Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਹੜ੍ਹਾਂ ਵਿਚ ਕਿਤੇ ਵਿਖਾਈ ਨਾ ਦੇਣ ਵਾਲੀਆ ਸੂਬੇ ਦੀਆ ਹਿੰਦੂ ਧਾਰਮਿਕ ਲੰਗਰ ਕਮੇਟੀਆਂ ਵੀ ਹੜ੍ਹ ਪੀੜਿਤਾਂ ਦੀ ਸਹਾਇਤਾ ਲਈ ਅੱਗੇ ਆਉਣ

July 17, 2023 10:24 AM

ਹੜ੍ਹਾਂ ਵਿਚ ਕਿਤੇ ਵਿਖਾਈ ਨਾ ਦੇਣ ਵਾਲੀਆ ਸੂਬੇ ਦੀਆ ਹਿੰਦੂ ਧਾਰਮਿਕ ਲੰਗਰ ਕਮੇਟੀਆਂ ਵੀ ਹੜ੍ਹ ਪੀੜਿਤਾਂ ਦੀ ਸਹਾਇਤਾ ਲਈ ਅੱਗੇ ਆਉਣ
7ਡੇਅ ਨਿੳੂਜ ਸਰਵਿਸ
ਤਪਾ ਮੰਡੀ :- ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਪ੍ਰਸਿੱਧ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇ ਆਪਣੇ ਲਿਖੇ ਖੁੱਲੇ ਪੱਤਰ ਵਿਚ ਕਿਹਾ ਕਿ ਸੂਬੇ ਦੇ 14 ਜਿਲ੍ਹੇਂ ਹੜ੍ਹਾਂ ਕਾਰਨ ਹਾਲੋ ਬੇਹਾਲ ਵਿਖਾਈ ਦੇ ਰਹੇ ਹਨ, ਚਹੁੰ ਪਾਸੇ ਪਾਣੀ ਨੇ ਕੋਹਰਾਮ ਮਚਾਇਆ ਪਿਆ ਹੈ। ਜਿਸ ਕਾਰਨ ਲੋਕ ਘਰੋ ਬੇਘਰ ਹੋ ਗਏ ਹਨ, ਕਿਸਾਨਾਂ ਦੀਆ ਫਸਲਾਂ, ਹਰਾ ਚਾਰਾ, ਲੋਕਾਂ ਦੇ ਕਾਰੋਬਾਰ, ਮਜਦੂਰਾਂ ਦੇ ਘਰ ਸਣੇ ਹਰੇਕ ਵਿਅਕਤੀ ਨੂੰ ਇਨ੍ਹਾਂ ਹੜ੍ਹਾਂ ਨੇ ਬੁਰੀ ਤਰ੍ਹਾਂ ਆਪਣੀ ਜਕੜ੍ਹ ਵਿਚ ਲੈ ਲਿਆ ਹੈ ਅਤੇ ਤਬਾਹੀ ਹੀ ਤਬਾਹੀ ਚਹੁੰ ਪਾਸੇ ਵਿਖਾਈ ਦੇ ਰਹੀ ਹੈ। ਹੜ੍ਹ ਵਾਲੇ ਇਲਾਕੇ ਅੰਦਰ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ, ਦੁਧਾਰੂ ਪਸ਼ੂਆਂ ਦੇ ਥੁੜੇ ਹਰੇ ਚਾਰੇ ਕਾਰਨ ਬੱਚੇ ਦੁੱਧ ਨੂੰ ਤਰਸ ਗਏ ਹਨ। ਪਰ ਨਾਲ ਹੀ ਇਸ ਦੁੱਖ ਭਰੀ ਘੜੀ ਵਿਚ ਪੰਜਾਬ ਦੇ ਪੀੜਿਤ ਲੋਕਾਂ ਦੀ ਜੇਕਰ ਕਿਸੇ ਨੇ ਸੱਚਮੁੱਚ ਹੀ ਬਾਂਹ ਫੜੀ ਹੈ ਤਾਂ ਸਿਰਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ, ਭਾਈ ਘਨੱਈਆ ਜੀ ਟਰੱਸਟ, ਸੱਚਾ ਸੌਦਾ ਮਿਸ਼ਨ ਸਮੇਤ ਹੋਰਨਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਹੜ੍ਹ ਦੇ ਪਾਣੀ ਵਿਚ ਉੱਤਰ ਕੇ ਲੋਕਾਂ ਦੀ ਜਾਨ ਹੀ ਨਹੀ ਬਚਾਈ ਬਲਕਿ ਉਨ੍ਹਾਂ ਨੂੰ ਜੀਵਨ ਜਿਉਣ ਲਈ ਲੋੜੀਦੀ ਹਰ ਸਮੱਗਰੀ ਮੁਹੱਈਆ ਕਰਵਾਈ ਅਤੇ ਬੇਜੁਬਾਨ ਪਸ਼ੂਆਂ ਲਈ ਵੀ ਲੋੜੀਦੇ ਹਰੇ ਚਾਰੇ ਦੇ ਪ੍ਰਬੰਧ ਕੀਤੇ, ਜਿੱਥੋ ਤੱਕ ਸਰਕਾਰਾਂ ਨਾ ਜਾ ਸਕੀਆ, ਉਥੇ ਇਹ ਸੰਸਥਾਵਾਂ ਫਰਿਸ਼ਤੇ ਬਣ ਕੇ ਬਹੁੜੀਆ। ਜਿਸ ਲਈ ਪੂਰਨ ਪੰਜਾਬ ਦੇ ਵਸਿੰਦੇ ਇਨ੍ਹਾਂ ਸੰਸਥਾਵਾਂ ਦੀ ਅਣਥੱਕ ਸੇਵਾ ਨੂੰ ਸਲੂਟ ਕਰਦੇ ਹਨ। ਸੱਤਪਾਲ ਗੋਇਲ ਨੇ ਅੱਗੇ ਕਿਹਾ ਕਿ ਦੂਜੇ ਪਾਸੇ ਹਿੰਦੂਆਂ ਅਤੇ ਮੁਸਲਿਮ ਭਾਈਚਾਰੇ ਦੀ ਅਗਵਾਈ ਵਾਲੀਆ ਸੰਸਥਾਵਾਂ ਪੰਜਾਬ ਦੀ ਇਸ ਦੁੱਖ ਦੀ ਘੜੀ ਵਿਚ ਕਿਤੇ ਵੀ ਵਿਖਾਈ ਨਾ ਦਿੱਤੀਆ ਜਦਕਿ ਸਾਡੀਆ ਹਿੰਦੂਆਂ ਦੀ ਅਗਵਾਈ ਵਾਲੀਆ ਲੰਗਰ ਕਮੇਟੀਆਂ ਪੰਜਾਬ ਤੋ ਸੈਕੜੇ ਕਿਲੋਮੀਟਰ ਦੂਰ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਲੰਗਰ ਲਗਾਉਦੀਆ ਹਨ, ਜੋ ਸ਼ਲਾਘਾਯੋਗ ਕੰਮ ਹੈ ਪਰ ਨਾਲ ਹੀ ਪੰਜਾਬ ਵਿਚ ਕੁਦਰਤੀ ਕਾਰੋਪੀ ਕਾਰਨ ਹੜ੍ਹ ਪੀੜਿਤ ਏਰੀਏ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਸੂਬੇ ਅੰਦਰ ਭਾਈਚਾਰਕ ਸਾਂਝ ਹੋਰ ਵੀ ਵਧੇਰੇ ਪੱਕੀ ਹੋਵੇ ਅਤੇ ਸਨਾਤਨ ਧਰਮ ਦੇ ਜੈਕਾਰੇ ਹਰੇਕ ਲੋੜਵੰਦ ਭੁੱਖੇ ਢਿੱਡ ਦੇ ਰੱਜਣ ਤੋ ਬਾਅਦ ਨਿਕਲਣ। ਗੋਇਲ ਨੇ ਸੂਬੇ ਦੀਆ ਸਮੁੱਚੀਆ ਸਮਾਜ ਸੇਵੀ ਸੰਸਥਾਵਾਂ, ਲੰਗਰ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਸਹਾਇਤਾ ਦੇ ਇਸ ਯੱਗ ਵਿਚ ਯੋਗਦਾਨ ਪਾਉਣ ਦੀ ਆਪੀਲ ਕੀਤੀ। ਇਸ ਮੌਕੇ ਸੁਸਾਇਟੀ ਦੇ ਹੋਰ ਵੀ ਮੈਂਬਰ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ