ਤਪਾ ਅੰਦਰ ਭਾਜਪਾ ਦਾ ਹਾਲ 12 ਪੂਰਵੀਏ 18 ਚੁੱਲਿਆਂ ਵਾਲਾ
7ਡੇਅ ਨਿੳੂਜ ਸਰਵਿਸ
ਬਰਨਾਲਾ, ਲੋਕ ਸਭਾ ਹਲਕਾ ਸੰਗਰੂਰ ਤੋ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਲਈ ਬਰਨਾਲਾ ਜਿਲ੍ਹੇਂ ਅੰਦਰ ਸਿਰਦਰਦੀ ਵਧਣ ਵਾਲੀਆ ਖਬਰਾਂ ਆ ਰਹੀਆ ਹਨ, ਸੂਬੇ ਅੰਦਰ ਭਾਜਪਾ ਦਾ ਜਿੱਥੇ ਕਿਸਾਨ ਵਿਰੋਧ ਕਰ ਰਹੇ ਹਨ, ਇਸ ਦੇ ਉਮੀਦਵਾਰਾਂ ਦਾ ਪਿੰਡਾਂ ਵਿਚ ਵੜਣ ਵੇਲੇ ਕਈ ਅੋਕੜਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਸਿੱਧਾ ਅਸਰ ਭਾਜਪਾ ਦੇ ਚੋਣ ਪ੍ਰਚਾਰ ’ਤੇ ਪੈ ਰਿਹਾ ਹੈ ਜਦਕਿ ਪਾਰਟੀ ਵੱਲੋ ਉਮੀਦਵਾਰ ਐਲਾਣਨ ਵਿਚ ਵੀ ਦੇਰੀ ਵੀ ਇਕ ਪ੍ਰਮੁੱਖ ਕਾਰਨ ਹੈ, ਪਰ ਇਸ ਸਭ ਕੁਝ ਦੇ ਬਾਵਜੂਦ ਆਮ ਲੋਕਾਂ ਖਾਸ ਕਰ ਸ਼ਹਿਰੀਆਂ ਅਤੇ ਹਿੰਦੂੁਆਂ ਵਿਚ ਭਾਜਪਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ, ਜੋ ਕਮਲ ਦਾ ਫੁੱਲ ਖਿੜਾਉਣ ਲਈ ਤਰਲੋਮੱਛੀ ਹਨ। ਜਿਸ ਦਾ ਮੁੱਖ ਕਾਰਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੋਧਿਆ ਵਿਚਲੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਿਠਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਕੰਮ ਪ੍ਰਮੁੱਖ ਹਨ। ਭਾਜਪਾ ਅੰਦਰ ਪਿਛਲੇ ਸਮੇਂ ਤੋ ਜਿੰਨ੍ਹੀਆਂ ਦਲਬਦਲੀਆ ਹੋ ਕੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਭਾਜਪਾ ਵਿਚ ਸਮੂਲੀਅਤ ਕੀਤੀ ਹੈ, ਆਪਣੇ ਆਪ ਵਿਚ ਇਕ ਰਿਕਾਰਡ ਹੈ, ਜਿਨ੍ਹਾਂ ਨੇ ਭਾਜਪਾ ਲਈ ਕੰਮ ਕਰਨਾ ਸ਼ੁਰੂ ਕੀਤਾ, ਪਰ ਭਾਜਪਾ ਦੇ ਪੁਰਾਣੇ ਵਰਕਰ ਆਪਣੇ ਆਪ ਨੂੰ ਪਿੱਛਾ ਹੁੰਦਾ ਵੇਖ ਕੂਹਣੀਆ ਮਾਰਨ ਲੱਗ ਪਏ ਹਨ। ਬਰਨਾਲਾ ਜਿਲ੍ਹੇਂ ਦੇ ਅਹਿਮ ਸ਼ਹਿਰ ਤਪਾ ਅੰਦਰ ਭਾਜਪਾ ਨੇ 12 ਪੂਰਵੀਏ 18 ਚੁੱਲੇ ਵਿਖਾਈ ਦੇਣ ਲੱਗ ਪਏ ਹਨ, ਭਾਵੇਂ ਭਾਜਪਾ ਨਾਲ ਭਾਵਨਤਿਮਕ ਤੌਰ ’ਤੇ ਜੁੜੇ ਕੁਝ ਆਗੂ ਨੰਗੇ ਪੈਰ ਇਸ ਵੇਲੇ ਘਰ-2 ਪਾਰਟੀ ਦੇ ਝੰਡੇ ਵੰਡ ਰਹੀੇ ਹਨ, ਤਾਂ ਜੋ ਪਾਰਟੀ ਦੀ ਤਪਾ ਅੰਦਰ ਵੋਟ ਬੈਂਕ ਵਿਚ ਵਾਧਾ ਕੀਤਾ ਜਾ ਸਕੇ। ਪਰ ਕੁਝ ਭਾਜਪਾ ਦੇ ਆਗੂ ਅੱਜ ਵੀ ਪਾਰਟੀ ਜਾਂ ਉਮੀਦਵਾਰ ਦੇ ਫੰਡ ’ਤੇ ਨਿਗ੍ਹਾਂ ਟਿਕਾਈ ਬੈਠੇ ਹਨ, ਕਿਉਕਿ ਖੰਭਾਂ ਵਾਂਗ ਭਾਜਪਾ ਦੇ ਉੱਭਰੇ ਇਹ ਆਗੂ ਪਿਛਲੀ ਜਿਮਣੀ ਚੋਣ ਵਾਂਗ ਹਰੇਕ ਬੂਥ ਲਈ ਆਉਣ ਵਾਲੇ ਫੰਡ ਨੂੰ ਛੱਕਣ ਦੀ ਤਿਆਰੀ ਵਿਚ ਬੈਠੇ ਹਨ। ਜਿਨ੍ਹਾਂ ਚੋਣਾਂ ਤੋ ਹਫਤਾ ਭਰ ਪਹਿਲਾ ਹੀ ਇਸ ਸਬੰਧ ਵਿਚ ਵਿਉਤਬੰਦੀ ਘੜ ਲਈ ਹੈ ਤਾਂ ਜੋ ਆਉਦਿਆਂ ਹੀ ਫੰਡ ਨੂੰ ਆਪੋ ਆਪਣੇ ਬੰਦਿਆਂ ਨੂੰ ਦਿਵਾ ਕੇ ਕੰਮ ਨੇਪਰੇ ਚਾੜਿਆ ਜਾ ਸਕੇ। ਜਿਕਰਯੋਗ ਇਹ ਵੀ ਹੈ ਕਿ ਪਹਿਲਾ ਵੀ ਬਰਨਾਲਾ ਵਿਧਾਨ ਸਭਾ ਸੀਟ ਵੇਲੇ ਜਦ ਅਕਾਲੀ ਭਾਜਪਾ ਦਾ ਸਿਆਸੀ ਤੌਰ ’ਤੇ ਗਠਜੋੜ ਸੀ ਤਦ ਇਕ ਵੱਡੀ ਫੈਕਟਰੀ ਵਿਚੋ ਆਏ ਫੰਡ ਸਬੰਧੀ ਵੀ ਇਧਰੋ ਉਧਰੋ ਕੀਤੇ ਧਨ ਦੀ ਚਰਚਾ ਖੂਬ ਸੁਣਾਈ ਦੇਣ ਲੱਗੀ ਸੀ, ਜਦਕਿ ਇਸ ਵਾਰ ਚੋਣਾਂ ਤੋ ਬਾਅਦ ਕਈ ਪਾਜ ਉਧੜਣਗੇ।
ਚਲਦਾ