ਸਿਹਤ ਕਰਮਚਾਰੀਆਂ ਵੱਲੋਂ ਸ਼ਹਿਰ ਅੰਦਰ ਘਰੋ ਘਰੀ ਜਾ ਕੇ ਲਗਾਇਆ ਵੈਕਸੀਨ ਟੀਕਾ
7ਡੇਅ ਨਿਊਜ ਸਰਵਿਸ
ਤਪਾ ਮੰਡੀ 8 ਨਵੰਬਰ (ਵਿਸ਼ਵਜੀਤ ਸ਼ਰਮਾ /ਬੰਟੀ ਦੀਕਸ਼ਿਤ )- ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਬਚਾਓ ਲਈ 100 ਪ੍ਤੀਸ਼ਤ ਟੀਕਾਕਰਨ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਘਰ ਘਰ ਜਾ ਕੇ ਟੀਕਾ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਲੜੀ ਤਹਿਤ ਸੀਨੀਅਰ ਮੈਡੀਕਲ ਅਫਸਰ ਤਪਾ ਦੀ ਅਗਵਾਈ ਵਿਚ ਸਿਹਤ ਕਰਮਚਾਰੀਆਂ ਵੱਲੋਂ ਘਰੋ ਘਰੀ ਜਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਡਾ ਵਿੱਕੀ ਨਾਰਾਇਣ ਅਤੇ ਜਗਦੇਵ ਸਿੰਘ ਗੋਦੀ ਨੇ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਅਤੇ ਸੀਨੀਅਰ ਮੈਡੀਕਲ ਅਫਸਰ ਤਪਾ ਦੀ ਅਗਵਾਈ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਬਚਾਓ ਲਈ ਸਰਕਾਰ ਵੱਲੋਂ 100 ਪ੍ਰਤੀਸ਼ਤ ਵੈਕਸੀਨ ਟੀਕਾਕਰਨ ਦਾ ਟੀਚਾ ਮਿਥਿਆ ਗਿਆ ਹੈ।ਇਸੇ ਲੜੀ ਤਹਿਤ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿੱਚ ਘਰੋ ਘਰੀ ਜਾ ਕੇ ਟੀਕਾਕਰਨ ਕੀਤਾ ਗਿਆ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਸਰਾ ਟੀਕਾ ਨਹੀਂ ਲੱਗਾ ਉਹ ਟੀਕਾਕਰਨ ਜ਼ਰੂਰ ਕਰਵਾ ਲੈਣ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਧਨਰਾਜ ਸਿੰਘ, ਹਰਪ੍ਰੀਤ ਕੌਰ , ਆਸ਼ਾ ਵਰਕਰ ਸੰਦੀਪ ਕੌਰ ,ਮਨਦੀਪ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ।