Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਨਗਰ ਕੌਸਲ ਚੋਣਾਂ :- ਵਾਰਡ ਨੰਬਰ ਚਾਰ ਅੰਦਰੋ ਜਸਪਾਲ ਸਿੰਘ ਜੱਸੂ ਨੇ ਆਜਾਦ ਉਮੀਦਵਾਰ ਵਜੋ ਦਾਅਵੇਦਾਰੀ ਠੋਕੀ

September 17, 2023 10:49 AM

ਨਗਰ ਕੌਸਲ ਚੋਣਾਂ :- ਵਾਰਡ ਨੰਬਰ ਚਾਰ ਅੰਦਰੋ ਜਸਪਾਲ ਸਿੰਘ ਜੱਸੂ ਨੇ ਆਜਾਦ ਉਮੀਦਵਾਰ ਵਜੋ ਦਾਅਵੇਦਾਰੀ ਠੋਕੀ
ਰਾਮਪਰਾ ਫੂਲ 17 ਸਤੰਬਰ (ਲੁਭਾਸ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਦੀਆ ਨਗਰ ਕੌਸਲ ਚੋਣਾਂ ਲਈ ਸਿਆਸੀ ਅਖਾੜਾ ਭੱਖਣਾ ਸ਼ੁਰੂ ਹੋ ਗਿਆ ਭਾਵੇਂ ਚੋਣਾਂ ਦੀ ਤਾਰੀਖ ਦਾ ਅਜੇ ਸਥਾਨਕ ਸਰਕਾਰਾਂ ਵਿਭਾਗ ਵੱਲੋ ਕੋਈ ਐਲਾਣ ਨਹੀ ਹੋਇਆ ਪਰ ਸ਼ਹਿਰੀਆਂ ਦੇ ਦਰਾਂ ਤੱਕ ਉਮੀਦਵਾਰਾਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਨੌਜਵਾਨ ਸਮਾਜ ਸੇਵੀ ਜਸਪਾਲ ਸਿੰਘ ਜੱਸੂ ਨੇ ਵਾਰਡ ਨੰਬਰ 4 ਤੋ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸ ਦੀ ਪਹਿਲ ਕੀਤੀ ਹੈ। ਜਨਰਲ ਵਾਰਡ ਅੰਦਰ ਦਾਅਵੇਦਾਰੀ ਜਤਾਉਣ ਵਾਲੇ ਜਸਪਾਲ ਸਿੰਘ ਜੱਸੂ ਇਕ ਕਾਰੋਬਾਰੀ ਹਨ, ਜਿਹੜੇ ਪਿਛਲੇ ਲੰਬੇਂ ਸਮੇਂ ਤੋ ਸਮਾਜ ਸੇਵਾ ਦੇ ਕਾਰਜਾਂ ਅਤੇ ਸਿਆਸਤ ਨਾਲ ਰਾਬਤਾ ਰੱਖਣ ਵਾਲੇ ਆਗੂ ਵਜੋ ਲੋਕਾਂ ਵਿਚਕਾਰ ਵਿਚਰਦੇ ਆ ਰਹੇ ਹਨ,

ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਇਸ ਉਮੀਦਵਾਰ ਦੇ ਹੱਕ ਵਿਚ ਉਸ ਦੇ ਸ਼ੁਭਚਿੰਤਕਾਂ ਅਤੇ ਵਾਰਡ ਦੇ ਹਮਾਇਤੀ ਲੋਕਾਂ ਨੇ ਪਿਛਲੇ ਦਿਨੀ ਧਾਰਮਿਕ ਸਥਾਨ ’ਤੇ ਇੱਕਠ ਕਰਕੇ
ਪ੍ਰਮਾਤਮਾ ਦੇ ਓਟ ਆਸਰੇ ਵਿਚ ਨਾਲ ਚੱਲਣ ਦਾ ਜਿੱਥੇ ਭਰੋਸਾ ਦਿਵਾਇਆ, ਉਥੇ ਹੀ ਜਸਪਪਾਲ ਜੱਸੂ ਨੇ ਵੀ ਵਾਰਡ ਵਾਸੀਆਂ ਦੇ ਹਰ ਸੁੱਖ ਦੁੱਖ ਵਿਚ ਅੱਗੇ ਹੋ ਕੇ ਖੜਣ ਦਾ ਵਿਸ਼ਵਾਸ਼ ਦੁਆਇਆ। ਜਸਪਾਲ ਜੱਸੂ ਨੇ ਇਕ ਪਿਛਲੀ ਯਾਦ ਤਾਜਾ ਕਰਵਾਉਦਿਆਂ ਕਿਹਾ ਕਿ ਸਮਾਜ ਸੇਵਾ ਅਤੇ ਲੋਕਾਂ ਦੇ ਹੱਕ ਵਿਚ ਖੜਣ ਦਾ ਜਜਬਾ ਤੋ ਮੁੱਢ ਕੁੱਦੀਮੋ ਹੀ ਹੈ ਕਿਉਕਿ 2016 ਵਿਚ ਵਾਰਡ ਦੀਆ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਸੀ ਜਦਕਿ ਵਾਰਡ ਵੀ ਨੀਵਾਂ ਹੋਣ ਕਾਰਨ ਮੀਂਹ ਅਤੇ ਸੀਵਰੇਜ ਦੇ ਪਾਣੀ ਨਾਲ ਵਾਰਡ ਦੀਆ ਗਲੀਆ ਨਾਲੀਆ ਭਰ ਜਾਂਦੀਆ ਸਨ ਅਤੇ ਲੋਕਾਂ ਨੂੰ ਲੰਘਣਾ ਦੁੱਭਰ ਹੋ ਜਾਂਦਾ ਸੀ, ਕਈ ਵਾਰ ਗੇੜੇ ਕੱਢਣ ’ਤੇ ਜਦ ਕੰਮ ਨਾ ਹੋਇਆ ਤਾਂ ਆਖਿਰ ਲੋਕਾਂ ਦੇ ਹੱਕ ਵਿਚ ਖੜ ਕੇ ਧਰਨਾ ਲਾਉਣਾ ਪਿਆ ਅਤੇ ਸਘੰਰਸ਼ ਨਾਲ 35 ਲੱਖ ਰੁਪੈ ਦੇ ਵਿਕਾਸ ਕਾਰਜ ਵਾਰਡ ਵਾਸੀਆਂ ਦੀ ਦੇਖ ਰੇਖ ਹੇਠ ਕਰਵਾਏ। ਜਿਸ ਕਾਰਨ ਅੱਜ ਵੀ ਵਾਰਡ ਦੀਆ ਸੜਕਾਂ ਨਵੀਆਂ ਨਕੋਰ ਜਾਪਦੀਆ ਹਨ। ਉਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਮ ਘਰਾਂ ਦੇ ਜਵਾਕ ਹਾਂ, ਅਜੇ ਤਾਂ ਘਰ ਨੂੰ ਦਰਵਾਜੇ ਵੀ ਨਹੀ ਲੱਗੇ, ਪਹਿਲੀ ਹਾਕ ਹੀ ਲੋਕ ਨਾਲ ਖੜਾਗੇਂ, ਇਸ ਬਾਰੇ ਪੂਰਾ ਵਾਰਡ ਪਹਿਲਾ ਹੀ ਵਾਕਿਫ ਹੈ। ਉਨਾਂ ਅੱਗੇ ਕਿਹਾ ਕਿ ਮਨ ਅੰਦਰ ਆਪਣੇ ਸ਼ਹਿਰ ਲਈ ਕੁਝ ਕਰ ਗੁਜਰਣ ਦਾ ਜਜਬਾ ਹੈ, ਭਾਵੇਂ ਸਿਆਸਤ ਗੰਧਲੀ ਹੋ ਚੁੱਕੀ ਹੈ ਪਰ ਸ਼ਾਇਦ ਹੁਣ ਸ਼ਹਿਰ ਦੀ ਇਸ ਬੇੜੀ ਵਿਚ ਸਿੱਧੇ ਰੂਪ ਨਾਲ ਉਤਰ ਕੇ ਹੀ ਇਸ ਨੂੰ ਰਾਹੇ ਪਾਇਆ ਜਾਵੇਗਾ। ਉਨਾਂ ਕਿਹਾ ਨਗਰ ਕੋਸਲ ਨਾਲ ਸਬੰਧਤ ਕਾਰਜਾਂ ਸਫਾਈ, ਸੀਵਰੇਜ, ਰੋਸ਼ਨੀ, ਸਾਫ ਪੀਣ ਵਾਲੇ ਪਾਣੀ ਵਰਗੀਆ ਜੁੰਮੇਵਾਰੀਆਂ ਦੇ ਨਾਲੋ ਨਾਲ ਨਸ਼ੇ ਦੇ ਕੋਹੜ ਨੂੰ ਪੱਕੇ ਤੌਰ ’ਤੇ ਵੱਢਣਾ ਵਿਚ ਨੌਜਵਾਨਾ ਦਾ ਸਾਥ ਦੇਣਾ ਅਤੇ ਲੈਣ ਨੂੰ ਪਹਿਲ ਦੇਣੀ ਵੀ ਆਪਣੇ ਮੁੱਖ ਏਜੰਡੇ ਵਿਚ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਜਸਪਾਲ ਜੱਸੂ ਨੇ ਕਈ ਐਨ.ਜੀ.ਓ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਪਿਛਲੇ ਸਮੇਂ ਕਰੋਨਾ ਕਾਲ ਤੋ ਲੈ ਕੇ ਹੁਣ ਤੱਕ ਕਈ ਪਰਿਵਾਰਾਂ ਦੀ ਰਾਸ਼ਨ ਵਜੋ ਮੱਦਦ ਕਰਨ ਵਰਗੇ ਲੋਕ ਸੇਵਾ ਵਾਲੇ ਕਾਰਜਾਂ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜਾਈ ਲਈ ਕੰਮ ਕਰਨ ਵਾਲੀਆ ਸੰਸਥਾਵਾਂ ਵਿਚ ਵੀ ਅੱਗੇ ਹੋ ਕੇ ਵਿਚਰਣ ਬਾਰੇ ਅਨੇਕਾਂ ਗੱਲਾਂ ਸਾਂਝੀਆਂ ਕੀਤੀਆ। ਇਸ ਵਾਰਡ ਦੀ ਆਉਦੇਂ ਦਿਨਾਂ ਵਿਚ ਸਿਆਸੀ ਤਸਵੀਰ ਪੂਰੀ ਤਰਾਂ ਸਾਫ ਹੋ ਜਾਵੇਗੀ, ਪਰ ਫਿਲਹਾਲ ਜਸਪਾਲ ਜੱਸੂ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਏ ਜਾਣ ’ਤੇ ਇਸ ਦਾ ਕਾਫਲਾ ਨਿਰੰਤਰ ਵਧਦਾ ਸੁਣਾਈ ਦੇ ਰਿਹਾ ਹੈ। ਇਸ ਮੌਕੇ ਵਾਰਡ ਵਾਸੀ ਵੀ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ