Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਸਭ ਅੱਛਾ ਨਹੀ ਰਿਹਾ, ਮੌੜ ਹਲਕੇ ਦੀ ਪਲੇਠੀ ਕਾਂਗਰਸ ਰੈਲੀ ’ਚ

February 15, 2024 07:43 AM

ਸਭ ਅੱਛਾ ਕਿਉ ਨਹੀ ਰਿਹਾ, ਮੌੜ ਹਲਕੇ ਦੀ ਪਲੇਠੀ ਕਾਂਗਰਸ ਰੈਲੀ ’ਚ
ਬਠਿੰਡਾ 12 ਫਰਵਰੀ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਲੋਕ ਸਭਾ ਚੋਣਾਂ ਲਈ ਸਿਆਸੀ ਅਖਾੜੇ ਲੱਗਣ ਤੋ ਪਹਿਲਾ ਹਰੇਕ ਸਿਆਸੀ ਧਿਰਾਂ ਆਪੋ ਆਪਣੇ ਪਰ ਤੋਲਣੇ ਸ਼ੁਰੂ ਕਰਦੀਆ ਹਨ। ਜਿਸ ਦੇ ਤਹਿਤ ਹੀ ਬਠਿੰਡਾ ਲੋਕ ਸਭਾ ਹਲਕਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੌੜ ਅੰਦਰ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਮੰਡੀ ਕਲਾਂ ਵਿਖੇ ਹੋਈ ਪਲੇਠੀ ਸਿਆਸੀ ਰੈਲੀ ਵਰਕਰਾਂ ਦੀ ਆਮਦ ਨੂੰ ਲੈ ਕੇ ਫਿੱਕੀ ਜਾਪੀ। ਮਿਲੀ ਜਾਣਕਾਰੀ ਅਨੁਸਾਰ ਹਲਕਾ ਮੌੜ ਜੋ ਪਿਛਲੀਆ ਲੋਕ ਸਭਾ ਚੋਣਾਂ 2019 ਵਿਚ ਜਦੋ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਥੋ ਉਮੀਦਵਾਰ ਸਨ ਤਦ ਕਈ ਹਜਾਰ ਵੋਟ ਦੀ ਲੀਡ ਪ੍ਰਾਪਤ ਕਰ ਗਿਆ ਸੀ, ਸ਼ਾਇਦ ਇਸੇ ਹੀ ਭੁਲੇਖੇ ਕਾਰਨ ਰਾਜਾ ਵੜਿੰਗ ਨੇ ਇਸ ਵਾਰ ਵੀ ਚੋਣਾਂ ਤੋ ਪਹਿਲਾ ਮੋੜ ਹਲਕੇ ਅੰਦਰ ਹੀ ਰੈਲੀ ਕਰਨ ਦੀ ਸ਼ੁਰੂਆਤ ਕਰਵਾਈ। ਪਰ ਇਕ ਅਨਾਰ ਸੋ ਬਿਮਾਰ ਵਾਲੇ ਇਸ ਹਲਕੇ ਅੰਦਰ ਕਾਂਗਰਸ ਦੇ ਅਨੇਕਾਂ ਧੜੇ ਕੰਧ ’ਤੇ ਲਿਖੇ ਵਾਂਗ ਸਾਫ ਵਿਖਾਈ ਦੇ ਰਹੇ ਹਨ, ਕਿਉਕਿ ਲੰਘੀਆ 2022 ਦੀਆ ਵਿਧਾਨ ਸਭਾ ਚੋਣਾਂ ਵਿਚ ਜਿਸ ਢੰਗ ਨਾਲ ਕਾਂਗਰਸ ਦੀ ਵਿਰੋਧਤਾ ਕਾਂਗਰਸ ਦੇ ਆਪਣੇ ਹੀ ਆਗੂਆਂ/ਵਰਕਰਾਂ ਨੇ ਧੜੇ ਬਣਾ ਕੇ ਕੀਤੀ, ਉਸ ਤੋ ਬਾਅਦ ਸਾਫ ਵਿਖਾਈ ਦਿੱਤਾ ਕਿ ਇਹ ਪਾੜਾ ਕਿਸੇ ਆਗੂ ਨੇ ਭਰਨ ਦੀ ਕੋਸ਼ਿਸ ਨਹੀ ਕੀਤੀ, ਜੋ ਅਜੇ ਤੱਕ ਜਿਉ ਦਾ ਤਿਉ ਹੈ, ਜੇਕਰ ਇਹ ਕਹਿ ਲਈਏ ਕਿ ਉਕਤ ਪਾੜੇ ਵਿਚ ਹੋਰ ਵਾਧਾ ਹੋਇਆ ਹੈ ਤਦ ਕੋਈ ਅਤਿਕਥਨੀ ਨਹੀ ਹੋਵੇਗੀ। ਹਲਕਾ ਮੌੜ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਥੇ ਕਾਂਗਰਸ ਪਾਰਟੀ ਸਭ ਤੋ ਮਜਬੂਤ ਧਿਰ ਹੈ ਪਰ ਨਾਲ ਹੀ ਧੜੇਬਾਜੀ ਵੀ ਇਥੋ ਦੇ ਲੀਡਰਾਂ ਨੂੰ ਪੁਰਾਣੀ ਕਹਾਵਤ ਵਾਂਗ ਕਿ ‘ਧਰਮ ਨਾਲੋ ਧੜਾ ਪਿਆਰਾ’ ਵਰਗੀ ਹੈ। ਜਿਸ ਵਿਚ ਕਾਂਗਰਸ ਕਈ ਟਕੜਿਆਂ ਵਿਚ ਵੰਡੀ ਹੋਈ ਹੈ ਭਾਵੇਂ ਪਿਛਲੀਆ 2019 ਦੀਆ ਚੋਣਾਂ ਵਿਚ ਰਾਜਾ ਵੜਿੰਗ ਦੇ ਜੋਰਦਾਰ ਭਾਸ਼ਣ ਅਤੇ ਸਰਕਾਰ ਦੇ ਹੁੰਦਿਆਂ ਇਹ ਸਾਰੇ ਧੜਿਆਂ ਨੇ ਇਕ-ਸੁਰ ਹੋ ਕੇ ਕਾਂਗਰਸ ਨੂੰ ਵੋਟਾਂ ਪਾਈਆ ਸਨ, ਜਿਸ ਵਿਚ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਇਸ ਹਲਕੇ ਵਿਚ ਕਈ ਹਜਾਰ ਵੋਟ ਨਾਲ ਪਛੜ ਗਏ ਸਨ। ਜਿਸ ਦਾ ਅਸਰ ਇਹ ਹੋਇਆ ਸੀ ਕਿ ਇਥੋ ਦੋ ਵਾਰ ਚੋਣ ਲੜਣ ਵਾਲੇ ਧੜਲੇਦਾਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋ ਸਾਬਕਾ ਕੈਬਨਿਟ ਮੰਤਰੀ ਨੇ 2022 ਵਿਚ ਹਲਕਾ ਮੌੜ ਦੀ ਵਜਾਇ ਜੀਰਾ ਹਲਕਾ ਤੋ ਚੋਣ ਲੜਣੀ ਮੁਨਾਸਿਬ ਸਮਝੀ। ਪਰ 2022 ਆਉਦਿਆਂ-2 ਕਾਂਗਰਸ ਆਗੂਆਂ/ਵਰਕਰਾਂ ਨੇ ਆਪਣੀ ਪੁਰਾਣੀ ਲੈਅ ਮੁੜ ਫੜੀ ਅਤੇ ਹਲਕਾ ਮੌੜ ਅੰਦਰ ਕਾਂਗਰਸ ਦਾ ਹਸ਼ਰ ਪਹਿਲਾ ਨਾਲੋ ਵੀ ਬਦਸੂਰਤ ਕਰ ਦਿੱਤਾ, ਜੋ ਅਜੇ ਤੱਕ ਬਾ-ਸੂਰਤ ਜਾਰੀ ਹੈ, ਭਾਵੇਂ ਪਿਛਲੇ ਦਿਨੀ ਹਲਕਾ ਤਲਵੰਡੀ ਸਾਬੋ ਤੋ ਕਈ ਵਾਰ ਜਿੱਤ ਦਰਜ ਕਰਨ ਵਾਲੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਕਾਂਗਰਸ ਵਿਚ ਸਿਆਸੀ ਰਲੇਵੇਂ ਤੋ ਬਾਅਦ ਸਿਆਸੀ ਗਲਿਆਰਿਆਂ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਇਨ੍ਹਾਂ ਨੂੰ ਇਥੋ ਹਲਕਾ ਇੰਚਾਰਜ ਲਗਾਇਆ ਜਾਵੇਗਾ, ਜਿਸ ਤੋ ਬਾਅਦ ਕਾਂਗਰਸ ਦੇ ਹਲਕਾ ਮੌੜ ਅੰਦਰ ਸਿਆਸੀ ਹਾਲਾਤ ਸੁਧਰਣ ਦੇ ਅਸਾਰ ਬਣਦੇ ਨਜਰ ਆਉਣ ਲੱਗ ਪਏ ਸਨ ਕਿ ਸ਼ਾਇਦ ਹੁਣ ਕਾਂਗਰਸੀ ਇਥੋ 2024 ਅਤੇ 2027 ਵਿਚ ਰੰਗ ਖੇਡਣ ਯੋਗ ਹੋਣਗੇ, ਪਰ ਇਸ ਸਬੰਧ ਵਿਚ ਨਾ ਹੀ ਕਦੇ ਸਾਬਕਾ ਵਿਧਾਇਕ ਸਿੱਧੂ ਨੇ ਕੋਈ ਸਿਆਸੀ ਬਿਆਨ ਹਲਕੇ ਮੌੜ ਸਬੰਧੀ ਦਿੱਤਾ ਅਤੇ ਨਾ ਹੀ ਪਾਰਟੀ ਹਾਈਕਮਾਂਡ ਨੇ, ਬੇਸ਼ੱਕ ਹੋਰਨਾਂ ਸਿਆਸੀ ਧਿਰਾਂ ਵਾਂਗ ਕਾਂਗਰਸ ਵੀ ਲੋਕ ਸਭਾ ਚੋਣਾਂ ਨੂੰ ਲੰਘ ਜਾਣ ਤੱਕ ’ਲੰਗੇ ਡੰਗ ਦੁੱਧ ਦੇਣ ਵਾਲੀ ਮੱਝ’ ਵਾਂਗ ਹਰੇਕ ਦਾ ਯੋਗਦਾਨ ਲੈਣਾ ਠੀਕ ਸਮਝਦੇ ਹਨ, ਜੋ ਕਿਸੇ ਹੱਦ ਤੱਕ ਵਾਜਿਬ ਵੀ ਹੈ। ਉਧਰ ਇਕ ਸੂਲਝੇ ਹੋਏ ਬਜੁਰਗ ਕਾਂਗਰਸ ਆਗੂ ਨੇ ਇਸ ਸਬੰਧ ਵਿਚ ਕਿਹਾ ਕਿ ਜਿਵੇਂ ਵਿਆਹ ਜਾਂ ਕਿਸੇ ਵੱਡੀ ਬਿਪਤਾ ਵਿਚ ਹਰੇਕ ਲਾਣਾ ਆਪਣੇ ਸ਼ਰੀਕੇ ਕਬੀਲੇ ਨੂੰ ਇਕਠਾ ਕਰਕੇ ਆਪਣੀ ਦੁੱਖ ਤਕਲੀਫ ਜਾਂ ਫਿਰ ਵੱਡੀ ਸਿਆਸੀ ਲੜਾਈ ਵਿਚ ਲਾਣੇ ਦੀ ਇੱਜਤ ਦੇ ਸਵਾਲ ਦਾ ਵਾਸਤਾ ਪਾ ਕੇ ਇਕਸੁਰ ਹੋਣ ਲਈ ਹਰ ਯਤਨ ਕਰਦਾ ਹੈ ਵਾਂਗ ਹੀ ਹਲਕਾ ਮੌੜ ਅੰਦਰ ਵੱਖੋ ਵੱਖਰੇ ਧੜਿਆਂ ਦੀ ਨਰਾਜਗੀ ਦੂਰ ਕਰਕੇ ਇਨ੍ਹਾਂ ਨੂੰ ਇਕ ਪਲੇਟਫਾਰਮ ’ਤੇ ਇਕਠਾ ਕੀਤਾ ਜਾਵੇ ਤਦ ਜਾ ਕੇ ਹਲਕਾ ਮੌੜ ਹੀ ਨਹੀ ਬਲਕਿ ਪੂਰੇ ਪੰਜਾਬ ਵਿਚ ਕਾਂਗਰਸ ਦੀ ਮੁੜ ਚੜਤ ਕਾਇਮ ਹੋਵੇਗੀ। ਹੁਣ ਇਹੋ ਜਿਹੇ ਯਤਨ ਕੋਣ ਅਤੇ ਕਦੋ ਕਰਦਾ ਹੈ, ਇਹ ਸਮੇਂ ਦੇ ਗਰਭ ਵਿਚ ਹੈ।

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ