Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਕੌਸਲਰਾਂ ਦੀ ਹਿਲਜੁੱਲ, ’ਤੇ ਮਰਦੀ ਨੇ ਅੱਕ ਚੱਬਿਆ---

March 18, 2023 06:01 PM

ਕੌਸਲਰਾਂ ਦੀ ਹਿਲਜੁੱਲ, ’ਤੇ ਮਰਦੀ ਨੇ ਅੱਕ ਚੱਬਿਆ---
7ਡੇਅ ਨਿਊਜ ਸਰਵਿਸ, ਤਪਾ ਮੰਡੀ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਸਥਾਨਕ ਸ਼ਹਿਰ ਅੰਦਰ ਮੁੜ ਇਕ ਵਾਰ ਫੇਰ ਨਗਰ ਕੌਸਲ ਦੇ ਕੌਸਲਰਾਂ ਦੀ ਹਿਲਜੁੱਲ ਵਿਖਾਈ ਦਿੱਤੀ। ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤਿਆ ਕੌਸਲਰ ਵਿਨੋਦ ਕੁਮਾਰ ਕਾਲਾ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸਿਆਸੀ ਤੌਰ ’ਤੇ ਰਲੇਵਾਂ ਕਰ ਗਿਆ, ਭਾਵੇਂ ਇਹ ਸਿਆਸੀ ਰਲੇਵੇ ਸਬੰਧੀ ਕਈ ਦਿਨ ਤੋ ਚਰਚਾਵਾਂ ਚਲ ਰਹੀਆ ਸਨ ਪਰ ਪਤਾ ਨਹੀ ਕਿਸ ਕਾਰਨ ਕਰਕੇ ਇਹ ਰਲੇਵਾਂ ਤਿੰਨ ਕੁ ਦਿਨ ਦੇਰੀ ਨਾਲ ਹੋਇਆ। ਸਿਆਸੀ ਰਲੇਵੇਂ ਤੋ ਬਾਅਦ ਪੋਣੀ ਦਰਜਣ ਦੇ ਕਰੀਬ ਕੌਸਲਰਾਂ ਨੇ ਇਕਵਾਰ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਨੀਤੀਆ ਤੋ ਖੁਸ਼ ਹਨ ਜਦਕਿ ਪਿਛਲੇ ਦਿਨੀ ਆਏ ਬਜਟ ਵਿਚ ਸਭ ਵਰਗਾਂ ਦਾ ਖਿਆਲ ਰੱਖਿਆ ਗਿਆ ਹੈ। ਜਿਸ ਕਾਰਨ ਹੀ ਲਗਾਤਾਰ ਆਪ ਪਾਰਟੀ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ ਅਤੇ ਹੋਰਨਾਂ ਪਾਰਟੀਆਂ ਦੇ ਚੰਗੇ ਕਿਰਦਾਰਾਂ ਵਾਲੇ ਲੋਕ ਆਪ ਪਾਰਟੀ ਵਿਚ ਰਲੇਵਾਂ ਕਰ ਰਹੇ ਹਨ। ਵਿਧਾਇਕ ਨੇ ਪਾਰਟੀ ਵਿਚ ਰਲਣ ਵਾਲਿਆਂ ਨੂੰ ਪਾਰਟੀ ਚੋਣ ਚਿੰਨ ਵਾਲੀ ਪੱਟੀ ਪਾ ਕੇ ਪਾਰਟੀ ਵਿਚ ਸਮੂਲੀਅਤ ਕਰਵਾਈ। ਉਧਰ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਕੌਸਲਰ ਵਿਨੋਦ ਕੁਮਾਰ ਕਾਲਾ ਦਾ ਕਹਿਣਾ ਹੈ ਕਿ ਸਾਥੀ ਕੌਸਲਰਾਂ ਨੇ ਆ ਕੇ ਉਸ ਨੂੰ ਕਿਹਾ ਕਿ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਵਲ ਧਿਆਨ ਦਈਏ ਜਿਸ ਕਾਰਨ ਹੀ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਿਚ ਆਪ ਪਾਰਟੀ ਵਿਚ ਸ਼ਾਮਿਲ ਹੋਇਆ ਹੈ।
ਸਿਆਸੀ ਰਲੇਵਾਂ :- ਕੌਸਲਰ ਵਿਨੋਦ ਕੁਮਾਰ ਕਾਲਾ ਦੇ ਆਪ ਪਾਰਟੀ ਵਿਚ ਸ਼ਾਮਿਲ ਹੋਣ ਤੋ ਬਾਅਦ ਬੇਸ਼ੱਕ ਇਕਠੇ ਹੋਏ ਖੇਮੇ ਵਿਚ ਵਿਧਾਇਕ ਉਗੋਕੇ ਸਮੇਤ 10 ਦਾ ਅੰਕੜਾ ਕੌਸਲਰ ਅਤੇ ਐਕਸ ਆਫੀਸਿਓ ਮੈਂਬਰ ਦਾ ਬਣ ਗਿਆ ਹੈ, ਪਰ ਮੌਜੂਦਾ ਸੱਤਾਧਾਰੀ ਧਿਰ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੂੰ ਪ੍ਰਧਾਨਗੀ ਤੋ ਲਾਂਭੇਂ ਕਰਨ ਵਿਚ ਅਜੇ ਇਕ ਹੋਰ ਕੌਸਲਰ ਦੀ ਲੋੜ ਹੈ, ਜਿਸ ਤੋ ਬਾਅਦ ਹੀ ਬੇਭਰੋਸੇਯੋਗ ਮਤਾ ਨਗਰ ਕੌਸਲ ਵਿਚ ਲਿਆਂਦਾ ਜਾਵੇਗਾ।
ਉਧਰ ਸੂਤਰਾਂ ਦੀ ਮੰਨੀਏ ਤਾਂ ਉਕਤ ਰਲੇਵੇਂ ਸਮੇਂ ਇਕਠੇ ਹੋਏ ਕੌਸਲਰਾਂ ਵਿਚੋ ਇਕ ਕੌਸਲਰ ਨੇ ਪਹਿਲਾ ਹੀ ਸੇਵੀਆ ਵਿਚ ਲੂਣ ਪਾਉਣ ਵਾਲੀ ਗੱਲ ਛੇੜ ਦਿੱਤੀ ਸੀ। ਜਿਸ ਨੇ ਪਹਿਲਾ 2024 ਤੱਕ ਆਪਣੇ ਵਾਰਡ ਦੇ ਕੰਮ ਕਰਵਾਉਣ ਅਤੇ ਪਿਛਲੇ ਸਮੇਂ ਕੁਝ ਵੱਲੋ ਕਥਿਤ ਤੌਰ ’ਤੇ ਲਏ ਵਿੱਤੀ ਲਾਭ ਦੀਆ ਗੱਲਾਂ ਵੀ ਛੇੜ ਲਈਆ ਸਨ। ਜਿਸ ਕਾਰਨ ਵੱਡੇ ਆਗੂਆਂ ਨੂੰ ਉਕਤ ਮਾਮਲੇ ਨੂੰ ਸੁਲਝਾਉਣ ਲਈ ਵਿਚ ਦਖਲ ਦੇਣਾ ਪਿਆ ਪਰ ਅੰਤ ਤੱਕ ਮਾਮਲਾ ਠੰਡਾ ਜਰੂਰ ਹੋਇਆ ਪਰ ਮੁੱਕਿਆ ਨਹੀ।
ਸੱਤਾਧਾਰੀ ਧਿਰ ਵੱਲੋ ਮਾਮਲੇ ’ਤੇ ਪੂਰੀ ਤਰਾਂ ਚੁੱਪੀ ਵੱਟੀ ਹੋਈ ਹੈ, ਜੋ ਤੇਲ ਵੇਖ ਤੇਲ ਦੀ ਧਾਰ ਵੇਖ ਵਾਲੀ ਨੀਤੀ ਅਪਣਾ ਰਹੀ ਹੈ। ਉਧਰ ਜਿੰਦਰੇ ਦੀ ਅਸਲ ਚਾਂਬੀ ਅਜੇ ਵੀ ਸ਼ਹਿਰ ਦੇ ਅਕਾਲੀ ਆਗੂ ਪ੍ਰਧਾਨ ਤਰਲੋਚਣ ਬਾਂਸਲ ਕੋਲ ਹੈ। ਜਿਸ ਦੇ ਹੱਥ ਆਪਣੀ ਵੋਟ ਸਣੇ ਆਪਣੀ ਧਰਮਪਤਨੀ ਸੁਨੀਤਾ ਰਾਣੀ ਕੌਸਲਰ ਦੀ ਵੋਟ ਵੀ ਹੈ, ਜਿਸ ਨੇ ਵੀ ਮਾਮਲੇ ’ਤੇ ਕੁਝ ਜਿਆਦਾ ਕਹਿਣ ਦੀ ਥਾਂ ਇਹ ਕਿਹਾ ਕਿ ਪਾਰਟੀ ਨਾਲ ਵਿਚਾਰ ਕਰਨ ਤੋ ਬਾਅਦ ਹੀ ਨਿਰਣਾ ਲਿਆ ਜਾਵੇਗਾ। ਸ਼ਹਿਰੀਆਂ ਵਿਚ ਚਰਚਾ ਹੈ ਕਿ ਹੁਣ ਵੇਖੋ ਕੌਸਲ ਅੰਦਰ ਕਿਸੇ ਦੇ ਸਿਰ ਤਾਜ ਸਜਦਾ ਹੈ ਕਿਉਕਿ ਹੁਣ ਤਾਂ ਸੱਤਾਧਾਰੀਆਂ ਨੇ ਆਖਿਰੀ ਦਾਅ ਵੀ ਖੇਡ ਲਿਆ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ