Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਤਲਵੰਡੀ ਸਾਬੋ ਦੇ ਡਾਕਟਰ ਦੇ ਪੱਟ ਵਿਚ ਗੋਲੀ ਮਾਰਨ ਵਾਲੇ ਅੱਧੀ ਦਰਜਣ ਨੌਜਵਾਨ ਕਾਬੂ

January 16, 2023 05:45 PM

ਤਲਵੰਡੀ ਸਾਬੋ ਦੇ ਡਾਕਟਰ ਦੇ ਪੱਟ ਵਿਚ ਗੋਲੀ ਮਾਰਨ ਵਾਲੇ ਅੱਧੀ ਦਰਜਣ ਨੌਜਵਾਨ ਕਾਬੂ
 7ਡੇਅ ਨਿਊਜ ਸਰਵਿਸ, ਬਠਿੰਡਾ 16 ਜਨਵਰੀ,
: ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਦੇ ਰਾਜ ਨਰਸਿੰਗ ਹੋਮ ਦੇ ਮਾਲਿਕ ਡਾ ਦਿਨੇਸ ਬਾਂਸਲ ਦੇ ਕਲੀਨਿਕ ਵਿਚ ਦਾਖਲ ਹੋ ਕੇ ਉਸ ਦੇ ਪੱਟ ਵਿਚ ਗੋਲੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਪੰਜ ਹੋਰ ਨੌਜਵਾਨਾਂ ਸਮੇਤ ਗਿ੍ਰਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਤਲਵੰਡੀ ਸਾਬੋ ਵਿਚ ਤਲਾਸੀ ਮੁਹਿੰਮ ਦੌਰਾਨ ਪੁਲਿਸ ਅਤੇ ਮੁਲਜਮਾਂ ਵਿਚਾਲੇ ਮੁੱਠਭੇੜ ਹੋਈ ਸੀ, ਜਿਸ ‘ਚ ਇਕ ਨੋਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ‘ਚ ਜਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀ 6 ਨਾਮਜਦ ਵਿਅਕਤੀਆਂ ਨੂੰ ਅਦਾਲਤ ‘ਚ ਪੇਸ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਮੁਲਜਮਾਂ ਕੋਲੋਂ 315 ਬੋਰ, 12 ਬੋਰ ਦੇ ਪਿਸਤੌਲ, ਜਿੰਦਾ ਕਾਰਤੂਸ, ਚਾਰ ਖਾਲੀ ਖੋਲ ਅਤੇ ਇਕ ਗੱਡੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਗਿ੍ਰਫਤਾਰ ਕੀਤੇ ਗਏ ਸੱਤ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਮਨਪ੍ਰੀਤ ਮੰਨਾ ਗੈਂਗ ਦੇ ਮੈਂਬਰ ਹਨ। ਮੁਲਜਮ ਪ੍ਰਦੀਪ ਸਿੰਘ ਇਸ ਘਟਨਾ ਦਾ ਮਾਸਟਰ ਮਾਈਂਡ ਹੈ ਅਤੇ ਗੈਂਗਸਟਰ ਮੰਨਾ ਦਾ ਕਰੀਬੀ ਰਿਸਤੇਦਾਰ ਵੀ ਹੈ ਜਦਕਿ ਫੜੇ ਗਏ ਹੋਰ ਮੁਲਜਮਾਂ ਦੀ ਪਛਾਣ ਦਵਿੰਦਰ ਸਿੰਘ ਉਰਫ ਹੈਪੀ ਬਰਾੜ ਵਾਸੀ ਪਿੰਡ ਮਹਿਮਾ ਸਰਜਾ ਹਾਲ ਅਬਾਦ ਤਲਵੰਡੀ ਸਾਬੋ, ਪਰਮਵੀਰ ਸਿੰਘ ਉਰਫ ਪਰਮ ਵਾਸੀ ਪਿੰਡ ਗਾਟਵਾਲੀ ਹਾਲ ਅਬਾਦ ਤਲਵੰਡੀ ਸਾਬੋ, ਸੁਖਪ੍ਰੀਤ ਸਿੰਘ ਉਰਫ ਚੀਨਾ ਵਾਸੀ ਤਲਵੰਡੀ ਸਾਬੋ, ਗੁਰਭੇਜ ਸਿੰਘ ਉਰਫ ਮੰਨਾ ਵਾਸੀ ਤਲਵੰਡੀ, ਬਲਵਿੰਦਰ ਸਿੰਘ ਉਰਫ ਬੱਬੂ ਸਰਦੂਲਗੜ ਜਿਲਾ ਮਾਨਸਾ ਅਤੇ ਬੀਨੂੰ ਸਿੰਘ ਵਾਸੀ ਤਲਵੰਡੀ ਸਾਬੋ ਜਿਲਾ ਬਠਿੰਡਾ ਵਜੋਂ ਹੋਈ ਹੈ।

ਬਾਕਸ
ਗੈਂਗਸਟਰ ਡਾਕਟਰ ਤੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਦੇ ਸਨ : ਇੰਸਪੈਕਟਰ ਜਨਰਲ ਪਰਮਾਰ
ਬਠਿੰਡਾ ਜੋਨ ਦੇ ਆਈ.ਜੀ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐਸ.ਐਸ.ਪੀ ਬਠਿੰਡਾ ਜੇ ਇਲਨਚੇਲੀਅਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ 14 ਜਨਵਰੀ ਦੀ ਰਾਤ ਨੂੰ ਰਾਜ ਨਰਸਿੰਗ ਹੋਮ, ਤਲਵੰਡੀ ਸਾਬੋ ਦੇ ਡਾ ਦਿਨੇਸ ਬਾਂਸਲ ਤੋਂ 3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਵਿਚ ਨਾਮਜਦ ਨੋਜਵਾਨ ਪ੍ਰਦੀਪ ਸਿੰਘ ਨੇ ਪੈਸੇ ਵਸੂਲਣ ਲਈ ਆਪਣੇ ਸਾਥੀਆਂ ਦਵਿੰਦਰ ਸਿੰਘ ਉਰਫ ਹੈਪੀ ਬਰਾੜ ਅਤੇ ਬੀਨੂੰ ਸਿੰਘ ਨੂੰ ਕਲੀਨਿਕ ਵਿਚ ਭੇਜਿਆ ਸੀ। ਜਿੱਥੇ ਡਾਕਟਰ ਵੱਲੋਂ ਇਨਕਾਰ ਕਰਨ ਤੇ ਉਕਤ ਨੌਜਵਾਨਾਂ ਨੂੰ ਗੋਲੀ ਮਾਰ ਕੇ ਡਾਕਟਰ ਨੂੰ ਜਖਮੀ ਕਰ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਮਗਰੋਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ ਅਤੇ ਸੀਆਈਏ ਸਟਾਫ 1 ਅਤੇ ਸੀਆਈਏ-2 ਬਠਿੰਡਾ ਦੀਆਂ ਟੀਮਾਂ ਨੇ ਮੁਲਜਮਾਂ ਦੀ ਗਿ੍ਰਫਤਾਰੀ ਲਈ ਭਾਲ ਸੁਰੂ ਕਰ ਦਿੱਤੀ ਸੀ। ਆਈ.ਜੀ ਨੇ ਦੱਸਿਆ ਹੈ ਕਿ ਐਤਵਾਰ ਨੂੰ ਤਲਵੰਡੀ ਸਾਬੋ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਲਿੰਕ ਸੜਕ ‘ਤੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ’ਤੇ ਰੁਕਣ ਦਾ ਇਸਾਰਾ ਕੀਤਾ ਤਾਂ ਇਕ ਨੌਜਵਾਨ ਨੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿਚ ਗੋਲੀ ਚਲਾਉਣ ਵਾਲਾ ਨੌਜਵਾਨ ਬੀਨੂੰ ਸਿੰਘ ਵਾਸੀ ਤਲਵੰਡੀ ਸਾਬੋ ਜਖਮੀ ਹੋ ਗਿਆ ਜਦਕਿ ਉਸ ਦਾ ਸਾਥੀ ਦਵਿੰਦਰ ਸਿੰਘ ਉਰਫ ਹੈਪੀ ਬਰਾੜ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਖੇਤਰ ਵਿਚ ਤਲਾਸੀ ਮੁਹਿੰਮ ਚਲਾਈ ਅਤੇ ਦੂਜੇ ਦੋਸੀ ਦਵਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਇੰਚਾਰਜ ਤਲਵੰਡੀ ਸਾਬੋ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ‘ਚ ਮੌੜ-ਤਲਵੰਡੀ ਸਾਬੋ ਰੋਡ ‘ਤੇ ਨਾਕਾਬੰਦੀ ਦੌਰਾਨ ਇਕ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸੀ ਲਈ ਤਾਂ ਉਸ ਵਿਚ ਸਵਾਰ ਪ੍ਰਦੀਪ ਸਿੰਘ, ਦਵਿੰਦਰ ਸਿੰਘ, ਪਰਮਵੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਭੇਜ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਕਾਬੂ ਕਰ ਲਿਆ। ਤਲਾਸੀ ਦੌਰਾਨ ਪ੍ਰਦੀਪ ਸਿੰਘ ਕੋਲੋਂ 315 ਬੋਰ ਦਾ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜਮਾਂ ਨੇ ਡਾ ਦਿਨੇਸ ਬਾਂਸਲ ਤੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਨਾ ਦੇਣ ‘ਤੇ ਉਕਤ ਵਿਅਕਤੀਆਂ ਨੇ ਕਲੀਨਿਕ ‘ਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਬਾਕਸ

ਡਾਕਟਰ ਦੀ ਪ੍ਰਦੀਪ ਨਾਲ ਕਰਵਾਈ ਸੀ ਫੋਨ ’ਤੇ ਗੱਲ
ਐਸਐਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਸਿੰਘ ਨੇ ਆਪਣੇ ਰਿਸਤੇਦਾਰ ਗੈਂਗਸਟਰ ਮਨਪ੍ਰੀਤ ਮੰਨਾ ਦੇ ਕਹਿਣ ’ਤੇ ਮੁਲਜਮ ਨੌਜਵਾਨਾਂ ਬੀਨੂੰ ਸਿੰਘ ਅਤੇ ਦਵਿੰਦਰ ਸਿੰਘ ਉਰਫ ਹੈਪੀ ਬਰਾੜ ਨੂੰ ਡਾ ਦਿਨੇਸ ਤੋਂ ਪੈਸੇ ਵਸੂਲਣ ਲਈ ਕਲੀਨਿਕ ’ਤੇ ਭੇਜਿਆ ਸੀ। ਜਿੱਥੇ ਦਵਿੰਦਰ ਸਿੰਘ ਨੇ ਡਾ ਦਿਨੇਸ ਬਾਂਸਲ ਦੀ ਫੋਨ ‘ਤੇ ਪ੍ਰਦੀਪ ਸਿੰਘ ਨਾਲ ਗੱਲ ਕਰਵਾਈ, ਪਰ ਫੋਨ ਸੁਣਨ ਤੋਂ ਬਾਅਦ ਡਾਕਟਰ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦਵਿੰਦਰ ਸਿੰਘ ਨੂੰ ਫੜ ਲਿਆ। ਇਸ ਤੋਂ ਬਾਅਦ ਬੀਨੂੰ ਸਿੰਘ ਨੇ ਆਪਣੇ ਸਾਥੀ ਨੂੰ ਛੁਡਾਉਣ ਲਈ 315 ਬੋਰ ਦੇ ਹਥਿਆਰ ਨਾਲ ਡਾਕਟਰ ‘ਤੇ ਦੋ ਵਾਰ ਫਾਇਰ ਕੀਤੇ, ਜਿਸ ‘ਚੋਂ ਇਕ ਗੋਲੀ ਡਾਕਟਰ ਦੇ ਪੱਟ ਵਿਚ ਲੱਗ। ਗੋਲੀਆਂ ਚੱਲਣ ਦੀ ਆਵਾਜ ਸੁਣਕੇ ਕਲੀਨਿਕ ਵਿਚ ਮੌਜੂਦ ਸਟਾਫ ਡਾਕਟਰ ਦੇ ਕਮਰੇ ਵਿਚ ਆਏ ਤਾਂ ਮੁਲਜਮ ਕਲੀਨਿਕ ਦੇ ਬਾਹਰ ਖੜੇ ਆਪਣੇ ਤੀਜੇ ਸਾਥੀ ਨਾਲ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਤਫਤੀਸ ਦੌਰਾਨ ਸਾਹਮਣੇ ਆਇਆ ਕਿ ਪ੍ਰਦੀਪ ਸਿੰਘ ਖਿਲਾਫ ਤਿੰਨ ਕੇਸ, ਦਵਿੰਦਰ ਸਿੰਘ ਖਿਲਾਫ ਪੰਜ ਕੇਸ, ਪਰਮਵੀਰ ਸਿੰਘ ਖਿਲਾਫ ਦੋ ਕੇਸ, ਸੁਖਪ੍ਰੀਤ ਸਿੰਘ ਖਿਲਾਫ ਦੋ ਕੇਸ, ਗੁਰਬੇਜ ਸਿੰਘ ਖਿਲਾਫ ਇਕ ਕੇਸ, ਬਲਵਿੰਦਰ ਸਿੰਘ ਅਤੇ ਬੀਨੂੰ ਸਿੰਘ ਖਿਲਾਫ ਇਕ ਕੇਸ ਦਰਜ ਹਨ। ਉਸ ਖਿਲਾਫ ਪਹਿਲਾਂ ਵੀ ਥਾਣਾ ਤਲਵੰਡੀ ਸਾਬੋ ਵਿਚ ਕਤਲ ਦੀ ਕੋਸ਼ਿਸ, ਲੁੱਟ-ਖੋਹ ਦੇ ਕੇਸ ਦਰਜ ਹਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ