Thursday, May 16, 2024
BREAKING NEWS
ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

Entertainment

ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ

April 09, 2019 05:10 PM

 

ਆਜਾ ਮੇਰੇ ਪਿੰਡ

ਦੀ ਨੁਹਾਰ ਦੇਖ ਲੈ

ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ

ਧੜਿਆਂ ਚ ਹੋਇਆ ਪਾਟੋਧਾੜ ਦੇਖ ਲੈ

 

ਅਮਿ੍ਰਤ ਵੇਲੇ ਨਹੀਂਓ ਚਿੜੀ ਚੂਕਦੀ

ਦੁੱਧ ਵਿੱਚ ਸੁਣੇ ਨਾਂ ਮਧਾਣੀ ਘੂਕਦੀ

ਸਪੀਕਰਾਂ ਦਾ ਸ਼ੋਰ ਬੇਸ਼ੁਮਾਰ ਦੇਖ ਲੈ

ਆਜਾ ਮੇਰੇ.. .. .. .

 

ਬਲਦਾਂ ਦੇ ਗਲ ਹੁਣ ਨਹੀਂਓ ਟੱਲੀਆਂ

ਲੱਭਦੇ ਨਾਂ ਚਿੱਭੜ ਤੇ ਗੰਨੇ ਛੱਲੀਆਂ

ਚਿੜੀਆਂ ਦੀ ਤੂੰ ਲੱਭਕੇ ਹੀ ਡਾਰ ਦੇਖ ਲੈ

ਆਜਾ ਮੇਰੇ.. .. .. ..

 

ਛੱਪੜਾਂ ਦੇ ਪਾਣੀ ’ਤੋਂ ਮੁਸ਼ਕ ਮਾਰਦਾ

ਆਉਣਾ ਜਾਣਾ ਘਰ ਆਮ ਡਾਕਧਾਰ ਦਾ

ਹਰ ਘਰ ਇੱਕ ਤੂੰ ਬਿਮਾਰ ਦੇਖ ਲੈ

ਆਜਾ ਮੇਰੇ.. .. .. .

 

ਬੀਜਦਾ ਏ ਕੋਈ ਹੋਰ ਲਾਹਾ ਲੈ ਗਿਆ

ਅੰਨ ਦਾਤੇ ਗਲ ਫਾਹਾ ਪੈ ਗਿਆ

ਕਰਜ਼ੇ ਦਾ ਸਿਰ ਹੋਇਆ ਭਾਰ ਦੇਖ ਲੈ

ਆਜਾ ਮੇਰੇ.. .. .. ..

 

ਨਿੱਤ ਦੀਆਂ ਵੋਟਾਂ ਭਾਈਚਾਰਾ ਵੰਡਿਆ

ਪੁੱਤਾਂ ਲੜ ਬਾਪ ਕਰਤਾਰਾ ਵੰਡਿਆ

ਜੇਬਾਂ ਵਿੱਚ ਪਾਈ ਸਰਕਾਰ ਦੇਖ ਲੈ

ਆਜਾ ਮੇਰੇ.. .. . . . .

 

ਰੁੱਖਾਂ ਅਤੇ ਧੀਆਂ ਦਾ ਵੀ ਕਾਲ ਪੈ ਗਿਆ

ਗੀਤਾਂ ਵਿੱਚ ਨਹੀਂਓ ਸੁਰ ਤਾਲ ਰਹਿ ਗਿਆ

ਲਿਖਦਾ ਜੋ ਗੀਤ ‘ਮੁਖਤਿਆਰ’ ਦੇਖ ਲੈ

ਆਜਾ ਮੇਰੇ.. .. . . . . .

ਲੇਖਕ ਮੁਖਤਿਆਰ ਸਿੰਘ ਪੱਖੋ ਕਲਾਂ, ਪਿੰਡ ਤੇ ਡਾਕਖਾਨਾ ਪੱਖੋ ਕਲਾ ਜਿਲਾ ਸੰਗਰੁਰ

94175-17655

Have something to say? Post your comment

Readers' Comments

Vishavjeet Tapa 4/9/2019 4:44:21 AM

ਰੁੱਖਾਂ ਅਤੇ ਧੀਆਂ ਦਾ ਵੀ ਕਾਲ ਪੈ ਗਿਆ ਗੀਤਾਂ ਵਿੱਚ ਨਹੀਂਓ ਸੁਰ ਤਾਲ ਰਹਿ ਗਿਆ ਲਿਖਦਾ ਜੋ ਗੀਤ ‘ਮੁਖਤਿਆਰ’ ਦੇਖ ਲੈ ------------Bahut Vadhiya Likha Ha Ji