Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਇਕ ਵਾਰ ਮੁੜ ਕੌਸਲਰ ਧਰਮਪਾਲ ਸ਼ਰਮਾ ਪ੍ਰਸਾਸਨਿਕ ਨੀਤੀਆ ਖਿਲਾਫ ਬਗਾਵਤੀ ਮੂਡ ’ਚ, ਨਗਰ ਕੌਸਲ ਦੀ ਪ੍ਰਧਾਨਗੀ ਦਾ ਮਸਲਾ ਹੱਲ ਨਾ ਕੀਤਾ ਤਾਂ ਦਿਆਗਾਂ ਨਗਰ ਕੌਸਲ ਦੇ ਵਿਹੜੇ ’ਚ ਅਣਮਿੱਥੇ ਸਮੇਂ ਲਈ ਧਰਨਾ

December 17, 2023 10:36 AM

ਇਕ ਵਾਰ ਮੁੜ ਕੌਸਲਰ ਧਰਮਪਾਲ ਸ਼ਰਮਾ ਪ੍ਰਸਾਸਨਿਕ ਨੀਤੀਆ ਖਿਲਾਫ ਬਗਾਵਤੀ ਮੂਡ ’ਚ
ਨਗਰ ਕੌਸਲ ਦੀ ਪ੍ਰਧਾਨਗੀ ਦਾ ਮਸਲਾ ਹੱਲ ਨਾ ਕੀਤਾ ਤਾਂ ਦਿਆਗਾਂ ਨਗਰ ਕੌਸਲ ਦੇ ਵਿਹੜੇ ’ਚ ਅਣਮਿੱਥੇ ਸਮੇਂ ਲਈ ਧਰਨਾ
7ਡੇਅ ਨਿੳੂਜ ਸਰਵਿਸ
ਤਪਾ ਮੰਡੀ :- ਸਥਾਨਕ ਸ਼ਹਿਰ ਅੰਦਰ ਨਗਰ ਕੌਸਲ ਦੀ ਪ੍ਰਧਾਨਗੀ ਦਾ ਫਸਿਆ ਪੇਚ ਨਿਕਲਣ ਦਾ ਨਾਂਅ ਨਹੀ ਲੈ ਰਿਹਾ। ਜਿਸ ਕਾਰਨ ਸ਼ਹਿਰ ਅੰਦਰਲੇ ਵਿਕਾਸ ਕਾਰਜਾਂ ਵਿਚ ਵੱਡੀ ਖੜੋਤ ਵਿਖਾਈ ਅਤੇ ਸੁਣਾਈ ਦੇ ਰਹੀ ਹੈ। ਜਿਸ ਵਿਚ ਸ਼ਹਿਰੀਆਂ ਨਾਲੋ ਜਿਆਦਾ ਅੋਖ ਦੀ ਘੜੀ ਵਿਚੋ ਸ਼ਹਿਰ ਦੇ ਸਵਾ ਦਰਜਣ ਕੌਸਲਰ ਲੰਘ ਰਹੇ ਹਨ। ਜਿਨ੍ਹਾਂ ਨੂੰ ਸ਼ਹਿਰ ਦੇ ਸਾਂਝੇਂ ਅਤੇ ਨਿੱਜੀ ਕੰਮਾਂ ਲਈ ਸ਼ਹਿਰੀ ਜਵਾਬਦੇਹ ਬਣਾਉਦੇ ਹਨ ਭਾਵੇਂ ਅੱਧ ਤੋ ਜਿਆਦਾ ਤਾਂ ਕੌਸਲਰ ਇਸ ਮਾਮਲੇ ਵਿਚ ਘੇਸਲ ਵੱਟ ਲੈਦੇ ਹਨ ਕਿਉਕਿ ‘ ਉਨ੍ਹਾਂ ਦੀ ਸੋਚ ਹੈ ਕਿ ਨਾ ਹੀ ਮੁੜ ਖਜੂਰ ’ਤੇ ਚੜਣਾ ਹੈ ਨਾ ਹੀ ਸੁੱਖ ਦੇਣੀ ਹੈ ’ ਪਰ ਅੱਧੀ ਦਰਜਣ ਇਸ ਮਾਮਲੇ ਵਿਚ ਪੂਰੀ ਤਰਾਂ ਸੰਜੀਦਾ ਹਨ। ਜਿਨ੍ਹਾਂ ਵਿਚੋ ਇਕ ਵਾਰਡ ਨੰਬਰ 4 ਦੇ ਧਰਮਪਾਲ ਸ਼ਰਮਾ ਹਨ, ਜਿਨ੍ਹਾਂ ਦੇ ਪਰਿਵਾਰ ਦੀ ਇਹ ਦੂਜੀ ਪਾਰੀ ਹੈ ਭਾਵੇਂ ਸੱਤਾ ਦਾ ਆਨੰਦ ਸਿੱਧੇ ਢੰਗ ਨਾਲ ਇਨ੍ਹਾਂ ਕਦੇ ਨਹੀ ਚੱਖਿਆ ਪਰ ਲੋਕ ਸੇਵਾ ਅਤੇ ਜਵਾਬਦੇਹੀ ਇਸ ਵਿਅਕਤੀ ਦੇ ਖੂਨ ਵਿਚ ਹੈ, ਵਾਰਡ ਦੇ ਲੋਕ ਧਰਮਪਾਲ ਸ਼ਰਮਾ ਸਾਂਝਾ ਜਾਂ ਇਸ ਦੇ ਕਰਨ ਯੋਗ ਕੰਮ ਕਹਿ ਕੇ ਭੁੱਲ ਸਕਦੇ ਹਨ ਪਰ ਧਰਮਾ ਕਦੇ ਨਹੀ ਭੁੱਲਦਾ ਕਿ ਵਾਰਡ ਦਾ ਇਹ ਕੰਮ ਉਸ ਨੇ ਕਰਨਾ ਹੈ, ਭਾਵੇਂ ਇਸ ਲਈ ਉਸ ਨੂੰ ਕਿਸੇ ਨਾਲ ਹੀ ਆਹਢਾ ਕਿਉ ਨਾ ਲਾਉਣਾ ਪੈ ਜਾਵੇ। ਜਿਸ ਦੀ ਤਾਜਾ ਮਿਸਾਲ ਹੁਣ ਇਸ ਗੱਲ ਤੋ ਮਿਲਦੀ ਹੈ ਕਿ ਸ਼ਹਿਰ ਦੀ ਨਗਰ ਕੌਸਲ ਦੀ ਪ੍ਰਧਾਨਗੀ ਪਦ ਦੀ ਖਾਲੀ ਕੁਰਸੀ ਕਾਰਨ ਪ੍ਰਭਾਵਿਤ ਹੋ ਰਹੇ ਕਾਰਜਾਂ ਕਾਰਨ ਇਸ ਨੇ ਸਿੱਧੇ ਤੌਰ ‘ਤੇ ਪ੍ਰਸਾਸ਼ਨ ਨੂੰ ਚੁਨੌਤੀ ਭਰੇ ਰਵੱਈਏ ਵਿਚ ਕਿਹਾ ਹੈ ਕਿ ਉਹ ਮਜਬੂਰਨ ਨਗਰ ਕੌਸਲ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਜਿਸ ਵਿਚ ਉਨ੍ਹਾਂ ਪੰਜਾਬ ਦੇ ਪ੍ਰਮੁੱਖ ਸਕੱਤਰ ਦੇ ਨਾਂਲ ਇਕ ਖੁੱਲਾ ਪੱਤਰ ਲਿਖ ਕੇ ਸਪੱਸਟ ਕੀਤਾ ਹੈ ਕਿ ਨਗਰ ਕੌਂਸਲ ਤਪਾ ਮੰਡੀ ਦੀ ਪ੍ਰਧਾਨਗੀ ਦੀ ਕੁਰਸੀ ਪਿਛਲੇ 8 ਮਹੀਨਿਆ ਤੋਂ ਖਾਲੀ ਪਈ ਹੈ। ਜਿਸ ਕਾਰਨ ਵਿਕਾਸ ਦੇ ਕੰਮਾਂ ਵਿਚ ਖੜੋਤ ਆ ਗਈ ਹੈ। ਸ਼ਹਿਰੀਆਂ ਨੇ ਸਾਡੇ ਤੇ ਵਿਸ਼ਵਾਸ ਜਤਾ ਕੇ ਸਾਨੂੰ 2021 ਫਰਵਰੀ ਵਿਚ ਵੋਟਾਂ ਰਾਹੀ ਚੁਣਿਆ ਸੀ। ਜਿਸ ਵਿਚ ਉਨ੍ਹਾਂ ਦਾ ਹੱਕ ਹੈ ਕਿ ਉਹ ਸਾਨੂੰ ਵਿਕਾਸ ਕੰਮਾਂ ਦੀ ਪੂਰਤੀ ਲਈ ਜਵਾਬਦੇਹ ਬਣਾ ਸਕਦੇ ਹਨ ਅਤੇ ਸਾਡਾ ਫਰਜ ਹੈ, ਸਹਿਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ। ਉਨ੍ਹਾਂ ਅੱਗੇ ਲਿਖਿਆ ਕਿ ਨਗਰ ਕੌਂਸਲ ਤਪਾ ਮੰਡੀ ਦੀ ਪ੍ਰਧਾਨਗੀ ਦਾ ਮਸਲਾ ਹੱਲ ਕੀਤਾ ਜਾਵੇ ਜਦਕਿ ਹੱਲ ਹੋਣ ਤੱਕ ਇਥੇ ਪ੍ਰਬੰਧਕ ਲਗਾਇਆ ਜਾਵੇ ਤਾਂ ਜੋ ਵਿਕਾਸ ਦੇ ਕੰਮ ਸੁਰੂ ਹੋ ਸਕਣ ਅਤੇ ਵਾਧੂ ਚਾਰਜ ਵਾਲੇ ਅਧਿਕਾਰੀਆਂ ਦੀਆ ਮਨਮਰਜੀਆਂ ਨੂੰ ਲਗਾਮ ਲਗਾਹਂ ਜਾ ਸਕੇ। ਉਨ੍ਹਾਂ ਸਪੱਸਟ ਕੀਤਾ ਕਿ ਜੇਕਰ ਹਫਤੇਭਰ ਅੰਦਰ ਉਕਤ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ 22 ਦਸੰਬਰ ਤੋਂ ਨਗਰ ਕੌਂਸਲ ਦਫਤਰ ਦੇ ਵਿਹੜੇ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਜਿਸ ਦੇ ਲਈ ਪੂੁਰੀ ਤਰ੍ਹਾਂ ਪ੍ਰਸਾਸਨ ਜੁੰਮੇਵਾਰ ਹੋਵੇਗਾ। ਉਨ੍ਹਾਂ ਉਕਤ ਪੱਤਰ ਪੰਜਾਬ ਦੇ ਪ੍ਰਮੁੱਖ ਸਕੱਤਰ ਸਣੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ, ਡਿਪਟੀ ਕਮਿਸਨਰ, ਬਰਨਾਲਾ ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਤਪਾ ਮੰਡੀ ਨੂੰ ਵੀ ਭੇਜਿਆ ਹੈ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ