Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਬਰਨਾਲਾ ਕਾਂਗਰਸ : ਨਾ 2007 ਵਾਲੀ ਲਹਿਰ, ਉਲਟਾ ਸਿਆਸੀ ਕਹਿਰ, ਸੁੱਟਦੇ ਰਹੇ ਨੇ ਲੋਕਾਂ ਦੇ ਜਜਬਾਤ ਚੰਡੀਗੜ ਜਾਣ ਲੱਗੇ ਵਿਚ ਹਰੀਗੜ ਵਾਲੀ ਨਹਿਰ

June 22, 2021 02:20 PM


ਬਰਨਾਲਾ ਕਾਂਗਰਸ : ਨਾ 2007 ਵਾਲੀ ਲਹਿਰ, ਉਲਟਾ ਸਿਆਸੀ ਕਹਿਰ, ਸੁੱਟਦੇ ਰਹੇ ਨੇ ਲੋਕਾਂ ਦੇ ਜਜਬਾਤ ਚੰਡੀਗੜ ਜਾਣ ਲੱਗੇ ਵਿਚ ਹਰੀਗੜ ਵਾਲੀ ਨਹਿਰ
7ਡੇਅ ਨਿਊਜ ਸਰਵਿਸ :
ਦਿਲ ਕੇ ਅਰਮਾਨ ਆਸੂਓ ਮੈਂ ਬਹਿ ਗਏ
ਵਿਧਾਨ ਸਭਾ ਹਲਕਾ ਬਰਨਾਲਾ ਦੀ 2007 ਦੀ ਚੋਣ ਵੇਲੇ ਦਾ ਇਕ ਕਿੱਸਾ ਮੈਨੂੰ ਯਾਦ ਆ ਗਿਆ ਜਦ ਇਕ ਸੱਜਣ ਨੇ ਸੁਣਾਇਆ ਕਿ ਉਨਾਂ ਦਿਨਾਂ ਵਿਚ ਉਸ ਦੀ ਲਿਹਾਜ ਇਕ ਉਚ ਪੁਲਿਸ ਅਧਿਕਾਰੀ ਨਾਲ ਸੀ, ਜੋ ਕਿ ਵਿਕਾਸ ਪੁਰਸ਼ ਦੇ ਕਾਫੀ ਨੇੜੇ ਅਤੇ ਉਨਾਂ ਦਾ ਮੁਰੀਦ ਸੀ ਭਾਂਵੇਂ ਸਬੰਧਤ ਵਿਅਕਤੀ ਕਿਸੇ ਹੋਰ ਪਾਰਟੀ ਦਾ ਅਤੇ ਕਸਬੇ ਦਾ ਰਹਿਣ ਵਾਲਾ ਸੀ ਅਤੇ ਉਸ ਦੀਆ ਕਈ ਰਿਸ਼ਤੇਦਾਰੀਆਂ ਅਤੇ ਵੱਡੀ ਜਾਣ ਪਹਿਚਾਣ ਬਰਨਾਲਾ ਅੰਦਰ ਹੀ ਸੀ। ਜਿਸ ਦੇ ਵੀ ਕਈ ਕੰਮ ਕਾਜ ਉਸ ਵੇਲੇ ਉਕਤ ਪੁਲਿਸ ਅਧਿਕਾਰੀ ਨੇ ਕੀਤੇ ਸਨ ਅਤੇ 2007 ਦੀਆ ਚੋਣਾਂ ਦੇ ਸ਼ੁਰੂ ਹੋਣ ‘ਤੇ ਪੁਲਿਸ ਅਧਿਕਾਰੀ ਨੇ ਸਪੱਸਟ ਕੀਤਾ ਕਿ ਤੁਸੀ ਕੁਝ ਚੰਦੇ ਰੂਪੀ ਆਰਥਿਕ ਮੱਦਦ ਕਰਕੇ ਆਓ, ਸੱਜਣ ਨੇ ਕਿਹਾ ਕਿ ਮੈਂ ਬਰਨਾਲਾ ਦੀ ਚੋਣ ਵਿਚ ਇਕ ਰਾਤ ਕਿਸੇ ਸੱਜਣ ਨੂੰ ਨਾਲ ਲੈ ਕੇ ਉਮੀਦਵਾਰ ਸਾਹਿਬ ਨੂੰ ਮਿਲਣ ਚਲਾ ਗਿਆ, ਮੈਂ ਉਨਾਂ ਨੂੰ ਅਪਣੀ ਜਾਣ ਪਛਾਣ ਅਤੇ ਅਧਿਕਾਰੀ ਵੱਲੋ ਭੇਜੇ ਹੋਣ ਦਾ ਮਾਣ ਵਿਖਾਇਆ ਤਦ ਉਨਾਂ ਉਕਤ ਚੰਦੇ ਨੂੰ ਇਕ ਵਾਰ ਹੱਥ ਲਗਾ ਕੇ ਮੈਨੂੰ ਮੌੜਦਿਆਂ ਇਹ ਕਿਹਾ ਕਿ ਤੁਸੀ ਮੈਨੂੰ ਪੰਜ ਵੋਟਾਂ ਪੁਆ ਦਿਓ, ਤੁਹਾਡਾ ਇਹ ਨਜਰਾਨਾ ਕਬੂਲ ਹੋ ਗਿਆ ਸਮਝੋ ਅਤੇ ਮੇਰੇ ਨਾਲ ਵਰਤ ਕੇ ਵੇਖਣਾ ਸਭ ਨੂੰ ਭੁਲਾ ਦੇਵਾਂਗਾਂ, ਵਿਅਕਤੀ ਅਨੁਸਾਰ ਯਕੀਨ ਕਰਨਾ ਵਿਕਾਸ ਪੁਰਸ਼ ਦੇ ਸ਼ਬਦਾਂ ਨੇ ਉਸ ਨੂੰ ਕੀਲ ਕੇ ਰੱਖ ਦਿੱਤਾ ਅਤੇ ਮੈਂ ਸਭ ਕੁਝ ਛੱਡ ਕੇ ਉਹ ਪੰਜ ਵੋਟਾਂ ਲੱਭਣ ਲੱਗ ਗਿਆ ਜੋ ਕਾਂਗਰਸ ਨੂੰ ਨਾ ਪੈਣ ਵਾਲੀਆ ਸਨ ਅਤੇ ਦਰਜਣ ਕੁ ਭਰ ਵੋਟਾਂ ਸ਼ਾਇਦ ਮੇਰੀ ਹਿੰਮਤ ਅਤੇ ਭੱਜ ਦੋੜ ਕਾਰਨ ਬਰਨਾਲਾ ਦੇ ਹੋਣ ਵਾਲੇ ਵਿਕਾਸ ਵਿਚ ਮੈਂ ਅਪਣੇ ਯੋਗਦਾਨ ਵਜੋ ਪਾਈਆ ਜਦ ਕਿ ਮੇਰੇ ਚਾਹੁਣ ਵਾਲਿਆਂ ਦੀ ਚਾਹਤ ਸਿਰਫ ਐਨੀ ਸੀ ਕਿ ਵਿਕਾਸ ਪੁਰਸ਼ ਉਨਾਂ ਨੂੰ ਦਰਸ਼ਨ ਦੇ ਦੇਣ ਜਾਂ ਫੇਰ ਗਾਹੇ ਵਗਾਹੇ ਕਦੇ ਲੋੜ ਪੈਣ ’ਤੇ ਫੋਨ ਚੁੱਕ ਲੈਣ ਜਾਂ ਦੁੱਖਦੇ ਸੁੱਖਦੇ ਸ਼ਰੀਕ ਹੋ ਜਾਣ, ਪਰ 2007 ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਅਤੇ ਵਿਕਾਸ ਦੀ ਗੱਲ ਅੱਧ ਵਿਚਾਲੇ ਰਹਿ ਗਿਆ ਅਤੇ ਮੇਰਾ ਪਾਇਆ ਯੋਗਦਾਨ ਵੀ ਸ਼ਾਇਦ ਮਿੱਟੀ ਹੋ ਗਿਆ ਪਰ ਮੈਂ ਸੋਚਿਆ ਕਿ ਮੇਰੇ ਬੰਦਿਆਂ ਦੀ ਤਾਂ ਇੱਛਾ ਹੀ ਨਿਵੇਕਲੀ ਹੈ। ਜਿਨਾਂ ਕੁਝ ਮੰਗਿਆ ਤਾਂ ਹੈ ਹੀ ਨਹੀ ਬਲਕਿ ਟੈਂਟ ਲਗਾ ਕੇ ਇਨਾਂ ਦੀ ਆਓ ਭਗਤ ਕਰਨਗੇ ਅਤੇ ਪੱਕੇ ਤੋਰ ’ਤੇ ਇਨਾਂ ਨਾਲ ਜੁੜੇ ਰਹਿਣਗੇ ਅਤੇ 2012 ਵਿਚ ਵੀ ਵਿਕਾਸ ਵੱਲ ਹੀ ਪੁਆ ਦਿੱਤੀਆ, ਪਰ ਉਹੀ ਹੋਇਆ ਨਾ ਗੇੜਾ ਨਾ ਸਿਆਣ ਕੱਢੀ ਕਈ ਵਾਰ ਪਹਿਚਾਣਨੋ ਵੀ ਭੁੱਲ ਗਏ ਜਦਕਿ ਭੁੱਲੇ ਭਟਕੇ ਕਦੇ ਮਿਲ ਜਾਂਦੇ, ਬਿਨਾਂ ਪਹਿਚਾਣ ਤੋ ਲੀਡਰਾਂ ਵਾਂਗ ਚੇਹਰੇ ਤੇ ਤਾਂ ਹਾਸੀ ਉਨਾਂ ਵਿਖਾ ਦੇਣੀ ਪਰ ਹਰੇਕ ਵਾਰ ਪਹਿਚਾਣ ਮੈਨੂੰ ਖੁਦ ਅਪਣੀ ਦੱਸਣੀ ਪੈਣੀ। ਜਿਸ ਦਾ ਪ੍ਰਮੁੱਖ ਕਾਰਨ ਹਲਕੇ ਵਿਚ ਗੈਰ ਹਾਜਰੀ ਅਤੇ ਅਪਣਿਆਂ ਤੋ ਦੂਰੀ ਪਰ ਅੱਕ ਕੇ ਮੈਂ ਖਹਿੜੇ ਛੱਡ ਤਾਂ ਅਗਲਾ ਅਪਣੇ ਰਾਹ ’ਤੇ ਅਸੀ ਅਪਣੇ ਰਾਹ
------------
ਚੇਤਿਆਂ ਦੀ ਘੁੰਮਣ ਘੇਰੀ ਵਿਚ ਫਸਦਿਆਂ ਇਕ ਹੋਰ ਸੱਜਣ ਨੇ ਸੁਣਾਇਆ ਕਿ ਉਨਾਂ ਦਾ ਪਰਿਵਾਰ ਮੁੱਢੋ ਹੀ ਟਕਸਾਲੀ ਕਾਂਗਰਸੀ ਸੀ ਅਤੇ ਕਾਂਗਰਸ ਵਿਚ ਹੀ ਰਹੇ ਦੋਵੇ ਵਾਰ ਡੱਟ ਕੇ ਮੱਦਦ ਕੀਤੀ, ਪਲਿੱਓ ਸਮਾਂ ਦਿੱਤਾ ਅਤੇ ਧਨ ਖਰਚਿਆ ਪਰ ਨਿਕਲਿਆ ਕੁਝ ਨਾ, ਜਿਆਦਤੀਆਂ ਬੁਹਤ ਹੋਈਆ, ਸਭ ਸਹੀਆ, ਆਖਿਰ ਸਬਰ ਟੁੱਟ ਗਿਆ ਅਤੇ ਘਰ ਬਹਿ ਗਏ, ਲੋਕ ਲਹਿਰ ਨਾਲ ਜੁੜੇ ਅਤੇ ਨੇੜਲੇ ਸਾਥੀ ਨੂੰ ਜਿੱਤ ਪ੍ਰਾਪਤ ਹੋਈ। ਚਲ ਫੇਰ ਇਕ ਵਾਰ ਇਧਰ ਨੂੰ ਹੀ ਮੂੰਹ ਕਰਵਾ ਦਿੱਤਾ, ਕਈ ਵਾਰ ਫੋਨ ਆ ਜਾਂਦੇ ਸਾਹਿਬ ਦੇ ਕਈ-2 ਮਿੰਟ ਗੱਲਾਂ ਕਰਦੇ ਰਹਿੰਦੇ, ਸੱਚ ਮੰਨਿਓ ਮੈਂ ਦੂਜੀ ਵਾਰ ਵੀ ਪੂਰੀ ਤਰਾਂ ਇਨਾਂ ਪ੍ਰਤੀ ਈਮਾਨਦਾਰ ਸੀ। ਜਿਸ ਦਾ ਜਿਕਰ ਇਨਾਂ ਨੇ ਕਈ ਵਾਰ ਗੱਲੀਬਾਤੀ ਕੀਤਾ, ਪਰ ਮੈਂ ਨਾ ਹੀ ਕੁਝ ਮੰਗਿਆ ਅਤੇ ਇਨਾਂ ਨਾ ਹੀ ਕੁਝ ਪੱਲੇ ਪਾਇਆ। ਸੁਭਾਵਿਕ ਇਕ ਦਿਨ ਫੋਨ ਆਇਆ ਕਿ ਸਰਕਾਰ ਵੱਲੋ ਐਲਾਣੇ ਜਾਣ ਵਾਲੇ ਇਕ ਅਹੁਦੇ ਲਈ ਅਖੇ ਮੈਂ ਤੁਹਾਡਾ ਨਾਂਅ ਭੇਜ ਦਿੱਤਾ ਹੈ। ਜਿਸ ਸਬੰਧੀ ਕਿਸੇ ਅਧਿਕਾਰੀ ਰਾਹੀ ਵੀ ਮੈਨੂੰ ਫੋਨ ਆਇਆ ਭਾਵੇਂ ਜਾਣ ਪਛਾਣ ਵਾਲੇ ਲੰਘਦੇ ਟੱਪਦੇ ਨੂੰ ਵਧਾਈ ਵੀ ਦਿੰਦੇ ਪਰ ਮੈਂ ਅੱਗਿਓ ਕਹਿ ਦੇਣਾ ਜੀ ਬਣੇ ਤੋ ਹੀ ਜਾਣਿਏ, ਕਿਸੇ ਸੱਜਣ ਦਾ ਫੋਨ ਆਇਆ ਕਿ ਤੁਹਾਡਾ ਨਾਂਅ ਸੂਚੀ ਵਿਚ ਦਰਜ ਨਹੀ ਜਾਂ ਫੇਰ ਕਹਿ ਦਈਏ ਕਿ ਗਾਇਬ ਹੈ, ਸਾਡੇ ਮਨ ’ਤੇ ਰੱਤਾ ਵੀ ਫਰਕ ਨਾ, ਆਖਿਰ ਹੋਇਆ ਵੀ ਉਹੀ, ਲਿਫਾਫੇ ਵਾਲਾ ਨਾਂਅ ਨਿਕਲਿਆ, ਵਿਰੋਧਤਾ ਕਰਨ ਵਾਲਿਆਂ ਨੇ ਮੋਰਚਾ ਖੋਲ ਦਿੱਤਾ ਪਰ ਅਸੀ ਸ਼ਾਂਤੀ ਬਣਾਈ ਰੱਖੀ ਅਤੇ ਨਵ ਨਿਯੁਕਤ ਅਹੁਦੇਦਾਰ ਨੇ ਇਕਠ ਰੱਖਿਆ, ਸੁਨੇਹਾ ਸਾਡੇ ਕੋਲ ਵੀ ਆ ਗਿਆ, ਬਾਹਰ ਹੋਣ ਕਾਰਨ ਖੁਦ ਨਾ ਜਾ ਸਕੇ, ਪਰ ਬੰਦੇ ਤੋਰੇ, ਯਾਰ, ਕੋਈ, ਮਜਬੂਰੀ ਹੋ ਸਕਦੀ ਹੈ, ਦਿਲ ਨੂੰ ਧਰਵਾਸਾ ਦਿੱਤਾ, ਆਪਣੀ ਨਵੇਂ ਬਣੇ ਨਾਲ ਕੀ ਦੁਸ਼ਮਣੀ, ਚੰਗਾ ਹੋਇਆ, ਕਿਸੇ ਨੇ ਤਾਂ ਬਣਨਾ ਹੀ ਸੀ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਿਆ, ਸ਼ਾਇਦ ਕੁਝ ਸੰਵਰ ਜਾਵੇ ਮਹਿਕਮੇ ਦਾ, ਭਾਂਵੇਂ ਅਸੀ ਤਾਂ ਦਿਲ ਵਿਚ ਬੁਹਤ ਰੀਝਾਂ ਸਮੋਈ ਬੈਠੇ ਸੀ ਕਿ ਜੇ ਸੰਵਾਰਨ ਤੇ ਆ ਗਏ ਤਾਂ ਰੀਝ ਨਾਲ ਸੰਵਾਰ ਕੇ ਵਿਖਾਵਾਗੇ, ਪਰ ਸ਼ਾਇਦ ਮਨਜੂਰ ਨਾ ਹੋਵੇ ਹਾਕਮਾਂ ਨੂੰ, ਹੋਵੇ ਵੀ ਕਿਉ--ਅਸੀ ਕਿਹੜਾ--, ਚਲੋ ਹੋਈ ਬਿਸਰੀ, ਪਰ ਗੁੱਸਾ ਇਹ ਗੱਲ ਦਾ ਸੀ ਕਿ ਫੋਨ ਕਾਹਤੋ ਕਰਕੇ ਅਰਮਾਨ ਜਗਾਏ, ਚਲ ਮੁੜ ਬੀਤੇ ਕੁਝ ਮਹੀਨੇ ਫੇਰ ਕਹਿੰਦੇ ਆ ਜੋ ਕੁੱਦ ਜੋ ਜੰਗ ਏ ਮੈਦਾਨ ’ਚ, ਅਸੀ ਕਿਹਾ ਕਿ ਤੁਸੀ ਅਪਣੇ ਹਿਸਾਬ ਨਾਲ ਸਾਰੀ ਵਿਉਤਬੰਦੀ ਬਣਾ ਲਓ, ਕਹਿੰਦੇ ਨਹੀ ਤੁਹਾਨੂੰ ਸਿਰਤਾਜ ਬਣਾਉਣਾ, ਅਸੀ ਫੇਰ ਯਕੀਨ ਕਰਿਆ, ਕੁਝ ਭੱਜਦੋੜ ਕਰਨੀ ਚਾਹੀ ਪਰ ਅਜਿਹਾ ਛਲ ਕੀਤਾ ਕਿ ਕਿਸੇ ਨੂੰ ਦੱਸ ਵੀ ਨੀ ਸਕਦੇ, ਪਰ ਆਖਿਰ ਉਸ ਦਾ ਰਿਜਲਟ ਕੀ ਨਿਕਲਿਆ, ਕਿਸੇ ਤੋ ਭੁੱਲਿਆ ਨਹੀ, ਚਹੁੰ ਪਾਸੇ ਹਾਹਾਕਾਰ, ਬਰਨਾਲਾ ਹੀ ਛਾਇਆ ਰਿਹਾ, ਰਹਿੰਦੇ ਖੂੰਹਦੇ ਵੀ ਭੱਜਣ ਲੱਗੇ, ਲੋਕਤੰਤਰ ਦਾ ਘਾਣ ਹੋਇਆ, ਅਪਣਿਆਂ ਬੇਗਾਨਿਆਂ ਦੀ ਪਛਾਣ ਕਰਨ ਤੋ ਚੁੱਕ ਹੋਣ ’ਤੇ ਅਜਿਹਾ ਹੋਣਾ ਸੁਭਾਵਿਕ ਹੈ।---

Have something to say? Post your comment

Readers' Comments

Handiaya 6/22/2021 9:20:06 AM

ਬਹੁਤ ਵਧੀਆ ਵਿਅੰਗਾਤਮਕ ਸ਼ੈਲੀ ਦਾ ਲਾਜਵਾਬ ਨਮੂਨਾ ਪੇਸ਼ ਕੀਤਾ ਹੈ। ਨਾਲੇ ਸੱਪ ਵੀ ਮਾਰਿਆ, ਨਾ ਸੋਟੀ ਟੁੱਟਣ ਦਿੱਤੀ, ਵਾਹ 22 ਜੀ ਵਾਹ।

Handiaya 6/22/2021 9:20:18 AM

ਬਹੁਤ ਵਧੀਆ ਵਿਅੰਗਾਤਮਕ ਸ਼ੈਲੀ ਦਾ ਲਾਜਵਾਬ ਨਮੂਨਾ ਪੇਸ਼ ਕੀਤਾ ਹੈ। ਨਾਲੇ ਸੱਪ ਵੀ ਮਾਰਿਆ, ਨਾ ਸੋਟੀ ਟੁੱਟਣ ਦਿੱਤੀ, ਵਾਹ 22 ਜੀ ਵਾਹ।

Barnala 6/22/2021 5:21:27 PM

Bohat vadia sach likhia..hale list hor lambi ho sakdi hai mere to mohre bohat ne

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ