Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਠੰਡ ਦੀ ਸ਼ੁਰੂਆਤ 'ਚ ਲੱਗੀ ਸਿਆਸੀ ਸੱਟ ਕਾਫੀ ਸਮਾਂ ਰੜਕਦੀ ਰਹੇਗੀ। ਸਾਬਕਾ ਵਿਧਾਇਕ ਸਿੱਧੂ ਦੀ ਮੁਅੱਤਲੀ ਅਕਾਲੀ ਦਲ ਲਈ ਸਭ ਅੱਛਾ ਨਹੀਂ ਦੇ ਸੰਕੇਤ

October 12, 2023 03:52 PM

ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਠੰਡ ਦੀ ਸ਼ੁਰੂਆਤ 'ਚ ਲੱਗੀ ਸਿਆਸੀ ਸੱਟ ਕਾਫੀ ਸਮਾਂ ਰੜਕਦੀ ਰਹੇਗੀ।     

ਸਾਬਕਾ ਵਿਧਾਇਕ ਸਿੱਧੂ ਦੀ ਮੁਅੱਤਲੀ ਅਕਾਲੀ ਦਲ ਲਈ ਸਭ ਅੱਛਾ ਨਹੀਂ ਦੇ ਸੰਕੇਤ                                   

ਬਠਿੰਡਾ 12 ਅਕਤੂਬਰ (ਲੁਭਾਸ ਸਿੰਗ਼ਲਾ/ਮਨਮੋਹਣ ਗਰਗ/ ਗੁਰਪ੍ਰੀਤ ਸਿੰਘ)-

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਕੱਲ ਪੰਜਾਬ ਦੇ ਇਤਿਹਾਸਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਅਤੇ ਅਕਾਲੀ ਦਲ ਨੂੰ ਦੋ ਦਹਾਕਿਆਂ ਦੀ ਹਾਰ ਤੋਂ ਬਾਅਦ ਜਿੱਤ ਦਾ ਮੂੰਹ ਵਿਖਾਉਣ ਵਾਲੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਦੇ ਪਾਰਟੀ ਅੰਦਰੋਂ ਮੁਅਤਲੀ ਦੇ ਫੈਸਲੇ ਨੂੰ ਸਿਆਸੀ ਮਾਹਿਰ ਇੱਕ ਅਚੰਭੇ ਦੀ ਤਰਾ ਵੇਖ ਰਹੇ ਹਨ, ਕਿਉਂਕਿ ਸਿੱਖ ਕੌਮ ਦੇ ਅਹਿਮ ਸਥਾਨ ਤਲਵੰਡੀ ਸਾਬੋ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ 1985 ਵਿੱਚ ਅਕਾਲੀ ਦਲ ਦੀ ਟਿਕਟ ਤੇ ਜਿੱਤ ਦਰਜ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਉਕਤ ਹਲਕੇ ਤੋਂ ਕਈ ਦਹਾਕਿਆਂ ਤੱਕ ਜਿੱਤ ਨਸੀਬ ਨਹੀਂ ਹੋਈ ਸੀ। ਜਿਸ ਨੇ ਅਕਾਲੀ ਦਲ ਨੂੰ ਕਾਫੀ ਸਮਾਂ ਡੂੰਘੀ ਸੋਚ ਵਿਚ ਪਾਈ ਰੱਖਿਆ ਸੀ ਜਦਕਿ ਅਕਾਲੀ ਦਲ ਨੂੰ ਇਸਦਾ ਕੋਈ ਬਦਲ ਵੀ ਨਜਰ ਨਹੀਂ ਆ ਰਿਹਾ ਸੀ। ਅਕਾਲੀ ਦਲ ਤੋਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਸੇਵਾਮੁਕਤ ਵੱਡੇ ਅਧਿਕਾਰੀ ਦੇ ਫਰਜੰਦ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ 1997 ਵਿੱਚ ਪਾਰਟੀ ਚੋਣ ਚਿੰਨ ਤੇ ਮਿਲੀ ਪਹਿਲੀ ਹੀ ਹਾਰ ਤੋਂ ਖੁਦ ਨੂੰ ਉਭਾਰ ਦਿਆ 2002 ਵਿੱਚ ਪਾਰਟੀ ਵੱਲੋਂ ਟਿਕਟ ਕੱਟੇ ਜਾਣ ਤੇ ਆਜ਼ਾਦ ਉਮੀਦਵਾਰ ਵਜੋਂ ਝੰਡਾ ਚੁੱਕ ਕੇ ਸਿਆਸੀ ਮੈਦਾਨ ਮੱਲਿਆ ਅਤੇ ਅਕਾਲੀ ਦਲ ਦੇ ਉਸ ਵੇਲੇ ਦੇ ਉਮੀਦਵਾਰ ਜਥੇਦਾਰ ਮੋਹਨ ਸਿੰਘ ਬੰਗੀ ਨੂੰ ਤੀਜੇ ਸਥਾਨ ਤੇ ਹੀ ਨਹੀਂ ਧੱਕਿਆ ਬਲਕਿ ਦੋ ਵਾਰ ਦੇ ਜੇਤੂ ਸਾਬਕਾ ਰਾਜ ਮੰਤਰੀ ਹਰਮੰਦਰ ਸਿੰਘ ਜੱਸੀ ਨੂੰ ਸੈਂਕੜੇ ਵੋਟਾਂ ਦੇ ਫਰਕ ਨਾਲ ਹਰਾ ਕੇ ਸਿਆਸੀ ਲੋਕਾਂ ਦੀ ਦੰਦਾ ਥੱਲੇ ਜੀਭ ਲਿਆ ਦਿੱਤੀ ਸੀ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਸਾਬਕਾ ਵਿਧਾਇਕ ਸਿੱਧੂ ਦੇ ਹੋਲੀ-2 ਕੈਪਟਨ ਅਮਰਿੰਦਰ ਸਿੰਘ ਨਾਲ ਬਣੇ ਸੁਖਾਵੇਂ ਸਿਆਸੀ ਸੰਬੰਧਾਂ ਦੇ ਚਲਦਿਆ 2007 ਅਤੇ 2012 ਵਿੱਚ ਕੈਪਟਨ ਦੀ ਅਗਵਾਈ ਹੇਠ ਕਰਮਵਾਰ ਦੋ ਵੱਡੀਆਂ ਜਿੱਤਾਂ, ਬਾਦਲ ਪਰਿਵਾਰ ਦੇ ਰਿਸ਼ਤੇਦਾਰ ਅਤੇ ਸਾਬਕਾ ਪ੍ਰਸ਼ਾ਼ਸ਼ਨਿਕ ਅਧਿਕਾਰੀ ਨੂੰ ਹਰਾ ਕੇ ਹਲਕੇ ਅੰਦਰ ਆਪਣੇ ਹਰਮਨਪਿਆਰਤਾ ਦਾ ਲੋਹਾ ਮਨਵਾਇਆ । ਅਕਾਲੀ ਦਲ ਨੂੰ 1985 ਤੋਂ ਬਾਅਦ ਲਗਾਤਾਰ ਸਿਆਸੀ ਤੌਰ ਤੇ ਸਿੱਖ ਹਲਕੇ ਅੰਦਰ ਪਛੜ੍ਹਣ ਦੇ ਲੱਗੇ ਝੋਰੇ ਨੂੰ ਖਤਮ ਕਰਨ ਲਈ ਆਖਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਵੇਲੇ ਲਏ ਸਿਆਸੀ ਫੈਸਲਿਆ ਰਾਹੀ ਕਈ ਕਾਂਗਰਸੀ ਵਿਧਾਇਕਾਂ ਦੇ ਅਕਾਲੀ ਦਲ ਵਿੱਚ ਰਲੇਵੇ, ਜਿਸ ਰਾਹੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੇ ਯਤਨ ਵੀ ਕੀਤੇ ਗਏ ਸਨ। ਜਿਸ ਵਿੱਚ ਕਾਂਗਰਸ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਦੇ ਨਾਲੋ ਨਾਲ ਆਪਣੀ ਸਰਕਾਰ ਵਿਚ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਅੰਦਰ ਇਹ ਵਿਖਾਉਣ ਦਾ ਫੈਸਲਾ ਕਿ ਅਕਾਲੀ ਦਲ ਇਕੱਲਾ ਸਰਕਾਰ ਬਣਾਉਣ ਤੇ ਚਲਾਉਣ ਦੇ ਸਮਰੱਥ ਹੋਣ ਦੇ ਨਾਲੋ ਨਾਲ ਸਰਕਾਰ ਲਈ ਲੋੜੀਦੇ 59 ਵਿਧਾਇਕ ਵੀ ਮੌਜੂਦ ਕੇ ਸਕਦਾ ਹੈ, ਦੀ ਨੀਤੀ ਵਿੱਚ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਵੀ ਪਾਰਟੀ ਅੰਦਰ ਰਲੇਵਾਂ ਕਰਵਾ ਕੇ ਕਾਂਗਰਸ ਤੋਂ ਅਸਤੀਫਾ ਦਿਵਾਉਣ ਉਪਰੰਤ 2014 ਵਿਚ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਰਾਹੀਂ ਜਿੱਤ ਦਰਜ ਕਰਵਾ ਕੇ ਪਾਰਟੀ ਦੀ ਹਲਕੇ ਤੋ ਨਾ- ਜਿੱਤ ਸਕਣ ਦੇ ਡੈਡਲਾਕ ਨੂੰ ਵੀ ਤੋੜਿਆ। ਸਾਬਕਾ ਵਿਧਾਇਕ ਸਿੱਧੂ ਵੱਲੋਂ ਅਕਾਲੀ ਦਲ ਦੀ ਸਰਕਾਰ ਅੰਦਰ ਬਤੌਰ ਵਿਧਾਇਕ ਸ਼ਿੱਦਤ ਨਾਲ ਹਲਕੇ ਅੰਦਰ ਤਿੰਨ ਵਰੇ ਵਿਕਾਸ ਕਾਰਜ ਕਰਵਾ ਕੇ ਪਾਰਟੀ ਨੂੰ ਸਿਆਸੀ ਤੌਰ ਤੇ ਮਜਬੂਤ ਕੀਤਾ। ਉਧਰ 2014 ਤੋਂ ਪੰਜਾਬ ਅੰਦਰ ਬਦਲੀ ਸਿਆਸੀ ਹਵਾ ਦਾ ਜੇਕਰ ਸਭ ਤੋਂ ਵਧੇਰੇ ਅਸਰ ਕਿਸੇ ਹਲਕੇ ਅੰਦਰ ਸੁਣਾਈ/ ਵਿਖਾਈ ਦਿੱਤਾ ਤਦ ਉਹ ਹਲਕਾ ਤਲਵੰਡੀ ਸਾਬੋ ਸੀ,ਜਿੱਥੇ 2017 ਵਿੱਚ ਪ੍ਰੋ ਬਲਜਿੰਦਰ ਕੌਰ ਨੇ ਆਪਣੀ 2014 ਦੀ ਜਿਮਨੀ ਚੋਣ ਦੀ ਹਾਰ ਵਾਲੀ ਦਿੱਖ ਨੂੰ ਤੋੜਦਿਆਂ ਬਤੌਰ ਆਮ ਆਦਮੀ ਪਾਰਟੀ ਉਮੀਦਵਾਰ ਵੱਡੀ ਜਿੱਤ ਦਰਜ ਕੀਤੀ, ਉਥੇ 2022 ਵਿਚ ਵੀ ਇਹ ਜਿੱਤ ਬਰਕਰਾਰ ਰੱਖੀ ਗਈ, ਪਰ ਅਕਾਲੀ ਦਲ ਜਿਥੇ ਪੰਜਾਬ ਦੇ ਜ਼ਿਆਦਾਤਰ ਹਲਕਿਆ ਅੰਦਰ 2022 ਵਿਚ ਸਿਆਸੀ ਤੌਰ ਤੇ ਪਛੜਿਆ ਨਜਰ ਆਇਆ, ਉੱਥੇ ਹਲਕਾ ਤਲਵੰਡੀ ਸਾਬੋ ਵਿਚ ਰਨਰ ਅੱਪ ਰਿਹਾ। ਉਧਰ ਪਿਛਲੇ 15 ਕੁ ਦਿਨ ਤੋਂ ਹਲਕਾ ਤਲਵੰਡੀ ਸਾਬੋ ਅੰਦਰੋਂ ਉੱਠੀਆਂ ਸਿਆਸੀ ਚਰਚਾਵਾਂ ਤੋਂ ਬਾਅਦ ਆਖਰ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵੱਲੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਰਾਹੀਂ ਮੁਅੱਤਲੀ ਦੇ ਹੁਕਮ ਸੁਣਾ ਦਿੱਤੇ ਭਾਵੇਂ ਇਹਨਾਂ 15 ਕੁ ਦਿਨਾਂ ਵਿੱਚ ਪਾਰਟੀ ਦੇ ਅੰਦਰ ਜਾਂ ਬਾਹਰ ਕੀ ਸਿਆਸੀ ਘਟਨਾਕਰਮ ਵਾਪਰਿਆ ਇਹ ਤਾਂ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਪਰ ਸਿਆਸੀ ਪੰਡਤ ਇਹ ਟੇਵਾ ਜਰੂਰ ਲਾਉਣ ਵਿਚ ਮਸ਼ਰੂਫ ਹੋਏ ਪਏ ਹਨ ਕਿ ਅਕਾਲੀ ਦਲ ਦਾ ਉਕਤ ਫੈਸਲਾ ਕਾਹਲੀ ਵਿਚ ਲਿਆ ਜਾਪ ਰਿਹਾ ਹੈ ਕਿਉਂਕਿ ਅਕਾਲੀ ਦਲ ਨੂੰ ਸਾਬਕਾ ਵਿਧਾਇਕ ਸਿੱਧੂ ਦੇ ਕੱਦ ਬਰਾਬਰ ਦਾ ਆਗੂ ਹਲਕੇ ਅੰਦਰੋਂ ਫਿਲਹਾਲ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਜਾਪ ਰਿਹਾ ਹੈ। ਜਿਸ ਕਾਰਨ ਅਕਾਲੀ ਦਲ ਨੂੰ ਹਲਕੇ ਅੰਦਰ ਠੰਡ ਦੀ ਸ਼ੁਰੂਆਤ ਮੌਕੇ ਹੀ ਲੱਗੀ ਸਿਆਸੀ ਸੱਟ ਕਾਫੀ ਸਮਾਂ ਰੜਕਦੀ ਰਹੇਗੀ। ਹੁਣ ਸਾਬਕਾ ਵਿਧਾਇਕ ਸਿੱਧੂ ਕਿੱਧਰ ਨੂੰ ਸਿਆਸੀ ਰੁਖ ਕਰਦੇ ਹਨ, ਇਹ ਤਾਂ ਸਮੇਂ ਦੇ ਗਰਭ ਵਿੱਚ ਹੈ। ਜਿਸ ਸੰਬੰਧੀ ਕਈ ਤਰ੍ਹਾ ਦੀਆ ਚਰਚਾਵਾਂ ਦਾ ਬਜਾਰ ਗਰਮ ਸੁਣਾਈ ਦੇ ਰਿਹਾ ਹੈ, ਪਰ ਸਿਆਸੀ ਸਮਝ ਵਾਲੇ ਫਿਲਹਾਲ ਤੇਲ ਵੇਖੋ ਤੇਲ ਦੀ ਧਾਰ ਵੇਖੋ ਵਾਲੀ ਉਦਾਹਰਨ ਨੂੰ ਏਥੇ ਢੁੱਕਵੀ ਰਖਣਾ ਚਾਹੁੰਦੇ ਹਨ।

Have something to say? Post your comment

Readers' Comments

ਤਲਵੰਡੀ ਸਾਬੋ 10/12/2023 9:19:13 PM

ਕਾਂਗਰਸ ਚ ਆ ਰਿਹੇ ਹਨ ਜੀਤ ਮਹਿੰਦਰ

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ