Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵਿਚ ਸ਼ਾਮਿਲ, ਭਾਰਤ ਜੋੜੋ ਯਾਤਰਾ ਵੇਲੇ ਪੰਜਾਬ ਵਿਚ ਕਾਂਗਰਸ ਆਗੂ ਵਿਹੂਣੀ ਹੋਣੀ ਸ਼ੁਰੂ ਹੋਈ

January 18, 2023 05:46 PM

ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵਿਚ ਸ਼ਾਮਿਲ
ਭਾਰਤ ਜੋੜੋ ਯਾਤਰਾ ਵੇਲੇ ਪੰਜਾਬ ਵਿਚ ਕਾਂਗਰਸ ਆਗੂ ਵਿਹੂਣੀ ਹੋਣੀ ਸ਼ੁਰੂ ਹੋਈ
ਬਠਿੰਡਾ 18 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਉਸ ਵੇਲੇ ਸਾਹਮਣੇ ਆਇਆ ਜਦ ਦੇਸ਼ ਅੰਦਰ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚਲ ਰਹੀ ਸੀ ਅਤੇ ਯਾਤਰਾ ਆਪਣੇ ਆਖਿਰੀ ਪੜਾਅ ਵਿਚ ਜਦ ਯਾਤਰਾ ਪੰਜਾਬ ਵਿਚੋ ਹਿਮਾਚਲ ਵਿਚ ਰਵਾਨਾ ਹੋਣ ਜਾ ਰਹੀ ਸੀ ਤਦ ਪਿਛਲੇ ਕਈ ਦਿਨ ਤੋ ਸਿਆਸੀ ਤੌਰ ’ਤੇ ਚੁੱਪੀ ਧਾਰੀ ਬੈਠੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਆਗੂ ਤਰੁਣ ਚੁੱਘ ਦੀ ਅਗਵਾਈ ਹੇਠ ਭਾਜਪਾ ਵਿਚ ਸਮੂਲੀਅਤ ਕਰ ਲਈ। ਜਿਸ ਤੋ ਬਾਅਦ ਸਿਆਸੀ ਗਲਿਆਰਿਆਂ ਵਿਚ ਕਈ ਤਰਾਂ ਦੀਆ ਚਰਚਾਵਾਂ ਸੁਣਾਈ ਦੇਣ ਲੱਗੀਆ। ਪੰਜਾਬ ਕਾਂਗਰਸ ਵਿਚ ਆਏ ਇਸ ਖਲਾਅ ਦੇ ਨਾਲੋ ਨਾਲ ਬਠਿੰਡਾ ਸ਼ਹਿਰੀ ਹਲਕੇ ਅੰਦਰ ਵੀ ਇਸ ਦਾ ਡੂੰਘਾ ਸਿਆਸੀ ਅਸਰ ਵਿਖਾਈ ਦੇਣ ਲੱਗਾ। ਉਧਰ ਭਾਜਪਾ ਨੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਖੁੱਲ ਦਿਲੀ ਨਾਲ ਸਵਾਗਤ ਕੀਤਾ। ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੋਸ਼ਲ ਮੀਡੀਆ ਰਾਹੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਕਾਰਨ ਦੱਸਦਿਆਂ ਕਿਹਾ ਕਿ ਭਾਰੀ ਮਨ ਨਾਲ ਅਸਤੀਫਾ ਦਿੱਤਾ ਹੈ ਜਦਕਿ ਮੇਰੀਆ ਕੋਸਿਸਾਂ ਨੂੰ ਪਾਰਟੀ ਅੰਦਰ ਸਨਮਾਨ ਨਹੀ ਮਿਲਿਆ। ਉਨਾਂ ਮੀਡੀਆ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਦੋਸਤੀ, ਦੁਸ਼ਮਣੀ ਅਤੇ ਆਸ਼ਕੀ ਵਿਚ ਦਿਲ ਵੱਡੇ ਰੱਖਣੇ ਪੈਂਦੇ ਹਨ, ਜਿਸ ਨਾਲ ਕਦੇ ਪਾਣੀ ਦੀ ਘੁੱਟ ਵੀ ਸਾਂਝੀ ਨਹੀ ਕੀਤੀ ਹੁੰਦੀ, ਬੰਦਾਂ ਉਨਾਂ ਬਾਰੇ ਵੀ ਮਾੜਾ ਨਹੀ ਬੋਲਦਾ ਜਦਕਿ ਹਰੇਕ ਪਾਰਟੀ ਦਾ ਸਿਧਾਂਤ ਹੁੰਦਾ ਹੈ ਕਿ ਕੋਈ ਵਿਧਾਨ ਸਭਾ ਦਾ ਆਗੂ, ਕੋਈ ਪ੍ਰਚਾਰ ਚੇਅਰਮੈਨ ਜਾਂ ਹੋਰ ਅਹੁਦਿਆਂ ਤੋ ਬਿਰਾਜਮਾਨ ਹੋ ਜਾਂਦੇ ਹਨ ਜੋ ਆਪਿਸੀ ਤਾਲਮੇਲ ਰਾਹੀ ਪਾਰਟੀ ਨੂੰ ਅੱਗੇ ਲਿਜਾਂਦੇ ਹਨ ਪਰ ਅਫਸੋਸ ਕਾਂਗਰਸ ਦਾ ਇਕਲੇ ਪੰਜਾਬ ਵਿਚ ਹੀ ਨਹੀ ਬਲਕਿ ਹੋਰਨਾ ਰਾਜਾਂ ਵਿਚ ਵੀ ਇਸਦੇ ਆਗੂ ਆਪਣੇ ਅਜਿਹੇ ਤਾਲਮੇਲ ਨੂੰ ਪੂਰੀ ਤਰਾਂ ਦਰਕਿਨਾਰ ਕਰੀ ਬੈਠੇ ਹਨ। ਜਿਸ ਕਾਰਨ ਹੀ ਅੱਕ ਕੇ ਅਜਿਹਾ ਫੈਸਲਾ ਲੈਣਾ ਪਿਆ। ਉਧਰ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋ ਲਗਾਤਾਰ ਮਨਪ੍ਰੀਤ ਸਿੰਘ ਬਾਦਲ ਸਣੇ ਉਨਾਂ ਨਾਲ ਜੁੜੇ ਆਗੂਆਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਸੀ ਜਦਕਿ ਇਸ ਵਰਤਾਰੇ ਕਾਰਨ ਹੁਣ ਪਾਰਟੀ ਅੰਦਰ ਦਮ ਘੁੱਟ ਰਿਹਾ ਸੀ ਕਿਉਕਿ ਪੰਜਾਬ ਕਾਂਗਰਸ ਅਜਿਹੇ ਹੱਥਾਂ ਵਿਚ ਆ ਗਈ ਸੀ, ਜਿਨਾਂ ਨੂੰ ਆਪਣੇ ਨਿੱਜੀ ਮੁਫਾਦਾਂ ਅਤੇ ਨਿੱਜੀ ਰੰਜਿਸ਼ਾਂ ਤੋ ਬਗੈਰ ਕੁਝ ਵਿਖਾਈ ਨਹੀ ਦੇ ਰਿਹਾ ਸੀ। ਜਿਸ ਕਾਰਨ ਹੀ ਕਾਂਗਰਸ ਨੂੰ ਕਈ ਵੱਡੇ ਚੇਹਰੇ ਅਲਵਿਦਾ ਆਖ ਗਏ ਹਨ। ਉਧਰ ਮਨਪ੍ਰੀਤ ਬਾਦਲ ਦੇ ਭਾਜਪਾ ਵਿਚ ਚਲੇ ਜਾਣ ਬਾਅਦ 2024 ਦੀਆ ਆਮ ਚੋਣਾਂ ਲਈ ਚਰਚਾਵਾਂ ਸ਼ੁਰੂ ਹੋ ਗਈਆ ਹਨ।
ਬਠਿੰਡਾ ਜਿਲੇਂ ਅੰਦਰ ਭਾਜਪਾ ਨੇ ਸਭ ਤੋ ਵਧੇਰੇ ਪਕੜ ਬਣਾਈ
ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਭਰ ਵਿਚ ਹੋਈ ਸਿਆਸੀ ਟੁੱਟ ਭੱਜ ਕਾਰਨ ਸਭ ਤੋ ਵਧੇਰੇ ਕਾਂਗਰਸੀ ਅਕਾਲੀਆਂ ਨੇ ਭਾਰਤੀ ਜਨਤਾ ਪਾਰਟੀ ਵਿਚ ਸਮੂਲੀਅਤ ਕੀਤੀ ਭਾਵੇਂ ਸੂਬੇ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਜੋ ਅਗਲੇ ਚਾਰ ਸਾਲ ਤੱਕ ਵੀ ਰਹੇਗੀ ਜਦਕਿ ਸਭ ਤੋ ਵਧੇਰੇ ਲੀਡਰ ਬਠਿੰਡਾ ਜਿਲਾ ਜਾਂ ਲੋਕ ਸਭਾ ਹਲਕੇ ਨਾਲ ਸਬੰਧ ਰੱਖਦੇ ਸਨ। ਭਾਜਪਾ ਵਿਚ ਜਾਣ ਵਾਲਿਆਂ ਵਿਚ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋ ਪਹਿਲਾ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ, ਜਗਦੀਪ ਸਿੰਘ ਨਕਈ ਸਾਬਕਾ ਸੰਸਦੀ ਸਕੱਤਰ ਅਤੇ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਪ੍ਰਮੁੱਖ ਹਨ।
ਕੱਟੜ ਸਿਆਸੀ ਵਿਰੋਧੀ ਹੁਣ ਇਕੋ ਸਿਆਸੀ ਝੰਡੇ ਹੇਠਾਂ ਹੋਏ ਇਕਠੇ
ਬਠਿੰਡਾ ਸ਼ਹਿਰੀ ਸੀਟ ਤੋ ਲਗਾਤਾਰ ਦੋ ਚੋਣਾਂ ਵਿਰੋਧ ਵਿਚ ਲੜ ਚੁੱਕੇ ਮਨਪ੍ਰੀਤ ਸਿੰਘ ਬਾਦਲ ਅਤੇ ਸਰੂਪ ਚੰਦ ਸਿੰਗਲਾ ਜੋ ਖੁਦ ਨੂੰ ਇਕ ਦੂਜੇ ਦੇ ਕੱਟੜ ਵਿਰੋਧੀ ਸਮਝਦੇ ਹਨ, ਪਰ ਭਾਜਪਾ ਵਿਚ ਬਾਦਲ ਦੀ ਸਮੂਲੀਅਤ ਤੋ ਬਾਅਦ ਹੁਣ ਇਕ ਸਿਆਸੀ ਝੰਡੇ ਹੇਠ ਭਾਜਪਾ ਵਿਚ ਇਕਠੇ ਵਿਖਾਈ ਦੇਣਗੇ ਜਦਕਿ ਮਨਪ੍ਰੀਤ ਬਾਦਲ ਦਾ ਛੱਤੀ ਦਾ ਅੰਕੜਾ ਇਕਲੇ ਸਰੂਪ ਚੰਦ ਸਿੰਗਲਾ ਨਾਲ ਹੀ ਸਾਹਮਣੋ ਨਹੀ ਰਿਹਾ ਬਲਕਿ ਹੋਰ ਵੀ ਕਈ ਸਾਬਕਾ ਕਾਂਗਰਸੀਆਂ ਨਾਲ ਰਿਹਾ ਹੈ, ਜੋ ਮਨਪ੍ਰੀਤ ਬਾਦਲ ਨੂੰ ਭਾਜਪਾ ਵਿਚ ਬਰਾਬਰ ਦੀਆ ਕੁਰਸੀਆਂ ਤੇ ਬੈਠੇ ਵਿਖਾਈ ਦੇਣਗੇ।
ਰਾਜਾ ਵੜਿੰਗ ਨੇ ਦਿੱਤੀ ਤਿੱਖੀ ਪ੍ਰਤੀ�ਿਆ
ਮਨਪ੍ਰੀਤ ਬਾਦਲ ਦੇ ਕੱਟੜ ਸਿਆਸੀ ਵਿਰੋਧੀ ਸਮਝੇ ਜਾਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲ ਦੇ ਭਾਜਪਾ ਵਿਚ ਚਲੇ ਜਾਣ ’ਤੇ ਤਿੱਖੀ ਪ੍ਰਤੀ�ਿਆ ਦਿੰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਸੱਤਾ ਤੋ ਬਗੈਰ ਜਿਆਦਾ ਸਮਾਂ ਨਹੀ ਰਹਿ ਸਕਦਾ ਕਿਉਕਿ ਇਹ ਕਿਸੇ ਦੇ ਸਕੇ ਨਹੀ ਪਰ ਇਨਾਂ ਦੇ ਭਾਜਪਾ ਵਿਚ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪੈਂਦਾ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ