Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਕਈ ਜਿਲਿਆਂ ਦੇ ਜੁਆਰੀਆਂ ਆਪਣੇ ਜੂਆ ਖੇਡਣ ਦੀ ਲਤ ਪੂਰੀ ਕਰਦੇ ਨੇ ਰਾਮਪੁਰਾ ਸ਼ਹਿਰ ’ਚ, ਲੱਖਾਂ ਦੀ ਨਗਦੀ ਸਣੇ ਪੁਲਿਸ ਨੇ ਕਈ ਜੁਆਰੀ ਦਬੋਚੇ

February 20, 2023 05:37 PM

ਕਈ ਜਿਲਿਆਂ ਦੇ ਜੁਆਰੀ ਆਪਣੇ ਜੂਆ ਖੇਡਣ ਦੀ ਲਤ ਪੂਰੀ ਕਰਦੇ ਨੇ ਰਾਮਪੁਰਾ ਸ਼ਹਿਰ ’ਚ, ਲੱਖਾਂ ਦੀ ਨਗਦੀ ਸਣੇ ਪੁਲਿਸ ਨੇ ਕਈ ਜੁਆਰੀ ਦਬੋਚੇ
ਰਾਮਪੁਰਾ ਫੂਲ (ਬਠਿੰਡਾ) 20 ਫਰਵਰੀ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਕਈ ਜਿਲਿਆਂ ਦੇ ਜੁਆਰੀਆਂ ਲਈ ਜੂਆ ਖੇਡਣ ਲਈ ਹੱਬ ਬਣਿਆ ਰਾਮਪੁਰਾ ਸ਼ਹਿਰ ਵਿਚੋ ਆਖਿਰ ਸੀ.ਆਈ.ਏ ਸਟਾਫ ਨੇ ਠੱਲ ਪਾਉਣ ਲਈ ਲੱਖਾਂ ਰੁਪੈ ਦੀ ਨਗਦੀ, ਤਾਸ਼ ਸਣੇ ਵੱਖ-2 ਜਿਲਿਆਂ ਦੇ ਪੋਣੀ ਦਰਜਣ ਤੋ ਵਧੇਰੇ ਜੁਆਰੀਆਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ ਜਦਕਿ ਇਹ ਕੋਈ ਇਕਲਾ ਜੂਏ ਦਾ ਅੱਡਾ ਨਹੀ ਬਲਕਿ ਇਸ ਤੋ ਇਲਾਵਾ ਵੀ ਸ਼ਹਿਰ ਅੰਦਰ ਵੱਡੀ ਪੱਧਰ ’ਤੇ ਜੂਏ ਅਤੇ ਸੱਟੇ ਦੇ ਅੱਡੇ ਚਲ ਰਹੇ ਹਨ। ਮਾਮਲੇ ਦੇ ਪੜਤਾਲੀਆਂ ਅਧਿਕਾਰੀ ਸਬ ਇੰਸਪੈਕਟਰ ਹਰਜੀਵਨ ਸਿੰਘ ਸੀ.ਆਈ.ਏ-1 ਨੇ ਦੱਸਿਆਂ ਕਿ ਮੁਖਬਰ ਵੱਲੋ ਇਤਲਾਹ ਮਿਲੀ ਕਿ ਦਰਜਣ ਦੇ ਕਰੀਬ ਵੱਖ ਵੱਖ ਜਿਲਿਆਂ ਦੇ ਵਿਅਕਤੀ ਰਾਮਪੁਰਾ ਵਿਖੇ ਜੂਆ ਖੇਡ ਰਹੇ ਹਨ। ਉਨਾਂ ਅੱਗੇ ਦੱਸਿਆਂ ਕਿ ਸੂਚਨਾ ਮਿਲਦਿਆਂ ਹੀ ਸੀ.ਆਈ.ਏ ਦੀ ਟੀਮ ਜੀ.ਐਸ.ਕੰਢਾ ਰੋਡ ਵਾਲੀ ਗਾਂਧੀ ਬਸਤੀ ਨੂੰ ਰਵਾਨਾ ਹੋਈ, ਜਿੱਥੇ ਰਾਤ ਕਰੀਬ 10 ਵਜੇ ਇਕ ਨੌਹਰੇ ਵਰਗੀ ਜਗਾਂ ਵਿਚੋ 10 ਜੁਆਰੀਆਂ ਨੂੰ ਦਬੋਚਿਆਂ, ਜਿਨਾਂ ਕੋਲੋ ਪੁਲਿਸ ਨੂੰ 1 ਲੱਖ 42 ਹਜਾਰ ਰੁਪੈ ਸਣੇ ਇਕ ਤਾਸ਼ ਬਰਾਮਦ ਹੋਈ। ਉਨਾਂ ਅੱਗੇ ਦੱਸਿਆਂ ਕਿ ਜੂਆ ਖੇਡਦੇ ਵਿਅਕਤੀਆਂ ਖਿਲਾਫ ਜੂੁਆ ਐਕਟ ਦੀਆ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਪੁਲਿਸ ਨੇ ਨਾਮਜਦ ਕੀਤੇ ਵਿਅਕਤੀਆਂ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸੰਗਰੂਰ, ਬਹਾਦਰ ਸਿੰਘ, ਜਸਪਾਲ ਸਿੰਘ, ਰਾਕੇਸ਼ ਕੁਮਾਰ, ਰੋਹਿਤ ਕੁਮਾਰ ਵਾਸੀ ਰਾਮਪੁਰਾ, ਮਨੋਜ ਕੁਮਾਰ ਵਾਸੀ ਬਰਨਾਲਾ ਸਣੇ ਮੁਹੰਮਦ ਨਜੀਰ, ਰਵੀ ਕੁਮਾਰ, ਰਮਜਾਨ, ਮੁਹੰਮਦ ਜਮੀਨ ਵਾਸੀ ਮਲੇਰਕੋਟਲਾ ਵਜੋ ਦਰਸਾਈ ਗਈ ਹੈ। ਜਿਕਰਯੋਗ ਹੈ ਕਿ ਰਾਮਪੁਰਾ ਸ਼ਹਿਰ ਇਸ ਵੇਲੇ ਜੂਏ ਅਤੇ ਦੜੇ ਸੱਟੇ ਵਿਚ ਜਿਲੇਂ ਭਰ ਵਿਚੋ ਮੋਹਰੀ ਸ਼ਹਿਰ ਵਜੋ ਪ੍ਰਸਿੱਧੀ ਖਟ ਚੁੱਕਿਆ ਹੈ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ