦ ਬਠਿੰਡਾ ਐਫ.ਸੀ.ਆਈ ਦੇ ਦਫਤਰ ਵਿਖੇ ਵੀ ਅੱਜ ਸੀ.ਬੀ.ਆਈ ਦੀ ਇਕ ਟੁਕੜੀ ਨੇ ਛਾਪੇਮਾਰੀ ਕਰਕੇ ਸਮੁੱਚੇ ਰਿਕਾਰਡ ਨੂੰ ਖੰਘਾਲਣਾ ਸ਼ੁਰੂ ਕੀਤਾ ਭਾਵੇਂ ਇਸ ਸਬੰਧ ਵਿਚ ਐਫ.ਸੀ.ਆਈ ਵਿਚ ਤੈਨਾਤ ਕਿਸੇ ਵੀ ਅਧਿਕਾਰੀ ਨੇ ਕੁਝ ਦੱਸਣ ਤੋ ਪੂਰੀ ਤਰਾਂ ਪਾਸਾ ਵੱਟਿਆ ਪਰ ਅੰਦਰੂਨੀ ਸੂਤਰਾਂ ਅਨੁਸਾਰ ਸੀ.ਬੀ.ਆਈ ਦੀ ਟੀਮ ਵੱਲੋ ਰਾਜੀਵ ਮਿਸ਼ਰਾ ਦੇ ਬਤੌਰ ਡੀ.ਐਮ ਐਫ.ਸੀ.ਆਈ ਬਠਿੰਡਾ ਹੋਣ ਵੇਲੇ ਦੇ ਰਿਕਾਰਡ ਦੇ ਨਾਲੋ ਨਾਲ ਉਨਾਂ ਦੇ ਸਪੰਰਕ ਵਿਚਲੇ ਚੌਲ ਮਿੱਲ ਮਾਲਿਕਾਂ ਦੀ ਵੀ ਇਕ ਸੂਚੀ ਨੂੰ ਖੰਘਾਲਿਆ ਜਾ ਰਿਹਾ ਹੈ। ਜਿਸ ਤੋ ਬਾਅਦ ਜਿਲੇਂ ਭਰ ਦੇ ਵੱਡੇ ਚੌਲ ਮਿੱਲਰਾਂ ਵਿਚ ਖਲਬਲੀ ਮਚੀ ਪਈ ਹੈ ਕਿਉਕਿ ਇਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਮਪੁਰਾ, ਭੁੱਚੋ, ਮੌੜ ਗੋਨਿਆਣਾ ਸਣੇ ਬਠਿੰਡਾ ਇਲਾਕੇ ਅੰਦਰ ਕੇਂਦਰੀ ਪੂਲ ਨੂੰ ਦਿੱਤੇ ਜਾਣ ਵਾਲੇ ਅਨਾਜ ਦੀ ਗੁਣਵਤਾ ਵਿਚ ਵੀ ਗਿਰਾਵਟ ਵਿਖਾਈ ਦੇ ਰਹੀ ਹੈ। ਜਿਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਲਾਕੇ ਅੰਦਰਲੀਆਂ ਜਿਆਦਾਤਰ ਮਿੱਲਾਂ ਅੰਦਰ ਇਸ ਵੇਲੇ ਵੱਡੀ ਪੱਧਰ ’ਤੇ ਚੌਲ ਦੀ ਟੁੱਟ (ਬਰੋਕਨ) ਅਤੇ ਜਣਤਕ ਵੰਡ ਪ੍ਰਣਾਲੀ (ਪੀ.ਡੀ.ਐਸ) ਵਾਲਾ ਚੌਲ ਲਗਾਤਾਰ ਬਾਹਰੀ ਸੂਬਿਆਂ ਤੋ ਆ ਰਿਹਾ ਹੈ। ਜਿਸ ਨੂੰ ਧੜੱਲੇ ਨਾਲ ਮਿੱਲ ਅੰਦਰਲੇ ਝੋਨੇ ਦੀ ਛੜਾਈ ਕਰਕੇ ਨਿਕਲ ਰਹੇ ਚੌਲ ਵਿਚ ਮਿਲਾਵਟ ਵਜੋ ਵਰਤ ਕੇ ਮੁੜ ਸਿਲਕੀ ਵਾਲੀ ਮਸ਼ੀਨ ਵਿਚ ਦੀ ਕੱਢ ਕੇ ਮੁੜ ਐਫ.ਸੀ.ਆਈ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਦਿੱਤਾ ਜਾ ਰਿਹਾ ਹੈ ਕਿਉਕਿ ਮਾਲਵੇ ਅੰਦਰ ਬੀਜੀ ਜਾਣ ਵਾਲੀ ਜੀਰੀ ਵਿਚ ਟੁੱਟ ਦੀ ਮਾਤਰਾ ਬਹੁਤ ਘੱਟ ਹੈ। ਜਿਸ ਕਾਰਨ ਕੇਂਦਰੀ ਪੂਲ ਦੀਆ ਸ਼ਰਤਾਂ ਤਹਿਤ 25 ਫੀਸਦੀ ਟੁੱਟ ਇਸ ਜੀਰੀ ਵਿਚੋ ਨਿਕਲਣ ਵਾਲੇ ਚੌਲ ਦੀ ਨਹੀ ਬਣਦੀ ਪਰ ਚੌਲ ਮਿੱਲ ਮਾਲਿਕ ਵਾਧੂ ਮੁਨਾਫਾ ਕਮਾਉਣ ਦੀ ਖਾਤਰ ਉਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚੋ ਚੋਲਾਂ ਦੀ ਟੁੱਟ ਦੇ ਸਸਤੇ ਭਾਅ ਵਿਚ ਵੱਡੇ ਪੱਧਰ ’ਤੇ ਚੌਲ ਮੰਗਵਾ ਕੇ ਆਪਣੀ ਮਿੱਲ ਅੰਦਰਲੇ ਚੋਲਾਂ ਅੰਦਰ ਮਿਲਾ ਕੇ ਕੇਂਦਰੀ ਖਾਧ ਨਿਗਮ ਦੇ ਅਧਿਕਾਰੀਆਂ ਨਾਲ ਗੰਢਤੁਪ ਕਰਕੇ ਲਗਾਤਾਰ ਕਰੋੜਾਂ ਰੁਪੈ ਦਾ ਚੂਨਾ ਅਨਾਜ ਰਾਹੀ ਸਰਕਾਰ ਨੂੰ ਲਗਾ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਸਰਕਾਰੀ ਜੀਰੀ ਵਿਚ ਨਿਕਲਣ ਵਾਲੇ ਚੌਲ ਨਾਲ ਮਿੱਲ ਮਾਲਿਕ ਕਿਸੇ ਵੀ ਪ੍ਰਕਾਰ ਦੀ ਕੋਈ ਛੇੜਛਾੜ ਨਹੀ ਕਰ ਸਕਦੇ ਕਿਉਕਿ ਉਸ ਨੂੰ ਐਫ.ਸੀ.ਆਈ ਕੋਲੋ ਝੋਨੇ ਦੀ ਛੜਾਈ ਦੇ ਪੈਸੇ ਮਿਲਦੇ ਹਨ। ਉਧਰ ਕੇਂਦਰੀ ਟੀਮ ਦੇ ਬਠਿੰਡਾ ਐਫ.ਸੀ.ਆਈ ਦਫਤਰ ਵਿਖੇ ਦਸਤਕ ਦੇਣ ਤੋ ਬਾਅਦ ਮਿੱਲ ਮਾਲਿਕਾਂ ਦੇ ਨਾਲੋ ਨਾਲ ਵਿਭਾਗ ਦੇ ਉਹ ਅਧਿਕਾਰੀ ਵੀ ਸਹਿਮੇ ਹੋਏ ਹਨ ਜੋ ਮਿੱਲ ਮਾਲਿਕਾਂ ਤੋ ਪ੍ਰਤੀ ਟਰੱਕ ਪਾਸ ਕਰਨ ਬਦਲੇ ਲੱਖਾਂ ਰੁਪੈ ਰਿਸ਼ਵਤ ਵਜੋ ਲੈਂਦੇ ਹਨ। ਜਿਸ ਬਾਰੇ ਵੀ ਸੀ.ਬੀ.ਆਈ ਨੂੰ ਪੂਰਨ ਭਿਣਕ ਪੈ ਚੁੱਕੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਰਾਮਪੁਰਾ ਅੰਦਰ ਇਕ ਚੌਲ ਮਿੱਲ ਮਾਲਿਕ ਦੇ ਕਈ ਪੀ.ਡੀ.ਐਸ ਦੇ ਚੌਲਾਂ ਨਾਲ ਭਰੇ ਟਰੱਕ ਬਠਿੰਡਾ ਦੇ ਸੀ.ਆਈ .ਏ ਸਟਾਫ ਵੱਲੋ ਆਪਣੇ ਕਬਜੇ ਵਿਚ ਲੈ ਲਏ ਸਨ। ਜਿਸ ਤੋ ਬਾਅਦ ਕਾਫੀ ਹੜਕੰਪ ਮਚ ਗਿਆ ਸੀ ਅਤੇ ਚਿੱਟੇ ਚੌਲਾਂ ਦਾ ਇਹ ਕਾਰੋਬਾਰ ਬੇਪਰਦ ਹੋ ਗਿਆ ਸੀ ਅਤੇ ਮਿੱਲ ਮਾਲਿਕ ਨੇ ਆਪਣੀ ਪਹੁੰਚ ਨਾਲ ਉਨਾਂ ਚੋਲਾਂ ਦੇ ਟਰੱਕਾਂ ਨੂੰ ਸ਼ਰਾਬ ਫੈਕਟਰੀ ਦੇ ਨਾਂਅ ’ਤੇ ਛੁੜਵਾ ਕੇ ਖੁਦ ਪਾਕ ਸਾਫ ਹੋ ਕੇ ਵਿਦੇਸ਼ ਦੀ ਯਾਤਰਾ ਤੇ ਚਲਾ ਗਿਆ ਸੀ, ਪਰ ਹੁਣ ਸੀ.ਬੀ.ਆਈ ਦੀ ਜਿਲੇਂ ਅੰਦਰ ਛਾਪੇਮਾਰੀ ਤੋ ਬਾਅਦ ਇਸ ਮਾਮਲੇ ਦੇ ਮੁੜ ਉਜਾਗਰ ਹੋਣ ਦੇ ਆਸਾਰ ਬਣ ਗਏ ਹਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ