Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਟਰੈਕਟਰ ਵਿਚ ਤਕਨੀਕੀ ਨੁਕਸ, ਸ਼ਹਿਣਾ ਥਾਣੇ ਦਰਖਾਸਤ ਦੇ ਕੇ ਕਿਸਾਨ ਤੋ ਪੁਲਿਸ ਨੇ ਦਿਵਾਏ ਪੈਸੇ, ਨੌਜਵਾਨ ਨੇ ਨਿਗਲਿਆ ਜਹਿਰ, ਸਹਾਇਕ ਥਾਣੇਦਾਰ ਅਤੇ ਕਈਆ ਨੂੰ ਜੁੰਮੇਵਾਰ ਠਹਿਰਾਇਆ

July 24, 2021 08:00 PM

ਟਰੈਕਟਰ ਵਿਚ ਤਕਨੀਕੀ ਨੁਕਸ, ਸ਼ਹਿਣਾ ਥਾਣੇ ਦਰਖਾਸਤ ਦੇ ਕੇ ਕਿਸਾਨ ਤੋ ਪੁਲਿਸ ਨੇ ਦਿਵਾਏ ਪੈਸੇ, ਨੌਜਵਾਨ ਨੇ ਨਿਗਲਿਆ ਜਹਿਰ, ਸਹਾਇਕ ਥਾਣੇਦਾਰ ਅਤੇ ਕਈਆ ਨੂੰ ਜੁੰਮੇਵਾਰ ਠਹਿਰਾਇਆ
7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਪਿੰਡ ਮੌੜ ਮਕਸੂਥਾਂ ਦੇ ਇਕ ਨੌਜਵਾਨ ਵੱਲੋ ਸ਼ਹਿਣਾ ਪੁਲਿਸ ਦੇ ਇਕ ਸਹਾਇਕ ਥਾਣੇਦਾਰ ਵੱਲੋ ਇਕ ਟਰੈਕਟਰ ਮਾਮਲੇ ਵਿਚ ਉਸ ਦੇ ਪਿਤਾ ਨਾਲ ਕਥਿਤ ਤੌਰ ’ਤੇ ਕੀਤੀ ਧੱਕੇਸ਼ਾਹੀ ਅਤੇ ਬੇਇਜਤੀ ਦੇ ਕਾਰਨ ਉਸ ਵੱਲੋ ਜਹਿਰੀਲਾ ਪਦਾਰਥ ਨਿਗਲ ਲੈਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਨੌਜਵਾਨ ਤਪਾ ਦੇ ਇਕ ਨਿੱਜੀ ਹਸਪਤਾਲ ਅੰਦਰ ਜੇਰੇ ਇਲਾਜ ਹੈ।

ਪੀੜਿਤ ਦੇ ਪਿਤਾ ਗੁਲਾਬ ਸਿੰਘ ਅਤੇ ਚਾਚਾ ਅੰਗਰੇਜ ਸਿੰਘ ਪਾਲੀ ਨੇ ਦੱਸਿਆਂ ਕਿ ਉਨਾਂ ਨੇ ਪ੍ਰੀਤ ਕੰਪਨੀ ਦਾ ਟਰੈਕਟਰ ਲਿਆਂਦਾ ਸੀ। ਜਿਸ ਵਿਚ ਤਕਨੀਕੀ ਨੁਕਸ ਸੀ। ਜਿਸ ਦੇ ਸਬੰਧ ਵਿਚ ਕਈ ਵਾਰ ਟਰੈਕਟਰ ੲੰਜੇਸੀ ਵਾਲਿਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਭਾਵੇਂ ਕੰਪਨੀ ਨੇ ਕਈ ਵਾਰ ਇਸ ਨੂੰ ਠੀਕ ਕਰਨ ਦੀ ਕੋਸ਼ਿਸ ਕੀਤੀ ਪਰ ਟਰੈਕਟਰ ਠੀਕ ਨਾ ਹੋਇਆ। ਜਿਸ ਨੇ ਕਈ ਵਾਰ ਟਰੈਕਟਰ ਦੀਆ ਪਾਇਪਾਂ ਫਟ ਗਈਆ। ਜਿਸ ਨਾਲ ਉਨਾਂ ਦੇ ਪੁੱਤਰ ਦਾ ਜਾਨੀ ਨੁਕਸਾਨ ਵੀ ਹੋ ਜਾਣਾ ਸੀ, ਪਰ ਕੰਪਨੀ ਨੇ ਕਈ ਬੁਹਤੀ ਗੋਰ ਨਹੀ ਕੀਤੀ ਜਦਕਿ ਇਸ ਦੇ ਉਲਟ ਟਰੈਕਟਰ ਨਾਲ ਚਲਣ ਵਾਲੀ ਇਕ ਮਸ਼ੀਨ ਵੀ ਲਿਆਂਦੀ ਸੀ, ਟਰੈਕਟਰ ਵਾਲਿਆਂ ਨੇ ਮਸ਼ੀਨ ਵਿਚ ਨੁਕਸ ਕੱਢਣ ਦੀ ਕੋਸਿਸ ਕੀਤੀ ਅਤੇ ਮਸ਼ੀਨ ਕੰਪਨੀ ਨੇ ਅਪਣੀ ਮਸ਼ੀਨ ਵਾਪਿਸ ਲੈ ਕੇ ਸਾਰੀ ਰਕਮ ਵਾਪਿਸ ਕਰ ਦਿੱਤੀ ਪਰ ਟਰੈਕਟਰ ਵਿਚ ਫੇਰ ਵੀ ਲਗਾਤਾਰ ਨੁਕਸ ਚਲਦਾ ਰਿਹਾ ਕਿਉਕਿ ਅਸਲ ਨੁਕਸ ਟਰੈਕਟਰ ਵਿਚ ਹੀ ਸੀ। ਪੀੜਿਤ ਧਿਰ ਨੇ ਅੱਗੇ ਦੱਸਿਆਂ ਕਿ ਉਨਾਂ ਨੇ ਏਜੰਸੀ ਨੂੰ ਟਰੈਕਟਰ ਵਾਪਿਸ ਲੈ ਕੇ ਰਕਮ ਮੌੜਣ ਦੀ ਮੰਗ ਕੀਤੀ , ਪਰ ਏਜੰਸੀ ਨੇ ਉਲਟਾ ਸਾਡੇ ਕੋਲੋ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਜੋ ਸਾਡੇ ਨਾਲ ਸਰਾਸਰ ਧੱਕਾ ਸੀ। ਪੀੜਿਤ ਧਿਰ ਨੇ ਅੱਗੇ ਦੱਸਿਆਂ ਕਿ ਟਰੈਕਟਰ ਏਜੰਸੀ ਨੇ ਥਾਣਾ ਸ਼ਹਿਣਾ ਵਿਖੇ ਦਰਖਾਸਤ ਦਿੱਤੀ। ਜਿਸ ‘ਤੇ ਥਾਣਾ ਸ਼ਹਿਣਾ ਦੇ ਇਕ ਸਹਾਇਕ ਥਾਣੇਦਾਰ ਵੱਲੋ ਕਥਿਤ ਤੌਰ ’ਤੇ ਬੇਲੋੜਾ ਦਬਾਅ ਉਨਾਂ ਉਪਰ ਏਜੰਸੀ ਵਾਲਿਆਂ ਦੇ ਹੱਕ ਵਿਚ ਬਣਾਇਆ ਅਤੇ ਪਿੰਡ ਦੇ ਮੋਹਤਬਰਾਂ ਸਾਹਮਣੇ ਗਾਲੀ ਗਲੋਚ ਕਰਨ ਦੇ ਨਾਲੋ ਨਾਲ ਉਨਾਂ ਨੂੰ ਕਥਿਤ ਤੋਰ ’ਤੇ ਹਵਾਲਾਤ ਵਿਚ ਬੰਦ ਕਰ ਦਿੱਤਾ ਅਤੇ ਉਸ ਨੂੰ ਏਜੰਸੀ ਮਾਲਿਕਾਂ ਤੋ ਲੱਖ ਰੁਪੈ ਵਾਪਿਸ ਕਰਵਾਉਣ ਦੀ ਥਾਂ ਉਲਟਾ 25000/- ਹਜਾਰ ਰੁਪੈ ਹੋਰ ਏਜੰਸੀ ਵਾਲਿਆਂ ਨੂੰ ਧੱਕੇ ਨਾਲ ਦਿਵਾ ਦਿੱਤੇ। ਉਨਾਂ ਅੱਗੇ ਦੱਸਿਆਂ ਕਿ ਆਰਥਿਕ ਪੱਖੋ ਕਮਜੋਰ ਅਤੇ ਉਲਟਾ ਪੰਚਾਇਤ ਵਿਚ ਹੋਈ ਬੇਇਜਤੀ ਕਾਰਨ ਮੇਰੇ ਨੌਜਵਾਨ ਪੁੱਤਰ ਗੁਲਾਬ ਸਿੰਘ ਨੇ ਜਹਿਰੀਲਾ ਪਦਾਰਥ ਨਿਗਲ ਲਿਆ। ਪੀੜਿਤ ਧਿਰ ਨੇ ਇਸ ਲਈ ਟਰੈਕਟਰ ਮਾਲਿਕ ਅਤੇ ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਨੂੰ ਸਿੱਧੇ ਤੌਰ ‘ਤੇ ਜੁੰਮੇਵਾਰ ਠਹਿਰਾਉਦਿਆਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਸਹਾਇਕ ਥਾਣੇਦਾਰ ਸ਼ਹਿਣਾ ਗੁਲਾਬ ਸਿੰਘ ਨੇ ਮਾਮਲੇ ਵਿਚ ਅਪਣਾ ਨਾਂਅ ਲਏ ਜਾਣ ਅਤੇ ਲੱਗੇ ਦੋਸ਼ਾਂ ਨੂੰ ਪੂਰੀ ਤਰਾਂ ਬੇਬੁਨਿਆਦ ਦੱਸਿਆ। ਉਨਾਂ ਕਿਹਾ ਕਿ ਪੁਲਿਸ ਕੋਲ ਇਕ ਦਰਖਾਸਤ ਟਰੈਕਟਰ ਵਾਲੀ ਧਿਰ ਨੇ ਦਿੱਤੀ ਸੀ, ਜਿਸ ’ਤੇ ਨੰਬਰ ਲੱਗਣ ਉਪਰੰਤ ਹੀ ਉਸ ਨੂੰ ਮਾਮਲੇ ਨੂੰ ਨਿਪਟਾਉਣ ਲਈ ਮਾਰਕ ਕੀਤੀ ਗਈ ਸੀ। ਜਿਸ ਦੇ ਤਹਿਤ ਹੀ ਦੋਵੇ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਕਿਸਾਨ ਯੂਨੀਅਨ, ਪਿੰਡ ਦੇ ਮੋਹਤਬਰਾਂ ਦੀ ਹਾਜਰੀ ਵਿਚ ਲਿਖਤੀ ਸਮਝੋਤਾ ਹੋਇਆ ਹੈ। ਜਿਸ ਤੋ ਬਾਅਦ ਹੀ ਦੋਵੇ ਧਿਰਾਂ ਨੂੰ ਭੇਜ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਹਵਾਲਾਤ ਵਿਚ ਨਹੀ ਬਿਠਾਇਆ, ਪਰੰਤੂ ਇਸ ਮਾਮਲੇ ਵਿਚ ਪੁਲਿਸ ਦਾ ਕੋਈ ਰੋਲ ਨਹੀ। ਉਧਰ ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਨੋਜਵਾਨ ਬਿਆਨ ਦੇਣ ਦੇ ਕਾਬਿਲ ਨਹੀ ਦੱਸਿਆ ਜਾ ਰਿਹਾ ਸੀ। ਇਸ ਮੌਕੇ ਸੁਖਜੀਵਨ ਸਿੰਘ ਸਾਬਕਾ ਸਰਪੰਚ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।    

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ