Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਤਪਾ ’ਚ ਵੀ ਐਫ.ਸੀ.ਆਈ ਨੇ ਕਰੋੜਾਂ ਦੇ ਅਨਾਜ ਘੁਟਾਲੇ ਨੂੰ ਜਨਮ ਦਿੱਤਾ!

December 19, 2023 03:02 PM

ਤਪਾ ’ਚ ਵੀ ਐਫ.ਸੀ.ਆਈ ਨੇ ਕਰੋੜਾਂ ਦੇ ਅਨਾਜ ਘੁਟਾਲੇ ਨੂੰ ਜਨਮ ਦਿੱਤਾ!
7ਡੇਅ ਨਿੳੂਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਐਫ.ਸੀ.ਆਈ ਦਫਤਰ ਦੀ ਦੇਖ ਰੇਖ ਹੇਠ ਪਿੰਡ ਧੋਲਾ ਵਿਚਲੇ ਇਕ ਨਿੱਜੀ ਕੰਪਨੀ ਦੇ ਗੁਦਾਮ ਅੰਦਰੋ ਪਿਛਲੇ ਕੁਝ ਮਹੀਨਿਆਂ ਵਿਚ ਹੀ ਕਣਕ ਨੂੰ ਇਧਰ ਉਧਰ ਕਰਨ ਦੇ ਮਾਮਲੇ ਵਿਚ ਕਰੋੜਾਂ ਰੁਪੈ ਦੇ ਅਨਾਜ ਦੇ ਖੁਰਦ ਬੁਰਦ ਅਤੇ ਇਸ ਤੋ ਵੀ ਜਿਆਦਾ ਸਰਕਾਰੀ ਅਨਾਜ ਨੂੰ ਸਰਕਾਰੀ ਮਾਪਦੰਡਾਂ ਦੀ ਅਣਦੇਖੀ ਕਰਕੇ ਹੋਰਨਾਂ ਰਾਜਾਂ ਨੂੰ ਭੇਜੇ ਜਾਣ ਦੀਆ ਚਰਚਾਵਾਂ ਜੋਰਾਂ ’ਤੇ ਹਨ, ਭਾਵੇਂ ਇਸ ਸਬੰਧੀ ਉੱਚ ਅਧਿਕਾਰੀਆਂ ਤੱਕ ਇਹ ਗੱਲ ਉਪੜੀ ਹੈ ਜਾਂ ਨਹੀ ਇਸ ਸਬੰਧੀ ਪਹੇਲੀ ਬਣੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਲੰਘੇ ਕੁਝ ਮਹੀਨੇ ਤੋ ਬਾਅਦ ਇਥੋ ਦਰਜਣ ਭਰ ਸਪੈਸ਼ਲਾਂ ਰਾਹੀ ਕਣਕ ਬਾਹਰਲੇ ਸੂਬਿਆਂ ਨੂੰ ਭੇਜੀ ਗਈ ਹੈ ਤਾਂ ਜੋ ਸਰਕਾਰ ਦੀ ਸਸਤੀ ਜਾਂ ਮੁਫਤ ਦਰ ’ਤੇ ਲੋਕਾਂ ਨੂੰ ਵੱਖ ਵੱਖ ਸਕੀਮਾਂ ਰਾਹੀ ਵੰਡ ਜਾਣ ਵਾਲੇ ਅਨਾਜ ਦੀ ਸਕੀਮ ਨੂੰ ਨੇਪਰੇ ਚਾੜਿਆ ਜਾ ਸਕੇ। ਤਪਾ ਇਲਾਕੇ ਅੰਦਰਲੀਆਂ ਅੱਧੀ ਦਰਜਣ ਸਰਕਾਰੀ ਖਰੀਦ ਏਜੰਸੀਆਂ ਕੋਲ ਇਲਾਕੇ ਅੰਦਰ ਜਿਆਦਾਤਰ ਓਪਨ ਗੁਦਾਮ ਹੀ ਉਪਲਬਧ ਹਨ ਜਦਕਿ ਇਥੇ ਕਣਕ ਦੀ ਸਟੋਰੇਜ ਲਈ ਛੱਤ ਪਾਏ ਵਾਲੇ (ਇੰਨਡੋਰ) ਗੁਦਾਮਾਂ ਉਪਲਬਧ ਹਨ, ਤਾਂ ਜੋ ਕਣਕ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਗੁਦਾਮ ਅੰਦਰ 9 ਲੱਖ ਦੇ ਕਰੀਬ ਕਣਕ ਦੇ ਗੱਟੇ ਦੇ ਸਟੋਰ ਹੋਣ ਬਾਰੇ ਪਤਾ ਲੱਗਿਆ ਹੈ। ਅਪ੍ਰੈਲ/ਮਈ ਮਹੀਨੇ ਵਿਚ ਸਟੋਰ ਕੀਤੀ ਕਣਕ ਦਾ ਵਜਣ ਬਰਸਾਤੀ ਮੌਸਮ ਤੱਕ ਵੈਸੇ ਹੀ ਵਧ ਜਾਂਦਾ ਹੈ, ਕੇਂਦਰ ਸਰਕਾਰ ਵੱਲੋ ਕਰੋੜਾਂ ਲੋਕਾਂ ਨੂੰ ਮੁਫਤ ਅਨਾਜ ਦੇਣ ਦੀ ਸਕੀਮ ਤਹਿਤ ਪੰਜਾਬ ਅੰਦਰੋ ਕਣਕ ਨੂੰ ਹੋਰਨਾਂ ਰਾਜਾਂ ਨੂੰ ਭੇਜੇ ਜਾਣ ਦੀ ਤਜਵੀਜ ਦੇ ਤਹਿਤ ਤਪਾ ਅੰਦਰੋ ਵੀ ਕਣਕ ਰੇਲਵੇ ਵਿਭਾਗ ਦੀਆ ਮਾਲ ਗੱਡੀਆ ਰਾਹੀ ਹੋਰਨਾਂ ਰਾਜਾਂ ਨੂੰ ਭੇਜੀ ਗਈ ਹੈ, ਪਰ ਇਥੇ ਵਿਭਾਗ ਦੇ ਕੁਝ ਜੁੰਮੇਵਾਰਾਂ ਨੇ ਸਪੈਸ਼ਲ ਲੱਗਣ ਤੋ ਇਕ ਦਿਨ ਪਹਿਲਾ ਹੀ ਉਕਤ ਗੁਦਾਮ ਅੰਦਰ ਭੇਜੀ ਜਾਣ ਵਾਲੀ ਕਣਕ ਦੇ ਚੱਕਿਆਂ ਨੂੰ ਕਥਿਤ ਤੌਰ ’ਤੇ ਪਾਣੀ ਰਾਹੀ ਗਿੱਲਾ ਕਰਕੇ ਉਸ ਦੇ ਵਜਣ ਵਿਚ ਚੋਖਾ ਵਾਧਾ ਕਰ ਦਿੱਤਾ ਲਿਆ ਜਾਂਦਾ ਸੀ ਜਦਕਿ ਅਜਿਹੀ ਗਿੱਲੀ-ਅੱਧਗਿੱਲੀ ਕਣਕ ਨੂੰ ਮਾਲ ਗੱਡੀ ਰਾਹੀ ਹੋਰਨਾਂ ਰਾਜਾਂ ਨੂੰ ਭੇਜ ਦਿੱਤਾ ਜਾਂਦਾ ਰਿਹਾ ਹੈ। ਇਹ ਵਰਤਾਰਾ ਪਿਛਲੇ ਕਾਫੀ ਸਮੇਂ ਤੋ ਲਗਾਤਾਰ ਚਲ ਰਿਹਾ ਹੈ, ਭਾਵੇਂ ਇਹ ਸਰਕਾਰੀ ਕਣਕ ਵੱਖ ਵੱਖ ਖਰੀਦ ਏਜੰਸੀਆਂ ਦੀ ਹੈ, ਪਰ ਇਸ ਦੀ ਪਹਿਰੇਦਾਰੀ ਐਫ.ਸੀ.ਆਈ ਵਿਭਾਗ ਕੋਲ ਹੈ। ਇਕ ਪ੍ਰਤੱਖ ਦਰਸ਼ੀ ਨੇ ਦੱਸਿਆਂ ਕਿ ਸਬੰਧਤ ਲੋਕਾਂ ਨੂੰ ਅਜਿਹਾ ਕਰਨ ਤੋ ਰੋਕਿਆ ਵੀ ਗਿਆ ਸੀ ਕਿਉਕਿ ਵਧੇ ਵਜਣ ਵਾਲੀ ਕਣਕ ਦੇ ਖੁਰਦ ਬੁਰਦ ਕਰਨ ਦੇ ਨਾਲ ਭੇਜੀ ਜਾਣ ਵਾਲੀ ਕਣਕ ਦੀ ਗੁਣਵਤਾ ’ਤੇ ਵੀ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਵਾਇਆ ਗਿਆ ਸੀ ਕਿਉਕਿ ਅਧਗਿੱਲੀ ਕਣਕ ਦੇ ਪਹੁੰਚਣ ਵਿਚ ਕੁਝ ਦਿਨ ਲੱਗਣ ਤੋ ਬਾਅਦ ਉਸ ਵਿਚੋ ਇਕ ਵੱਖਰੇ ਤਰ੍ਹਾਂ ਦੀ ਬਦਬੂ ਆਉਣ ਲੱਗ ਜਾਂਦੀ ਹੈ, ਜੋ ਖਾਣ ਵਾਲੇ ਮਨੁੱਖੀ ਸ਼ਰੀਰ ਲਈ ਘਾਤਿਕ ਹੁੰਦੀ ਹੈ, ਪਰ ਜੇਬ ਦੇ ਲਾਲਚ ਨੇ ਸਭ ਕੁਝ ਇੰਝ ਹੀ ਚੱਲਣ ਦੇ ਆਦੇਸ਼ ਜਾਰੀ ਰੱਖੇ। ਜੇਕਰ ਵਾਕਇ ਹੀ ਇਹ ਸੱਚ ਹੈ ਤਦ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਉਕਤ ਘੁਟਾਲੇ ਨੂੰ ਬੇਪਰਦ ਕੀਤੇ ਜਾਣ ਦੇ ਨਾਲੋ ਨਾਲ ਸਬੰਧਤ ਜੁੰਮੇਵਾਰ ਅਧਿਕਾਰੀਆਂ-ਕਰਮਚਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ। ਮਾਮਲੇ ਸਬੰਧੀ ਵਿਭਾਗ ਦੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਜਲਦ ਹੀ ਗੁਦਾਮ ਅੰਦਰੋ ਨਮੂਨੇ ਭਰਵਾਏ ਜਾਣਗੇ ਅਤੇ ਵੱਖੋ ਵੱਖ ਰਾਜਾਂ ਨੂੰ ਭੇਜੀ ਕਣਕ ਦੀ ਡਿਟੇਲ ਮੰਗਵਾ ਕੇ ਉਥੇ ਵੀ ਟੀਮਾਂ ਭੇਜ ਕੇ ਨਮੂਨੇ ਮੰਗਵਾਏ ਜਾਣਗੇ  ਅਤੇ ਕਿਸੇ ਵੀ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਜੁੰਮੇਵਾਰ ਨੂੰ ਬਖਸ਼ਿਆ ਨਹੀ ਜਾਵੇਗਾ। --- ਚਲਦਾ  

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ