Thursday, May 16, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਰਾਮਪੁਰਾ ਦੇ ਨਰੇਸ਼ ਤਾਂਗੜੀ ਦੇ ਮਨ ਵਿਚ ਲੰਬੇਂ ਸਮੇਂ ਤੋ ਪਣਪ ਰਹੀ ਐ ਲੋਕ ਸੇਵਾ ਦੀ ਤਾਂਘ

September 17, 2023 10:45 AM

ਰਾਮਪੁਰਾ ਦੇ ਨਰੇਸ਼ ਤਾਂਗੜੀ ਦੇ ਮਨ ਵਿਚ ਲੰਬੇਂ ਸਮੇਂ ਤੋ ਪਣਪ ਰਹੀ ਐ ਲੋਕ ਸੇਵਾ ਦੀ ਤਾਂਘ
ਵਾਰਡ ਨੰਬਰ 14 ਤੋ ਆਜਾਦ ਉਮੀਦਵਾਰ ਵਜੋ ਲੋਕ ਕਚਿਹਰੀ ਵਿਚ ਨਿੱਤਰੇ ਹਨ ਸਮਾਜ ਸੇਵੀ ਨਰੇਸ਼ ਤਾਂਗੜੀ
ਰਾਮਪਰਾ ਫੂਲ (ਲੁਭਾਸ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤਾਂਗੜੀ ਪਰਿਵਾਰ ਦੇ ਨਰੇਸ਼ ਤਾਂਗੜੀ ਨੂੰ ਮੁੱਢ ਤੋ ਹੀ ਸਮਾਜ ਸੇਵਾ ਅਤੇ ਪਸ਼ੂਆਂ ਨੂੰ ਪਿਆਰ ਕਰਨ ਦਾ ਜਜਬਾ ਪਰਿਵਾਰ ਤੋ ਗੁੜਤੀ ਵਿਚੋ ਹੀ ਮਿਲਿਆ ਹੈ। ਰਾਮਪੁਰਾ ਇਲਾਕੇ ਦਾ ਸ਼ਾਇਦ ਕੋਈ ਹੀ ਵਿਅਕਤੀ ਹੋਵੇਗਾ ਜੋ ਸਵ: ਹੰਸ ਰਾਜ ਤਾਂਗੜੀ ਵੈਟਨਰੀ ਡਾਕਟਰ ਨੂੰ ਨਾ ਜਾਣਦਾ ਹੋਵੇ ਕਿਉਕਿ ਇਲਾਕੇ ਭਰ ਦੇ ਪਸ਼ੂ ਪਾਲਕਾਂ ਸਣੇ ਗਊਸ਼ਾਲਾਵਾਂ ਵਿਚਲੇ ਪਸ਼ੂਆਂ ਦਾ ਇਲਾਜ ਦਾ ਜੁੰਮਾਂ ਕਿਸੇ ਵੇਲੇ ਡਾ ਹੰਸ ਰਾਜ ਤਾਂਗੜੀ ਜੁੰਮੇ ਸੀ। ਜਿਸ ਨੂੰ ਉਹ ਬੜੀ ਸ਼ਿੱਦਤ ਨਾਲ ਨਿਭਾਉਦੇ, ਕਿਉਕਿ ਜਿਸ ਦਾ ਜੁੰਮਾਂ ਡਾ ਤਾਂਗੜੀ ਕੋਲ ਸੀ, ਉਸ ਲਈ ਪਸ਼ੂ ਮਾਲਿਕ ਤਾਂ ਬੇਫਿਕਰ ਹੋ ਜਾਂਦਾ ਅਤੇ ਸਮੁੱਚੇ ਫਿਕਰ ਡਾ ਹੰਸ ਰਾਜ ਤਾਂਗੜੀ ਆਪਣੇ ਸਿਰ ’ਤੇ ਲੈ ਲੈਂਦੇ ਸਨ। ਆਪਣੇ ਪਿਤਾ ਦੇ ਦਰਸਾਏ ਸਮਾਜ ਸੇਵਾ ਦੇ ਮਾਰਗ ’ਤੇ ਚਲਦਿਆਂ ਨਰੇਸ਼ ਤਾਂਗੜੀ ਵੀ ਇਸ ਕਿੱਤੇ ਵਿਚ ਡਿਪਲੋਮਾ ਹੋਲਡਰ ਹੋਣ ਨਾਤੇ ਪਸ਼ੂਆਂ ਦੇ ਇਲਾਜ ਵਿਚ ਮਾਹਿਰ ਹਨ ਪਰ ਨਾਲੋ ਨਾਲ ਹੀ ਉਹ ਬਾਬਾ ਇੰਦਰਦਾਸ ਗਊਸ਼ਾਲਾ, ਅਨਾਥ ਗਊਸ਼ਾਲਾ ਕਮੇਟੀ ਦੇ ਮੈਂਬਰ ਅਤੇ ਕਾਂਵੜ ਸੰਘ ਵਿਚ ਵੀ ਸਰਗਰਮ ਮੈਂਬਰ ਅਤੇ ਪੀ.ਆਰ.ਓ ਵਜੋ ਆਪਣੀਆ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਸਮਾਜ ਸੇਵੀ ਨਰੇਸ਼ ਤਾਂਗੜੀ ਨੂੰ ਧਾਰਮਿਕ ਅਤੇ ਸਮਾਜਿਕ ਬਿਰਤੀ ਦੇ ਨਾਲੋ ਨਾਲ ਰਾਜਸੀ ਤੌਰ ’ਤੇ ਵਿਚਰਣ ਦੀ ਚੇਟਰ ਵੀ ਲੰਬੇਂ ਸਮੇਂ ਤੋ ਲੱਗੀ ਹੋਈ ਹੈ। ਸਰਗਰਮ ਸਿਆਸਤ ਵਿਚ ਦਿਲਚਸਪੀ ਰੱਖਣ ਦੀ ਮਨਸ਼ਾਂ ਤਹਿਤ ਹੀ ਉਨਾਂ ਡੇਢ ਦਹਾਕੇ ਤੋ ਲਗਾਤਾਰ ਇਸ ਨਾਲ ਜੁੜੇ ਕੇ ਆਪਣੇ ਰੁਝੇਵਿਆਂ ਵਿਚੋ ਬਹੁਤਾਂ ਸਮਾਂ ਇਸ ਕੰਮ ਨੂੰ ਵੀ ਦਿੰਦੇ ਆ ਰਹੇ ਹਨ ਅਤੇ ਸਮੇਂ ਦੀਆ ਸਰਕਾਰਾਂ ਅਤੇ ਹਾਕਮਾਂ ਤੋ ਆਪਣੇ ਸ਼ਹਿਰ ਅਤੇ ਵਾਰਡ ਨੰਬਰ 14 ਦੀਆ ਸਮੱਸਿਆਵਾਂ ਨੂੰ ਜਾਣੂੰ ਕਰਵਾ ਕੇ ਉਸ ਨੂੰ ਹੱਲ ਕਰਵਾਉਣ ਨੂੰ ਆਪਣਾ ਫਰਜ ਸਮਝਦੇ ਹਨ ਅਤੇ ਹੁਣ ਇਕ ਵਾਰ ਫੇਰ ਜਦ ਰਾਮਪੁਰਾ ਵਿਖੇ ਨਗਰ ਕੌਸਲ ਦੀਆ ਚੌਣਾਂ ਹੋਣ ਵਾਲੀਆ ਹਨ ਤਦ ਉਨਾਂ ਨੇ ਵਾਰਡ ਨੰਬਰ 14 ਅੰਦਰੋ ਆਪਣੀ ਕਿਸਮਤ ਅਜਮਾਉਣ ਦਾ ਮਨ ਬਣਾ ਕੇ ਲੋਕ ਕਚਿਹਰੀ ਵਿਚ ਨਿੱਤਰੇ ਹਨ। ਲਗਾਤਾਰ ਲੋਕਾਂ ਨਾਲ ਜੁੜ ਕੇ ਉਨਾਂ ਦੀਆ ਸਮੱਸਿਆਵਾਂ ਨੂੰ ਭਾਪਣਾ ਅਤੇ ਹੱਲ ਲਈ ਬਣਦੇ ਯਤਨਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਵਾਲੇ ਨਰੇਸ਼ ਤਾਂਗੜੀ ਨੇ ਦੱਸਿਆਂ ਕਿ ਵਾਰਡ ਨੰਬਰ 14 ਮੇਰੀ ਜਨਮ ਭੂਮੀ ਤੋ ਬਾਅਦ ਹੁਣ ਕਰਮਭੂਮੀ ਹੈ, ਭਾਵੇਂ ਪੂਰਾ ਹੀ ਵਾਰਡ ਇਕ ਪਰਿਵਾਰ ਦੀ ਤਰਾਂ ਹੈ। ਜਿਨਾਂ ਦੇ ਸੁੱਖ ਦੁੱਖ ਵਿਚ ਉਹ ਲੰਬੇਂ ਸਮੇਂ ਤੋ ਸ਼ਰੀਕ ਹੁੰਦੇ ਆ ਰਹੇ ਹਨ। ਉਨਾਂ ਅੱਗੇ ਦੱਸਿਆਂ ਕਿ ਵਾਰਡ ਦੀਆ ਕਈ ਸਮੱਸਿਆਵਾਂ ਮੂੰਹ ਅੱਡੀ ਖੜੀਆ ਹਨ, ਜਿਨਾਂ ਨੂੰ ਵੇਖ ਕੇ ਚਿੰਤਤ ਹੋਣਾ ਹਰੇਕ ਵਾਰਡ ਵਾਸੀ ਅਤੇ ਸ਼ਹਿਰੀ ਦਾ ਫਰਜ ਹੈ ਅਤੇ ਹੁਣ ਠਾਣ ਲਈ ਹੈ ਕਿ ਇਨਾਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਰਹਾਗਾਂ। ਉਨਾਂ ਕਿਹਾ ਕਿ ਫਿਲਹਾਲ ਆਜਾਦ ਉਮੀਦਵਾਰ ਵਜੋ ਲੋਕਾਂ ਵਿਚਕਾਰ ਵਿਚਰਣ ਦਾ ਮਨ ਬਣਾਇਆ ਹੈ ਬਾਕੀ ਸਮੇਂ ਅਨੁਸਾਰ ਵਾਰਡ ਵਾਸੀਆਂ ਅਤੇ ਆਪਣੇ ਸ਼ੁਭਚਿੰਤਕਾਂ ਦੀ ਰਾਇ ਨਾਲ ਫੈਸਲੇ ਲਏ ਜਾਣਗੇ। ਉਨਾਂ ਸ਼ਹਿਰ ਅਤੇ ਵਾਰਡ ਦੀਆ ਸਮੱਸਿਆਵਾਂ ਬਾਰੇ ਕਿਹਾ ਕਿ ਸੀਵਰੇਜ, ਸਫਾਈ ਅਤੇ ਬਿਜਲੀ ਪਾਣੀ ਦੀ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਯਤਨਸ਼ੀਲ ਹੋਣਾ ਪਵੇਗਾ, ਉਥੇ ਇਕ ਕੌਸਲਰ ਦੀਆ ਅਨੇਕਾਂ ਹੋਰ ਵੀ ਜੁੰਮੇਵਾਰੀਆ ਹਨ। ਜਿਨਾਂ ਨੂੰ ਨਿਭਾਉਣ ਨੂੰ ਵੀ ਉਹ ਆਪਣਾ ਮੁੱਢਲਾ ਫਰਜ ਸਮਝਣਗੇ। ਉਨਾਂ ਇਹ ਕਿਹਾ ਕਿ ਭਾਵੇਂ ਕੌਸਲਰ ਦੀ ਚੋਣ ਵੀ ਰਾਜਨੀਤੀ ਦਾ ਹਿੱਸਾ ਹੈ ਪਰ ਤਾਂਗੜੀ ਪਰਿਵਾਰ ਨੇ ਕਦੇ ਕਿੱਤੇ ਨੂੰ ਵੀ ਵਪਾਰ ਨਹੀ ਬਣਾਇਆ, ਫੇਰ ਰਾਜਨੀਤੀ ਨੂੰ ਤਾਂ ਵਪਾਰ ਬਣਾਇਆ ਜਾਂ ਸਮਝਿਆ ਹੀ ਨਹੀ ਜਾ ਸਕਦਾ। ਜਿਸ ਲਈ ਲੋਕ ਸੇਵਾ ਨੂੰ ਹੀ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਵਾਰਡ ਵਾਸੀ ਵੀ ਹਾਜਰ ਸਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ