Saturday, January 11, 2025
BREAKING NEWS
ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ਚੋਣਾਂ ਦਾ ਐਲਾਣ ਜਲਦ ਕਾਂਗਰਸ ਹਾਈਕਮਾਂਡ ਨੇ ਬਰਨਾਲਾ ਹਲਕੇ ਦੀ ਚੋਣ ਮੁਹਿੰਮ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸੌਂਪੀਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

World

ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

ਸਥਾਨਕ ਸ਼ਹਿਰ ’ਚ ਕਾਂਗਰਸ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦ ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਰਮਾ ਸਰਮਾ, ਹਨੀ ਸਰਮਾ, ਮੰਨੂ ਸਰਮਾ ਤੇ ਵਿੱਕੀ ਸਰਮਾ ਨੇ ਆਪਣੇ ਸਾਥੀਆਂ ਸਣੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਬਰਨਾਲਾ ਦੇ ਜਿਮਣੀ ਚੋਣ ਇੰਚਾਰਜ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਦਾ ਪੱਲਾ ਫੜਿਆ। ਜਿੰਨ੍ਹਾਂ ਦਾ ਵਿਜੈਇੰਦਰ ਸਿੰਗਲਾ ਵਲੋਂ ਸਮੂਹ ਸਾਥੀਆਂ ਦਾ ਪਾਰਟੀ ’ਚ ਭਰਵਾਂ ਸਵਾਗਤ ਕਰਦਿਆਂ ਵਿਸਵਾਸ ਦਵਾਇਆ ਕਿ ਪਾਰਟੀ ’ਚ 

ਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ,

ਡਾ: ਸੋਨਿਕਾ ਬਾਂਸਲ ਦਾ ਬਤੌਰ ਨਗਰ ਕੋਂਸਲ ਪ੍ਰਧਾਨ ਤਾਜਪੋਸ਼ੀ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ, ਅਨੇਕਾਂ ਸ਼ਹਿਰੀਆਂ ਨੇ ਸਮਾਗਮ ਵਿਚ ਕੀਤੀ ਸ਼ਿਰਕਤ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵਿਸ਼ੇਸ ਤੋਰ ’ਤੇ ਕੀਤੀ ਸਮੂਲੀਅਤ
ਤਪਾ ਮੰਡੀ,5 ਅਕਤੂਬਰ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾ/ਬੰਟੀ ਦੀਕਸ਼ਿਤ )-
ਸਥਾਨਕ ਨਗਰ ਕੋਸਲ ਦੇ ਨਵ ਨਿਯੁਕਤ ਪ੍ਰਧਾਨ ਡਾ: ਸੋਨਿਕਾ ਬਾਂਸਲ ਪਤਨੀ ਡਾ ਬਾਲ ਚੰਦ ਬਾਂਸਲ ਬਰਨਾਲੇ ਵਾਲੇ 

ਪੱਖੋ ਕਲਾਂ ਦੀ ਸਰਪੰਚੀ ਲਈ ਦੋ ਧਿਰਾਂ ਵਿਚ ਜਬਰਦਸਤ ਸਿਆਸੀ ਟੱਕਰ,

ਜਿਲਾ ਬਰਨਾਲਾ ਵਿਚਲੇ ਆਰਥਿਕ ਪੱਖੋਂ ਮਜਬੂਤ ਅਤੇ ਅਗਾਹਵਧੂ ਸਮਝੇ ਜਾਂਦੇ ਪਿੰਡ ਪੱਖੋ ਕਲਾਂ ਵਿਖੇ ਸਰਪੰਚੀ ਦੀ ਚੋਣ ਨੂੰ ਲੈ ਕੇ ਦੋ ਧਿਰਾਂ ਵਿਚ ਸਿੱਧਾ ਮੁਕਾਬਲਾ ਵਿਖਾਈ ਦੇਣ ਲੱਗ ਪਿਆ ਭਾਵੇਂ ਚੋਣ ਮੈਦਾਨ ਵਿਚ ਦੋ ਤੋਂ ਜਿਆਦਾ ਉਮੀਦਵਾਰਾਂ ਨੇ ਸਿਆਸੀ ਮੈਦਾਨ ਮਲਿਆ ਹੋਇਆ ਹੈ ਜਦਕਿ ਕੱਲ ਤੱਕ ਦਾ ਨਾਮਜਾਦਗੀਆਂ ਦਾਖਲ ਕਰਨ ਦਾ ਸਮਾਂ ਅਜੇ ਹੋਰ ਬਾਕੀ ਹੈ ਕਿਸੇ ਹੋਰ ਧਿਰਾਂ ਦੇ ਵੀ ਚੋਣ ਮੈਦਾਨ ਵਿਚ ਆਉਣ ਦੇ ਅਸਾਰ ਬਣ ਸਕਦੇ ਹਨ ਪਰ ਫਿਲਹਾਲ ਨਾਮਜਾਦਗੀਆਂ ਦਾਖਲ ਕਰਨ ਦੇ ਵੇਲੇ ਤੱਕ ਪਿੰਡ ਦੇ ਸਾਬਕਾ ਸਰਪੰਚ ਦਰਸਨਪਾਲ ਸਿੰਘ ਪੱਖੋ ਕਲਾਂ ਅਤੇ ਸਿਹਤ ਵਿਭਾਗ ਵਿਚੋਂ ਸੇਵਾਮੁਕਤ ਹੋਏ ਅਧਿਕਾਰੀ ਡਾ ਸੁਖਮੋਹਿਦਰ ਸਿੰਘ ਵਿਚਕਾਰ ਸਿਆਸੀ ਮੈਦਾਨ ਵਿਚ ਗਹਿਗੱਚ 

ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣੀ

ਤਪਾ ਮੰਡੀ 30 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਜਿਲਾ ਬਰਨਾਲਾ ਦੇ ਬਲਾਕ ਸਹਿਣਾ ਅਧੀਨ ਪੈਂਦੇ ਪਿੰਡ ਢਿਲਵਾਂ ਨਾਭਾ ਵਿਖੇ ਸਰਪੰਚ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚੀ ਦੀ ਚੋਣ ਵਿਚ ਮੁਢਲੇ ਦੌਰ ਦੌਰਾਨ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਢਿਲਵਾਂ ਨੇ ਜਿੱਥੇ ਚੋਣ ਲੜਨ ਦਾ ਐਲਾਨ ਕੀਤਾ, ਉਥੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਚੋਣਾਂ ਦੀ ਉਡੀਕ ਕਰ ਰਹੇ ਕੌਡਾ ਪਰਿਵਾਰ ਦੇ ਫਰਜੰਦ ਕੁਲਵਿੰਦਰ ਸਿੰਘ ਕਿੰਦੀ ਨੇ ਵੀ ਚੋਣਾਂ ਦਾ ਐਲਾਣ ਹੁੰਦਿਆਂ ਹੀ ਚੋਣ ਅਖਾੜਾ ਮਲ ਲਿਆ। ਇਨਾਂ ਦੋਵੇਂ ਜਰਨਲ ਸ੍ਰੇਣੀ ਦੇ ਉਮੀਦਵਾਰਾਂ ਨੂੰ ਸਾਹਮਣਿਓ ਸਿਆਸੀ ਟੱਕਰ ਦੇਣ ਵਾਲੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਗੁਰਜੰਟ ਸਿੰਘ ਢਿਲਵਾਂ 

ਤਪਾ ਪੁਲਿਸ ਨੇ ਫਿਰੋਜ਼ਪੁਰ ਦੇ ਚੋਰ ਗਿਰੋਹ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ 'ਚੋ ਲਿਆਂਦਾ, ਵੱਡੇ ਇੰਕਸਾਫ ਹੋਣ ਦੀ ਸੰਭਾਵਨਾ ਬਣੀ

ਸਥਾਨਕ ਸ਼ਹਿਰ ਅੰਦਰ ਬੀਤੇ ਡੇਢ ਕੁ ਮਹੀਨੇ ਪਹਿਲਾਂ ਅੱਧੀ ਦਰਜ਼ਨ ਦੁਕਾਨਦਾਰਾਂ ਦੇ ਇੱਕੋ ਰਾਤ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਫਿਰੋਜ਼ਪੁਰੀਏ ਚੋਰ ਪੁਲਿਸ ਦੇ ਹੱਥ ਚੜ ਗਏ ਹਨ। ਜਿਸ ਦੇ ਸਬੰਧ ਵਿੱਚ ਉਪ ਪੁਲਿਸ ਕਪਤਾਨ

ਰਾਮਪੁਰਾ ਵਿੱਚ ਪ੍ਰਿੰਸ ਨੰਦਾ ਆਪ ਪਾਰਟੀ ਲਈ ਕਾਰਗਰ ਸਾਬਤ ਹੋਣਗੇ।

ਵਿਧਾਨ ਸਭਾ ਹਲਕਾ ਰਾਮਪੁਰਾ ਦੇ ਸ਼ਹਿਰ ਰਾਮਪੁਰਾ ਅੰਦਰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਫ ਸੁਥਰੀ ਦਿਖ ਵਾਲਾ ਆਗੂ ਪ੍ਰਿੰਸ ਨੰਦਾ ਪਾਰਟੀ ਲਈ ਕਾਰਗਾਰ ਸਿੱਧ ਹੋਵੇਗਾ। ਹਲਕਾ ਵਿਧਾਇਕ ਬਲਕਾਰ ਸਿੱਧੂ ਵੱਲੋਂ ਪਿਛਲੇ ਦਿਨੀ ਆਮ ਆਦਮੀ

ਸਿਆਸਤ ਅਤੇ ਸਮਾਜ ਸੇਵਾ ਦਾ ਸੁਮੇਲ, ਲੋਕ ਪੱਖੀ ਮੁੱਦੇ ਚੁੱਕਣ ਵਾਲਾ ਰਾਮਪੁਰਾ ਫੂਲ ਦਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ

ਜਿਲ੍ਹੇਂ ਦੇ ਸਭ ਤੋ ਵੱਡੇ ਸ਼ਹਿਰ ਰਾਮਪੁਰਾ ਜਿਸ ਨੂੰ ਜਿਲ੍ਹੇਂ ਦੀ ਸਿਆਸਤ ਦਾ ਧੁਰਾ ਵੀ ਕਿਹਾ ਜਾਂਦਾ ਹੈ। ਇਸ ਦੇ ਪ੍ਰਧਾਨਾਂ ਦੀ ਗੱਲ ਦੂਰ ਦੁਰੇਡੇ ਤੱਕ ਚਲਦੀ ਹੈ। ਸਹਿਰ ਅੰਦਰ ਪਿਛਲੇ ਢਾਈ ਦਹਾਕਿਆਂ ਤੋ ਜਿਆਦਾ ਸਿਆਸਤ ਅਤੇ ਸਮਾਜ ਸੇਵਾ ਵਿਚ ਰੁਝੇ ਪ੍ਰਧਾਨ ਸੁਨੀਲ ਕੁਮਾਰ ਬਿੱਟਾ 

ਆੜਤੀਏ ਤਿਲੀ ਦੀ ਚੋਣ ਲੜਣ ਲਈ ਸੁੱਟੀ ਤੀਲੀ ਨੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲਈ ਅੱਗ ਦੇ ਭਾਂਬੜ ਨਿਕਲਣ ਲਾਏ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਵਿਖੇ ਸਭ ਤੋ ਅਮੀਰ ਅਤੇ ਵੱਡੇ ਕਾਰੋਬਾਰ ਕੱਚਾ ਆੜਤੀਆਂ ਐਸੋਸੀਏਸ਼ਨ ਦੀਆ ਚੋਣਾਂ ਲਈ ਮਾਹੋਲ ਭਖਦਾ ਜਾ ਰਿਹਾ ਹੈ, ਬੇਸ਼ੱਕ ਦੋ ਵਰਿਆਂ ਬਾਅਦ ਹੋਣ ਵਾਲੀਆ ਇਨਾਂ ਚੋਣਾਂ ਲਈ ਪਹਿਲਾ ਆਮ ਆਦਮੀ ਪਾਰਟੀ ਦੇ ਪਹਿਲਾ ਬਣੇ ਮੌਜੂਦਾ ਪ੍ਰਧਾਨ ਸੁਰੇਸ ਕੁਮਾਰ ਕਾਲਾ ਤਾਜੋਕੇ ਦਾ ਨਾਂਅ ਇਕਤਰਫਾ ਚਲ ਰਿਹਾ ਸੀ ਅਤੇ ਮੁੜ ਉਨਾਂ ਦਾ ਪ੍ਰਧਾਨ ਬਣਨਾ

ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਦਾ ਹਿੱਸਾ ਬਣਾਉਣ ’ਤੇ ਰਾਮਪੁਰਾ ’ਚ ਖੁਸ਼ੀ ਦਾ ਮਾਹੋਲ

ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਿਚ ਲੁਧਿਆਣਾ ਲੋਕ ਸਭਾ ਹਲਕਾ ਤੋ ਭਾਜਪਾ ਦੇ ਚਿੰਨ ’ਤੇ ਚੋਣ ਲੜਣ ਵਾਲੇ ਉਮੀਦਵਾਰ ਕਮ ਤਿੰਨ ਵਾਰ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਬਤੌਰ ਮੰਤਰੀ ਸਾਮਲ ਕਰਨ ਦੀ ਖੁਸ਼ੀ ਵਿਚ ਹਲਕਾ ਰਾਮਪੁਰਾ ਫੂਲ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਅਥਾਹ ਖੁਸ਼ੀ ਪਾਈ ਗਈ। ਜਿਨਾਂ ਨੇ ਰਵਨੀਤ ਸਿੰਘ ਬਿੱਟੂ 

ਤਾਜੋਕੇ ’ਚ ਭਾਜਪਾ ਦਾ ਬੂਥ ਪੁੱਟਣ ਦੇ ਮਾਮਲੇ ’ਚ ਭਾਕਿਯੂ ਨੇ ਨਾਮਜਦ ਧਿਰ ਦੇ ਹੱਕ ਵਿਚ ਲਾਇਆ ਧਰਨਾ

 ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਚੋਣਾਂ ਵਾਲੇ ਦਿਨ ਭਾਵ ਪਹਿਲੀ ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਿੰਡ ਅੰਦਰ ਲੱਗੇ ਪੋਲੰਗ ਬੂਥ ਨੂੰ ਪੁੱਟਣ ਦਾ ਮਾਮਲਾ ਖਤਮ ਹੋਣ ਦਾ ਨਾਂਅ ਹੀ ਨਹੀ ਲੈ ਰਿਹਾ। ਜਿਸ ਵਿਚ ਭਾਜਪਾ ਵਰਕਰ ਕਮ ਬੂਥ ਲਗਾਉਣ ਵਾਲੇ ਪਿੰਡ ਦੇ ਹੀ ਵਸਨੀਕ ਨੌਜਵਾਨ ਲਾਜਪਤ ਰਾਏ ਪੁੱਤਰ ਸੱਤਪਾਲ ਸ਼ਰਮਾ ਨਾਲ ਕੁੱਟਮਾਰ ਕਰਨ ਦੇ ਦੋਸ਼ ਅਧੀਨ ਹਸਪਤਾਲ 

ਮੀਤ ਹੇਅਰ ਦੀ ਜਿੱਤ ਦੀ ਖੁਸ਼ੀ 'ਚ ਹਲਕਾ ਭਦੌੜ 'ਚ ਵੰਡੇ ਲੱਡੂ - ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਆਗੂਆਂ ਵਰਕਰਾਂ ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਹਲਕਾ ਭਦੌੜ ਵਿਖੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਸਣੇ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ

'ਆਪ' ਸਰਕਾਰ ਨੇ ਦੋ ਸਾਲਾਂ 'ਚ ਕੀਤੀ ਸੂਬੇ ਦੀ ਕਾਇਆਕਲਪ : ਪ੍ਰਧਾਨ ਮਨੀਸ਼ ਗਰਗ

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਭਦੌੜ ਦੇ ਵਾਰਡ ਨੰਬਰ 12 ਵਿਖੇ ਕੌੜਿਆਂ ਦੇ ਅਗਵਾੜ ਦੀ ਧਰਮਸ਼ਾਲਾ ਵਿੱਚ ਰਾਜਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 

ਵੋਟਾਂ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਹੋਰ ਬਲ - ਭਦੌੜ ਵਿਖੇ 25 ਪਰਿਵਾਰ 'ਆਪ' 'ਚ ਸ਼ਾਮਿਲ - ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ ਮੀਤ ਹੇਅਰ : ਪ੍ਰਧਾਨ ਮਨੀਸ਼ ਕੁਮਾਰ ਗਰਗ

ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ, ਜਿਨਾਂ ਤੋਂ ਮਹਿਜ ਦੋ ਦਿਨ ਪਹਿਲਾਂ ਹਲਕਾ ਭਦੌੜ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਹੇਮਰਾਜ ਸ਼ਰਮਾ, ਕਮਲਜੀਤ ਕੌਰ ਸਰਪੰਚ ਪੱਤੀ ਮੋਹਰ ਸਿੰਘ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਪੱਤੀ ਮੋਹਰ ਸਿੰਘ ਦੇ 25 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। 

ਤਪਾ ਅੰਦਰ ਭਾਜਪਾ ਦਾ ਹਾਲ 14 ਪੂਰਵੀਏ 18 ਚੁੱਲਿਆਂ ਵਾਲਾ

ਲੋਕ ਸਭਾ ਹਲਕਾ ਸੰਗਰੂਰ ਤੋ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਲਈ ਬਰਨਾਲਾ ਜਿਲ੍ਹੇਂ ਅੰਦਰ ਸਿਰਦਰਦੀ ਵਧਣ ਵਾਲੀਆ ਖਬਰਾਂ ਆ ਰਹੀਆ ਹਨ, ਸੂਬੇ ਅੰਦਰ ਭਾਜਪਾ ਦਾ ਜਿੱਥੇ ਕਿਸਾਨ ਵਿਰੋਧ ਕਰ ਰਹੇ ਹਨ, ਇਸ ਦੇ ਉਮੀਦਵਾਰਾਂ ਦਾ ਪਿੰਡਾਂ ਵਿਚ ਵੜਣ ਵੇਲੇ ਕਈ ਅੋਕੜਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਸਿੱਧਾ ਅਸਰ ਭਾਜਪਾ ਦੇ ਚੋਣ ਪ੍ਰਚਾਰ ’ਤੇ ਪੈ ਰਿਹਾ ਹੈ ਜਦਕਿ ਪਾਰਟੀ ਵੱਲੋ ਉਮੀਦਵਾਰ ਐਲਾਣਨ ਵਿਚ ਵੀ ਦੇਰੀ ਵੀ ਇਕ ਪ੍ਰਮੁੱਖ ਕਾਰਨ ਹੈ, 

ਮਾਲਵੇ ਦੇ ਵੱਡੇ ਪਿੰਡ ਮਹਿਰਾਜ ’ਚ ਭਾਜਪਾ ਵੱਡੀ ਸਿਆਸੀ ਰੈਲੀ ਕਰਨ ’ਚ ਸਫਲ ਹੋਈ, ਕਿਸਾਨਾਂ ਨਾਲ ਨਜਿੱਠਣ ਲਈ ਭਾਜਪਾ ਦੀ ਨਵੀਂ ਵਿੱਢੀ ਸਿਆਸੀ ਵਿਉਤਬੰਦੀ ਮਹਿਰਾਜ ’ਚ ਸਫਲ ਰਹੀ

ਮਾਲਵੇ ਦੇ ਵੱਡੇ ਪਿੰਡ ਹਲਕਾ ਰਾਮਪੁਰਾ ਫੂਲ ਦੇ ਵਿਚਲੇ ਮਹਿਰਾਜ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿਚ ਪਾਰਟੀ ਨੇ ਇਕ ਵੱਡੀ ਸਿਆਸੀ ਰੈਲੀ ਕੀਤੀ। ਜਿਸ ਵਿਚ ਰਾਜਸਥਾਨ ਤੋ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਮਹਿਰਾਜ ਰੈਲੀ ਵਿਚ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਸਿਰਕਤ ਕੀਤੀ। ਭਜਨ ਲਾਲ ਸ਼ਰਮਾ ਮੁੱਖ ਮੰਤਰੀ ਨੇ ਰੈਲੀ ਦੌਰਾਨ ਕਾਂਗਰਸ 

ਸਵ: ਸ਼ਾਮ ਲਾਲ ਬਾਂਸਲ ਤਾਜੋਕੇ ਵਾਲਿਆਂ ਨੂੰ ਵੱਖ ਵੱਖ ਆਗੂਆਂ ਵੱਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਸਥਾਨਕ ਸ਼ਹਿਰ ਦੇ ਕਾਰੋਬਾਰੀ ਰਾਵਿੰਦਰ ਬਾਂਸਲ ਅਤੇ ਡਾਕਟਰ’ਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ ਦੇ ਪਿਤਾ ਸਵ: ਸ਼ਾਮ ਲਾਲ ਬਾਂਸਲ (ਤਾਜੋਕੇ ਵਾਲਿਆਂ) ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਧਾਰਮਿਕ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸ਼ਾਂਤੀ ਹਾਲ ਵਿਖੇ ਪਾਏ ਗਏ। ਅਚਾਰੀਆ ਰਾਕੇਸ਼ ਸ਼ਰਮਾ ਵੱਲੋ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੀ ਕਥਾ ਸੁਣਨ ਦੀ ਮਹੱਤਤਾ ਜੋ ਸਾਨੂੰੂ ਜੀਵਨ ਮਰਨ ਤੋ ਭੈਅ ਮੁਕਤ ਕਰਦੀ ਹੈ 

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਸਥਾਨਕ ਅੰਦਰਲੇ ਬੱਸ ਅੱਡੇ ਕੋਲ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਵਿਚੋ ਆਪਣੀ ਘਰੈਲੂ ਲੋੜ ਲਈ ਇਕ ਲੱਖ ਰੁਪੈ ਕਢਵਾ ਕੇ ਲਿਜਾਣ ਵਾਲੇ ਕਿਸਾਨ ਦੀਆ ਅੱਖਾਂ ਸਾਹਮ੍ਰਣੇ ਹੀ ਬੈਂਕ ਦੇ ਦਰਾਂ ਤੋ ਇਕ ਨਿਆਣਾ ਲੱਖ ਰੁਪੈ ਨੂੰ ਹੱਥ ਮਾਰ ਕੇ ਚਲਦਾ ਬਣਿਆ ਜਦਕਿ ਨੌਜਵਾਨ ਕਿਸਾਨ ਹੱਥ ਮਲਦਾ ਹੀ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਕੋਠੇ ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਜਦ ਦੁਪਿਹਰ ਵੇਲੇ 

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸਥਾਨਕ ਨਗਰ ਕੌਸਲ ਦੀ ਪ੍ਰਧਾਨਗੀ ਦਾ ਮਾਮਲਾ ਹੋਰ ਲਟਕਦਾ ਜਾ ਰਿਹਾ ਹੈ, ਕਿਉਕਿ ਇਸ ਵੇਲੇ ਦੋ ਜਾਂ ਤਿੰਨ ਨਹੀ ਬਲਕਿ ਅੱਧੀ ਦਰਜਣ ਕੌਸਲਰਾਂ ਦੇ ਮਨਾਂ ਅੰਦਰ ਪ੍ਰਧਾਨ ਬਣਨ ਦੀ ਲਾਲਸਾ ਨੇ ਜਨਮ ਲੈ ਲਿਆ ਹੈ। ਜਿਸ ਕਾਰਨ ਅੰਦਰਖਾਤੇ ਠਿੱਬੀਆ ਲਾਉਣ ਦਾ ਸਿਲਸਿਲਾ ਚੋਣਾਂ ਦੇ ਖਤਮ ਹੋਣ ਸਾਰ ਹੀ ਸ਼ੁਰੂ ਹੋ ਜਾਵੇਗਾ। ਸਾਲ ਭਰ ਤੋ ਖਲੀ ਪਈ ਪ੍ਰਧਾਨਗੀ ਦੀ ਕੁਰਸੀ ਆਪਣੇ 15 ਕੌਸਲਰਾਂ ਦੇ ਮੂੰਹ ਵਲ ਝਾਕ ਰਹੀ ਹੈ

ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੇ ਸਿਰ ਤੋ ਕੋਈ ਵਾਰੋ ਮਿਰਚਾਂ, ਚੰਦਰਿਆਂ ਨੂੰ ਨਜਰਾਂ ਨੇ ਖਾ ਲਿਆ

ਪੰਜਾਬ ਵਿਚ ਕਿਸੇ ਵੇਲੇ ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੀ ਧਾਕ ਪੈਂਦੀ ਸੀ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ 2002 ਦੇ ਰਾਜ ਆਉਣ ਤੋ ਪਹਿਲਾ ਕੈਪਟਨ ਦੇ ਹੱਕ ਵਿਚ ਚਲੀ ਸਿਆਸੀ ਹਨੇਰੀ ਨੂੰ ਵੀ ਅਕਾਲੀਆਂ ਨੇ ਬਰਨਾਲਾ ਜਿਲ੍ਹੇਂ ਅੰਦਰ ਠੱਲ ਦਿੱਤਾ ਸੀ ਅਤੇ ਉਸ ਵੇਲੇ ਦੀਆ ਵਿਧਾਨ ਸਭਾ ਦੀਆ ਤਿੰਨੇ ਹੀ ਸੀਟਾਂ ਬਰਨਾਲਾ, ਸ਼ੇਰਪੁਰ ਅਤੇ ਧਨੌਲਾ ਵਿਚ ਅਕਾਲੀਆਂ ਨੇ ਕਾਂਗਰਸ ਨੂੰ ਧੂੜ ਚਟਾ ਦਿੱਤੀ ਸੀ ਪਰ ਹੋਲੀ ਹੋਲੀ ਅਕਾਲੀਆਂ ਦਾ ਇਹ ਸਿਆਸੀ ਕਿਲਾ ਢਹਿ ਢੇਰੀ ਹੋਣ ਲੱਗਿਆ

ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਤੋ ਦੋ ਵਾਰ ਚੋਣ ਲੜ੍ਹ ਚੁੱਕੇ ਜਨਮੇਜਾ ਸਿੰਘ ਸੇਖੋ ਨੇ ਹਲਕਾ ਮੌੜ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਸਣੇ ਆਪਣੇ ਸਮੱਰਥਕਾਂ ਅਤੇ ਹਲਕਾ ਵਾਸੀਆਂ ਦੇ ਇਕ ਰੈਲੀ ਰੂੁਪੀ ਮੌੜ ਦੇ ਇਕ ਪੈਲੇਸ ਵਿਚ ਰੱਖੇ ਭਰਵੇਂ ਇੱਕਠ ਨੂੰ ਆਉਦੀਆ ਲੋਕ ਸਭਾ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਕੀਤੀ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਸਿਆਸੀ ਦਲ ਹਨ,

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ

ਸਥਾਨਕ ਸ਼ਹਿਰ ਅੰਦਰੋ ਬੀਤੇ ਕੱਲ ਤੋ ਇਕ ਸ਼ੈਲਰ ਵਿਚਲ ਲੱਗੇ ਨੋਜਵਾਨ ਮੁਨਸ਼ੀ ਨੂੰ ਪੁਲਿਸ ਵੱਲੋ ਚੁੱਕੇ ਜਾਣ ਦੀ ਪਹੇਲੀ ਬਣੀ ਹੋਈ ਹੈ। ਜਿਸ ਲਈ ਖੁਦ ਲੋਕਲ ਪੁਲਿਸ ਵੀ ਹੈਰਾਨ ਪ੍ਰੇਸ਼ਾਨ ਹੋਈ ਖੜੀ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿੱਲ ਵਿਚ ਬਤੌਰ ਮੁਨਸ਼ੀ ਕੰਮ ਕਰਦੇ ਪਵਨ ਸਿੰਘ ਨਾਮਕ ਨੋਜਵਾਨ ਨੂੰ ਬੀਤੇ ਕੱਲ ਇਕ ਨਾਈ ਦੀ ਦੁਕਾਨ ਤੋ ਪੁਲਿਸ ਦੀ ਇਕ ਗੱਡੀ ਵਿਚ ਸਵਾਰ ਲੋਕਾਂ ਨੇ ਆ ਦਬੋਚਿਆ। ਹਾਜਰੀਨ ਅਨੁਸਾਰ ਉਕਤ ਨੋਜਵਾਨ ਨੂੰ ਦਬੋਚਣ ਆਈ ਪੁਲਿਸ ਸਕਾਰਪਿਓ ਗੱਡੀ ’ਤੇ ਆਈ।

ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਦੀ ਸਿਆਸੀ ਖੇਡ ਵਿਗੜੀ, ਲੋਕ ਸਭਾ ਅਧੀਨਲੇ 9 ਹਲਕਿਆਂ ਵਿਚੋ ਅਕਾਲੀ ਦਲ ਦੀ ਚੋਣ ਲੜਣ ਵਾਲਾ ਕੋਈ ਪਾਰਟੀ ’ਚ ਵਿਖਾਈ ਨਹੀ ਦੇ ਰਿਹਾ

ਲੋਕ ਸਭਾ ਹਲਕਾ ਬਠਿੰਡਾ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਕਿ ਕਿਸੇ ਵੇਲੇ ਅਕਾਲੀ ਦਲ ਦੀ ਤੂਤੀ ਸਭ ਤੋ ਵਧੇਰੇ ਲੋਕ ਸਭਾ ਹਲਕਾ ਬਠਿੰਡਾ ਅਧੀਨਲੇ 9 ਹਲਕਿਆਂ ਵਿਚ ਵੱਜਦੀ ਸੀ ਪਰ ਅਜਿਹੀ ਕੋਈ ਐਸੀ ਚੰਦਰੀ ਸਿਆਸੀ ਨਜਰ ਲੱਗੀ ਕਿ ਪੂਰੇ ਦਾ ਪੂਰਾ ਸਿਆਸੀ ਭਾਂਡਾ ਹੀ ਭੰਜ ਕੇ ਰੱਖ ਦਿੱਤਾ। ਲੋਕ ਸਭਾ ਹਲਕੇ ਅਧੀਨਲੇ 9 ਵਿਧਾਨ ਸਭਾ ਹਲਕਿਆਂ ਅੰਦਰ ਸਿਆਸੀ ਤਸਵੀਰ ਤਾਂ 2017 ਵਿਚ ਹੀ ਬਦਲੀ ਨਜਰ ਆਈ 

ਅਰਵਿੰਦ ਕੇਜਰੀਵਾਲ ਗਿ੍ਰਫਤਾਰੀ ਮਾਮਲਾ, ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ, ਲੋਕ ਭਾਜਪਾ ਦਾ ਸਿਆਸੀ ਤਖਤਾ ਪਲਟਣ ਦੀ ਤਿਆਰੀ ’ਚ-ਵਿਧਾਇਕ ਉਗੋਕੇ

ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ ਬੀਤੇ ਦਿਨੀ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਹੋਏ ਇਕਠ ਸਬੰਧੀ ਬੋਲਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਆਪ ਮੁਹਾਰੇ ਹੋ ਕੇ ਪੁੱਜਣਾ ਸਾਬਿਤ ਕਰਦਾ ਹੈ ਕਿ ਦੇਸ਼ ਦੇ ਲੋਕ ਈਮਾਨਦਾਰ ਆਗੂ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਚਾਹੁੰਦੇ ਸਨ 

ਮਜਦੂਰਾਂ ਦੀ ਜੱਥੇਬੰਦੀ ਫੂਡ ਐਂਡ ਅਲਾਇੰਡ ਯੂਨੀਅਨ ਨੇ ਹੈਪੀ ਸਿੰਘ ਨੂੰ ਪ੍ਰਧਾਨ ਥਾਪਿਆ

ਫੂਡ ਐਂਡ ਅਲਾਇੰਡ ਯੂਨੀਅਨ ਵਿਖੇ ਨਵੀ ਤਬਦੀਲੀ ਨਜਰ ਆਈ, ਜਦ ਹੈਪੀ ਸਿੰਘ ਨੂੰ ਮੁੜ ਲੇਬਰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਗਿਆ। ਨਵ ਨਿਯੁਕਤ ਪ੍ਰਧਾਨ ਹੈਪੀ ਸਿੰਘ ਨੇ ਜਿੱਥੇ ਮਜਦੂਰ ਯੂਨੀਅਨ ਦੇ ਸਾਥੀਆਂ ਦਾ ਉਸ ਨੂੰ ਮੁੜ ਪ੍ਰਧਾਨ ਬਣਾਉਣ ‘ਤੇ ਧੰਨਵਾਦ ਕੀਤਾ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਉਨ੍ਹਾਂ ਦੀ ਟੀਮ ਦਾ ਵੀ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਜਿਨ੍ਹਾਂ ਦੇ ਅਸ਼ਰੀਰਵਾਦ ਸਦਕਾ ਉਹ ਮਜਦੁੂਰ ਯੂਨੀਅਨ ਵਿਖੇ ਮੁੜ ਪ੍ਰਧਾਨ ਬਣੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਅਤੇ

ਹਮ ਨਹੀ ਸੁਧਰੇਗੇ, ਮਾਮਲਾ ਸਰਕਾਰੀ ਹਸਪਤਾਲ ਦਾ, ਬਿਨ੍ਹਾਂ ਕਿਸੇ ਮਾਪਦੰਡਾਂ ਤੋ ਕੁਰਸੀਆਂ ’ਤੇ ਬੈਠੇ ਕਰਮਚਾਰੀ ਮਰੀਜਾਂ ’ਤੇ ਪੈ ਰਹੇ ਨੇ ਭਾਰੂ

ਅਕਸਰ ਸੁਰਖੀਆ ਵਿਚ ਰਹਿਣ ਵਾਲਾ ਸਥਾਨਕ ਸਬ ਡਵੀਜਨਲ ਹਸਪਤਾਲ ਤਪਾ ਨਾਲ ਇਕ ਹੋਰ ਸੁਰਖੀ ਜੁੜ ਗਈ ਹੈ। ਜਿਸ ਨੇ ਹਸਪਤਾਲ ਦੀ ਕਾਰੁਗਜਾਰੀ ਅਤੇ ਪ੍ਰਬੰਧਾਂ ’ਤੇ ਵੱਡਾ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਹਸਪਤਾਲ ਦੀ ਕਾਰੁਗਜਾਰੀ ਵੇਖ ਕੇ ਸ਼ੋਅਲੇ ਫਿਲਮ ਦਾ ਸੀਨ ਯਾਦ ਆ ਜਾਂਦਾ ਹੈ, ਜਿਸ ਵਿਚ ਜੇਲ੍ਹਰ ਅਸਰਾਨੀ ਦਾ ਡਾਇਲਾਗ ’ ਹਮ ਨਹੀ ਸੁਧਰੇਗੇ ‘ ਪਰ ਸੁਧਰੀਆ ਉਸ ਵੇਲੇ ਜਦ ਤੱਤਾ ਸਰੀਆ ਹੱਥ ਵਿਚ ਚੁੱਕ ਲਿਆ, ਸੋ ਹੁਣ ਹਸਪਤਾਲ ਦਾ ਕੁਝ ਸਟਾਫ ਵੀ ਹੁਣ ਸੁਧਰਨ ਦੀ ਥਾਂ ਤੱਤਾ 

ਫਰੀਦਕੋਟ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਭ ਨੂੰ ਪਾ ਸਕਦੇ ਨੇ ਸਿਆਸੀ ਤੌਰ ’ਤੇ ਪੜਣੇ,

ਭਾਰਤੀ ਜਨਤਾ ਪਾਰਟੀ ਵੱਲੋ ਬੀਤੇ ਕੱਲ ਆਪਣੀ ਜਾਰੀ ਕੀਤੀ ਸੂਚੀ ਵਿਚ ਪੰਜਾਬ ਅੰਦਰਲੇ ਅੱਧੀ ਦਰਜਣ ਉਮੀਦਵਾਰਾਂ ਦਾ ਐਲਾਣ ਤੋ ਬਾਅਦ ਸੂਬੇ ਅੰਦਰ ਕਿਸੇ ਵੀ ਸਿਆਸੀ ਧਿਰ ਨਾਲ ਇਨ੍ਹਾਂ ਚੋਣਾਂ ਵਿਚ ਹੋਣ ਵਾਲੇ ਸਿਆਸੀ ਗਠਜੋੜ ਨੂੰ ਵਿਰਾਮ ਲਗਾ ਦਿੱਤਾ ਹੈ। ਜਾਰੀ ਸੂਚੀ ਵਿਚ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਨੇ ਗਾਇਕੀ ਦੇ ਖੇਤਰ ਵਿਚਲੇ ਵੱਡੇ ਨਾਂਅ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਪਾਰਟੀ ਉਮੀਦਵਾਰ ਵਜੋ ਉਤਾਰ ਕੇ ਆਮ ਆਦਮੀ ਪਾਰਟੀ 

ਪੰਜਾਬ ਬਚਾਓ ਯਾਤਰਾ ਨੇ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਵਰਕਰਾਂ 'ਚ ਭਰਿਆ ਜੋਸ਼, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਰਾਮਪੁਰਾ ਫੂਲ ਪਹੁੰਚਣ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਹੋਇਆਂ ਕਿਹਾ ਕਿ ਰਾਮਪੁਰਾ ਫੂਲ ਵਾਲੇ ਝਾੜੂ ਵਾਲਿਆਂ ਤੋਂ ਜ਼ਿਆਦਾ ਹੀ ਅੱਕੇ ਹੋਏ ਲੱਗਦੇ ਹਨ ਤੇ ਝਾੜੂ ਵਾਲਿਆਂ ਦਾ ਬੁਖਾਰ ਲਾਉਣ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿਉ 

ਭਾਜਪਾ ਦੇ ਐੱਮ.ਐੱਸ.ਐੱਮ.ਈ. ਸੈੱਲ ਦੇ ਜਿਲਾ ਅਸ਼ਵਨੀ ਬਹਾਵਲਪੁਰੀਆ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਵੱਲੋ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕਰਨ ’ਤੇ ਇਕ ਯਾਦਗਾਰੀ ਸਨਮਾਨ ਸਮਾਰੋਹ ਗੋਇਲ ਰਾਇਸ ਮਿਲ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਜਿਲਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਦੀ

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਬਠਿੰਡਾ ਵਿਖੇ ਵੱਡਾ ਇੱਕਠ ਵਿਖਾਈ ਦਿੱਤਾ

ਦੇਸ਼ ਅੰਦਰ ਆਮ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸੂਬੇ ਦੀ ਬਹੁਚਰਚਿਤ ਸੀਟ ਬਠਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਵਿੱਢੀ ਪੰਜਾਬ ਬਚਾਓ ਯਾਤਰਾ ਦੌਰਾਨ ਰੋਡ ਸ਼ੋਅ ਕੱਢਿਆ। ਪਾਰਟੀ ਪ੍ਰਧਾਨ ਬਾਦਲ ਨੇ ਆਮ ਆਦਮੀ ਪਾਰਟੀ ਵੱਲੋ ਚੋਣ ਮੈਦਾਨ ਵਿਚ ਉਤਾਰੇ ਆਪਣੇ ਪੰਜ ਮੰਤਰੀਆਂ ਦਾ ਪਹਿਲਾ ਅਸਤੀਫਾ ਦੇਣ ਅਤੇ ਫੇਰ ਚੋਣ ਮੈਦਾਨ ਵਿਚ ਕੁੱਦਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜਰ ਰਹਿਣ ਕਾਰਨ ਪ੍ਰਸਾਸਕੀ ਅਧਰੰਗ ਨਹੀਂ ਸਹਿ ਸਕਦਾ ਜਦਕਿ ਚੋਣਾਂ ਲੜਨ ਵਾਲੇ ਮੰਤਰੀ ਅਹਿਮ ਵਿਭਾਗਾਂ ’ਤੇ ਬਿਰਾਜਮਾਨ ਹਨ। 

ਉਦਯੋਗਪਤੀ ਅਸਵਨੀ ਬਹਾਵਲਪੁਰੀਆ ਭਾਜਪਾ ਦੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਦੇ ਜਿਲਾ ਪ੍ਰਧਾਨ ਬਣੇ, ਸ਼ਹਿਰੀਆਂ ’ਚ ਖੁਸ਼ੀ ਦੀ ਲਹਿਰ

ਸਥਾਨਕ ਸ਼ਹਿਰ ਦੇ ਉੱਘੇ ਸਮਾਜ ਸੇਵੀ, ਉਦਯੋਗਪਤੀ ਅਤੇ ਸ੍ਰੀ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੂੰ ਭਾਜਪਾ ਹਾਈਕਮਾਂਡ ਨੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ (ਐੱਮ.ਐੱਸ.ਐੱਮ.ਈ. ਸੈੱਲ) ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਲੈ ਕੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਪੱਤਰ ਰਾਹੀ ਇਸ ਨਿਯੁਕਤੀ ’ਤੇ ਸਹੀ ਪਾਈ। ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਅਸ਼ਵਨੀ ਬਹਾਵਲਪੁਰੀਆਂ ਦੀ ਇਸ ਨਿਯੁਕਤੀ ਦਾ ਸ਼ਹਿਰੀਆਂ ਅਤੇ 

पूर्व मुख्यमंत्री शिवराज चौहान की दूसरी राजनीतिक पारी की शुरुआत को लेकर बीजेपी में खुशी की लहर

देश में होने वाले आम चुनाव से पहले बीजेपी ने अपने उम्मीदवारों की पहली सूची जारी कर दी है और पहले दौर में अन्य राजनीतिक दलों को बड़ी चुनौती दी है. पार्टी की ओर से जारी सूची में देश के सबसे बड़े राज्य उत्तर प्रदेश के बाद अहम माने जाने वाले मध्य प्रदेश से दर्जनों उम्मीदवारों को चुनाव मैदान में उतारा गया है. जिसमें सबसे अहम है नवंबर में हुआ विधान सभा चुनाव जीतने वाले पूर्व मुख्यमंत्री 

ਸਾਬਕਾ ਕੈਬਨਿਟ ਮੰਤਰੀ ਕਾਂਗੜ੍ਹ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਅਤੇ ਲੋਕਾਂ ਦਾ ਜਨ ਸੈਲਾਬ ਉਮੜਿਆ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਉਪਰੰਤ ਆਪਣੀ ਗ੍ਰਹਿ ਵਿਖੇ ਰੱਖੀ ਪਲੇਠੀ ਵਰਕਰ ਮਿਲਣੀ ਨੂੰ ਸੰਬੋਧਨ ਕਰਨ ਲਈ ਸੂਬਾਈ ਕਾਂਗਰਸ ਲੀਡਰਸ਼ਿਪ ਅਤੇ ਹਲਕੇ ਦੇ ਲੋਕਾਂ ਦਾ ਵੱਡਾ ਜਨ ਸੈਲਾਬ ਉਮੜਿਆ। ਜਿਸ ਦੀ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਸੁਣਾਈ ਦਿੱਤੀ। ਵੱਡੀ ਗਿਣਤੀ ਵਿਚ ਜੁੜੇ ਹਲਕਾ ਫੂਲ ਦੇ ਵਰਕਰਾਂ ਨੂੰ

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ - ਚੰਡੀਗੜ੍ਹ ਵਿੱਚ ਭਾਜਪਾ ਦਾ ਮੇਅਰ ਬਣਨਾ ਪਾਰਟੀ ਦੀ ਵੱਡੀ ਜਿੱਤ

ਭਾਜਪਾ ਦਾ ਪੰਜਾਬ ਵਿਚ ਦਿਨ ਪ੍ਰਤੀ ਦਿਨ ਵੱਧ ਰਹੇ ਆਧਾਰ ਤੋਂ ਲੱਗਦਾ ਹੈ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਵੱਡੀ ਗਿਣਤੀ ਵਿਚ ਜਿੱਤ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਚੰਡੀਗੜ੍ਹ ਵਿਖੇ ਭਾਜਪਾ ਦਾ ਇੱਕ ਵਾਰ ਫੇਰ ਤੋਂ ਮੇਅਰ ਬਣਨ ਨਾਲ ਵਿਰੋਧੀਆਂ ਦੇ ਜਿੱਤ ਦੇ ਦਾਅਵੇ ਠੁੱਸ ਹੁੰਦੇ ਨਜ਼ਰ ਆ ਰਹੇ ਹਨ। ਇੰਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਅਮਰਜੀਤ ਸ਼ਰਮਾ ਨੇ ਕਰਦਿਆਂ ਕਿਹਾ 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਅਬਲੂ ਵਿਖੇ ਲੋੜਵੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਦੀ ਕੀਤੀ ਸ਼ਰੂਆਤ, * ਡਾ. ਐਸ.ਪੀ. ਸਿੰਘ ਉਬਰਾਏ ਜਲਦੀ ਕਰਨਗੇ ਬਾਲਿਆਂਵਾਲੀ ਕਲੀਨੀਕਲ ਲੈਬ ਦਾ ਉਦਘਾਟਨ :ਪ੍ਰੋ ਬਰਾੜ*

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਟੀਮ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ, ਜੱਸਾ ਸਿੰਘ ਸੰਧੂ ਅਤੇ ਆਰ ਐਸ ਅਟਵਾਲ ਦੇ ਦਿਸਾ ਨਿਰਦੇਸਾ ਅਨੁਸਾਰ ਪਿੰਡ ਅਬਲੂ ਕੋਟਲੀ ਵਿਖੇ ਮਮਤਾ ਰਾਣੀ ਪਤਨੀ ਸਵ: ਧਰਮਪਾਲ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਹ ਜਾਣਕਾਰੀ ਟਰੱਸਟ ਦੀ ਜਿਲ੍ਹਾ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ 21 ਦਸੰਬਰ ਨੂੰ ਟਰੱਸਟ ਦੇ ਮੈਨੇਜਿੰਗ ਟਰੱਸਟੀ 

ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਨਿਰੰਤਰ ਜਾਰੀ!

ਪੰਜਾਬ ਦੇ ਸਰਹੱਦੀ ਇਲਾਕੇ ਦੇ ਝੋਨਾ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਲਗਾਤਾਰ ਬਰਕਰਾਰ ਹੈ ਕਿਉਕਿ ਮਾਲਵੇ ਵਿਚ ਮੁੜ ਸਰਹੱਦੀ ਇਲਾਕੇ ਗੁਰਦਾਸਪੁਰ, ਤਰਨਤਾਰਨ ਅਤੇ ਅੰਮਿ੍ਰਤਸਰ ਦੀਆ ਮੰਡੀਆਂ ਵਿਚੋ ਝੋਨੇ ਦੇ ਭਰੇ ਵੱਡੇ ਟਰਾਲਿਆਂ ਦੇ ਮੂੰਹ ਇਕ ਵਾਰ ਫੇਰ ਇਧਰ ਨੂੰ ਆਉਦੇ ਵਿਖਾਈ ਦੇ ਰਹੇ ਹਨ ਜਦਕਿ ਇਹ ਵਰਤਾਰਾ ਪਿਛਲੇ ਦਹਾਕੇ ਭਰ ਤੋ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਇਲਾਕਿਆਂ ਅੰਦਰੋ ਪਿਛਲੇ ਦਹਾਕੇ ਭਰ ਤੋ ਝੋਨਾ ਮਾਲਵੇ ਦੀਆ ਚੋਲ ਮਿੱਲਾਂ ਵਿਚ ਛੜਾਈ ਲਈ ਮਿੱਲ ਮਾਲਿਕ ਲੈ ਕੇ ਆਉਦੇ ਹਨ, ਕਿਉਕਿ ਉਕਤ ਇਲਾਕੇ ਦੀਆ ਮਿੱਲਾਂ ਪਿਛਲੇ ਸਮੇਂ ਕਈ ਵੱਖ ਵੱਖ ਕਾਰਨਾਂ ਕਰਕੇ ਉਜਾੜੇ ਵਿਚ ਚਲੀਆ ਗਈਆ ਸਨ। 

ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਦੀ ਸਨਅਤ ਨੀਤੀ ’ਤੇ ਉੱਗਲ ਉੱਠਣੀ ਸ਼ੁਰੂ

 ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪਿਛਲੇ ਦਿਨੀ ਸਨਅਤ ਨੀਤੀ ’ਤੇ ਚਰਚਾ ਦੌਰਾਨ ਵਪਾਰੀਆਂ ਨੂੰ ਸੂਬੇ ਅੰਦਰ ਸਨਅਤ ਲਾਉਣ ਦਾ ਖੁੱਲਾ ਸੱਦਾ ਦਿੰਦਿਆਂ ਚੀਨ ਨੂੰ ਉਦਯੋਗ ਵਿਚ ਪਛਾੜਣ ਦਾ ਦਾਅਵਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿਚ ਕੀਤਾ ਗਿਆ, ਪਰ ਜਮੀਨੀ ਪੱਧਰ ’ਤੇ ਸਰਕਾਰ ਅਤੇ ਪ੍ਰਸਾਸਨ ਦੀਆ ਨੀਤੀਆਂ ਵਿਚ ਜਮੀਨ ਅਸਮਾਨ ਦਾ ਫਰਕ ਵਿਖਾਈ ਦਿੰਦਾ ਹੈ 

ਇਤਿਹਾਸ ਗਵਾਹ, ਹਲਕਾ ਫੂਲ ਨੇ ਹਮੇਸ਼ਾਂ ਨਵੇਂ ਚੇਹਰੇ ਨੂੰ ਚਮਕਾਇਆ, ਹੁਣ ਹਿੰਦਾਂ ਮਹਿਰਾਜ ਉਭਰੇਗਾ !

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸ੍ਰੋਮਣੀ ਅਕਾਲੀ ਦਲ ਵੱਲੋ ਨਵਾਂ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਲਗਾਉਣ ਉਪਰੰਤ ਸਿਆਸੀ ਤਸਵੀਰ ਬਦਲਣੀ ਸ਼ੁਰੂ ਹੋ ਗਈ ਹੈ, ਭਾਵੇਂ ਫੂਲ ਹਲਕੇ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ 2022 ਤੋ ਬਾਅਦ ਇਕ ਵੱਡਾ ਸਿਆਸੀ ਫੇਰਬਦਲ ਵਿਖਾਈ ਦਿੱਤਾ। ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। 

ਰਾਮਪੁਰਾ ਫੂਲ ਨਗਰ ਕੌਸਲ ਚੋਣਾਂ ਲਈ ਬਹੁਕੋਣੇ ਮ੍ਰੁਕਾਬਲੇ ਵਿਚ ਕਿਹੜੀ ਧਿਰ ਮਾਰੇਗੀ ਬਾਜੀ, ਤਸਵੀਰ ਹੋਈ ਸਾਫ

ਸਥਾਨਕ ਨਗਰ ਕੌਸਲ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਿਆਸੀ ਪਿੜ ਵਿਚ ਉਤਾਰਣ ਤੋ ਪਹਿਲਾ ਉਨਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਤੇ ਪ੍ਰਭਾਵ ਛੱਡੇ ਜਾਣ ਦੇ ਨਾਲੋ ਨਾਲ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਲਈ ਵੀ ਸ਼ਹਿਰੀ ਵੋਟਰਾਂ ਤੋ ਵੋਟ ਲਈ ਜਾ ਸਕੇ। ਹਲਕੇ ਦੇ ਨੌਜਵਾਨ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਪ੍ਰਭਾਵਸ਼ਾਲੀ ਆਪ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਗ੍ਰਾਮ

ਢਿਲਵਾਂ ਵਿਖੇ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

ਨੇੜਲੇ ਪਿੰਡ ਢਿਲਵਾਂ ਵਿਖੇ ਮੁਸਕਾਨ ਬਿਊੁਟੀ ਪਾਰਲਰ ਵੱਲੋ ਤੀਆ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਅਤੇ ਕੁੜੀਆਂ ਨੇ ਰਲਮਿਲ ਕੇ ਪੰਜਾਬੀ ਵਿਰਸੇ ਦਾ ਪ੍ਰਤੀਕ ਗਿੱਧਾ ਵਿਚ ਪੰਜਾਬੀ ਬੋਲੀਆਂ ਰਾਹੀ ਰੰਗ ਬੰਨਿਆਂ। ਮੈਡਮ ਮੁਸਕਾਨ ਵੱਲੋ ਸੱਭਿਆਚਾਰ ਪ੍ਰਦਰਸ਼ਨੀ ਲਗਾਈ। ਰੰਗਾਂ ਰੰਗ ਪ੍ਰੋਗਰਾਮ ਦੌਰਾਨ ਗਿੱਧਾ ਅਤੇ ਭੰਗੜਾ ਦੀ ਵਧੀਆ ਪੇਸ਼ਕਾਰੀ ਰਾਹੀ ਸਾਉਣ ਮਹੀਨੇ ਨਾਲ ਸਬੰਧਤ ਤੀਜ

ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੰਡੀ ’ਚ ਹੋ ਰਹੀ ਲੁੱਟ ਸਹੀ ਸਿੱਧ ਹੋਈ, ਮਾਰਕੀਟ ਕਮੇਟੀ ਨੇ ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੋਟਿਸ ਦਿੱਤਾ

ਤਪਾ ਮਾਰਕੀਟ ਕਮੇਟੀ ਅਧੀਨ ਪਿਛਲੇ ਦਿਨਾਂ ਤੋ ਚਲ ਰਹੀ ਮੂੁੰਗੀ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ ਦੀ ਖਬਰ ਸੱਚ ਸਾਬਿਤ ਹੋਈ, ਕਿਉਕਿ ਪਿਛਲੇ ਦਿਨਾਂ ਤੋ ਲਗਾਤਾਰ ਛਿੜੀ ਇਹ ਚਰਚਾ ਤੋ ਬਾਅਦ ਗੂੜੀ ਨੀਂਦ ਸੁੱਤੀ ਮਾਰਕੀਟ ਕਮੇਟੀ ਨੂੰ ਹਲੂਣਾ ਆਇਆ ਅਤੇ ਨੀਂਦੋ ਜਾਗਦਿਆਂ ਹੀ ਉਸ ਨੇ ਪਹਿਲੇ ਹੀਲੇ ਹੀ 10 ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੌਟਿਸ ਦੇ ਕੇ ਖਾਨਾਪੂਰਤੀ ਕਰ ਦਿੱਤੀ ਹੈ, ਭਾਵੇਂ ਖਰੀਦਦਾਰ ਆੜਤੀਆਂ ਵਿਚਕਾਰ ਇਸ ਨੋਟਿਸ ਨੂੰ ਲੈ ਕੇ 

1234