Thursday, May 16, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

National

ਅਕਾਲੀ ਦਲ ਦੇ ਇੰਚਾਰਜ ਨੇ ਸਿਹਤ ਮੰਤਰੀ ਖਿਲਾਫ ਥਾਣੇ ਦਿੱਤੀ ਦਰਖਾਸਤ, ਕਰੋਨਾ ਫੈਲਾਉਣ ਵਾਲੇ ਸਾਨੂੰ ਸਲਾਹ ਦੇਣੀ ਛੱਡਣ-ਪ੍ਰਧਾਨ, ਵਿਰੋਧੀ ਅਤੇ ਸੱਤਾਧਾਰੀ ਧਿਰ ਕਰੋਨਾ-ਕਰੋਨਾ ਖੇਡ ਖੇਡਣ ਲੱਗੀ

May 02, 2021 04:09 PM

ਅਕਾਲੀ ਦਲ ਦੇ ਇੰਚਾਰਜ ਨੇ ਸਿਹਤ ਮੰਤਰੀ ਖਿਲਾਫ ਥਾਣੇ ਦਿੱਤੀ ਦਰਖਾਸਤ, ਕਰੋਨਾ ਫੈਲਾਉਣ ਵਾਲੇ ਸਾਨੂੰ ਸਲਾਹ ਦੇਣੀ ਛੱਡਣ-ਕਾਂਗਰਸ    
ਵਿਰੋਧੀ ਅਤੇ ਸੱਤਾਧਾਰੀ ਧਿਰ ਕਰੋਨਾ-ਕਰੋਨਾ ਖੇਡ ਖੇਡਣ ਲੱਗੀ,
7ਡੇਅ ਨਿਊਜ ਸਰਵਿਸ
ਨਗਰ ਕੋਸਲ ਤਪਾ ਦੀਆ 14 ਫਰਵਰੀ ਨੂੰ ਹੋਈਆ ਚੋਣਾਂ ਅਤੇ 17 ਫਰਵਰੀ ਨੂੰ ਆਏ ਨਤੀਜਿਆ ਤੋ ਬਾਅਦ ਕਾਂਗਰਸ ਅਤੇ ਅਕਾਲੀਆਂ ਸਣੇ ਇਨਾਂ ਦੇ ਹਮਾਇਤੀਆਂ ਵਿਚਕਾਰ ਫਸੇ ਸਿਆਸੀ ਸਿੰਗ ਨਿਕਲਣ ਦਾ ਨਾਂਅ ਨਹੀ ਲੈ ਰਹੇ ਕਿਉਕਿ 17 ਫਰਵਰੀ ਦੇ ਚੋਣ ਨਤੀਜਿਆ ਤੋ ਬਾਅਦ ਸੱਤਾ ਦੀ ਕੁਰਸੀ ਹਾਸਿਲ ਕਰਨ ਲਈ ਜਿੱਥੇ ਦੋਵੇ ਧਿਰਾਂ ਵੱਲੋ ਆਪੋ ਅਪਣੇ ਪੱਧਰ ’ਤੇ ਪੈਸੇ, ਜੋਸ਼ ਦੀ ਪੂੁਰਨ ਨੁਮਾਇਸ਼ 63 ਦਿਨ ਤੱਕ 20 ਅਪ੍ਰੈਲ ਨੂੰ ਹੋਣ ਵਾਲੀ ਚੋਣ ਦੇ ਆਖਿਰੀ ਵੇਲੇ ਤੱਕ ਕੀਤੀ, ਉਥੇ ਸੱਤਾਧਾਰੀ ਧਿਰ ਕਾਂਗਰਸ ਵੱਲੋ ਕੋਸਲ ਦੀ ਕੁਰਸੀ ’ਤੇ ਜੋੜ ਤੋੜ ਤੋ ਬਾਅਦ ਕਾਬਜ ਹੋਣ ਨੂੰ ਵੀ ਵਿਰੋਧੀ ਧਿਰ ਕੋਸਲਰਾਂ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਨਾਹਰੇਬਾਜੀ, ਧਰਨੇ, ਮੁਜਾਹਰੇ ਕਰਕੇ ਅਪਣੇ ਇਕ ਕੋਸਲਰ ਵਿਨੋਦ ਕੁਮਾਰ ਕਾਲਾ ਨਾਲ ਸਰਕਾਰ ਦੀ ਸ਼ਹਿ ’ਤੇ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ’ਤੇ ਧੱਕੇਸ਼ਾਹੀ ਦੇ ਦੋਸ਼ ਹੀ ਨਹੀ ਲਗਾਏ, ਬਲਕਿ ਥਾਣੇ ਦੇ ਬਾਹਰ ਗੰਦਗੀ ਦੇ ਢੇਰ ਲਗਾਉਣ ਲਈ ਰੇਹੜੀਆ ਮੰਗਵਾ ਲੈਣ ਤੋ ਲੈ ਕੇ ਮਾਮਲੇ ਵਿਚ ਨਾਮਜਦ ਕੀਤੇ ਕੋਸਲਰ ਵਿਨੋਦ ਕੁਮਾਰ ਕਾਲਾ ਦੀ ਧਰਮਪਤਨੀ ਤੋ ਡੀ.ਐਸ.ਪੀ ਬਰਾੜ ਖਿਲਾਫ ਥਾਣਾ ਮੁੱਖੀ ਨੂੰ ਕਾਨੂੰਨੀ ਕਾਰਵਾਈ ਲਈ ਦਰਖਾਸਤ ਤੱਕ ਦਿੱਤੀ। ਪਰ ਉਕਤ ਮਾਮਲਾ ਅਜੇ ਠੰਡਾ ਨਹੀ ਹੋਇਆ ਸੀ ਕਿ ਨਗਰ ਕੋਸਲ ਵਿਚ ਮੁੜ ਇਕ ਵਾਰ ਫੇਰ ਕਰੋਨਾ ਨੂੰ ਲੈ ਕੇ ਦੋਵੇ ਧਿਰਾਂ ਆਹਮੋ ਸਾਹਮਣੇ ਆ ਗਈਆ ਹਨ। ਜਿਸ ਦੇ ਚਲਦਿਆਂ ਨਗਰ ਕੋਸਲ ਵਿਖੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਅਤੇ ਮੀਤ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਤਾਜਪੋਸ਼ੀ ਸਮਾਗਮ ਮੋਕੇ ਹੋਏ ਸਮਾਗਮ ਦੋਰਾਨ ਸਰਕਾਰੀ ਹਦਾਇਤਾਂ ਦੇ ਉਲਟ ਹੋਏ ਇਕਠ ਲਈ ਪ੍ਰਬੰਧਕਾਂ ਨੂੰ ਜੁੰਮੇਵਾਰ ਠਹਿਰਾਉਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ, ਮੀਤ ਪ੍ਰਧਾਨ ਡਾ ਸੋਨਿਕਾ ਬਾਂਸਲ ਸਣੇ ਹੋਰਨਾਂ ਪ੍ਰਬੰਧਕਾਂ ਖਿਲਾਫ ਕਰੋਨਾ ਦੀਆ ਹਦਾਇਤਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਮਾਮਲਾ ਦਰਜ ਕਰ ਦੇਣ ਲਈ ਦਰਖਾਸਤ ਥਾਣਾ ਤਪਾ ਵਿਖੇ ਦੇ ਦਿੱਤੀ ਹੈ।

ਉਥੇ ਨਗਰ ਕੋਸਲ ਦੇ ਇਕ ਅਕਾਲੀ ਕੋਸਲਰ ਦੀ ਪਿਛਲੇ ਦਿਨੀ ਰਿਪੋਰਟ ਪੋਜੇਟਿਵ ਆ ਜਾਣ ਦੇ ਬਾਵਜੂਦ ਵੀ ਉਸ ਦਾ ਏਕਾਂਤਵਾਸ ਨਾ ਹੋਣ ’ਤੇ ਸਬ ਡਵੀਜਨਲ ਹਸਪਤਾਲ ਵੱਲੋ ਇਕ ਰਿਪੋਰਟ ਥਾਣੇ ਵੀ ਭੇਜੇ ਜਾਣ ਦੀ ਕਨਸੋਅ ਮਿਲੀ ਹੈ। ਰਿਪੋਰਟ ਅਨੁਸਾਰ 20 ਤਾਰੀਖ ਨੂੰ ਚੋਣ ਉਪਰੰਤ ਉਸ ਦੀ ਗਿ੍ਰਫਤਾਰੀ ’ਤੇ 22 ਅਪ੍ਰੈਲ ਨੂੰ ਕਰੋਨਾ ਟੈਸਟ ਕਰਵਾਇਆ ਗਿਆ। ਜਿਸ ਦੀ ਰਿਪੋਰਟ 24 ਅਪ੍ਰੈਲ ਨੂੰ ਕਰੋਨਾ ਪੋਜੇਟਿਵ ਆ ਗਈ ਸੀ, ਪਰ ਉਸ ਦੇ ਏਕਾਂਤਵਾਸ ਨਾ ਹੋਣ ਕਾਰਨ ਵੱਡੀ ਚਰਚਾ ਛਿੜ ਗਈ ਹੈ।
ਸਿਹਤ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਤੋ ਵੱਡਾ ਤਾਂ ਨਹੀ-ਐਡਵੋਕੇਟ ਰਾਹੀ

ਐਡਵੋਕੇਟ ਰਾਹੀ ਨੇ ਅਪਣੇ ਵੱਲੋ ਥਾਣੇ ਦਿੱਤੀ ਦਰਖਾਸਤ ਸਬੰਧੀ ਦੱਸਿਆਂ ਕਿ ਨਗਰ ਕੋਸਲ ਦੇ ਵਿਹੜੇ ਹੋਏ ਸਮਾਗਮ ਵਿਚ ਇਕਠ ਵਿਚ ਜਾਣ ਵਾਲੇ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਕਿ ਜਿੱਥੇ ਪੁਲਿਸ ਸਰਕਾਰੀ ਹਦਾਇਤਾਂ ਤਹਿਤ ਪੰਜ ਵਜੇ ਸਮੁੱਚੇ ਬਜਾਰ ਬੰਦ ਕਰਵਾ ਦਿੱਤੇ ਜਾਂਦੇ ਹਨ, ਉਥੇ ਸਮਾਗਮ ਵਿਚ ਵੱਡੀ ਹਾਜਰੀ ਸਿਹਤ ਮੰਤਰੀ ਅਤੇ ਪੁਲਿਸ ਦੀ ਹਾਜਰੀ ਵਿਚ ਗੈਰ ਕਾਨੂੰਨੀ ਢੰਗ ਨਾਲ ਵਿਖਾਈ ਦਿੱਤੀ। ਐਡਵੋਕੇਟ ਰਾਹੀ ਨੇ ਦੱਸਿਆਂ ਕਿ ਜੇਕਰ ਪੰਜਾਬ ਸਰਕਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਕਰੋਨਾ ਉਲੰਘਣਾ ਦਾ ਮਾਮਲਾ ਦਰਜ ਕਰ ਸਕਦੀ ਹੈ ਤਦ ਸਿਹਤ ਮੰਤਰੀ ਖਿਲਾਫ ਕਿਉ ਨਹੀ, ਜਿਸ ਕਾਰਨ ਸਿਹਤ ਮੰਤਰੀ ਸਣੇ ਹੋਰਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।
ਧਰਨੇ ਮੁਜਾਹਰੇ ਕਰਕੇ ਕਰੋਨਾ ਫੈਲਾਉਣ ਵਾਲੇ ਸਾਡੇ ’ਤੇ ਉਗਲੀਆ ਚੁੱਕ ਰਹੇ ਨੇ-ਪ੍ਰਧਾਨ ਭੂਤ

ਉਧਰ ਦੂੁਜੇ ਪਾਸੇ ਨਗਰ ਕੋਸਲ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਕਿਹਾ ਕਿ ਸਰਕਾਰੀ ਸਮਾਗਮ ਸੀ ਕਿਉਕਿ ਉਨਾਂ ਨੇ ਤਾਂ ਅਹੁਦਾ ਸੰਭਾਲਣਾ ਸੀ ਜਦਕਿ ਇਸ ਤੋ ਪਹਿਲਾ ਪ੍ਰਸਾਸਨ ਹੀ ਪ੍ਰਬੰਧਕ ਸੀ, ਪਰ ਫੇਰ ਵੀ ਸਮਾਗਮ ਦੋਰਾਨ ਕਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ, ਕੋਸਲ ਅੰਦਰ ਆਉਣ ਵਾਲੇ ਹਰੇਕ ਵਿਅਕਤੀ ਦੇ ਹੱਥ ਸੈਨੇਟਾਇਜ ਕਰਵਾਏ ਗਏ, ਪਰ ਵਿਰੋਧੀ ਧਿਰ ਮਾਮਲੇ ਨੂੰ ਬੇਵੱਜਾ ਤੂਲ ਦੇ ਰਹੀ ਹੈ। ਪਰ ਇਹ ਅਪਣੀ ਪੀੜੀ ਹੇਠ ਸੋਟਾ ਫੇਰਨ। ਪ੍ਰਧਾਨ ਭੂਤ ਨੇ ਕਿਹਾ ਕਿ ਇਨਾਂ ਦੇ ਕੋਸਲਰ ਦੀ ਹਾਲਿਆ ਹੀ ਰਿਪੋਰਟ ਪੋਜੇਟਿਵ ਆ ਜਾਣ ਦੇ ਬਾਵਜੂਦ ਚੰੜੀਗੜ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ, ਜਿੱਥੇ ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਕੇ ਰੱਖਿਆ ਗਿਆ ਅਤੇ ਹਲਕਾ ਇੰਚਾਰਜ ਐਡਵੋਕੇਟ ਰਾਹੀ ਖੁਦ ਦੀ ਅਗਵਾਈ ਹੇਠ 20 ਅਤੇ 21 ਅਪ੍ਰੈਲ ਨੂੰ ਸੈਕੜੇ ਵਿਅਕਤੀਆਂ ਨੇ ਇਕਠੇ ਹੋ ਕੇ ਮੁੱਖ ਮਾਰਗ ’ਤੇ ਧਰਨਾ ਹੀ ਨਹੀ ਜੜਿਆ ਗਿਆ ਬਲਕਿ ਸਮਾਜਿਕ ਵਿੱਥ, ਸੈਨੇਟਾਇਜ ਅਤੇ ਮਾਸਕ ਦਾ ਉਕਾ ਹੀ ਧਿਆਨ ਨਹੀ ਰੱਖਿਆ ਗਿਆ। ਜਿਸ ਕਾਰਨ ਉਹ ਵੀ ਇਨਾਂ ਖਿਲਾਫ ਕਾਨੂੰਨੀ ਚਾਰਾ ਜੋਈ ਲਈ ਦਰਖਾਸਤ ਦੇਣਗੇ।

Have something to say? Post your comment

More in National

Test Test Test Test Test Test Test Test Test Test Test Test Test Test Test

ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ

ਸਿਹਤ ਮੰਤਰੀ ਵਿਜੈ ਸਿੰਗਲਾ ਦੇ ਬਰਖਾਸਤ ਹੋਣ `ਤੇ ਗਾਇਕ ਸਿੱਧੂ ਮੂਸੇ ਵਾਲੇ ਨੇ ਦੇਖੋ ਕੀ ਕਿਹਾ, ਇਸਟਾਗ੍ਰਾਮ `ਤੇ ਸ਼ੇਅਰ ਕੀਤੀ ਪੋਸਟ

ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਕਈ ਕਿਲੋਮੀਟਰ ਲੰਬੇਂ ਕਾਫਲੇ ਨੇ ਜਿੱਤ ’ਤੇ ਮੋਹਰ ਲਗਾਉਣ ਦੇ ਨਾਲ ਵਿਰੋਧੀਆਂ ਦੇ ਸਾਹ ਸੂਤੇ

ਬਰਨਾਲਾ ’ਚ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ

ਰਾਹੁਲ ਗਾਂਧੀ ਨੇ ਉਮੀਦਵਾਰ ਮੁਨੀਸ਼ ਬਾਂਸਲ ਦੀ ਚੋਣ ਮਹਿਮ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾ

ਨਵਜੋਤ ਸਿੱਧੂ ਦੀ ਹੰਡਿਆਇਆ ਵਿਖੇ ਹੋ ਰਹੀ ਰੈਲੀ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਖੁਸ਼ੀ ਦੀ ਲਹਿਰ : ਮਹੇਸ਼ ਲੋਟਾ

ਵਪਾਰ ਮੰਡਲ ਬਰਨਾਲਾ ਤੇ ਧਨੌਲਾ ਦੀ ਅਗਵਾਈ ਵਿਚ ਸਿੱਧੂ ਦੀ ਰੈਲੀ 'ਚ ਹੋਵੇਗਾ ਵਿਸ਼ਾਲ ਇਕੱਠ - ਨਾਣਾ, ਵਰਮਾ

ਪੰਜਾਬ ਦੀ ਸਿਆਸਤ ’ਚ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ : ਗੁਰਤੇਜ ਢਿੱਲੋਂ

25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਅਰਵਿੰਦ ਕੇਜਰੀਵਾਲ