Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੋਰਾਨ ਫਾਜਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਦੇ ਤਪਾ ਰੇਲਵੇ ਸਟੇਸ਼ਨ ’ਤੇ ਰੁਕਣ ਨਾਲ ਸੈਂਕੜੇ ਯਾਤਰੀਆਂ ਹੋਏ ਖੱਜਲ ਖੁਆਰ, ਯਾਤਰੀਆ ਨੇ ਠੀਕਰਾ ਰੇਲਵੇ ਸਿਰ ਫੋੜਿਆ, ਸ਼ਹਿਰੀਆਂ ਨੇ ਖੁੱਲ ਦਿਲੀ ਨਾਲ ਯਾਤਰੀਆ ਲਈ ਲੰਗਰ ਪਾਣੀ ਦੇ ਪ੍ਰਬੰਧ ਕੀਤੇ, ਖੁੱਲੇ ਚਲੇ ਭੰਡਾਰੇ

March 26, 2021 10:16 AM

ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੋਰਾਨ ਫਾਜਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਦੇ ਤਪਾ ਰੇਲਵੇ ਸਟੇਸ਼ਨ ’ਤੇ ਰੁਕਣ ਨਾਲ ਸੈਂਕੜੇ ਯਾਤਰੀਆਂ ਹੋਏ ਖੱਜਲ ਖੁਆਰ, ਯਾਤਰੀਆ ਨੇ ਠੀਕਰਾ ਰੇਲਵੇ ਸਿਰ ਫੋੜਿਆ, 
ਸ਼ਹਿਰੀਆਂ ਨੇ ਖੁੱਲ ਦਿਲੀ ਨਾਲ ਯਾਤਰੀਆ ਲਈ ਲੰਗਰ ਪਾਣੀ ਦੇ ਪ੍ਰਬੰਧ ਕੀਤੇ, ਖੁੱਲੇ ਚਲੇ ਭੰਡਾਰੇ

ਬਰਨਾਲਾ/ਤਪਾ ਮੰਡੀ 26 ਮਾਰਚ
7ਡੇਅ ਨਿਊਜ ਸਰਵਿਸ

ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਦੇ ਝੰਡੇ ਹੇਠ ਦਿੱਲੀ ਦੇ ਹਾਕਮਾਂ ਨਾਲ ਟੱਕਰ ਲੈਣ ਵਾਲੀਆ ਕਿਸਾਨ ਜੱਥੇਬੰਦੀਆਂ ਸੱਦੇ ਤੇ ਭਾਰਤ ਬੰਦ ਦੀ ਕਾਲ ਦੌਰਾਨ ਬਠਿੰਡਾ ਅੰਬਾਲਾਂ ਰੇਲਵੇ ਲਾਇਨ ਉਪਰ ਸਥਿਤ ਤਪਾ ਰੇਲਵੇ ਸਟੇਸ਼ਨ ਉਪਰ ਇੰਟਰਸਿਟੀ ਐਕਸਪ੍ਰੈਸ (04508) ਦੇ ਰੁਕਣ ਨਾਲ (ਯਾਤਰੀਆ) ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਕਿ ਵੱਖ ਵੱਖ ਸਟੇਸ਼ਨਾਂ ’ਤੇ ਉਤਰਣ ਵਾਲੀਆ 200 ਦੇ ਕਰੀਬ ਸਵਾਰੀਆ ਨੂੰ ਤਪਾ ਰੇਲਵੇ ਸਟੇਸ਼ਨ ਉਪਰ ਹੀ ਆਥਣ ਦੇ 6 ਵਜੇ ਤੱਕ ਪੱਕੇ ਅੱਡੇ ਲਾਉਣੇ ਪਏ ਭਾਵੇਂ ਰੇਲ ਗੱਡੀ ਦੇ ਰੁਕਣ ਦੀ ਖਬਰ ਮਿਲਦੇ ਸਾਰ ਹੀ

ਪੁਲਿਸ ਪ੍ਰਸਾਸਨ ਅਤੇ ਸ਼ਹਿਰ ਦੀਆ ਅਨੇਕਾਂ
ਸਿਰਮੋਰ ਸਮਾਜਿਕ, ਵਪਾਰਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਨੁੰਮਾਇੰਦਿਆਂ ਨੇ ਰੇਲਵੇ ਸਟੇਸ਼ਨ ’ਤੇ ਹਾਜਰੀ ਭਰ ਕੇ ਨੇੜਲੇ ਸ਼ਹਿਰਾਂ ਵਿਚ ਜਾਣ ਵਾਲੇ ਯਾਤਰੀਆ ਲਈ ਵੱਖੋ ਵੱਖ ਸਾਧਨਾਂ ਦਾ ਪ੍ਰਬੰਧ ਕਰਕੇ ਉਨਾਂ ਨੂੰ ਸਬੰਧਤ ਥਾਵਾਂ ਵੱਲ ਰਵਾਨਾ ਕੀਤਾ। ਉਧਰ ਰੇਲ
ਗੱਡੀ ਵਿਚ ਸਵਾਰ ਬਜੁਰਗ ਔਰਤਾਂ ਸਵਰਨਾ ਰਾਣੀ (71), ਸੁਦੇਸ਼ ਰਾਣੀ (65), ਕਿ੍ਰਸ਼ਨਾ ਰਾਣੀ (64) ਨੇ ਕਿਹਾ ਕਿ ਉਹ ਹਾਰਟ ਅਤੇ ਸ਼ੂਗਰ ਦੀਆਂ ਮਰੀਜ਼ ਹਨ ਵੱਲੋਂ ਟਿਕਟਾਂ ਦੀ ਬੁਕਿੰਗ ਵੀ ਦੋ ਮਹੀਨੇ ਪਹਿਲਾਂ ਹੀ ਕਰਵਾ ਦਿੱਤੀ ਗਈ ਸੀ ਉਹ ਮੁਕਤਸਰ ਤੋਂ ਕੁਰੂਕਸ਼ੇਤਰ ਜਾ ਰਹੀਆਂ ਸਨ,ਜਿੱਥੋਂ ਉਨਾਂ ਨੇ ਗੱਡੀ ਬਦਲ ਕੇ ਅੱਗੇ ਐਮ.ਪੀ ਜਾਣਾ ਸੀ,ਪ੍ਰੰਤੂ ਹੁਣ ਟ੍ਰੇਨ ਦੇ ਤਪਾ ਵਿਖੇ ਰੁਕਣ ਕਾਰਨ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਸਟੇਸ਼ਨਾਂ ਨਾਲ ਸੰਬੰਧਤ ਯਾਤਰੀਆਂ ਅਕਸ਼ੈ ਕੁਮਾਰ, ਸੋਨੂੰ ਕੁਮਾਰ, ਸੌਰਵ ਕੁਮਾਰ, ਰਾਜ ਕੁਰੈਸ਼ੀ, ਆਜਾਦ ਅਲੀ, ਕੁਲਦੀਪ ਕੁਮਾਰ, ਰਵੀ ਕੁਮਾਰ, ਮੋਹਿਤ ਕੁਮਾਰ, ਕੁਲਦੀਪ ਪੰਚਾਲ, ਮਨੀਸ਼ ਚੌਹਾਨ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਤੇ ਅਗਰ ਟ੍ਰੇਨਾਂ ਨੂੰ ਇਸ ਤਰਾਂ ਰਸਤੇ ਵਿਚ ਹੀ ਰੋਕਿਆ ਜਾਣਾ ਸੀ ਤਾਂ ਰੇਲਵੇ ਵਿਭਾਗ ਨੂੰ ਯਾਤਰੀਆਂ ਦੀਆਂ ਟਿਕਟਾਂ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ ਸੀ, ਜਿਸਦਾ ਖਮਿਆਜ਼ਾ ਉਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਇਸ ਸਬੰਧੀ ਸਟੇਸ਼ਨ ਮਾਸਟਰ ਗੁਰਨਾਮ ਸਿੰਘ ਨੇ ਦੱਸਿਆਂ ਕਿ ਬਰਨਾਲਾ ਵਿਖੇ ਕਿਸਾਨਾਂ ਦਾ ਧਰਨਾ ਹੋਣ ਕਾਰਨ ਇੰਟਰਸਿਟੀ ਐਕਸਪ੍ਰੈੱਸ ਨੂੰ ਤਪਾ ਵਿਖੇ ਹੀ ਰੋਕਿਆ ਗਿਆ ਹੈ,ਪ੍ਰੰਤੂ ਉਨਾਂ ਵੱਲੋਂ ਵੀ ਯਾਤਰੀਆਂ ਨੂੰ ਹਰ ਸੰਭਵ ਮੱਦਦ ਦਿੱਤੀ ਜਾ ਰਹੀ ਹੈ। ਉਧਰ ਇੰਟਰਸਿਟੀ ਐਕਸਪ੍ਰੈੱਸ ਦੇ ਰੁਕਣ ਦਾ ਪਤਾ ਚੱਲਦੇ ਹੀ ਐੱਸ.ਪੀ ਜਗਵਿੰਦਰ ਸਿੰਘ ਚੀਮਾ, ਡੀ.ਐੱਸ. ਪੀ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ, ਜਿਨਾਂ ਸਟੇਸ਼ਨ ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਵੱਡੀ ਗਿਣਤੀ ‘ਚ ਸ਼ਹਿਰ ਦੇ ਸਮਾਜ ਸੇਵੀ ਹੇਮਰਾਜ ਸ਼ੰਟੀ ਮੌੜ ਸਾਬਕਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਹੰਸ ਰਾਜ ਬੀ.ਏ ਢਿਲਵਾਂ ਵਾਲੇ, ਵਿਪਨ ਕੁਮਾਰ ਗੁਪਤਾ, ਰਾਜ ਕੁਮਾਰ ਰਾਜੂ ਮੌੜ, ਵਿਸ਼ਾਲ ਗਰਗ ਬਬਲਾ, ਮਨੀਸ਼ ਕੁਮਾਰ ਬਬਲਾ, ਧਰਮਪਾਲ ਸ਼ਰਮਾ, ਕੁਲਵੰਤ ਮੋੜ ਕੰਤਾਂ, ਸੋਹਣ ਲਾਲ ਵਧਵਾ ਸਾਬਕਾ ਕੋਸਲਰ, ਮਦਨ ਲਾਲ ਘੜੈਲਾ, ਪਾਲਾ ਖੱਤਰੀ, ਕਾਲਾ ਬੂਟਾ ਵਾਲਾ, ਪ੍ਰੇਮ ਵਰਾਇਟੀ ਸਟੋਰ, ਦੀਪਕ ਗੋਇਲ ਗੱਗ, ਜਵਾਹਰ ਲਾਲ ਨਹਿਰੂ, ਪ੍ਰੇਮ ਕੁਮਾਰ, ਪਵਨ ਅਰੋੜਾ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਹਾਜਰ ਸਨ।

ਸ਼ਹਿਰੀਆਂ ਨੇ ਖੁੱਲ ਦਿਲੀ ਨਾਲ ਯਾਤਰੀਆ ਲਈ ਲੰਗਰ ਪਾਣੀ ਦੇ ਪ੍ਰਬੰਧ ਕੀਤੇ, ਖੁੱਲੇ ਚਲੇ ਭੰਡਾਰੇ
ਉਧਰ ਤਪਾ ਰੇਲਵੇ ਸਟੇਸ਼ਨ ਤੇ ਫਾਜਿਲਕਾ ਦਿੱਲੀ ਇੰਟਰਸਿਟੀ ਐਕਸਪ੍ਰੈਸ ਦੇ ਰੁਕਣ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਮਿੰਟਾਂ ਸੈਕਿੰਡਾਂ ਵਿਚ ਹੀ ਯਾਤਰੀਆਂ ਦੇ ਬੈਠਣ ਲਈ ਕੁਰਸੀਆਂ ਅਤੇ ਖਾਣ ਪੀਣ ਲਈ ਚਾਹ, ਪਾਣੀ ਅਤੇ ਖਾਣੇ ਦਾ ਇੰਤਜਾਮ ਕਰ ਦਿੱਤਾ। ਸਮਾਜ ਸੇਵੀ ਹੇਮ ਰਾਜ ਸ਼ੰਟੀ ਮੋੜ ਨੇ ਦੱਸਿਆਂ ਕਿ ਸ਼ਹਿਰੀਆਂ ਨੇ ਆਪ ਮੁਹਾਰੇ ਹੋ ਕੇ ਹੀ ਉਕਤ ਇੰਤਜਾਮ ਕੀਤੇ ਹਨ ਜਦਕਿ ਨੇੜਲੇ ਸ਼ਹਿਰਾਂ ਦੇ ਯਾਤਰੀਆ ਨੂੰ ਕਾਰਾਂ ਅਤੇ ਥ੍ਰੀ ਵੀਲਰਾਂ ਰਾਹੀ ਅਪਣੇ ਟਿਕਾਣਿਆਂ ਉਪਰ ਭੇਜਿਆ ਜਦਕਿ ਦੂਰ ਦੁਰੇਡੇ ਵਾਲੇ ਲੋਕਾਂ ਨੂੰ ਵੀ ਟੈਕਸੀਆਂ ਕਰਵਾ ਕੇ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆਂ ਕਿ ਯਾਤਰੀਆਂ ਨਹੀ ਖਾਣੇ ਅਤੇ ਹੋਰਨਾਂ ਲੋੜੀਦੇ ਸਮਾਨ ਲਈ ਪੂਰਨ ਪ੍ਰਬੰਧ ਕੀਤੇ ਗਏ ਹਨ ਜਦਕਿ ਕਿਸੇ ਵੀ ਯਾਤਰੀ ਨੂੰ ਕੋਈ ਤਕਲੀਫ ਨਹੀ ਆਉਣ ਦਿੱਤੀ ਜਾਵੇਗੀ। ਉਧਰ ਯਾਤਰੀਆ ਨੇ ਵੀ ਸ਼ਹਿਰੀਆਂ ਦਾ ਧੰਨਵਾਦ ਕੀਤਾ, ਜਿਨਾਂ ਨੇ ਅਜਿਹੀ ਘੜੀ ਵਿਚ ਅਪਣਾ ਪਣ ਵਿਖਾਇਆ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ