Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Politics

ਤਾਜੋਕੇ ਗ੍ਰਾਮ ਪੰਚਾਇਤ ਦੀ ਸਿਆਸੀ ਬਾਜੀ ਸਰਪੰਚ ਗੁਰਮੀਤ ਸਿੰਘ ਨੇ ਜਿੱਤੀ

July 17, 2019 06:28 PM

ਵਿਭਾਗ ਨੇ ਸਰਪੰਚ ਨੂੰ ਬਤੋਰ ਪ੍ਰਬੰਧਕ ਨਿਯੁਕਤ ਕੀਤਾ

ਤਪਾ ਮੰਡੀ  (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਨੇੜਲੇ ਪਿੰਡ ਤਾਜੋਕੇ ਵਿਖੇ ਗ੍ਰਾਮ ਪੰਚਾਇਤ ਦੇ ਮੋਜੂਦਾ ਸਰਪੰਚ ਅਤੇ ਚੋਣ ਹਾਰਨ ਵਾਲੇ ਧੜੇ ਦੀ ਛਤਰੀ ਹੇਠ ਆਏ ਪੰਚਾਂ ਵਿਚਕਾਰ ਚਲ ਰਹੇ ਸਿਆਸੀ ਰੇੜਕੇ ਵਿਚ ਸਰਪੰਚ ਧੜੇ ਨੇ ਜਿੱਤ ਹਾਸਿਲ ਕਰ ਲਈ ਹੈ ਕਿਉਕਿ ਪ੍ਰਸਾਸਨ ਵੱਲੋ ਸਰਪੰਚ ਨੂੰ ਪਿੰਡ ਅੰਦਰਲੇ ਵਿਕਾਸ ਕਾਰਜਾਂ ਵਿਚਲੀ ਖੜੋਤ ਨੂੰ ਖਤਮ ਕਰਨ ਲਈ ਪ੍ਰਬੰਧਕ ਨਿਸੁਕਤ ਕਰ ਦਿੱਤਾ ਹੈ। ਸਰਪੰਚ ਗੁਰਮੀਤ ਸਿੰਘ ਤਾਜੋਕੇ ਨੇ ਦੱਸਿਆਂ ਕਿ ਲੰਘੀਆ ਪੰਚਾਇਤੀ ਚੋਣਾਂ ਦੋਰਾਨ ਉਨਾਂ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਜਦਕਿ ਅਪਣੇ ਵਾਅਦੇ ਅਨੁਸਾਰ ਸਮੁੱਚੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਵਾਉਣ ਦੇ ਟੀਚੇ ਨੂੰ ਸਰ ਕਰਨ ਦਾ ਬੀੜਾ ਚੁੱਕ ਲਿਆ ਸੀ ਪਰ ਪਿੰਡ ਵਿਚਲੀ ਸਿਆਸੀ ਧੱੜੇਬੰਦੀ ਅਤੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣਨ ਦੇ ਮੰਤਵ ਤਹਿਤ ਕੁਝ ਪੰਚਾਂ ਨੂੰ ਗ੍ਰਾਮ ਪੰਚਾਇਤ ਦੇ ਉਲਟ ਭੁਗਤਣ ਲਈ ਲਗਾਤਾਰ ਦਬਾਅ ਬਣਾਇਆ ਗਿਆ ਪਰ ਹੁਣ ਵਿਭਾਗ ਵੱਲੋ ਉਨਾਂ ਨੂੰ ਬਤੋਰ ਪ੍ਰਬੰਧਕ ਨਿਯੁਕਤ ਕਰਕੇ ਪਿੰਡ ਅੰਦਰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਹੈ। ਜਿਸ ਉਪਰ ਡੱਟ ਕੇ ਪਹਿਰਾ ਦੇਣ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਾਅਦੇ ਅਤੇ ਦਾਅਵੇ ਨੂੰ ਬਰਕਰਾਰ ਰੱਖਿਆ ਜਾਵੇਗਾ। ਸਰਪੰਚ ਗੁਰਮੀਤ ਸਿੰਘ ਨੂੰ ਪ੍ਰਬੰਧਕ ਨਿਯੁਕਤ ਕਰਨ ’ਤੇ ਮੰਦਰ ਸਿੰਘ ਭੁੱਲਰ, ਨਾਹਰ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਾਬਕਾ ਪੰਚ, ਰਵਿੰਦਰ ਸਿੰਘ, ਹਰਮੇਲ ਸਿੰਘ,  ਕਰਮਜੀਤ ਸਿੰਘ, ਮੱਖਣ ਸਿੰਘ, ਪਾਲ ਸਿੰਘ, ਬੁੱਧ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਭੂਰਾ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਭੁੱਲਰ, ਇੰਦਰਜੀਤ ਸਿੰਘ ਪੰਚ, ਚਰਨਜੀਤ ਕੌਰ ਪੰਚ, ਰਾਜਵਿੰਦਰ ਸਿੰਘ ਪੰਚ, ਨਸੀਬ ਕੁਮਾਰ, ਪਰਮਜੀਤ ਸਿੰਘ ਟੀਟੂ, ਸੰਦੀਪ ਸਿੰਘ ਸੇਖੋ ਸਣੇ ਸਮੁੱਚੀ ਰਵੀਦਾਸ ਧਰਮਸ਼ਾਲਾ ਕਮੇਟੀ ਵੱਲੋ ਵਿਭਾਗ ਦਾ ਧੰਨਵਾਦ ਕੀਤਾ ਗਿਆ ਹੈ। ਜਿਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਭਾਈਚਾਰਕ ਸਾਝ ਸਣੇ ਲੋਕਤੰਤਰ ਵਿਧੀ ਨਾਲ ਜਿੱਤੇ ਨੁੰਮਾਇੰਦੇ ਦੀ ਪਦਵੀ ਨੂੰ ਬਰਕਰਾਰ ਰੱਖਿਆ ਹੈ। ਜਿਕਰਯੋਗ ਹੈ ਕਿ ਸਰਪੰਚ ਗੁਰਮੀਤ ਸਿੰਘ ਤਾਜੋਕੇ ਦੀ ਸਿਆਸੀ ਜਿੱਤ ਵਿਚ ਪਿੰਡ ਦੇ ਇਕ ਨਾਮਵਾਰ ਸਮਾਜ ਸੇਵੀ ਵਿਅਕਤੀ ਦਾ ਵੱਡਾ ਯੋਗਦਾਨ ਹੈ। 

Have something to say? Post your comment

More in Politics

पूर्व मुख्यमंत्री शिवराज चौहान की दूसरी राजनीतिक पारी की शुरुआत को लेकर बीजेपी में खुशी की लहर

ਸਿਆਸੀ ਪੱਖ ਤੋ ਯਤੀਮ ਹਲਕਾ ਭਦੌੜ ਦੀਆ ਮਾਰਕੀਟ ਕਮੇਟੀਆਂ ਦੀ ਕਿਸੇ ਨੂੰ ਨਾ ਫੜਾਈ ਗਈ ਬਾਂਹ

ਬਰਨਾਲਾ ਵਾਲਿਆਂ ਨੇ ਕੈਬਨਿਟ ਰੈਂਕ ਨੂੰ ਬਦਲਿਆ ਜਿਲਾ ਚੇਅਰਮੈਨੀ ’ਚ

ਪੰਜਾਬ ਅੰਦਰਲੀਆ ਜਿਮਣੀ ਚੋਣਾਂ ਕਾਰਨ ਵਿਕਾਸ ਠੱਪ ਅਤੇ ਦੂਸ਼ਣਬਾਜੀ ਦਾ ਦੋਰ ਸ਼ੁਰੂ

7.27 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਬਾ ਫੂਲ ਸਰਕਾਰੀ ਬਿਰਧ ਘਰ ਦਾ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਰੱਖਿਆ ਨੀਂਹ ਪੱਥਰ

ਸਿਆਸੀ ਪੱਖੋ ਕਮਜੋਰ ਹੋਏ ਹਲਕੇ ਭਦੌੜ ਦਾ ਕੋਈ ਨਹੀ ਵਾਰਿਸ, ਸੱਤਾਧਾਰੀ ਧਿਰ ਦੇ ਰਾਹ ’ਤੇ ਤੁਰਿਆ ਵਿਰੋਧੀ ਧਿਰ ਵੀ

ਪੰਚਾਇਤ ਸੰਮਤੀ ਰਾਮਪੁਰਾ ਦੀ ਚੇਅਰਮੈਨੀ ਲਈ ਜੋੜ ਤੋੜ ਸ਼ੁਰੂ- ਗਿੱਲ ਅਤੇ ਗਾਹਲੇ ਪਰਿਵਾਰ ਵਿਚਲੀ ਬੀਬੀ ਦੇ ਸਿਰ ’ਤੇ ਤਾਜ ਸਜਣਾ ਤੈਅ

ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਵਾਕੇ ਦਿੱਤਾ ਜਾਵੇਗਾ ਯੋਗ ਮੁਆਵਜ਼ਾ : ਗੁਰਪ੍ਰੀਤ ਕਾਂਗੜ

ਕੈਬਨਿਟ ਮੰਤਰੀ ਕਾਂਗੜ ਹੁਣ ਮਾਲ ਅਤੇ ਮੁੜ ਵਸੇਬਾ ਵਿਭਾਗ ਵੇਖਣਗੇ

ਹਲਕਾ ਭਦੌੜ ਦੇ ਲੋਕਾਂ ਨੇ ਮੇਰੀ ਫਰੀਦਕੋਟ ਚੋਣ ਦੀ ਸਫਲਤਾ ਵਿਚ ਵੀ ਯੋਗਦਾਨ ਪਾਇਆ- ਸਦੀਕ