Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਬਰਨਾਲਾ ਕਾਂਗਰਸ : ਕਾਂਗਰਸ ਟਿਕਟ ਲਈ ਦਹਾਕੇ ਭਰ ਬਾਅਦ ਮੁੜ ਸਿਆਸੀ ਇਤਿਹਾਸ ਦੁਹਰਾਇਆ ਜਾਣ ਲੱਗਾ, ਢਿੱਲੋਆਂ ਦਾ ਕਾਲਾ ਸਿਆਸੀ ਸ਼ਰੀਕ ਬਣ ਕੇ ਟੱਕਰਣ ਦੀ ਤਿਆਰੀ ’ਚ

July 21, 2021 12:40 PM

ਬਰਨਾਲਾ ਕਾਂਗਰਸ : ਕਾਂਗਰਸ ਟਿਕਟ ਲਈ ਦਹਾਕੇ ਭਰ ਬਾਅਦ ਮੁੜ ਸਿਆਸੀ ਇਤਿਹਾਸ ਦੁਹਰਾਇਆ ਜਾਣ ਲੱਗਾ, ਢਿੱਲੋਆਂ ਦਾ ਕਾਲਾ ਸਿਆਸੀ ਸ਼ਰੀਕ ਬਣ ਕੇ ਟੱਕਰਣ ਦੀ ਤਿਆਰੀ ’ਚ
7ਡੇਅ ਨਿਊਜ ਸਰਵਿਸ
ਜਿਲੇਂ ਦੇ ਇਕੋ ਇਕ ਜਨਰਲ ਸੀਟ ਹਲਕਾ ਬਰਨਾਲਾ ਇਸ ਵੇਲੇ ਸਭ ਤੋ ਵੱਧ ਸੁਰਖੀਆ ਵਿਚ ਹੈ ਕਿਉਕਿ ਸ਼ਹਿਰੀ ਸੀਟ ਬਰਨਾਲਾ ’ਤੇ ਜਿੱਥੇ ਸਮੁੱਚੀਆ ਸਿਆਸੀ ਪਾਰਟੀਆਂ ਦੀ ਨਜਰ ਬਣੀ ਹੋਈ ਹੈ, ਉਥੇ ਸਭ ਤੋ ਵੱਧ ਚਰਚਾ ਸੱਤਾਧਾਰੀ ਕਾਂਗਰਸ ਦੀ ਹੋ ਰਹੀ ਹੈ ਭਾਵੇਂ ਅਕਾਲੀ ਦਲ ਦੇ ਦੋ ਆਗੂ ਵੀ ਆਪਿਸ ਵਿਚ ਸਿਆਸੀ ਕੁੱਕੜਾਂ ਵਾਂਗ ਇਕ ਦੂਜੇ ਨਾਲ ਭਿੜਦੇ ਨਜਰ ਆ ਰਹੇ ਹਨ, ਪਰ ਜਨਤਕ ਤੌਰ ’ਤੇ ਦੋਵਾਂ ਨੇ ਇਕ ਦੂਜੇ ਪ੍ਰਤੀ ਚੁੱਪ ਵੱਟੀ ਹੋਈ ਹੈ। ਜਿਸ ਕਾਰਨ ਲੋਕ ਚਰਚਾ ਵਿਚ ਇਨਾਂ ਆਗੂਆਂ ਦਾ ਜਿਕਰ ਘੱਟ ਚਲਦਾ ਹੈ ਭਾਵੇਂ ਅਜਿਹਾ ਹੋਣਾ ਸਿਆਸਤ ਲਈ ਬੁਹਤੀ ਵਧੀਆ ਗੱਲ ਨਹੀ ਹੁੰਦੀ ਕਿਉਕਿ ਸਿਆਸਤ ਦਾ ਅਸੂਲ ਹੈ ਕਿ ਜੇਕਰ ਸਿਆਸੀ ਸੱਥ ਵਿਚ ਬਣਿਆ ਰਹਿਣਾ ਹੋਵੇ ਤਦ ਚਰਚਾ, ਪਰਚਾ ਅਤੇ ਖਰਚਾ ਜਰੂਰ ਹੋਣਾ ਚਾਹੀਦਾ ਹੈ। ਜਿਸ ਨਾਲ ਤੁਹਾਡੀ ਸਿਆਸਤ ਵਿਚ ਤੂਤੀ ਬੋਲਦੀ ਸੁਣਾਈ ਦਿੰਦੀ ਰਹਿੰਦੀ ਹੈ, ਪਰ ਸ਼ਾਇਦ ਤਿੰਨੇ ਹੀ ਮਾਮਲਿਆਂ ਵਿਚ ਅਕਾਲੀ ਦਲ ਥੋੜਾ ਪਛੜਿਆ ਨਜਰ ਆ ਰਿਹਾ ਹੈ, ਜੋ ਬਰਨਾਲਾ ਸੀਟ ਦੀ ਅਕਾਲੀ ਸਿਆਸਤ ਲਈ ਕੋਈ ਬੁਹਤਾ ਵਧੀਆ ਸੰਕੇਤ ਨਹੀ ਹਨ, ਪਰ ਉਧਰ ਦੂਜੇ ਪਾਸੇ ਪਿਛਲੇ 15 ਸਾਲ ਤੋ ਕਾਂਗਰਸ ਦੀ ਬਾਂਹ ਫੜ ਕੇ ਜਾਂ ਮਰੋੜ ਕੇ ਰੱਖਣ ਵਾਲੇ ਵਿਕਾਸ ਪੁਰਸ਼ ਲਈ ਇਕ ਦਹਾਕੇ ਬਾਅਦ ਢਿੱਲੋਆਂ ਦਾ ਮੁੰਡਾ ਪੁਰਾਣੇ ਸਿਆਸੀ ਸ਼ਰੀਕ ਵਾਂਗ ਅਪਣੇ ਭਰਾ ਦੇ ਰੂਪ ਵਿਚ ਮੁੜ ਆ ਟਕਰਿਆ ਨਜਰ ਆ ਰਿਹਾ ਹੈ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਨਜਰ ਆ ਰਹੇ ਹਨ ਕਿਉਕਿ ਕੁਲਦੀਪ ਸਿੰਘ ਕਾਲਾ ਢਿਲੋ ਨੇ ਇਸ ਵਾਰ ਅਪਣੇ ਭਰਾ ਵਾਂਗ ਸਿੱਧੀ ਸਿਆਸੀ ਟੱਕਰ ਲੈਣ ਦੀ ਥਾਂ ਅਸਿੱਧੇ ਢੰਗ ਨਾਲ ਅਜਿਹੀ ਚੋਣ ਮੁਹਿੰਮ ਛੇੜ ਦਿੱਤੀ ਹੈ, ਜੋ ਕਾਫੀ ਕਾਰਗਾਰ ਸਿੱਧ ਹੋ ਰਹੀ ਹੈ। ਨੌਜਵਾਨ ਕਾਲਾ ਢਿਲੋ ਦੀ ਪਿੱਠ ’ਤੇ ਟਕਸਾਲੀ ਜਾਂ ਫੇਰ ਇਹ ਕਹਿ ਲਈਏ ਕਿ ਅਣਗੋਲੇ ਕੀਤੇ ਸਾਰੇ ਕਾਂਗਰਸੀ ਆ ਖੜੇ ਹੋਏ ਹਨ।

ਜਿਨਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਵਾਲਾ ਸ਼ਾਇਦ ਕੋਈ ਆਗੂ ਨਹੀ ਸੀ ਪਰ ਨੋਜਵਾਨ ਕਾਲਾ ਢਿਲੋ ਲਗਾਤਾਰ ਅਜਿਹੇ ਪਰਿਵਾਰਾਂ ਨਾਲ ਮੇਲ ਜੋਲ ਵਧਾ ਕੇ ਉਨਾਂ ਦਾ ਹਾਲ ਚਾਲ ਪੁੱਛ ਰਿਹਾ ਹੈ, ਜਿੱਥੇ ਕਈ ਮੌਜੂਦਾ ਹਾਕਮਾਂ ਨੂੰ ਉਲਾਂਭੇ ਵੀ ਦੇ ਰਹੇ ਹਨ ਅਤੇ ਟਕੋਰਾ ਲਾ ਕੇ ਇਸ ਵਾਰ ਹਲਕੇ ਵਿਚ ਤਬਦੀਲੀ ਲਿਆਉਣ ਦੀ ਮੰਗ ਵੀ ਦੁਹਰਾ ਰਹੇ ਹਨ ਤਾਂ ਜੋ ਲਗਾਤਾਰ ਸ਼ਹਿਰ ਜਾਂ ਫੇਰ ਜਿਲੇਂ ਵਾਲਿਆਂ ਦੀ ਗੱਲ ਸੁਣਨ ਵਾਲੇ ਆਗੂ ਸਿਰ ਹੀ ਤਾਜ ਸਜਾਇਆ ਜਾਵੇ। ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਦ ਸਾਹਮਣੇ ਆਉਦਾ ਹੈ ਕਿ 2007 ਵਿਚ ਦਹਾਕੇ ਭਰ ਤੋ ਬਾਅਦ ਕਾਂਗਰਸੀ ਜਿੱਤ ਵੇਖਣ ਲਈ ਤਰਸੇ ਪਏ ਸੀ ਕਿਉਕਿ 1997 ਅਤੇ 2002 ਵਿਚ ਲਗਾਤਾਰ ਅਕਾਲੀ ਪੱਖੀ ਜਾਂ ਫੇਰ ਕਹਿ ਲਈਏ ਕਿ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਕੀਤੂ ਨੇ ਜਿੱਤ ਦਰਜ ਕਰਕੇ ਸੀਟ ’ਤੇ ਕਬਜਾ ਜਮਾਇਆ ਹੋਇਆ ਸੀ, ਭਾਵੇਂ ਇਸ ਗੱਲ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ 2002 ਵਿਚ ਕੈਪਟਨ ਸਰਕਾਰ ਬਣਨ ’ਤੇ ਹਲਕਾ ਇੰਚਾਰਜ ਵਜੋ ਵਿਚਰਣ ਵਾਲੇ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ ਨੇ ਅਪਣੇ ਤੇਜ ਤਪ ਨਾਲ ਅਕਾਲੀ ਦਲ ਲਈ ਕਈ ਚੁਨੌਤੀਆ ਪੈਦਾ ਕਰ ਦਿੱਤੀਆ ਸਨ ਜੋ 2007 ਵਿਚ ਚੋਣ ਲੜਣ ਵਾਲੇ ਉਮੀਦਵਾਰ ਵਿਕਾਸ ਪੁਰਸ਼ ਦੇ ਰਾਸ ਆਈਆ। ਵਿਕਾਸ ਪੁਰਸ਼ ਨੇ ਟੱਲੇਵਾਲ ਤੋ ਚੰਡੀਗੜ ਵੱਲ ਕੀਤੇ ਰੁਖ ਤੋ ਬਾਅਦ ਮੁੜ 2006 ਵਿਚ ਅਪਣੀ ਜਨਮ ਭੂੁਮੀ ਦੇ ਲੋਕਾਂ ਨੂੰ ਲੰਬੇਂ ਸਮੇਂ ਬਾਅਦ ਪਰਤ ਕੇ ਜੱਫੀਆ ਪਾਉਣੀਆ ਸ਼ੁਰੂ ਕੀਤੀਆ ਅਤੇ ਬਰਨਾਲੇ ਨੂੰ ਚੋਣਾਂ ਤੋ ਐਨ ਪਹਿਲਾ 2006 ਦੇ ਆਖਿਰ ਵਿਚ ਜਿਲੇਂ ਦਾ ਦਰਜਾ ਦਿਵਾ ਕੇ ਇਕ ਲੋਕ ਪੱਖੀ ਆਗੂ ਦੀ ਭੂਮਿਕਾ ਵਿਚ ਸਾਹਮਣੇ ਆਇਆ ਅਤੇ 2007 ਦੀਆ ਚੋਣਾਂ ਵਿਚ ਕਾਂਗਰਸੀ ਵਹੀਰਾਂ ਘੱਤ ਕੇ ਇਨਾਂ ਦੀ ਹਮਾਇਤ ’ਤੇ ਉਪੜੇ। ਜਿਨਾਂ ਨੇ ਪੂਰੇ ਜੋਰ ਨਾਲ ਅਜਿਹੀ ਮੁਹਿੰਮ ਚਲਾਈ ਕਿ ਲੋਕਾਂ ਦੇ ਦਿਲਾਂ ਵਿਚ ਵੱਸਣ ਵਾਲੇ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਸਿਆਸੀ ਤੌਰ ’ਤੇ ਪਲਟ ਕੇ ਰੱਖ ਦਿੱਤਾ ਅਤੇ ਬਰਨਾਲੇ ਅੰਦਰ ਦਹਾਕੇ ਭਰ ਬਾਅਦ ਕਾਂਗਰਸ ਜਿੱਤ ਦਾ ਝੰਡਾ ਲਹਿਰਾ ਸਕੀ। ਪਰ ਸੂੁਬੇ ਅੰਦਰ ਬਾਦਲਾਂ ਦਾ ਰਾਜ ਸਥਾਪਿਤ ਹੋ ਗਿਆ ਅਤੇ ਕਾਂਗਰਸੀਆਂ ਦੀ ਢੋਲ ਦੇ ਡੱਗੇ ਨਾਲ ਲੈਅ ਨਹੀ ਬੈਠ ਰਹੀ ਸੀ ਜਦਕਿ ਵਿਕਾਸ ਪੁਰਸ਼ ਦੀ ਲੈਅ ਸਰਕਾਰ ਨਾ ਬਣਨ ਕਾਰਨ ਪਹਿਲੇ ਹੀਲੇ ਹੀ ਬੈਠਣ ਤੋ ਖੁੰਝ ਗਈ ਸੀ ਅਤੇ ਚੋਣਾਂ ਦੇ ਨਤੀਜੇ ਦੇ ਐਨ ਬਾਅਦ ਫੜੀ ਗਈ ਇਕ ਸ਼ਰਾਬ ਦੇ ਜਖੀਰੇ ਦੇ ਮਾਮਲੇ ਨੂੰ ਕਿਵੇ ਉਸ ਵੇਲੇ ਦੇ ਲੋਕਲ ਆਗੂ ਨੇ ਖਹਿੜਾ ਛੁੜਵਾਇਆ, ਉਹ ਜਾਣਦਾ ਜਾਂ ਉਹਦਾ ਰੱਬ ਕਿਉਕਿ ਵਿਕਾਸ ਪੁਰਸ਼ ਦਾ ਤਾਂ ਬਰਨਾਲਾ ਹਲਕੇ ਨਾਲੋ ਸਰਕਾਰ ਨਾ ਬਣਨ ਕਾਰਨ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਸੀ ਕਿਉਕਿ ਪੰਜ ਸਾਲ ਦੇ ਲੰਬੇਂ ਵਕਫੇ ਤੱਕ ਕਿਸੇ ਵਰਕਰ ਨਾਲ ਵਿਚਰਣਾ ਸ਼ਾਇਦ ਅਮੀਰ ਸੋਚ ਵਾਲੇ ਲੋਕਾਂ ਦੀ ਫਿਤਰਤ ਵਿਚ ਹੀ ਨਹੀ ਹੁੰਦਾ। ਅਜਿਹਾ ਹੀ ਹੋਇਆ, ਪਿੰਡਾਂ ਦੇ ਕਾਂਗਰਸੀਆਂ ਨੇ ਪਰਚੇ ਵੀ ਦਰਜ ਕਰਵਾਏ, ਪਰਨੇ ਲਾਹ ਕੇ ਹਵਾਲਾਤਾਂ ਵਿਚ ਕਾਂਗਰਸੀਆਂ ਨੇ ਰਾਤਾਂ ਵੀ ਕੱਟੀਆ ਪਰ ਕਿਸੇ ਨੇ ਬਾਤ ਨਾ ਪੁੱਛੀ, ਜੰਮੇ ਮਰੇ ’ਤੇ ਉਡੀਕ ਕੇ ਭੋਗ ਪੈ ਗਏ ਪਰ ਜਿਹੜੇ ਕਹਿੰਦੇ ਸੀ ਕਿ ਪਰਛਾਵਾਂ ਬਣਕੇ ਨਾਲ ਖੜਾਗੇਂ, ਕੋਈ ਹਾਂ ਦਾ ਨਾਹਰਾ ਮਾਰਨ ਨਾ ਉਪੜਿਆ, ਅੱਕੇ ਥੱਕੇ ਕਾਂਗਰਸੀਆਂ ਵਿਚੋ ਕੁਝ ਕਾਂਗਰਸੀਆਂ ਨੇ ਰਾਜੇ ਦੀ 2010 ਦੇ ਆਖਿਰ ਵਿਚ ਨਿਕਲਣ ਵਾਲੀ ਵਿਕਾਸ ਯਾਤਰਾ ਤੋ ਪਹਿਲਾ ਵਿਕਾਸ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਅਤੇ ਦਰਜਣ ਭਰ ਆਗੂ ਇਸ ਦੀ ਅਗਵਾਈ ਕਰਨ ਲੱਗ ਪਏ। ਜਿਨਾਂ ਵਿਚ ਮਰਹੂਮ ਪ੍ਰੇਮ ਭੂਤ, ਸੀਰਾ ਢਿਲੋ, ਮਹੇਸ਼ ਲੋਟਾ, ਦਰਸ਼ਨ ਸਿੰਘ ਨੈਣੇਵਾਲ, ਉਜਾਗਰ ਸਿੰਘ, ਸੂਰਤ ਸਿੰਘ ਬਾਜਵਾ, ਗੁਰਦਰਸ਼ਨ ਸਿੰਘ, ਗੁਰਕੀਮਤ ਸਿੰਘ ਸਿੱਧੂ, ਹਰਦੀਪ ਗੋਇਲ ਆਦਿ ਨਾਂ ਵਿਸ਼ੇਸ ਹਨ। ਜਿਨਾਂ ਨੂੰ ਅਪਣੇ ਹੀ ਪਾਰਟੀ ਦੇ ਪ੍ਰਧਾਨ ਦੇ ਬਰਨਾਲਾ ਆਉਣ ਦੀ ਸੂਰਤ ਵਿਚ ਸਵਾਗਤ ਲਈ ਮੁੱਲ ਦੇ ਬਾਕਸਰਾਂ ਦੇ ਧੱਕਿਆਂ, ਮੁੱਕਿਆਂ ਦਾ ਸਾਹਮਣਾ ਕਰਨਾ ਪਿਆ, ਪਰ ਉਕਤ ਧੜੇ ਦੀ ਬਾਂਹ ਫੜਣ ਵਾਲੇ ਸੰਗਰੂਰ ਵਾਲੇ ਮੰਤਰੀ ਨੇ ਢਹੀਆ ਪੱਗਾਂ ਅਤੇ ਖਿਲਰੇ ਵਾਲਾਂ ਵਾਲਿਆਂ ਨੂੰ ਸਟੇਜ ’ਤੇ ਬੁਲਾ ਕੇ ਸਤਿਕਾਰ ਨਾਲ ਬਿਠਾਇਆ ਅਤੇ ਇਨਾਂ ਸਭ ਦੇ ਨਾਂਅ ਵੀ ਮੰਚ ਤੋ ਲਏ ਗਏ ਅਤੇ ਰਾਜੇ ਨੇ ਵੀ ਅਜਿਹੇ ਵਰਤਾਰੇ ਦਾ ਕਾਰਨ ਪੁੱਛਿਆ ਪਰ ਵੱਡਿਆਂ ਘਰਾਂ ਦੀਆ ਵੱਡੀਆ ਮਿਰਚਾਂ ਵਾਂਗ ਗੱਲਾਂ ਵਿਚ ਵਿਚਾਲੇ ਹੀ ਰੁਲ ਗਈਆ ਪਰ ਵਿਧਾਨ ਸਭਾ ਦੀ ਟਿਕਟ ਦੇ ਐਲਾਣ ਤੋ ਪਹਿਲਾ ਬਰਨਾਲਾ ਦੀ ਇਹ ਲੜਾਈ ਦਿੱਲੀ ਦਰਬਾਰ ਤੱਕ ਜਾ ਉਪੜੀ, ਪਹਿਲੀ ਵਾਰ ਬਰਨਾਲਾ ਦੇ ਕਿਸੇ ਆਗੂ ਖਿਲਾਫ ਕਾਂਗਰਸ ਦਫਤਰ ਦੇ ਬਾਹਰ ਤੰਬੂ ਲਾ ਕੇ ਧਰਨਾ ਕਿਸੇ ਬਾਹਰਲੇ ਨੇ ਨਹੀ ਬਲਕਿ ਅਪਣਿਆਂ ਨੇ ਹੀ ਜੜ ਦਿੱਤਾ, ਬਥੇਰੀ ਕਿਰਕਿਰੀ ਹੋਈ, ਪਰ ਜੋਰਾਵਰਾਂ ਦੀ ਖੁੱਲੀ ਥੈਲੀ ਨੇ ਢੱਕੇ ਢੋਲ ਵਾਂਗ ਸਭ ਕੁਝ ਢੱਕ ਦਿੱਤਾ ਅਤੇ ਟਿਕਟ ਮੁੜ ਸੱਤੀ ਵੀਹੀ ਸੋ ਵਾਲਿਆਂ ਦੇ ਹੱਥ ਆ ਗਈ, ਪਰ ਪਾਰਟੀ ਵਿਚ ਬੰਝੇ ਹੋਣ ਦੀਆ ਕਈ ਮਜਬੂਰੀਆ ਕਾਰਨ ਹਾਈਕਮਾਂਡ ਦੇ ਆਦੇਸ਼ਾਂ ’ਤੇ ਸੰਗਰੂਰ ਵਾਲਿਆਂ ਨੇ ਉਤਰੋ ਅੰਦਰੋ ਰਾਜੀਨਾਮੇ ਕਰਵਾ ਦਿੱਤੇ ਭਾਵੇਂ ਇਸ ਦਾ ਖਮਿਆਜਾ ਵੀ ਉਨਾਂ ਨੂੰ ਵੀ 2014 ਦੀਆ ਲੋਕ ਸਭਾ ਚੋਣਾਂ ਲੜ ਕੇ ਚੁਕਾਉਣਾ ਪਿਆ ਅਤੇ ਭਾਜੀ ਸ਼ਾਇਦ 2019 ਵਿਚ ਮੁੜੀ। ਪਰ 2011 ਵਿਚ ਟਿਕਟ ਦੇ ਵਿਰੋਧ ਵਾਲੀ ਅੱਗ ਇਕ ਵਾਰ ਫੇਰ ਸੁਲਗਣੀ ਸ਼ੁਰੂ ਹੋ ਗਈ ਹੈ ਅਤੇ ਇਹ ਵੀ ਸੱਚ ਹੈ ਕਿ ਜੇਕਰ ਇਸ ਧੁਖਦੀ ਚਿੰਗਾਰੀ ਨੂੰ ਸਮੇਂ ਸਿਰ ਨਾ ਸੰਭਾਲਿਆ ਜਾਵੇ ਤਦ ਇਸ ਦੇ ਭਾਂਬੜ ਬਣਨ ਨੂੰ ਬੁਹਤੀ ਦੇਰ ਨਹੀ ਲੱਗਦੀ। ਮਿਸਾਲ ਪੱਖ ਤੋ ਰਾਜੇ ਅਤੇ ਸਿੱਧੂ ਵਿਚਕਾਰ ਉਠਿਆ ਯੁੱਧ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿਆਸਤ ਵਿਚ ਕੁਝ ਵੀ ਜਾਇਜ ਹੈ, ਪਤਾ ਨਹੀ ਤੁਹਾਡੀ ਸੀਪ ਕੋਣ, ਕਿਹੜੇ ਵੇਲੇ ਲਗਾ ਜਾਵੇ, ਲੱਗਣ ਤੋ ਬਾਅਦ ਹੀ ਪਤਾ ਲੱਗਦਾ ਹੈ।
ਸਿਆਸਤ ਵਿਚ ਤਕੜਾ ਮਾੜਾ ਕੋਈ ਨਹੀ, ਅਗਲਾ ਸੀਪ ਲਾ ਕੇ ਤੁਰ ਜਾਂਦਾ, ਬਥੇਰੇ ਮਹਿੱਲਾਂ ਵਾਲਿਆ ਨੂੰ ਝੁੱਗੀਆ ਵਾਲਿਆ ਨੇ ਰੋਲਿਆ ਹੈ, ਇਤਿਹਾਸ ਦੇ ਪੰਨੇ ਫਰੋਲ ਕੇ ਵੇਖ ਲੋ
ਉਧਰ ਕਾਲਾ ਢਿਲੋ ਨੇ ਵੀ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਰਜ ’ਤੇ ਪਿਛਲੇ ਕਾਫੀ ਸਮੇਂ ਤੋ
ਸ਼ੋਸ਼ਲ ਮੀਡੀਆ ਉਪਰ ਬਲੋਗ ਲਿਖ ਕੇ ਲਗਾਤਾਰ ਅਪਣੇ ਸਿਆਸੀ ਵਿਰੋਧੀਆਂ ’ਤੇ ਹਮਲੇ ਕੀਤੇ ਹਨ, ਜਿਸ ਕਾਰਨ ਕਾਂਗਰਸ ਵਿਚ ਇਹ ਸਿਆਸੀ ਅੱਗ ਲਗਾਤਾਰ ਸੁਲਘ ਰਹੀ ਹੈ ਭਾਵੇਂ ਦੂਜੇ ਪਾਸਿਓ
ਲਗਾਤਾਰ ਦਬਾਅ ਪਾਰਟੀ ਦੇ ਆਮ ਅਤੇ ਖਾਸ ਵਰਕਰਾਂ ਅਤੇ ਅਹੁਦੇਦਾਰਾਂ ’ਤੇ ਬਣਾਏ ਜਾ ਰਹੇ ਹਨ। ਜਿਸ ਦੀ ਉਦਹਾਰਣ ਪਿਛਲੇ ਦਿਨੀ ਜਿਲਾ ਪ੍ਰੀਸ਼ਦ ਦੀ ਮੀਟਿੰਗ ਤੋ ਲਈ ਜਾ ਸਕਦੀ ਹੈ।
ਪਰ ਇਸ ਕਥਣ ਤੋ ਕਦਇ ਮੂੰਹ ਨਹੀ ਮੋੜਿਆ ਜਾ ਸਕਦਾ ਕਿ
ਕਾਲਾ ਢਿਲੋ ਅਤੇ ਉਸ ਦੇ ਸਾਥੀਆਂ ਦੀ ਲੰਬੀ ਚੋੜੀ ਸੂਚੀ ਵਿਚ ਮਹੇਸ਼ ਲੋਟੇ ਵਰਗਿਆ ਦੇ ਧੜੇ ਨਾਲ ਬਿਨਾਂ ਰਜਾਮੰਦੀ ਕੀਤੇ ਅਸੈਂਬਲੀ ਦੀਆ ਪੋੜੀਆਂ ਨੂੰ ਕੋਈ ਰਾਹ ਬਰਨਾਲੇ ਤੋ ਨਹੀ ਜਾਂਦਾ ਕਿਉਕਿ ਬਰਨਾਲਾ ਦੀ ਕਾਂਗਰਸ ਪਾਰਟੀ ਵਿਚੋ ਪਿਛਲੇ ਦਹਾਕੇ ਭਰ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਰਹਿਣ ਕਈ ਕਾਂਗਰਸੀ ਨਿਰਾਸ਼ ਹਿਤਾਸ਼ ਹੋ ਕੇ ਪਾਰਟੀਆਂ ਬਦਲ ਗਏ ਜਾਂ ਫੇਰ ਇਸ ਵਾਰ ਸਰਕਾਰ ਆ ਜਾਣ ’ਤੇ ਠੁੱਕਰੇ ਲੱਗ ਜਾਣ ਕਾਰਨ ਘਰ ਬਹਿ ਕੇ ਹੀ ਅਪਣੀ ਰੋਜੀ ਰੋਟੀ ਵੱਲ ਧਿਆਨ ਦੇਣ ਲੱਗ ਪਏ।
ਜਿਨਾਂ ਨੇ ਸਿਆਸੀ ਸਰਗਰਮੀਆ ਤੋ ਪੂਰੀ ਤਰਾਂ ਕਿਨਾਰਾ ਕਰ ਲਿਆ ਜਦਕਿ ਅਜਿਹੇ ਲੋਕ (ਕਾਂਗਰਸੀ) ਹੀ ਹਮੇਸ਼ਾਂ ਕਿਸੇ ਵੀ ਹਲਕੇ ਵਿਚ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਵਿਚ ਅਪਣਾ ਰੋਲ ਅਦਾ ਕਰਦੇ ਹਨ ਪਰ ਇਸ ਵਾਰ ਬਰਨਾਲਾ ਦੀ ਸਿਆਸਤ ਵਿਚ ਦਰੀਆ ਚੁੱਕਣ, ਝਾੜਣ, ਪੋਿਗ ਬੂਥ ਲਾਉਣ, ਝੰਡੀਆ ਟੰਗਣ, ਝੰਡੇ ਲਹਿਰਾਉਣ ਜਾਂ ਫੇਰ ਹੇਠਲੇ ਪੱਧਰ ਦਾ ਕੰਮ ਕਰਨ ਵਾਲਾ ਕੋਈ ਵਰਕਰ ਪਾਰਟੀ ਦੀ ਸ਼ਾਨ ਲਈ ਮੱਚਜੂ ਮੱਚਜੂ ਕਰਦਾ ਵਿਖਾਈ ਨਹੀ ਦੇ ਰਿਹਾ। ਉਧਰ ਭਾਵੇਂ ਹਲਕੇ ਦੀ ਕਾਂਗਰਸ ਰਹਿਣਨੁਮਾ ਨੇ ਅਪਣੀ ਆਦਤ ਅਨੁਸਾਰ ਫੋਨ ਨਹੀ ਚੁੱਕਿਆ ਪਰ ਉਨਾਂ ਦੇ ਇਕ ਸਮੱਰਥਕ ਆਗੂ ਨੇ ਮਾਮਲੇ ਸਬੰਧੀ ਗੱਲ ਕਰਨ ’ਤੇ ਕਈ ਟਿੱਪਣੀਆ ਕਰਦਿਆਂ ਕਿਹਾ ਕਿ ਕਾਲਾ ਢਿਲੋ ਕਈ ਪਾਰਟੀਆਂ ਬਦਲ ਚੁੱਕੇ ਹਨ, ਜਿਹੜੇ ਕਦੇ ਆਪ ਵਿਚ, ਫੇਰ ਪੰਜਾਬ ਏਕਤਾ ਪਾਰਟੀ ਅਤੇ ਹੁਣ ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਹਨ। ਜਿਸ ਕਾਰਨ ਬਰਨਾਲਾ ਹਲਕੇ ਦੇ ਲੋਕ ਭਲੀਭਾਂਤ ਸਭ ਕੁਝ ਜਾਣਦੇ ਹਨ ਜਦਕਿ ਪਹਿਲਾ ਮਰਹੂਮ ਸੀਰਾ ਢਿਲੋ ਨੇ ਵੀ ਆਜਾਦ ਚੋਣ ਲੜ ਕੇ ਵੇਖ ਲਈ ਹੈ। ਜਿਸ ’ਤੇ ਕੁਲਦੀਪ ਸਿੰਘ ਕਾਲਾ ਢਿਲੋ ਨੇ ਕਿਹਾ ਕਿ ਮੈਂ ਕੋਈ ਇਕਲੇ ਨੇ ਨਹੀ ਬਲਕਿ ਦਰਜਣਾਂ/ਸੈਕੜਿਆਂ ਕਾਂਗਰਸੀਆਂ ਨੂੰ ਪਾਰਟੀ ਬਦਲਣ ਲਈ ਇਨਾਂ ਦੀਆ ਨੀਤੀਆ ਨੇ ਮਜਬੂਰ ਕਰ ਦਿੱਤਾ ਸੀ, ਪਾਰਟੀ ਅੰਦਰ ਸਾਹ ਲੈਣਾ ਅੋਖਾ ਹੋਇਆ ਪਿਆ ਸੀ, ਪਰ ਹੁਣ ਸਹਿਣ ਦੀ ਹੱਦ ਖਤਮ, ਪਾਰਟੀ ਹਾਈਕਮਾਂਡ ਸਭ ਗੱਲਾਂ ਤੋ ਜਾਣੂੰ ਹੈ ਅਤੇ ਨਵਾਂ ਸੂਰਜ ਸਾਰੀਆ ਕੰਧਾਂ ਪਾੜ ਕੇ ਅਪਣੀ ਰੋਸ਼ਨੀ ਬਿਖੇਰੇਗਾ, ਜੋ ਝੀਥਾਂ ਵਿਚਕਾਰ ਦੀ ਝਾਕਣ ਤਾਂ ਲੱਗ ਗਿਆ ਹੈ।

Have something to say? Post your comment

Readers' Comments

V.k bobby Ghunas 7/21/2021 7:15:44 AM

Lubhash ji very nice keep it up

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ