Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਬਠਿੰਡਾ ’ਚ ਅਕਾਲੀ ਦਲ ਵਿਚੋ ਉੱਠੀ ਸਿਆਸੀ ਹਨੇਰੀ ਕਿਤੇ ਤੂਫਾਨ ਹੀ ਨਾ ਬਣ ਜਾਵੇ !

October 05, 2023 04:16 PM

ਬਠਿੰਡਾ ’ਚ ਅਕਾਲੀ ਦਲ ਵਿਚੋ ਉੱਠੀ ਸਿਆਸੀ ਹਨੇਰੀ ਕਿਤੇ ਤੂਫਾਨ ਹੀ ਨਾ ਬਣ ਜਾਵੇ!
ਹਲਕਾ ਮੌੜ ਵਿਚ ਕਾਂਗਰਸ ਦਾ ਕਿਸਮਤ ਚਮਕਣ ਕਿਨਾਰੇ!
ਬਠਿੰਡਾ 5 ਅਕਤੂਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਜਿਲੇ ਅੰਦਰਲੇ ਅਕਾਲੀ ਦਲ ਦੇ ਇਕ ਸਾਬਕਾ ਵਿਧਾਇਕ ਵੱਲੋ ਕਾਂਗਰਸ ਵਿਚ ਸਿਆਸੀ ਰਲੇਵੇਂ ਦੀਆ ਚਰਚਾਵਾਂ ਨੇ ਲੋਕ ਸਭਾ ਚੋਣਾਂ ਤੋ ਪਹਿਲਾ ਹੀ ਅਕਾਲੀ ਦਲ ਦੀ ਨੀਂਦ ਹਰਾਮ ਕਰ ਦਿੱਤੀ ਹੈ, ਭਾਵੇਂ ਹੁਣ ਇਸ ਨੂੰ ਅਫਵਾਹ ਜਾਂ ਚਰਚਾ ਕਰਾਰ ਨਹੀ ਦਿੱਤਾ ਜਾ ਸਕਦਾ ਕਿਉਕਿ ਅਕਾਲੀ ਦਲ ਵਿਚ ਵੱਡਾ ਕੱਦ ਰੱਖਣ ਵਾਲੇ ਇਸ ਸਾਬਕਾ ਵਿਧਾਇਕ ਦੀ ਬਠਿੰਡਾ ਰਿਹਾਇਸ਼ ’ਤੇ ਪਿਛਲੇ ਦਿਨੀ ਹਲਕਾ ਮੌੜ ਦੇ 100 ਤੋ ਵਧੇਰੇ ਟਕਸਾਲੀ ਕਾਂਗਰਸੀਆਂ ਦੀ ਇਕ ਮੀਟਿੰਗ ਵੀ ਹੋ ਚੁੱਕੀ ਹੈ ਜਦਕਿ ਉਕਤ ਸਾਬਕਾ ਅਕਾਲੀ ਵਿਧਾਇਕ ਦੇ ਕਾਂਗਰਸ ਹਾਈਕਮਾਂਡ ਦੇ ਆਗੂਆਂ ਨਾਲ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਲਈ ਅੱਜ ਰਵਾਨਾ ਹੋ ਜਾਣ ਬਾਰੇ ਵੀ ਪਤਾ ਲੱਗਿਆ ਹੈ। ਕਾਂਗਰਸ ਵੱਲੋ ਪਿਛਲੇ ਦਿਨੀ ਹੋਈ ਮੀਟਿੰਗ ਦੀ ਪੁਸ਼ਟੀ ਇਕ ਧੱੜਲੇਦਾਰ ਕਾਂਗਰਸੀ ਆਗੂ ਨੇ ਕਰ ਦਿੱਤੀ ਹੈ। ਸਾਬਕਾ ਵਿਧਾਇਕ ਨੇ ਕਾਂਗਰਸ ਵਿਚ ਆਉਣ ਤੋ ਪਹਿਲਾ ਹਲਕਾ ਮੌੜ ਦੇ ਕਾਂਗਰਸੀਆਂ ਦੀ ਨਬਜ ਟਟੋਲ ਕੇ ਇਹ ਪਤਾ ਕਰਨ ਦੀ ਕੋਸ਼ਿਸ ਕੀਤੀ ਕਿ ਦਹਾਕਾ ਭਰ ਅਕਾਲੀ ਦਲ ਵਿਚ ਰਹਿਣ ਤੋ ਬਾਅਦ ਕਿਸੇ ਵੇਲੇ ਹਲਕਾ ਮੌੜ ਦੇ ਕੁਝ ਹਿੱਸੇ ਨਾਲ ਸਿਆਸੀ ਸਾਂਝ ਵਾਲੇ ਕਾਂਗਰਸੀ ਉਸ ਨਾਲ ਖੜਣਗੇ ਅਤੇ ਉਸ ਨੂੰ ਬਤੌਰ ਆਪਣਾ ਆਗੂ ਸਵੀਕਾਰ ਕਰ ਲੈਣਗੇ ਕਿਉਕਿ ਹਲਕਾ ਮੌੜ ਅੰਦਰ ਪਿਛਲੇ ਇਕ ਦਹਾਕੇ ਤੋ ਕਾਂਗਰਸ ਦੀ ਇਕ ਵੱਡੀ ਫੋਜ ਬੇਲਗਾਮ ਹੋ ਕੇ ਖੁਦ ਨੂੰ ਹਲਕਾ ਇੰਚਾਰਜ ਵਜੋ ਪੇਸ਼ ਕਰਕੇ ਵਰਕਰਾਂ ਵਿਚ ਵਿਚਰਦੀ ਰਹੀ ਹੈ ਅਤੇ ਹੁਣ ਵੀ ਵਿਚਰ ਰਹੀ ਹੈ, ਪਰ ਹਲਕਾ ਮੌੜ ਅੰਦਰ ਪਿਛਲੇ ਇਕ ਦਹਾਕੇ ਅਤੇ ਪੁਰਾਣੇ ਹਲਕਾ ਜੋਗਾ ਵਿਚ ਕਿਸੇ ਕਾਂਗਰਸੀ ਆਗੂ ਨੇ ਆਪਣਾ ਵਰਕਰਾਂ ਨੂੰ ਵਿਧਾਨ ਸਭਾ ਵਿਚ ਹੋਲੀ ਖੇਡਣ ਦਾ ਮੌਕਾ ਕਰਾਰ ਨਹੀ ਦਿੱਤਾ ਕਿਉਕਿ ਕੋਈ ਵੀ ਆਗੂ ਜਿੱਤ ਦੇ ਨੇੜੇ ਤੇੜੇ ਨਹੀ ਪੁੱਜ ਸਕਿਆ। ਜਿਸ ਕਾਰਨ ਫਾਡੀ ਰਹੇ ਇਸ ਸਿਆਸੀ ਮੈਦਾਨ ਵਿਚ ਕਾਂਗਰਸ ਸਿਰਫ 2012 ਵਿਚ ਸਿਆਸੀ ਟੱਕਰ ਦੇਣ ਦੇ ਸਮਰੱਥ ਰਹੀ ਜਦ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਤਿਕੋਣੀ ਟੱਕਰ ਵਿਚ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਤੋ ਕੁਝ ਵੋਟਾਂ ’ਤੇ ਖੁੰਝ ਗਏ ਸਨ। ਅਕਾਲੀ ਦਲ ਦੇ ਇਸ ਸਾਬਕਾ ਵਿਧਾਇਕ ਦੀ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਰਾਹੀ ਕਾਂਗਰਸ ਵਿਚ ਸਮੂਲੀਅਤ ਦੀਆ ਚਰਚਾਵਾਂ ਹਨ, ਜਿਸ ਬਾਰੇ ਮੀਟਿੰਗ ਵਿਚ ਵੀ ਇਹ ਗੱਲ ਸਾਹਮਣੇ ਆਈ। ਜੇਕਰ ਅਕਾਲੀ ਦਲ ਦੇ ਇਸ ਸਾਬਕਾ ਵਿਧਾਇਕ ਦੀ ਸੱਚਮੁੱਚ ਕਾਂਗਰਸ ਵਿਚ ਸਮੂਲੀਅਤ ਹੋ ਜਾਂਦੀ ਹੈ ਤਦ ਅਕਾਲੀ ਦਲ ਲਈ ਘੱਟੋ ਘੱਟ ਦੋ ਹਲਕਿਆਂ ਵਿਚ ਵੱਡੀ ਬਗਾਵਤ ਨੂੰ ਰੋਕ ਸਕਣਾ ਇਕ ਚੁਣੋਤੀ ਹੋਵੇਗਾ ਕਿਉਕਿ ਹਲਕਾ ਮੌੜ ਅਤੇ ਇਸ ਦੇ ਗੁਆਂਢੀ ਹਲਕੇ ਅੰਦਰ ਅਕਾਲੀ ਦਲ ਦਾ ਜਮੀਨੀ ਪੱਧਰ ਦਾ ਵਰਕਰ ਬਗਾਵਤੀ ਮੂਡ ਵਿਚ ਹੋ ਜਾਵੇਗਾ। ਜਿਸ ਦਾ ਪ੍ਰਮੁੱਖ ਕਾਰਨ ਇਹ ਰਿਹਾ ਹੈ ਕਿ ਇਸ ਸਾਬਕਾ ਵਿਧਾਇਕ ਨੇ ਆਪਣੇ ਹਲਕੇ ਵਿਚ ਦੋ ਵਾਰ ਸਰਕਾਰ ਨਾ ਆਉਣ ਦੇ ਬਾਵਜੂਦ ਵੀ ਪਾਰਟੀ ਦੇ ਕੇਡਰ ਨੂੰ ਸੰਭਾਲ ਕੇ ਰੱਖਿਆ ਅਤੇ ਦੋਵੇ ਵਾਰ ਵਿਧਾਨ ਸਭਾ ਚੋਣ ਵਿਚ ਦੂਜੇ ਨੰਬਰ ’ਤੇ ਆ ਕੇ ਅਕਾਲੀ ਦਲ ਦੀ ਚੜਤ ਬਰਕਰਾਰ ਰੱਖੀ। ਉਧਰ ਅਕਾਲੀ ਦਲ ਦੇ ਵੀ ਕਈ ਦਿੱਗਜ ਆਗੂ ਇਸ ਦਲਬਦਲੀ ਨੂੰ ਰੋਕਣ ਲਈ ਪੈਰਵਾਈ ਕਰਨ ਦੇ ਨਾਲੋ ਨਾਲ ਆਪਣਾ ਵਰਕਰਾਂ ਦੀਆ ਗਤੀਵਿਧੀਆ ’ਤੇ ਵੀ ਪੈਣੀ ਨਜਰ ਰੱਖ ਰਹੇ ਹਨ ਤਾਂ ਜੋ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਅਲਵਿਦਾ ਆਖਣ ਵਾਲੇ ਆਗੂਆਂ ਨੂੰ ਰੋਕਿਆ ਜਾ ਸਕੇ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਅੰਦਰ ਇਹ ਲਾਵਾ ਫੁੱਟ ਗਿਆ ਤਾਂ ਸਿਆਸੀ ਨਤੀਜੇ ਗੰਭੀਰ ਨਿਕਲਣਗੇ ਕਿਉਕਿ ਲੋਕ ਸਭਾ ਹਲਕਾ ਬਠਿੰਡਾ ਅੰਦਰ ਅਕਾਲੀ ਦਲ ਦੀ ਸਿਆਸੀ ਸ਼ਾਖ ਹੁਣ ਪਹਿਲਾ ਵਰਗੀ ਨਹੀ ਰਹੀ ਜਦਕਿ ਕਾਂਗਰਸ ਅਤੇ ਆਪ ਦੇ ਸਿਆਸੀ ਗਠਜੋੜ ਨੇ ਪਹਿਲਾ ਹੀ ਅਕਾਲੀ ਦਲ ਦੀ ਨੀਂਦ ਉਡਾ ਰੱਖੀ ਹੈ। ਉਧਰੋ ਅਜਿਹੀਆ ਚਰਚਾਵਾਂ ਨੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੇ ਸਿਆਸੀ ਪੈਰ ਹੀ ਕੱਢ ਕੇ ਰੱਖ ਦਿੱਤੇ ਹਨ। ਪਰ ਆਉਦੇਂ ਇਕ ਦੋ ਦਿਨ ਵਿਚ ਇਸ ਮਾਮਲੇ ਨੂੰ ਲੈ ਕੇ ਸਿਆਸੀ ਤਸਵੀਰ ਪੂਰੀ ਤਰਾਂ ਸਾਫ ਹੋ ਜਾਵੇਗੀ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ