Thursday, May 16, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਰਾਮਪੁਰਾ ਫੂਲ ਦੇ ਆਪ ਵਿਧਾਇਕ ਬਲਕਾਰ ਸਿੱਧੂ ਨੇ ਲੱਖੇ ਸਿਧਾਣੇ ਨੂੰ ਦਿੱਤੇ ਠੋਕਵੇ ਜਵਾਬ

February 25, 2023 07:55 PM

ਰਾਮਪੁਰਾ ਫੂਲ ਦੇ ਆਪ ਵਿਧਾਇਕ ਬਲਕਾਰ ਸਿੱਧੂ ਨੇ ਲੱਖੇ ਸਿਧਾਣੇ ਨੂੰ ਦਿੱਤੇ ਠੋਕਵੇ ਜਵਾਬ
ਮੈਂ 8 ਏਕੜ ਤੋ 200 ਏਕੜ ਜਮੀਨ ਮਿਹਨਤ ਨਾਲ ਬਣਾਈ, ਲੋਕ ਸੇਵਾ ਕਰਨ ਲਈ ਸਿਆਸਤ ਵਿਚ ਆ ਕੇ 20 ਕਿੱਲੇ ਭੇਂਟ ਚਾੜੇ-ਬਲਕਾਰ ਸਿੱਧੂ
ਬਠਿੰਡਾ 25 ਫਰਵਰੀ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) : - ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਦੀ ਇਕ ਭਰਵੀਂ ਕਾਨਫਰੰਸ ਵਿਚ ਬੋਲਦਿਆਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ਾਂ, ਦੜਾ ਸੱਟਾ ਜਾਂ ਫੇਰ ਜੂਏਬਾਜੀ ਦੀ ਇਜਾਜਤ ਨਹੀ ਦਿੱਤੀ ਜਾਵੇਗੀ, ਜੇਕਰ ਕੋਈ ਅਜਿਹਾ ਕੰਮ ਕਰਦਾ ਫੜਿਆ ਗਿਆ ਤਦ ਉਸ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇਂ ਉਹ ਪਾਰਟੀ ਦੇ ਕਿਸੇ ਵੀ ਅਹੁਦੇ ’ਤੇ ਬਿਰਾਜਮਾਨ ਹੋਇਆ ਪਾਰਟੀ ਆਗੂ/ਵਰਕਰ ਹੀ ਕਿਉ ਨਾ ਹੋਵੇ, ਕਿਉਕਿ ਆਪ ਪਾਰਟੀ ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ ਸੁਥਰੀ ਸੋਚ ’ਤੇ ਖੜੀ ਹੋਈ ਹੈ। ਵਿਧਾਇਕ ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਗੁਜਰਾਤ ਚੋਣਾਂ ਵੇਲੇ ਉਥੇ ਜਾਣ ਮਗਰੋ ਸ਼ਹਿਰ ਅੰਦਰ ਅਜਿਹੇ ਕੁਝ ਅੱਡੇ ਜਰੂਰ ਚਲ ਪਏ ਸਨ ਪਰ ਵਾਪਿਸ ਆਉਣ ’ਤੇ ਪਤਾ ਲੱਗਣ ’ਤੇ ਤੁਰੰਤ ਪ੍ਰਸਾਸਨ ਦੇ ਧਿਆਨ ਵਿਚ ਲਿਆ ਕੇ ਇਨਾਂ ਅੱਡਿਆਂ ਨੂੰ ਚੁਕਵਾਇਆ ਅਤੇ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਦਕਿ ਜੇਕਰ ਫੇਰ ਵੀ ਕੋਈ ਅੱਡਾ ਚਲਦਾ ਹੋਵੇ ਤਾਂ ਪ੍ਰਸਾਸਨ ਸਣੇ ਸਾਨੂੰ ਦੱਸ ਦਿੱਤਾ ਜਾਵੇ, ਵਾਅਦਾ ਕਰਦੇ ਹਾਂ ਕਿ ਅਜਿਹੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਲੱਖਾ ਸਿਧਾਣਾ ਵਲੋ ਪਿਛਲੇ ਦਿਨੀ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਉਨਾਂ ਵੱਲੋ ਪੈਸੇ ਲਏ ਜਾਣ ਦੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਲੱਖਾ ਸਿਧਾਣਾ ਸਬੂਤ ਪੇਸ਼ ਕਰੇ ਕਿ ਉਸ ਨੇ ਕਿਸ ਤੋ ਪੈਸੇ ਲਏ ਹਨ, ਨਹੀ ਤਾਂ ਮਾਣਹਾਨੀ ਦੇ ਕੇਸ ਲਈ ਤਿਆਰ ਰਹੇ। ਬਲਕਾਰ ਸਿੱਧੂ ਨੇ ਇਹ ਵੀ ਕਿਹਾ ਕਿ ਉਸ ਨੇ ਮਿਹਨਤ ਨਾਲ 8 ਕਿੱਲਿਆਂ ਤੋ 200 ਕਿੱਲੇ ਜਮੀਨ ਬਣਾਈ ਹੈ ਜਦਕਿ ਚੋਣਾਂ ਵਿਚ ਵੀ 20 ਕਿੱਲੇ ਵੇਚੇ ਹਨ ਪਰ ਲੱਖਾ ਸਿਧਾਣਾ ਖੁਦ ਦਸੇ ਕਿ ਉਸ ਕੋਲ ਮਹਿੰਗੀਆਂ ਗੱਡੀਆਂ ਅਤੇ ਜਮੀਨ ਕਿੱਥੋ ਆਈ, ਉਸ ਨੇ ਕਿਹੜੀ ਮਿਹਨਤ ਮਜਦੂਰੀ ਕੀਤੀ ਹੈ, ਇਨਾਂ ਗੱਡੀਆਂ ਵਿਚ ਤੇਲ ਜਾਂ ਹੋਰ ਲੱਖਾਂ ਦਾ ਖਰਚਾ ਸਿਧਾਣਾ ਕਿੱਥੋ ਕਰਦਾ ਹੈ ਜਦਕਿ ਮੈਂ ਤਾਂ ਅਖਾਹੜਿਆਂ ਰਾਹੀ ਵੀ ਲੱਖਾਂ ਕਮਾਉਦਾ ਹਾਂ। ਉਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਸ਼ਹਿਰ ਜਾਂ ਹਲਕੇ ਅੰਦਰੋ ਕੋਈ ਉਗਰਾਹੀ ਨਹੀ ਕਰਦਾ, ਹਾਂ ਕੁਝ ਬਲੈਕਮੇਲਰ ਕਿਸਮ ਦੇ ਲੋਕ ਜਰੂੁਰ ਧਰਨੇ/ਮੁਜਾਹਰਿਆਂ ਦਾ ਡਰਾਵਾਂ ਵਿਖਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ, ਜਿਨਾਂ ਨਾਲ ਆਉਦੇਂ ਦਿਨਾਂ ਵਿਚ ਸਖਤੀ ਨਾਲ ਨੱਜਿੱਠਿਆ ਜਾਵੇਗਾ। ਆਪ ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਅੰਦਰ ਪੁਲਿਸ, ਸਿਹਤ ਕਰਮੀਆਂ ਅਤੇ ਅਧਿਆਪਕਾਂ ਦੀ ਘੱਟ ਨਫਰੀ ਦਾ ਠੀਕਰਾ ਪਿਛਲੀਆ ਸਰਕਾਰਾਂ ਦੇ ਸਿਰ ਭੰਨਦਿਆਂ ਕਿਹਾ ਕਿ ਪਿਛਲੀਆ ਰਵਾਇਤੀ ਪਾਰਟੀਆਂ ਦੀਆ ਸਰਕਾਰਾਂ ਨੇ ਕੋਈ ਕੰਮ ਨਹੀ ਕੀਤਾ ਜਦਕਿ ਹੁਣ ਭਰਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਆਉਦੇਂ ਸਮੇਂ ਵਿਚ ਸਭ ਵਿਭਾਗਾਂ ਅੰਦਰ ਖਾਲੀ ਅਸਾਮੀਆਂ ਭਰੀਆ ਜਾਣਗੀਆ। ਉਨਾਂ ਚਿੱਟੇ ਦੇ ਨਸ਼ੇ ਸਬੰਧੀ ਬੋਲਦਿਆਂ ਕਿਹਾ ਕਿ ਪਾਰਟੀ ਵੱਲੋ ਹਲਕੇ ਪੱਧਰ ’ਤੇ ਟੀਮਾਂ ਗਠਿਤ ਕੀਤੀਆ ਜਾਣਗੀਆ, ਜਿਹੜੀਆ ਅਜਿਹੇ ਤਸਕਰਾਂ ਨੂੰ ਫੜਣ ਵਿਚ ਸਹਿਯੋਗ ਕਰਨਗੀਆ। ਇਸ ਮੌਕੇ ਸੀਨੀਅਰ ਆਪ ਆਗੂ ਨਛੱਤਰ ਸਿੱਧੂ, ਲੇਖ ਰਾਜ, ਅਮਰ ਨਾਥ, ਸਤਵਿੰਦਰ ਪੰਮਾ, ਰੋਬੀ ਬਰਾੜ, ਸੇਰ ਬਹਾਦਰ ਧਾਲੀਵਾਲ, ਨਰੇਸ ਬਿੱਟੂ, ਦਰਸਨ ਸੋਹੀ, ਯੋਧਾ ਮਹਿਰਾਜ, ਅਮਨਾ ਜੈਲਦਾਰ, ਇੰਦਰਜੀਤ ਬਾਵਾ, ਸੁਰਿੰਦਰ ਭੋਲਾ ਤੇ ਦਵਿੰਦਰ ਭੋਲਾ ਨਿੱਜੀ ਸਹਾਇਕ, ਸੀਰਾ ਮੱਲੂਆਣਾ, ਸੁੱਖੀ ਰੇਸਮ ਸਿੱਧੂ, ਨਸੀਬ ਚੰਦ ਸਾਬਕਾ ਐਮ.ਸੀ ਆਦਿ ਵੀ ਹਾਜਰ ਸਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ