Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਰਾਮਪੁਰਾ ਨਗਰ ਕੌਸਲ ਚੋਣਾਂ :- ਵਾਰਡ ਨੰਬਰ ਪੰਜ ਅੰਦਰੋ ਬੀਬੀ ਪਰਮਜੀਤ ਕੌਰ ਨੇ ਵਾਰਡ ਵਾਸੀਆਂ ਦਾ ਰਾਇਸ਼ੁਮਾਰੀ ਤੋ ਬਾਅਦ ਚੋਣ ਮੈਦਾਨ ਮੱਲਿਆ

September 17, 2023 11:49 AM

ਰਾਮਪੁਰਾ ਨਗਰ ਕੌਸਲ ਚੋਣਾਂ :- ਵਾਰਡ ਨੰਬਰ ਪੰਜ ਅੰਦਰੋ ਬੀਬੀ ਪਰਮਜੀਤ ਕੌਰ ਨੇ ਵਾਰਡ ਵਾਸੀਆਂ ਦਾ ਰਾਇਸ਼ੁਮਾਰੀ ਤੋ ਬਾਅਦ ਚੋਣ ਮੈਦਾਨ ਮੱਲਿਆ
ਰਾਮਪਰਾ ਫੂਲ 17 ਸਤੰਬਰ (ਲੁਭਾਸ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਸਥਾਨਕ ਸ਼ਹਿਰ ਦੇ ਇਸਤਰੀਆਂ ਲਈ ਰਾਖਵੇਂ ਵਾਰਡ ਨੰਬਰ ਪੰਜ ਤੋ ਵੱਡੇ ਲਾਣੇ ਵਾਲੇ ਪ੍ਰਜਾਪਤ ਬਰਾਦਰੀ ਦੇ ਸਮਾਜਿਕ ਅਤੇ ਕਾਰੋਬਾਰ ਪੱਖੀ ਮਜਬੂਤ ਪਰਿਵਾਰ ਦੀ ਸ੍ਰੀਮਤੀ ਪਰਮਜੀਤ ਕੌਰ ਨੇ ਬਤੌਰ ਉਮੀਦਵਾਰ ਲੋਕ ਕਚਿਹਰੀ ਵਿਚ ਦਸਤਕ ਦਿੱਤੀ ਹੈ। ਜਿਨਾਂ ਦੀ ਵਾਂਗਡੋਰ ਖੁਦ ਉਨਾਂ ਸਣੇ ਪਰਿਵਾਰ ਦੇ ਹਮਾਇਤੀਆਂ, ਕਾਰੋਬਾਰੀਆਂ, ਭਾਈਚਾਰੇ ਦੇ ਲੋਕਾਂ ਅਤੇ ਉਨਾਂ ਦੇ ਫਰਜੰਦ ਜਗਜੀਤ ਸਿੰਘ ਜੱਗੂ ਨੇ ਸੰਭਾਲ ਲਈ ਹੈ, ਭਾਵੇਂ ਸਮਾਜਿਕ ਅਤੇ ਸਿਆਸਤੀ ਤਜਰਬਾ ਪਰਿਵਾਰ ਨੂੰ ਗੁੜਤੀ ਵਿਚ ਹੀ ਮਿਲਿਆ ਹੈ ਕਿਉਕਿ ਪਰਿਵਾਰ ਦੇ ਵਡੇਰਿਆਂ ਤੋ ਲੈ ਕੇ ਜਗਜੀਤ ਸਿੰਘ ਜੱਗਾ ਤੱਕ ਨੇ ਹੁਣ ਤੱਕ ਲੋਕਾਂ ਦੇ ਹੱਕ ਵਿਚ ਕੰਮ ਕਰਨ ਦੇ ਆਪਣੇ ਸਬੂਤ ਲੋਕ ਕਚਿਹਰੀ ਵਿਚ ਰੱਖੇ ਹਨ। ਜਿਸ ਤੋ ਬਾਅਦ ਵਾਰਡ ਵਾਸੀਆਂ ਦੇ ਇਕ ਵੱਡੇ ਇੱਕਠ ਨੇ ਬੀਬੀ ਪਰਮਜੀਤ ਕੌਰ ਦੇ ਹੱਕ ਵਿਚ ਹਾਂ ਪੱਖੀ ਨਾਹਰਾ ਮਾਰਦਿਆਂ ਆਉਦੀਆ ਚੋਣਾਂ ਵਿਚ ਇਨਾਂ ਨਾਲ ਡੱਟਣ ਦਾ ਹੁੰਗਾਰਾਂ ਭਰਿਆ। ਜਿਸ ਤੋ ਬਾਅਦ ਹੀ ਇਨਾਂ ਨੇ ਲੋਕ ਦਰਾਂ ’ਤੇ ਜਾਣ ਦੀ ਸ਼ੁਰੂਆਤ ਕੀਤੀ। ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ’ ਧੀ ਪੁੱਤ ਲਾਣੇ ਦਾ ’ਤੇ ਬਲਦ ਘਰਾਣੇ ਦਾ ‘

ਵਾਂਗ ਘਰ ਅੰਦਰ ਕੰਮ ਕਰਨ ਵਾਲੇ ਬਾਹਰ ਵੀ ਲੋਕ ਦਰਦ ਨੂੰ ਪਛਾਣਦੇ ਹੁੰਦੇ ਹਨ ਅਤੇ ਕੰਮ ਕਰਨ ਦੇ ਸਮਰੱਥ ਹਨ। ਲੋਕਾਂ ਦੀਆ ਦੁੱਖ ਤਕਲੀਫਾਂ ਅਤੇ ਖਾਸ ਕਰ ਔਰਤਾਂ ਦੀਆ ਤਕਲੀਫਾਂ ਤੋ ਭਲੀਭਾਤ ਜਾਣੂੰ ਹਾਂ, ਪਰ ਇਨਾਂ ਤਕਲੀਫਾਂ ਨੂੰ ਮੱਲਮ ਲਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨਾਂ ਅੱਗੇ ਕਿਹਾ ਕਿ ਵਾਰਡ ਵਾਸੀਆਂ ਦੇ ਸੁੱਖ ਦੁੱਖ ਵਿਚ ਸ਼ਰੀਕ ਹੋਣ ਲਈ ਸਾਰਾ ਪਰਿਵਾਰ ਪਹਿਲਾ ਤੋ ਹੀ ਸਰਗਰਮ ਰਿਹਾ ਹੈ ਅਤੇ ਪਰਿਵਾਰ ਦੇ ਸਿਆਣਿਆਂ ਤੋ ਲੈ ਕੇ ਸਭ ਨੇ ਨਸ਼ਿਆਂ ਵਰਗੀਆ ਅਲਾਮਤਾਂ ਖਿਲਾਫ ਹਮੇਸ਼ਾਂ ਸਰਗਰਮੀ ਵਿਖਾਈ ਹੈ ਅਤੇ ਨੌਜਵਾਨੀ ਨੂੰ ਸਮਾਜਿਕ ਕਾਰਜਾਂ ਵਿਚ ਡੱਟਣ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਵਾਰਡ ਵਾਸੀਆਂ ਦੇ ਹੱਕ ਵਿ ਖੜਣ ਦੇ ਨਾਲੋ ਨਾਲ ਨਗਰ ਕੌਸਲ ਤੋ ਮਿਲਣ ਵਾਲੀਆ ਸਹੂਲਤਾਵਾਂ ਤੋ ਲੋਕਾਂ ਨੂੰ ਜਾਣੂੰ ਕਰਵਾਉਣ ਨੂੰ ਆਪਣਾ ਫਰਜ ਸਮਝਾਂਗੀ। ਉਧਰ ਬੀਬੀ ਪਰਮਜੀਤ ਕੌਰ ਦੇ ਪੁੱਤਰ
ਜਗਜੀਤ ਸਿੰਘ ਜੱਗਾ ਨੇ ਦੱਸਿਆਂ ਕਿ ਗੁਰੂ ਘਰ ਸਣੇ ਸ੍ਰੀ ਸਲਾਸਰ ਧਾਮ ਅਤੇ ਸਮਾਜਿਕ ਪੱਖ ਤੋ ਸ਼ਹੀਦ ਊਧਮ ਸਿੰਘ ਵਰਗੀਆ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਾਂ, ਹਮੇਸ਼ਾਂ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦਿੱਤੀ ਹੈ ਜਦਕਿ
ਖੂਨਦਾਨ ਵਰਗੇ ਮਹਾਨ ਕਾਰਜਾਂ ਵਿਚ ਸਹਿਯੋਗ ਦੇਣ ਸਣੇ ਲੋੜਵੰਦ ਪਰਿਵਾਰਾਂ ਦੀਆ ਧੀਆਂ ਦੇ ਵਿਆਹ ਕਰਨ ਵਾਲੀਆ ਸੰਸਥਾਵਾਂ ਵਿਚ ਹਮੇਸ਼ਾਂ ਮੌਹਰੀ ਰੋਲ ਅਦਾ ਕੀਤਾ ਹੈ। ਜਿਸ ਕਾਰਨ ਹੀ ਵਾਰਡ ਵਾਸੀਆਂ ਨੇ ਪਰਿਵਾਰ ਦੀਆ ਸਮਾਜਿਕ ਗਤੀਵਿਧੀਆਂ ਨੂੰ ਭਾਪਦਿਆਂ ਮਾਤਾ ਜੀ ਨੂੰ ਇਥੋ ਉਮੀਦਵਾਰ ਐਲਾਣਿਆ ਹੈ। ਉਨਾਂ ਸ਼ਹਿਰੀਆਂ ਅਤੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਾਰਡ ਦੇ ਲੋਕਾਂ ਨੇ ਜਿਵੇਂ ਪਾਰਟੀਬਾਜੀ ਤੋ ਉੱਪਰ ਉੱਠ ਕੇ ਉਨਾਂ ਦਾ ਸਾਥ ਦੇਣ ਦਾ ਵਿਸ਼ਵਾਸ਼ ਦਿਵਾਇਆ ਹੈ, ਉਥੇ ਉਹ ਵੀ ਵਾਰਡ ਵਾਸੀਆਂ ਦੇ ਭਰੋਸੇ ਨੂੰ ਇੰਨ ਵਿੰਨ ਕਾਇਮ ਰੱਖਣਗੇ ਅਤੇ ਲੋਕ ਸੇਵਾ ਨੂੰ ਹਮੇਸ਼ਾਂ ਪਹਿਲ ਦੇਣ ਨੂੰ ਹੀ ਆਪਣਾ ਅਸਲ ਸਰਮਾਇਆ ਸਮਝਣਗੇ। ਇਸ ਮੌਕੇ ਵਾਰਡ ਵਾਸੀ ਵੀ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ