Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਕੌਸਲਰ ਧਰਮਪਾਲ ਸ਼ਰਮਾ ਨੇ ਆਪਣੀ ਵੋਟ ਦਾ ਅਧਿਕਾਰ ਵਿਧਾਇਕ ਉਗੋਕੇ ਦੀ ਝੋਲੀ ਪਾਇਆ, ਡਾ ਸੋਨੀਕਾ ਬਾਂਸਲ ਦਾ ਧੜਾ ਹੋਇਆ ਸਿਆਸੀ ਤੌਰ ’ਤੇ ਭਾਰੂ

September 17, 2023 06:07 PM

ਕੌਸਲਰ ਧਰਮਪਾਲ ਸ਼ਰਮਾ ਨੇ ਆਪਣੀ ਵੋਟ ਦਾ ਅਧਿਕਾਰ ਵਿਧਾਇਕ ਉਗੋਕੇ ਦੀ ਝੋਲੀ ਪਾਇਆ, ਡਾ ਸੋਨੀਕਾ ਬਾਂਸਲ ਦਾ ਧੜਾ ਹੋਇਆ ਸਿਆਸੀ ਤੌਰ ’ਤੇ ਭਾਰੂ  
ਤਪਾ ਮੰਡੀ 17 ਸਤੰਬਰ
7ਡੇਅ ਨਿਊਜ ਸਰਵਿਸ,
                                                       ਸਥਾਨਕ ਸ਼ਹਿਰ ਦੀ ਪਿਛਲੇ ਕਈ ਮਹੀਨਿਆਂ ਤੋ ਖੜੋਤ ਆਈ ਲੋਕਲ ਸਿਆਸਤ ਵਿਚ ਅਚਾਨਕ ਹੀ ਵੱਡੀ ਹਲਚਲ ਵੇਖਣ ਨੂੰ ਮਿਲੀ ਜਦ ਸ਼ਹਿਰ ਅੰਦਰਲੇ ਇਕ ਕੌਸਲਰ ਧੜੇ ਦੇ ਆਗੂ ਸਮਾਜ ਸੇਵੀ ਕੌਸਲਰ ਨੇ ਹਲਕੇ ਦੇ ਵਿਧਾਇਕ ਨੂੰ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਣ ਦੀ ਬੇਨਤੀ ਕਰਦਿਆਂ ਨਗਰ ਕੌਸਲ ਪ੍ਰਧਾਨ ਬਣਾਉਣ ਲਈ ਆਪਣੀ ਵੋਟ ਦਾ ਅਧਿਕਾਰ ਵਿਧਾਇਕ ਉਗੋਕੇ ਦੀ ਝੋਲੀ ਵਿਚ ਪਾ ਦਿੱਤਾ। ਜਿਸ ਤੋ ਬਾਅਦ ਸ਼ਹਿਰ ਅੰਦਰ ਸਿਆਸੀ ਤੌਰ ’ਤੇ ਵੱਡੀ ਉੱਥਲ ਪੁੱਥਲ ਵਿਖਾਈ ਦਿੱਤੀ। ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਕੌਸਲਰ ਧਰਮਪਾਲ ਸ਼ਰਮਾ ਨੇ ਆਪਣੇ ਵਟਸਐਪ ਰਾਹੀ ਇਸ ਪੱਤਰਕਾਰ ਸਣੇ ਹੋਰਨਾਂ ਲੋਕਾਂ ਨੂੰ ਇਕ ਲਿਖਤੀ ਸੁਨੇਹਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਂਅ ਛੱਡਿਆ। ਜਿਸ ਵਿਚ ਉਨਾਂ ਸਪੱਸਟ ਕੀਤਾ ਕਿ ’ ਸਾਡੇ ਸਤਿਕਾਰਯੋਗ ਐਮ.ਐਲ.ਏ ਸਾਹਿਬ ਨੂੰ ਮੇਰੀ ਬੇਨਤੀ ਹੈ ’ ਨਗਰ ਕੌਂਸਲ ਤਪਾ ਮੰਡੀ ਦਾ ਪ੍ਰਧਾਨ ਬਣਾਓ, ਸਹਿਰ ਦਾ ਕੰਮ ਕਰਾਓ, ਮੇਰੀ ਵੋਟ ਸਹਿਰ ਪੱਖੀ ਦਸੋ, ਕਿਸ ਨੂੰ ਪਾਉਣੀ ਹੈ ਮੈਂ ਪਾਵਾਂਗਾ, ’ ਜਿਸ ਤੋ ਬਾਅਦ ਵਿਧਾਇਕ ਉਗੋਕੇ ਦੇ ਸਿਆਸੀ ਧੜੇ ਵਿਚ ਕੌਸਲਰਾਂ ਦੀ ਗਿਣਤੀ 10/15 ਜਦਕਿ ਵਿਧਾਇਕ ਦੀ ਵੋਟ ਸਣੇ ਇਹ ਗਿਣਤੀ 11 ਤੱਕ ਉਪੜ ਜਾਵੇਗੀ। ਜੇਕਰ ਇਹ ਸੱਚ ਹੋ ਜਾਂਦਾ ਹੈ ਤਦ ਡਾ ਸੋਨੀਕਾ ਬਾਂਸਲ ਦਾ ਪ੍ਰਧਾਨ ਬਣਨਾ ਸੋ ਫੀਸਦੀ ਤੈਅ ਹੈ ਕਿਉਕਿ ਧਰਮਪਾਲ ਸ਼ਰਮਾਂ ਕੌਸਲਰ ਦੂਜੇ ਧੜੇ ਦਾ ਜੁਝਾਰੂ ਆਗੂ ਹੈ। ਜਿਸ ਦੇ ਵਿਧਾਇਕ ਨਾਲ ਖੁੱਲ ਕੇ ਆ ਜਾਣ ਤੋ ਬਾਅਦ ਦੂਜੇ ਧੜੇ ਦਾ ਸਿਆਸੀ ਤੌਰ ’ਤੇ ਦਮਖਮ ਢਿੱਲਾ ਪੈ ਗਿਆ ਹੈ ਅਤੇ ਪਾਰਟੀ ਹਾਈਕਮਾਂਡ ਸਣੇ ਸਰਕਾਰ ਦੇ ਨੁੰਮਾਇਦਿਆਂ ਨੂੰ ਹੁਣ ਇਸ ਅੜਫਸ ਵਾਲੇ ਮੁਕਾਬਲੇ ਵਿਚ ਇਕ ਤਰਫੀ ਤਸਵੀਰ ਸਾਫ ਨਜਰ ਆਉਣ ਲੱਗ ਜਾਵੇਗੀ। ਉਧਰ ਪਿਛਲੇ ਕਈ ਦਿਨ ਤੋ ਕੌਸਲਰ ਧਰਮਪਾਲ ਸ਼ਰਮਾ ਸਮੁੱਚੇ ਸ਼ਹਿਰ ਸਣੇ ਆਪਣੇ ਵਾਰਡ ਨੰਬਰ 4 ਅੰਦਰਲੀਆ ਸਮੱਸਿਆਵਾਂ ਜਿਨਾਂ ਵਿਚ ਖੜਦੇ ਸੀਵਰੇਜ ਦੇ ਪਾਣੀ ਵਰਗੀ ਸਮੱਸਿਆਂ ਲਈ ਲਗਾਤਾਰ ਕੌਸਲ ਦੇ ਅਧਿਕਾਰੀਆਂ ਨੂੰ ਲਿਖਤੀ ਅਤੇ ਮੂੰਹ ਜੁਬਾਨੀ ਸੂਚਿਤ ਕਰਵਾ ਰਿਹਾ ਹੈ, ਪਰ ਅਧਿਕਾਰੀਆਂ ਦੇ ਕੰਨੀ ਜੂੰਅ ਨਹੀ ਸਰਕ ਰਹੀ। ਅਧਿਕਾਰੀ ਵੀ ਸ਼ਹਿਰ ਦੇ ਵਿਕਾਸ ਅਤੇ ਹੋਰਨਾਂ ਨਿੱਤ ਲੋੜੀਦੇ ਕੰਮਾਂ ਲਈ ਇਹ ਕਹਿ ਕੇ ਸ਼ਹਿਰੀਆਂ ਸਣੇ ਕੌਸਲਰਾਂ ਤੋ ਪਿੱਛਾ ਛਡਵਾ ਲੈਦੇ ਸਨ ਕਿ ਨਗਰ ਕੌਸਲ ਦੇ ਪ੍ਰਧਾਨ ਬਣਨ ਤੋ ਬਾਅਦ ਹੀ ਵਿਕਾਸ ਕਾਰਜਾਂ ਦਾ ਮੂੰਹ ਮੁਹਾਂਦਰਾ ਬਣਾਇਆ ਜਾ ਸਕਦਾ ਹੈ। ਪਰ ਹੁਣ ਧਰਮਪਾਲ ਸ਼ਰਮਾ ਕੌਸਲਰ ਦੀ ਇਸ ਪੋਸਟ ਨੇ ਸ਼ਹਿਰ ਅੰਦਰ ਸਿਆਸੀ ਤੌਰ ’ਤੇ ਤਰਥੱਲੀ ਮਚਾ ਦਿੱਤੀ ਹੈ। ਜਿਸ ਤੋ ਬਾਅਦ ਇਕ ਖੇਮੇ ਵਿਚ ਖੁਸ਼ੀ ਅਤੇ ਦੂਜੇ ਵਿਚ ਨਿਰਾਸ਼ਾ ਨਜਰ ਆਉਣ ਲੱਗ ਪਈ ਹੈ।

 

 

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ