Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਨਗਰ ਕੌਂਸਲ ਰਾਮਪੁਰਾ ਦੀ ਚੋਣ ਲਈ ਅੱਧੀ ਦਰਜਨ ਆਜ਼ਾਦ ਉਮੀਦਵਾਰ ਸਿਆਸੀ ਮੈਦਾਨ ਵਿਚ ਨਿਤਰੇ,

September 08, 2023 01:29 PM

ਨਗਰ ਕੌਂਸਲ ਰਾਮਪੁਰਾ ਦੀ ਚੋਣ ਲਈ ਅੱਧੀ ਦਰਜਨ ਆਜ਼ਾਦ ਉਮੀਦਵਾਰ ਸਿਆਸੀ ਮੈਦਾਨ ਵਿਚ ਨਿਤਰੇ,

ਰਾਮਪੁਰਾ ਫੂਲ 7 ਸਤੰਬਰ ,(ਲੁਭਾਸ ਸਿੰਗਲਾ/ਮਨਮੋਹਨ ਗਰਗ/ ਗੁਰਪ੍ਰੀਤ ਸਿੰਘ)

ਸਥਾਨਕ ਸ਼ਹਿਰ ਅੰਦਰ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਦਾ ਮੁੱਢ ਬੱਝਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਘਾਗ ਸਿਆਸਤਦਾਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਨਗਰ ਕੌਂਸਲ ਅੰਦਰ ਬਤੋਰ ਕੌਂਸਲਰ/ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਸੁਨੀਲ ਕੁਮਾਰ ਬਿੱਟਾ ਸਣੇ ਅੱਧੀ ਦਰਜਨ ਹੋਰਨਾਂ ਆਜ਼ਾਦ ਉਮੀਦਵਾਰਾਂ ਨੇ ਸਿਆਸੀ ਮੈਦਾਨ ਵਿੱਚ ਨਿੱਤਰ ਕੇ ਹੋਣ ਵਾਲੀ ਚੋਣ ਲਈ ਸਿਆਸੀ ਝੰਡੀ ਫੜ ਲਈ ਹੈ। ਨਗਰ ਕੌਂਸਲ ਦੀ ਚੋਣ ਵਿਚ ਨਿਤਰਨ ਵਾਲਿਆਂ ਵਿੱਚ ਸੁਨੀਲ ਕੁਮਾਰ ਬਿੱਟਾ 18 ਸਣੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਿੰਦੂ ਰਾਣੀ 17, ਯੂਨੀਅਨ ਦੇ ਸਾਬਕਾ ਪ੍ਰਧਾਨ ਭੋਲਾ ਸ਼ਰਮਾ 10, ਸਾਬਕਾ ਕੌਸਲਰ ਸੁਖਦੇਵ ਸਿੰਘ ਸੁੱਖੀ ਫੂਲ 03, ਸਾਬਕਾ ਕੌਂਸਲਰ ਸੁਰਜੀਤ ਸਿੰਘ 12 ਅਤੇ ਸੂਰਜ ਰਾਜੋਰਾ 6 ਵਾਰਡ ਵਿੱਚੋਂ ਉਮੀਦਵਾਰ ਹੋਣਗੇ। ਚੋਣ ਦੇ ਸੰਬੰਧ ਵਿਚ ਸਾਬਕਾ ਪ੍ਰਧਾਨ ਬਿੱਟਾ ਨੇ ਗੱਲਬਾਤ ਕਰਦਿਆਂ ਕਿਹਾ ਕੇ ਉਨ੍ਹਾਂ ਨੂੰ ਸ਼ਹਿਰੀਆਂ ਨੇ ਹਮੇਸ਼ਾ ਹੀ ਮਾਣ ਬਖਸ਼ਿਆ ਹੈ ਅਤੇ ਉਹ ਵੀ ਲੋਕਾਂ ਦੀਆਂ ਆਸਾ ਅਤੇ ਉਮੀਦਾਂ ਉਪਰ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਵਾਰ ਵੀ ਉਹ ਅਤੇ ਉਨ੍ਹਾਂ ਦੀ ਧਰਮ ਪਤਨੀ ਸਿਆਸੀ ਮੈਦਾਨ ਵਿੱਚ ਨਿੱਤਰੇ ਹਨ। ਸ਼ਹਿਰ ਦੀ ਬੇਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਸ਼ਹਿਰ ਦੇ ਬਾਕੀ ਬਚੇ ਵਾਰਡ ਅੰਦਰੋਂ ਇਮਾਨਦਾਰ ਅਤੇ ਸਾਫ਼ ਸੁਥਰੀ ਦਿੱਖ ਵਾਲੇ ਆਜ਼ਾਦ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉੱਧਰ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭੋਲਾ ਸ਼ਰਮਾ ਨੇ ਕਿਹਾ ਕਿ ਇੰਨਾਂ ਭਾਈਚਾਰਕ ਚੋਣਾਂ ਵਿੱਚ ਅਜਾਦ ਉਮੀਦਵਾਰ ਵੱਜੋਂ ਚੋਣ ਜਿੱਤ ਕੇ ਲੋਕਾਂ ਦੀ ਸੇਵਾ ਵਿੱਚ ਜੁਟਣਗੇ। ਨਗਰ ਕੌਂਸਲ ਦੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਸੁੱਖੀ ਨੇ ਦਾਅਵਾ ਕੀਤਾ ਕਿ ਪਿਛਲੀ ਵਾਰ ਵੀ ਉਨ੍ਹਾਂ ਫੂਲ ਟਾਊਨ ਦੀ ਬੇਹਤਰੀ ਲਈ ਅਨੇਕਾਂ ਕਦਮ ਚੁੱਕੇ ਅਤੇ ਇਸ ਵਾਰ ਵੀ ਰਹਿੰਦੇ ਕੰਮਾ ਨੂੰ ਨਗਰ ਕੌਂਸਲ ਤੋਂ ਕਰਵਾਉਣਗੇ। ਜ਼ਿਕਰਯੋਗ ਇਹ ਹੈ ਕਿ ਉਕਤ ਉਮੀਦਵਾਰ ਦੀ ਕੀਤੀ ਸਿਆਸੀ ਪਹਿਲ ਕਦਮੀ ਨੇ ਸਿਆਸੀ ਘੜਮੱਸ ਮਚਾ ਦਿੱਤਾ ਹੈ, ਸ਼ਹਿਰੀ ਸਿਆਸੀ ਧਿਰਾਂ ਨੂੰ ਸਵਾਲ ਕਰਨ ਲੱਗ ਪਏ ਹਨ ਕਿ ਉਹ ਲੋਕ ਕਟਿਹਰੇ ਵਿੱਚ ਆਪਣੇ ਉਮੀਦਵਾਰ ਕਦੋਂ ਉਤਾਰਣਗੇ। ਉਧਰ ਇਨ੍ਹਾਂ ਉਮੀਦਵਾਰਾਂ ਤੋਂ ਇਲਾਵਾ ਪ੍ਰਿੰਸ ਨੰਦਾ ਸਾਬਕਾ ਕੌਂਸਲਰ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੀ ਚੋਣ ਲੜਨ ਦੇ ਚਰਚੇ ਵੀ ਲੋਕ ਸੱਥ ਵਿੱਚ ਸੁਣਾਈ ਦਿੰਦੇ ਹਨ, ਫਿਲਹਾਲ ਅੱਧੀ ਦਰਜਨ ਉਮੀਦਵਾਰਾਂ ਨੇ ਜ਼ਰੂਰ ਲੋਕਾਂ ਦੇ ਦਰਾਂ ਉਪਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਏਨਾਂ ਚੋਣਾਂ ਵਿਚ ਦੇਰੀ ਨਾਲ ਆਏ ਵਿਅਕਤੀਆਂ ਨੂੰ ਕਈ ਵਾਰ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਕਈ ਲੋਕ ਪਹਿਲਾਂ ਆਏ ਉਮੀਦਵਾਰਾਂ ਨਾਲ ਸਿਆਸੀ ਅਤੇ ਭਾਵਨਾਤਮਕ ਤੌਰ ਤੇ ਜੁੜ ਜਾਂਦੇ ਹਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ