Saturday, January 11, 2025
BREAKING NEWS
ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋਨਗਰ ਕੋਂਸਲ ਰਾਮਪੁਰਾ ਦੀ ਚੋਣ ’ਚ ਹਾਕਮ ਧਿਰ ’ ਆਪ ’ ਨੂੰ ਟੱਕਰ ਦੇਣ ਲਈ ਬਣੀ ਵਿਉਤ , ਚੋਣਾਂ ਦਾ ਐਲਾਣ ਜਲਦ ਕਾਂਗਰਸ ਹਾਈਕਮਾਂਡ ਨੇ ਬਰਨਾਲਾ ਹਲਕੇ ਦੀ ਚੋਣ ਮੁਹਿੰਮ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸੌਂਪੀਨੈਣੇਵਾਲ ਅੰਦਰ ਅਕਾਲੀ ਦਲ ਦੀ ਸਿਆਸੀ ਚੜ੍ਹਤ, ਦਰਬਾਰਾ ਸਿੰਘ ਗੁੂਰੂ ਦੇ ਸਿਆਸੀ ਸ਼ਗਿਰਦ ਗਗਨਦੀਪ ਸਿੰਘ ਨੈਣੇਵਾਲ ਬਣੇ ਸਰਪੰਚ, ਸਾਬਕਾ ਪ੍ਰਮੁੱਖ ਸਕੱਤਰ ਗੁਰੂ ਦੇ ਲੋਕਾਂ ਪੱਖੀ ਕੰਮ ਕਰਨ ਦੀ ਕਾਰਜਸ਼ੈਲੀ ਤੋ ਪ੍ਰਭਾਵਿਤ ਹੋਏ ਨਵ ਨਿਯੁਕਤ ਸਰਪੰਚ ਗਗਨਦੀਪ ਸਿੰਘ

Business

ਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂ

ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ ਪੁੱਜ ਗਈ ਹੈ। ਜਿੱਥੇ ਖੁਦ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੁਹਿੰਮ ’ਚ ਜੁਟ ਗਏ ਹਨ। ਇਸੇ ਤਹਿਤ ਵਾਰਡ ਨੰਬਰ 31 ਵਿਖੇ ਕਾਲਾ ਢਿੱਲੋਂ ਦੀ ਧੀ ਗੁਰਵੀਨ ਕੌਰ ਢਿੱਲੋਂ ਵਲੋਂ ਘਰ-ਘਰ ਜਾ ਕੇ ਆਪਣੇ ਪਿਤਾ ਦੇ ਹੱਕ ’ਚ ਵੋਟਾਂ ਦੀ ਮੰਗ ਕੀਤੀ ਗਈ। ਗੁਰਵੀਨ ਕੌਰ ਢਿੱਲੋਂ ਨੇ ਕਿਹਾ ਕਿ ਸ਼ਹਿਰ ’ਚ ਜਿੱਥੇ ਕਿਤੇ ਵੀ ਲੋਕਾਂ ਨਾਲ ਧੱਕਾ ਹੋਇਆ 

ਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋ

ਪੰਜਾਬ ’ਚ ਵੱਡੇ ਬਦਲਾਅ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਬਦਲਾਅ ਦੀ ਪਹਿਲੀ ਕੜੀ ਤੋਂ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਪੰਜਾਬ ਦੇ ਸਰਕਾਰੀ ਖਜਾਨੇ ਦੀ ਖੁੱਲ੍ਹ ਕੇ ਬਰਬਾਦੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਤੇ ਕਰਨੀ ’ਚ ਬਹੁਤ ਫਰਕ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭੈਣੀ ਮਹਿਰਾਜ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ

ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ
ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ
ਬਰਨਾਲਾ/ਤਪਾ ਮੰਡੀ, 16 ਅਕਤੂਬਰ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,
ਜਿਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਚ ਪੰਜ ਦਹਾਕਿਆਂ ਪਹਿਲਾ ਰੱਲਾ ਤੋ ਆ ਕੇ ਵਸੇ ਜੱਸਲ ਪਰਿਵਾਰ ਦੇ ਨੋਜਵਾਨ ਮੋਹਨ ਜੱਸਲ ਮੋਨੀ ਨੇ ਪਿੰਡ ਅੰਦਰਲੇ ਸਿਆਸੀ ਘਾਗਾਂ ਨੂੰ ਪੰਚਾਇਤੀ ਚੋਣਾਂ ਵਿਚ ਹਰਾ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਦੀ ਗੂੰਜ ਸਿਆਸੀ ਸੱਥ ਵਿਚ ਵੱਖਰੇ ਰਾਗ ਅਲਾਪ ਰਹੀ ਹੈ। ਚਾਰ ਕੋਨੇ ਮੁਕਾਬਲੇ ਵਿਚ ਦਰਮਿਆਣੇ ਤਬਕੇ ਦੇ ਪਿੰਡ ਵਿਚਲੇ ਨੌਜਵਾਨਾਂ ਅਤੇ ਔਰਤਾਂ ਨੇ ਮੋਨੀ ਦੀ ਵਾਂਗਡੋਰ ਸੰਭਾਲੀ। ਜਿਨ੍ਹਾਂ ਨੇ ਸਾਹਮਣੇ ਵਾਲੀ ਪਾਸੇ ਪੈਸੇ ਵਾਲਿਆਂ ਸਣੇ ਪਿੰਡ ਦੀ ਕਈ ਵਾਰ ਵਾਂਗਡੋਰ ਸੰਭਾਲਣ ਵਾਲਿਆਂ ਨੂੰ ਕਿਨਾਰੇ ਲਾ ਕੇ ਸਰਪੰਚ ਵਜੋ ਮੋਨੀ ਦੀ ਜਿੱਤ ਦਰਜ ਕਰਵਾ ਦਿੱਤੀ। ਅੱਠ ਦਿਨ ਚਾਰੋ ਪਹਿਰ ਚੱਲੇ ਇਸ ਪੰਚਾਇਤੀ ਚੋਣ ਮੇਲੇ ਵਿਚ ਭਾਵੇਂ ਕਈ ਤਰ੍ਹਾਂ ਦੇ ਨਾਹਰੇ ਵਿਰੋਧੀ ਪੱਖ ਲਈ ਲੱਗਦੇ ਰਹੇ। ਜਿਨ੍ਹਾਂ ਵਿਚ ਮੋਨੀ ਜੱਸਲ ਨੂੰ ਪਿੰਡ ਤੋ ਬਾਹਰਲਾ, ਜਾਤ ਬਰਾਦਰੀ ਜਾਂ ਫੇਰ ਚੋਣ ਜਿੱਤਣ ਲਈ ਵਰਤੇ ਜਾਣ ਵਾਲੇ ਹਰ ਹਰਫੇ ਦੀ ਵਰਤੋ ਇਸ ਚੋਣ ਵਿਚ ਹੋਈ, ਜਿਸ ਦੇ ਚਲਦਿਆਂ ਸਰਪੰਚ ਉਮੀਦਵਾਰ ਡਾ ਸੁਖਮਹਿੰਦਰ ਸਿੰਘ ਦਾ ਪੱਲੜਾ ਮੁੱਢ ਤੋ ਹੀ ਭਾਰੀ ਦਰਸਾਇਆ ਜਾ ਰਿਹਾ ਸੀ, ਜਿਨ੍ਹਾਂ ਦੇ ਵੇਹੜੇ ਆਥਣ ਵੇਲੇ ਕਾਫੀ ਰੋਣਕਾਂ ਵੀ ਲੱਗਦੀਆ ਰਹੀਆ, ਦੂਜੇ ਪਾਸੇ ਸਾਬਕਾ ਸਰਪੰਚ ਅਤੇ ਉਮੀਦਵਾਰ ਦਰਸ਼ਨਪਾਲ ਸਿੰਘ ਪੱਖੋ ਦੇ ਰੋਡ ਸ਼ੋਅ ਦੌਰਾਨ ਵੀ ਭਰਵੇਂ ਇਕਠ ਨੇ ਇਕ ਵਾਰ ਤਾਂ ਦੰਦ ਜੋੜ ਦਿੱਤੇ ਸਨ, ਜਦਕਿ ਚੋਥੇ ਜੱਟ ਬਰਾਦਰੀ ਦੇ ਬਾਬਾ ਬਲਵੀਰ ਸਿੰਘ ਜੈ ਜੈ ਕਾਰ ਦੀ ਲੋਕਾਂ ਨੇ ਵੈਸੇ ਹੀ ਜੈ ਜੈ ਕਾਰ ਕਰ ਦਿੱਤੀ, ਪਰ ਮੋਨੀ ਖੁਦ ਅਤੇ ਸਮੱਰਥਕ ਮੁੱਢ ਤੋ ਲੈ ਕੇ ਆਖਿਰ ਤੱਕ ਅਡੋਲ ਰਹੇ ਅਤੇ ਆਪਣੇ ਕੰਮ ਵਿਚ ਲੱਗੇ ਰਹੇ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਕੱਟੜ ਆਗੂ/ਸਮੱਰਥਕ ਵਜੋ ਪਿੰਡ ਅੰਦਰ ਵਿਚਰਣ ਵਾਲੇ ਮੋਨੀ ਦੇ ਹੱਕ ਵਿਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵੋਟ ਰਾਜ ਵਿਚ ਆਪਣੇ ਸਿਆਸੀ ਪੱਤੇ ਖੋਲਦਿਆਂ ਜਿੱਤ ਵਿਚ ਆਪਣਾ ਯੋਗਦਾਨ ਪਾਇਆ, ਪਰ ਇਸ ਚੋਣ ਨੇ ਇਹ ਤਾਂ ਸਾਬਿਤ ਕਰ ਦਿੱਤੇ ਕਿ ਸਿਆਸੀ ਧੁੰਨਤਰਾਂ ਨੂੰ ਵੀ ਚੋਣ ਮੈਦਾਨ ਵਿਚ ਅੰਨੇ ਦਾ ਜੱਫਾ ਵੀ ਹਰਾ ਸਕਦਾ ਹੈ। ਉਧਰ ਨਵ ਨਿਯੁਕਤ ਸਰਪੰਚ ਮੋਹਨ ਜੱਸਲ ਮੋਨੀ ਦਾ ਕਹਿਣਾ ਹੈ ਕਿ ਲੋਕਾਂ ਨਾ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

ਰਾਮਪੁਰਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼ 5000 ਨਸ਼ੀਲੀਆ ਗੋਲੀਆ ਅਤੇ 4000 ਨਸ਼ੀਲੇ ਕੈਪਸੂਲ, ਇੱਕ ਕਾਰ ਸਮੇਤ ਦੋਸ਼ੀ ਗ੍ਰਿਫਤਾਰ

ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੇ ਗਾਂਧੀ IPS ਐਸ.ਪੀ (ਇੰਨਵੈ:) ਬਠਿੰਡਾ ਦੀ ਰਹਿਨੁਮਾਈ ਹੇਠ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਰਦੀਪ ਸਿੰਘ ਪੀ.ਪੀ.ਐਸ.ਡੀ.ਐੱਸ.ਫੂਲ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਬਠਿੰਡਾ ਦੀ

ਤਪਾ ਵਿਚ ਗੰੁਡਾਗਰਦੀ ਦਾ ਨੰਗਾ ਨਾਚ, ਫਲ ਫਰੂਟ ਵੇਚਣ ਵਾਲੇ ਰੇਹੜੀ ਵਾਲੇ ਦਾ ਕਤਲ

ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨ ਤੋ ਗੁੰਡਾਗਰਦੀ ਦਾ ਨੰਗਾ ਨਾਚ ਚਲ ਰਿਹਾ ਹੈ, ਜਿਸ ਕਾਰਨ ਅੱਧੀ ਦਰਜਣ ਦੇ ਕਰੀਬ ਲੜਾਈਆ ਝਗੜਿਆਂ ਦੇ ਚਲਦਿਆਂ ਬੀਤੇ ਕੱਲ ਕੌਮੀ ਮਾਰਗ ‘ਤੇ ਸਥਿਤ ਬਾਜੀਗਰ ਬਰਾਦਰੀ ਨਾਲ ਸਬੰਧਤ ਇਕ ਫਲ ਫਰੂਟ ਦੀ ਰੇਹੜੀ ਲਾਉਣ ਵਾਲੇ ਨੌਜਵਾਨ 

ਕੇਂਦਰ ਦੀ ਭਾਜਪਾ ਸਰਕਾਰ ਦਾ ’ਇਕ ਰਾਸ਼ਟਰ ਇਕ ਚੋਣ’ ਫੈਸਲਾ ਦੇਸ਼ ਹਿੱਤ ਵਾਲਾ- ਦਿਨੇਸ਼ ਗਰਗ ਮੰਡਲ ਪ੍ਰਧਾਨ

ਭਾਰਤੀ ਜਨਤਾ ਪਾਰਟੀ ਰਾਮਪੁਰਾ ਫੂਲ ਦੇ ਮੰਡਲ ਪ੍ਰਧਾਨ ਦਿਨੇਸ ਗਰਗ ਦੀ ਅਗਵਾਈ ਵਿਚ ਪਾਰਟੀ ਵੱਲੋਂ ਵਿੱਢੀ ਮੈਂਬਰਸ਼ਿਪ ਮੁਹਿੰਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋ ਲੋਕ ਭਲਾਈ ਵਾਲੀਆਂ ਚਲਾਈਆ ਸਕੀਮਾਂ ਨੂੰ 

ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਨੇ ਐਸ.ਡੀ.ਐਚ. ਤਪਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ, ਚਾਰ ਦਹਾਕਿਆਂ ਬਾਅਦ ਔਰਤ ਡਾਕਟਰ ਹਸਪਤਾਲ ਦੀ ਉੱਚ ਅਧਿਕਾਰੀ ਵਜੋ ਤੈਨਾਤੀ ਹੋਈ

ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਵੱਲੋਂ ਅੱਜ ਸਬ ਡਵੀਜਨਲ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਡਾ. ਇੰਦੂ ਐਮ.ਐਸ. (ਆਈ) ਹਨ ਤੇ ਉਨ੍ਹਾਂ 1999 ਵਿਚ ਆਰ.ਐਚ. ਠੀਕਰੀਵਾਲ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ। ਫਿਰ ਉਨਾਂ ਨੇ ਬਤੌਰ

ਰਾਮਪੁਰਾ ਫੂਲ ਵਿਖੇ ਡਾਕਟਰ ਦਾ ਹਸਪਤਾਲ ਬਣਨ ਤੋ ਪਹਿਲਾ ਹੀ ਆਇਆ ਵਿਵਾਦਾਂ ਦੇ ਘੇਰੇ ’ਚ

ਨਗਰ ਕੌਂਸਲ ਰਾਮਪੁਰਾ ਫੂਲ ਦਾ ਅਖਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਨਣਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਇੱਥੇ ਹੋ ਰਹੇ ਘਪਲਿਆਂ ਅਤੇ ਗਲਤ ਕੰਮਾਂ ਕਰਕੇ ਇਹ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਇੱਥੇ ਅਕਸਰ ਹੀ ਵੱਡੀ ਪੱਧਰ ਤੇ ਧਾਂਦਲੀਆਂ ਹੁੰਦੀਆਂ ਆਈਆਂ ਹਨ, ਪਰ ਹੁਣ ਭਾਵੇਂ ਆਮ

ਜਵਾਹਰ ਨਵੋਦਿਆਂ ਸਕੂਲ ’ਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ, ਸੀਨੀਅਰ ਵਿਦਿਆਰਥੀਆਂ ਆਪਣੇ ਜੂਨੀਅਰਾਂ ਤੋ ਪਾਣੀ ਵਾਲੀਆ ਬੋਤਲਾਂ ਭਰਵਾਉਣ ਦੇ ਨਾਲ ਬਾਥਰੁੂਮ ਕਰਵਾਉਦੇ ਸਨ ਸਾਫ, ਇਨਕਾਰ ਕਰਨ ’ਤੇ ਚਾੜਿਆ ਕੁਟਾਪਾ, ਵਿਦਿਆਰਥੀ ਹਸਪਤਾਲ ’ਚ ਦਾਖਿਲ

ਸਰਕਾਰਾਂ ਅਤੇ ਪ੍ਰਸਾਸਨ ਲੱਖ ਜੋਰ ਲਾਉਣ ਕਿ ਸਕੂਲਾਂ/ਕਾਲਜਾਂ ਅੰਦਰ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਬੰਦ ਹੋ ਗਈ ਹੈ, ਪਰ ਅੱਜ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਜਿਸ ਦੀ ਮਿਸਾਲ ਬਰਨਾਲਾ ਜਿਲ੍ਹੇਂ ਦੇ ਪਿੰਡ ਢਿਲਵਾਂ ਵਿਖੇ ਸਥਿਤ ਕੇਂਦਰ ਸਰਕਾਰ ਵੱਲੋ ਸਥਾਪਿਤ ਜਵਾਹਰ ਨਵੋਦਿਆਂ ਸਕੂਲ ਅੰਦਰੋ ਲਈ ਜਾ ਸਕਦੀ ਹੈ। ਤਿੰਨ ਦਿਨ ਪਹਿਲਾ ਸਕੂਲ

ਰਾਜਸੀ ਹਵਾ, ’ ਧੀਏ ਕੰਮ ਕਰ ਨੂੰਹੇਂ ਕੰਨ ਧਰ ‘ ਹੁਣ ਨਗਰ ਕੋਸਲ ’ਚ ਵੀ ਖੇਡਿਆ ਜਾਵੇਗਾ ਰੰਗ

ਟਰੱਕ ਯੂਨੀਅਨ ਤਪਾ ਦਾ ਲਟਕਦਾ ਆ ਰਿਹਾ ਮਾਮਲਾ ਆਖਿਰ ਨੇਪਰੇ ਚੜ ਗਿਆ, ਜਿਸ ਲਈ ਵਿਧਾਇਕ ਲਾਭ ਸਿੰਘ ਉਗੋਕੇ ਸਣੇ ਉਸ ਦੇ ਧੜੇ ਨੂੰ ਰਾਜਸੀ ਤੌਰ ’ਤੇ ਕਾਫੀ ਜੋਰ ਅਜਮਾਇਸ਼ ਕਰਨੀ ਪਈ, ਭਾਵੇਂ ਜੋਰ ਅਜਮਾਇਸ਼ ਦੌਰਾਨ ਕਈ ਵਾਰ ਸਫਲਤਾ ਨਾ ਮਿਲਣ ’ਤੇ ਰਾਜਸੀ ਹਵਾ ਵੀ ਪ੍ਰਭਾਵਿਤ ਹੁੰਦੀ ਰਹੀ, ਕਿਉਕਿ ਸਾਹਮਣੇ ਖੜੀ ਰਾਜਸੀ ਧਿਰ ਵੀ ਇਨ੍ਹਾਂ

ਵਿਵਾਦਤ, ਟਰੱਕ ਯੂਨੀਅਨ ਮਾਮਲਾ ਨਿਬੜਿਆ, ਛਿੱਕਾ ਟੁੱਟਾ, ਬਿੱਲੀ ਦੇ ਭਾਗੀ

ਜਿਲ੍ਹੇਂ ਦੀ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਦਾ ਮਾਮਲਾ ਲੰਘੀਆ ਲੋਕ ਸਭਾ ਚੋਣਾਂ ਤੋ ਬਾਅਦ ਸੱਤਾਧਾਰੀਆਂ ਲਈ ਹੀ ਮੁੱਛ ਦਾ ਸਵਾਲ ਬਣ ਗਿਆ ਸੀ, ਕਿਉਕਿ ਪ੍ਰਧਾਨਗੀ ਹਥਿਆਉਣ ਲਈ ਹੀ ਆਮ ਆਦਮੀ ਪਾਰਟੀ ਦੇ ਦੋ ਧੜੇ ਆਹਮੋ ਸਾਹਮਣੇ ਜੋਰ ਅਜਮਾਇਸ਼ ਕਰ ਰਹੇ ਸਨ, ਪਰ ਜਿੱਥੇ ਪਹਿਲੀ ਧਿਰ ਪ੍ਰਧਾਨਗੀ ਛੱਡਣ ਲਈ ਰਾਜੀ ਨਹੀ ਸੀ, ਉਥੇ

ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਲਈ ਸਰਬਸੰਮਤੀ ਨਾਲ ਚੋਣ ਹੋਣ ਦੀਆ ਸੁਰਾਂ ਉੱਠਣ ਲੱਗੀਆ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕ ਭਰਵੀਂ ਮੀਟਿੰਗ ਐਤਵਾਰ ਨੂੰ ਹੋਈ। ਜਿਸ ਵਿਚ ਆੜਤੀਆਂ ਦੇ ਕਈ ਮੂੰਹ ਅੱਡੀ ਖੜੇ ਮਸਲਿਆਂ ਸਬੰਧੀ ਖੁੱਲੀ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਸਾਹਮਣੇ ਆਇਆ ਕਿ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਨੁੰਮਾਇਦਿਆਂ ਅਤੇ 

ਟਰੱਕ ਯੂਨੀਅਨ ਤਪਾ ਦਾ ਮਾਮਲਾ ਉਲਝਿਆ, ਸ਼ੀਲਾ ਭੂਤ ਅਤੇ ਚੱਠਾ ਹੱਥ ਵਾਂਗਡੋਰ ਫੜਾਉਣ ਦੇ ਯਤਨ ਅਤੇ ਢਿਲੋ/ਪੰਧੇਰ ਵੱਲੋ ਵਿਰੋਧ ਦੇ ਯਤਨ ਜਾਰੀ

ਸਥਾਨਕ ਟਰੱਕ ਯੂਨੀਅਨ ਵਿਖੇ ਪਿਛਲੇ ਲੰਬੇਂ ਸਮੇਂ ਤੋ ਪ੍ਰਧਾਨਗੀ ਪਦ ਲਈ ਚਲਦੀ ਘੇਸ-2 ਆਖਿਰ ਅੱਜ ਇਕ ਨਵੇਂ ਰੂਪ ਵਿਚ ਵਿਖਾਈ ਦਿੱਤੀ। ਜਿਸ ਵਿਚ ਟਕਸਾਲੀ ਆਪ ਪਾਰਟੀ ਆਗੂ ਜਸਵਿੰਦਰ ਸਿੰਘ ਚੱਠਾ ਅਤੇ ਸੁਸ਼ੀਲ ਕੁਮਾਰ ਭੂਤ ਆਪਣੇ ਵੱਡੀ ਗਿਣਤੀ ਵਿਚ ਸਮੱਰਥਕਾਂ ਨਾਲ ਆਥਣ ਦੀ ਪੁਕਾਰ ਵੇਲੇ ਟਰੱਕ ਯੂਨੀਅਨ ਵਿਚ ਪੁੱਜੇ। ਜਿਨ੍ਹਾਂ ਨੇ ਟਰੱਕ ਯੂਨੀਅਨ ਦੀ ਸਟੇਜ ’ਤੇ ਜਾਣਾ ਚਾਹਿਆ, ਭਾਵੇਂ ਪਹਿਲਾ ਕਾਬਜ ਧੜੇ ਵਿਚਲੇ ਪ੍ਰਧਾਨ ਤੇਜਿੰਦਰ ਸਿੰਘ ਢਿਲੋ ਅਤੇ

ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਦਾ ਹਿੱਸਾ ਬਣਾਉਣ ’ਤੇ ਰਾਮਪੁਰਾ ’ਚ ਖੁਸ਼ੀ ਦਾ ਮਾਹੋਲ

ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਿਚ ਲੁਧਿਆਣਾ ਲੋਕ ਸਭਾ ਹਲਕਾ ਤੋ ਭਾਜਪਾ ਦੇ ਚਿੰਨ ’ਤੇ ਚੋਣ ਲੜਣ ਵਾਲੇ ਉਮੀਦਵਾਰ ਕਮ ਤਿੰਨ ਵਾਰ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਬਤੌਰ ਮੰਤਰੀ ਸਾਮਲ ਕਰਨ ਦੀ ਖੁਸ਼ੀ ਵਿਚ ਹਲਕਾ ਰਾਮਪੁਰਾ ਫੂਲ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਅਥਾਹ ਖੁਸ਼ੀ ਪਾਈ ਗਈ। ਜਿਨਾਂ ਨੇ ਰਵਨੀਤ ਸਿੰਘ ਬਿੱਟੂ 

ਸ਼ਹਿਰ ਦਾ ਸੱਚਾ ਸਮਾਜ ਸੇਵੀ ਅਤੇ ਲੋਕ ਸਘੰਰਸ਼ ਦਾ ਹਾਣੀ ਕੌਸਲਰ ਧਰਮਪਾਲ ਸ਼ਰਮਾ

ਅਜੌਕੇ ਯੁੱਗ ਵਿਚ ਬੇਸ਼ੱਕ ਹਰੇਕ ਸ਼ਹਿਰ ਪਿੰਡ ਅੰਦਰ ਲੋਕਾਂ ਵਿਚਕਾਰ ਵਿਚਰਣ ਵਾਲਾ ਵਿਅਕਤੀ ਖੁਦ ਨੂੰ ਸਮਾਜ ਸੇਵੀ ਅਖਵਾਉਣ ਨੂੰ ਪਹਿਲ ਦਿੰਦਾ ਹੈ, ਪਰ ਲੋਕ ਦਿਲਾਂ ਵਿਚ ਵਸੇ ਹਰੇਕ ਸ਼ਹਿਰ/ਪਿੰਡ ਅੰਦਰ ਚੰਦ ਬੰਦਿਆਂ ਨੂੰ ਹੀ ਦਿਲੋ ਇਹ ਖਿਤਾਬ ਦਿੱਤਾ ਜਾਂਦਾ ਹੈ। ਤਪਾ ਸ਼ਹਿਰ ਅੰਦਰ ਧਰਮਪਾਲ ਸ਼ਰਮਾਂ ਇਸ ਵੇਲੇ ਸ਼ਹਿਰ ਦਾ ਸੱਚਾ ਸੁੱਚਾ ਸਮਾਜ ਸੇਵੀ ਕਹਾਉਣ ਦਾ ਹੱਕਦਾਰ ਬਣਿਆ ਹੋਇਆ ਹੈ ਕਿਉਕਿ ਮੌਜੂਦਾ ਸਮੇਂ ਅੰਦਰ ਲੋਕਾਂ ਲਈ 

ਸ੍ਰੋਮਣੀ ਅਕਾਲੀ ਦਲ ਨੇ ਹਲਕਾ ਤਲਵੰਡੀ ਸਾਬੋ ਦੀ ਸਿਆਸੀ ਵਾਂਗਡੋਰ ਰਵੀਪ੍ਰੀਤ ਸਿੰਘ ਸਿੱਧੂ ਦੇ ਹੱਥ ਸੋਪੀ

ਮਾਲਵੇ ਦੇ ਪੰਥਕ ਹਲਕਾ ਤਲਵੰਡੀ ਸਾਬੋ ਤੋ ਸ੍ਰੋਮਣੀ ਅਕਾਲੀ ਦਲ ਨੂੰ ਲੰਘੀਆ ਲੋਕ ਸਭਾ ਚੋਣਾਂ ਵਿਚ ਮਿਲੇ ਭਰਵੇੀ ਹੁੰਗਾਰੇ ਤੋ ਬਾਅਦ ਪਾਰਟੀ ਨੇ ਇਕ ਵੱਡਾ ਸਿਆਸੀ ਫੈਸਲਾ ਲੈਦਿਆਂ ਹਲਕਾ ਤਲਵੰਡੀ ਸਾਬੋ ਤੋ ਪਾਰਟੀ ਦੇ ਹਲਕਾ ਇੰਚਾਰਜ ਵਜੋ ਰਵੀਪ੍ਰੀਤ ਸਿੰਘ ਸਿੱਧੂ ਨੂੰ ਇੰਚਾਰਜ ਐਲਾਣਿਆ। ਜਿਸ ਦੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਕਸ ’ਤੇ ਸ਼ੇਅਰ ਕੀਤੀ। ਜਿਸ ਵਿਚ ਪਾਰਟੀ ਪ੍ਰਧਾਨ ਬਾਦਲ ਨੇ ਲਿਖਿਆ 

'लाडली बहन योजना' वाले पूर्व मुख्यमंत्री शिव राज चौहान ने नए केंद्रीय मंत्रिमंडल में मंत्री पद की शपथ ली, मध्य प्रदेश में खुशी की लहर.

मध्य प्रदेश के चर्चित पूर्व मुख्यमंत्री शिवराज चौहान लगातार तीसरी बार प्रधानमंत्री नरेंद्र मोदी के नेतृत्व वाली एनडीए की केंद्र सरकार में कैबिनेट मंत्री बने हैं, जिससे प्रदेश में खुशी की लहर है। राज्य के विकास और प्रगति में और तेजी आने के संकेत हैं। पांच दशक से राजनीति में रहे पूर्व मुख्यमंत्री शिवराज चौहान ने मध्य प्रदेश के विदिशा लोकसभा क्षेत्र से अपने विरोधी को 8 लाख से ज्यादा वोटों 

ਮੁੱਖ ਮੰਤਰੀ ਭਗਵੰਤ ਮਾਨ ਦੀ ’ਕਿੱਕਲੀ‘ ਬਠਿੰਡਾ ਲੋਕ ਸਭਾ ਸੀਟ ਤੋ ਸ੍ਰੀਮਤੀ ਬਾਦਲ ਦੀ ਜਿੱਤ ਨੂੰ ਰੋਕ ਨਾ ਸਕੀ

ਪੰਜਾਬ ਦੀ ਬਹੁਚਰਚਿਤ ਅਤੇ ਸ੍ਰੋਮਣੀ ਅਕਾਲੀ ਦਲ ਲਈ ਵੱਕਾਰ ਵਜੋ ਵੇਖੀ ਜਾਣ ਵਾਲੀ ਲੋਕ ਸਭਾ ਬਠਿੰਡਾ ਸੀਟ ਨੂੰ ਆਖਿਰ ਸ੍ਰੋਮਣੀ ਅਕਾਲੀ ਦਲ ਜਿੱਤਣ ਵਿਚ ਸਫਲ ਰਿਹਾ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਚੋਥੀ ਵਾਰ ਸੰਸਦ ਮੈਂਬਰ ਬਣੀ ਸਾਬਕਾ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ ਨੇ ਪੰਜ ਕੋਣੇ ਮੁਕਾਬਲੇ ਵਿਚ ਆਪਣੇ ਸਿਆਸੀ ਵਿਰੋਧੀ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ 

ਤਾਜੋਕੇ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪੁੱਟਣਾ ਮਹਿੰਗਾ ਪਿਆ, ਮਾਮਲਾ ਦਰਜ

  ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਪਹਿਲੀ ਜੂਨ ਭਾਵ ਚੋਣਾਂ ਵਾਲੇ ਦਿਨ ਪਿੰਡ ਦੇ ਅੱਡੇ ’ਤੇ ਭਾਜਪਾ ਦਾ ਬੂਥ ਪੁੱਟਣ ਅਤੇ ਬੂਥ ’ਤੇ ਬੈਠੇ ਭਾਜਪਾ ਵਰਕਰ ਨਾਲ ਲੜਾਈ ਕਰਨ ਦੇ ਮਾਮਲੇ ਵਿਚ ਆਖਿਰ ਭਾਜਪਾ ਵਰਕਰ ਦੀ ਸੁਣੀ ਗਈ ਅਤੇ ਬੂਥ ਪੁੱਟਣ ਵਾਲੇ ਕਿਸਾਨ ਜੱਥੇਬੰਦੀ ਦੇ ਵਰਕਰ ਕਮ ਪਿੰਡ ਵਾਸੀ ’ਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਤੋ ਮਿਲੀ ਜਾਣਕਾਰੀ 

ਸਵ: ਸ਼ਾਮ ਲਾਲ ਬਾਂਸਲ ਤਾਜੋਕੇ ਵਾਲਿਆਂ ਨੂੰ ਵੱਖ ਵੱਖ ਆਗੂਆਂ ਵੱਲੋ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਸਥਾਨਕ ਸ਼ਹਿਰ ਦੇ ਕਾਰੋਬਾਰੀ ਰਾਵਿੰਦਰ ਬਾਂਸਲ ਅਤੇ ਡਾਕਟਰ’ਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ ਦੇ ਪਿਤਾ ਸਵ: ਸ਼ਾਮ ਲਾਲ ਬਾਂਸਲ (ਤਾਜੋਕੇ ਵਾਲਿਆਂ) ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਧਾਰਮਿਕ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸ਼ਾਂਤੀ ਹਾਲ ਵਿਖੇ ਪਾਏ ਗਏ। ਅਚਾਰੀਆ ਰਾਕੇਸ਼ ਸ਼ਰਮਾ ਵੱਲੋ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੀ ਕਥਾ ਸੁਣਨ ਦੀ ਮਹੱਤਤਾ ਜੋ ਸਾਨੂੰੂ ਜੀਵਨ ਮਰਨ ਤੋ ਭੈਅ ਮੁਕਤ ਕਰਦੀ ਹੈ 

ਭਦੌੜ ਸ਼ਹਿਰ ਦੀ ਬਦਲੀ ਸਿਆਸੀ ਫਿਜਾ ਦਾ ਅਸਰ ਵਿਖਾਈ ਦੇਣ ਲੱਗਿਆ। ਪ੍ਰਧਾਨ ਮਨੀਸ਼ ਭਦੌੜ ਵੱਲੋ ਆਯੋਜਿਤ ਮੀਟਿੰਗ ’ਚ ਸੀਨੀਅਰ ਆਗੂ ਪਰਮਿੰਦਰ ਭੰਗੂ ਸਣੇ ਵੱਡੀ ਗਿਣਤੀ ’ਚ ਵਲੰਟੀਅਰਜ ਨੇ ਕੀਤੀ ਸ਼ਿਰਕਤ

ਭਦੌੜ (ਬਰਨਾਲਾ), 7ਡੇਅ ਨਿੳੂਜ ਸਰਵਿਸ : ਲੋਕ ਸਭਾ ਹਲਕਾ ਸੰਗਰੂਰ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਿਆਸੀ ਕਾਫਲੇ ਵਿਚ ਲਗਾਤਾਰ ਵਾਧਾ ਹੋਇਆ ਹੈ। ਜਿਲਾ ਬਰਨਾਲਾ ਦੇ ਸ਼ਹਿਰ ਭਦੌੜ ਨਗਰ ਕੌਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਵੱਲੋ ਆਮ ਆਦਮੀ ਪਾਰਟੀ ’ਚ ਸਮੂਲੀਅਤ ਕਰਨ ਸਾਰ ਹੀ ਵਲੰਟੀਅਰ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। 

ਮਦਰ ਟੀਚਰ ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਮਾਣ ਦੀ ਥਾਂ ਅਪਮਾਨ ਵੱਲ ਵਧਿਆ, ਮਾਪਿਆਂ ’ਚ ਰੋਸ

ਇਲਾਕੇ ਦੀ ਵਿੱਦਿਅਕ ਸੰਸਥਾਂ ਮਦਰ ਟੀਚਰ ਸਕੂਲ ਬਰਨਾਲਾ (ਆਸਥਾ ਇਨਕਲੇਵ) ਦੀ ਦਫਤਰੀ ਗਲਤੀ ਕਾਰਨ ਇਕ ਵਿਦਿਆਰਥਣ ਦੇ ਮਾਪਿਆਂ ਵਿਚ ਜਿੱਥੇ ਰੋਸ ਪਾਇਆ ਜਾ ਰਿਹਾ ਹੈ, ਉਥੇ ਵਿਦਿਆਰਥਣ ਮਾਨਸਿਕ ਤੌਰ ’ਤੇ ਪੀੜਤ ਵਿਖਾਈ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਐਸ.ਈ ਬੋਰਡ ਵੱਲੋ ਬੀਤੇ ਦਿਨੀ ਐਲਾਣੇ ਦਸਵੀਂ ਦੇ ਨਤੀਜੇ ਵਿਚੋ ਤਪਾ ਦੇ ਡਾਕਟਰ’ਜ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਗਸੀਰ ਸਿੰਗਲਾ ਦੀ ਧੀ ਜਾਨਵੀ ਸਿੰਗਲਾ ਨੇ 97.2 ਅੰਕ 

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਤਪਾ ਮੰਡੀ :- ਇਲਾਕੇ ਦੀ ਮੰਨੀ ਪ੍ਰਮੰਨੀ ਸਮਾਜ ਸੇਵੀ ਸੰਸਥਾਂ ਸਹਾਰਾ ਵੈਲਫੇਅਰ ਕਲੱਬ ਦੀ ਪ੍ਰੇਰਨਾ ਸਦਕਾ ਇਕ ਲੋੜਵੰਦ ਅਗਾਂਹਵਧਣ ਦੀ ਇੱਛਾ ਵਾਲੇ ਵਿਦਿਆਰਥੀ ਦੀ ਆਰਥਿਕ ਸਹਾਇਤਾ ਲਈ ਸਮਾਜ ਸੇਵੀ ਭੂਤ ਪਰਿਵਾਰ ਅੱਗੇ ਆਇਆ। ਸਟੇਟ ਐਵਾਰਡੀ ਅਤੇ ਸੰਸਥਾਂ ਨਾਲ ਜੁੜੇ ਸਾਬਕਾ ਪ੍ਰਧਾਨ ਪਵਨ ਕੁਮਾਰ ਬਤਾਰਾ ਨੇ ਦੱਸਿਆਂ ਕਿ ਪਿੰਡ ਦਰਾਜ ਦੇ ਇਕ ਹੁਸ਼ਿਆਰ ਪੜਾਈ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਜੰਟਾਂ ਸਿੰਘ 

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਸਾਦਾ ਜੀਵਨ ਹਮੇਸ਼ਾਂ ਇਨਸਾਨ ਨੂੰ ਤੰਦਰੁਸਤੀ ਅਤੇ ਸੰਤੁਸ਼ਟੀ ਬਖਸ਼ਦਾ ਹੈ। ਜਿਸ ਦੀ ਉਦਹਾਰਣ ਸ਼ਾਮ ਲਾਲ ਬਾਂਸਲ (ਤਾਜੋਕੇ ਵਾਲਿਆਂ ਤੋ) ਤੋ ਲਈ ਜਾ ਸਕਦੀ ਹੈ। ਜਿਨ੍ਹਾਂ ਨੇ ਆਪਣਾ ਜੀਵਨ ਅਨੇਕਾਂ ਸਹੂਲਤਾਂ ਦੇ ਬਾਵਜੂਦ ਵੀ ਸਾਦਗੀ ਭਰੇ ਢੰਗ ਨਾਲ ਬਿਤਾਇਆ। ਸ਼ਾਮ ਲਾਲ ਬਾਂਸਲ ਜੀ ਦਾ ਜਨਮ 5 ਜੁਲਾਈ 1942 ਨੂੰ ਪਿਤਾ ਭਗਵਾਨ ਦਾਸ ਬਾਂਸਲ ਜੀ ਦੇ ਘਰ ਮਾਤਾ ਅਮਰ ਦੇਵੀ ਦੀ ਕੁੱਖੋ ਹੋਇਆ। ਪ੍ਰਾਇਮਰੀ ਸਿੱਖਿਆ ਆਰੀਆ ਸਕੂਲ ਵਿਚ ਲਈ 

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਜਿਲਾ ਬਰਨਾਲਾ ਦੇ ਤਪਾ ਰੇਲਵੇ ਪਲੇਟ ਫਾਰਮ ’ਤੇ ਬੀਤੀ ਰਾਤ ਇਕ ਮਾਲ ਗੱਡੀ ਵਿਚੋ ਕਈ ਕੁਇੰਟਲ ਚੋਲ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਕੱਲ ਇਕ ਮਾਲ ਗੱਡੀ ਹੰਡਿਆਇਆ ਤੋ ਬਠਿੰਡਾ ਵੱਲ ਨੂੰ ਜਾ ਰਹੀ ਸੀ। ਜਿਸ ਦੇ ਤਪਾ ਰੇਲਵੇ ਪਲੇਟ ਫਾਰਮ ’ਤੇ ਰੁਕਣ ਤੋ ਬਾਅਦ ਕੁਝ ਨੋਜਵਾਨਾਂ ਨੇ ਮਾਲ ਗੱਡੀ ਦੀ ਬੋਗੀ ਦੀ ਸੀਲ ਨੂੰ ਤੋੜ ਕੇ ਉਸ ਵਿਚੋ ਕਈ ਕੁੰਇਟਲ ਚੋਲ ਚੋਰੀ ਕਰ ਲਏ। ਜਿਸ ਤੋ ਬਾਅਦ ਅਚਾਨਕ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਅੱਜ ਜਿਲਾ ਬਰਨਾਲਾ ਦੇ ਹਲਕਾ ਭਦੌੜ ਅੰਦਰ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੈਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਪੁੱਜੀ। ਯਾਤਰਾ ਬਾਹਰਲੀ ਅਨਾਜ ਮੰਡੀ ਤੋ ਸ਼ੁਰੂ ਹੋ ਕੇ ਸ਼ਹਿਰ ਵਿਚਕਾਰ ਰੱਖੇ ਅੱਧੀ ਦਰਜਣ ਤੋ ਵੱਧ ਪਾਰਟੀ ਪ੍ਰੋਗਰਾਮਾਂ ਵਿਚ ਪੁੱਜੀ। ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ 

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਮੌੜ ਅੰਦਰ ਪਿਛਲੇ ਡੇਢ ਦਹਾਕੇ ਤੋ ਕਾਂਗਰਸੀਆਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਵਾਲੇ ਜਮੀਨੀ ਪੱਧਰ ਦੇ ਜੁੜੇ ਆਗੂ ਨੂੰ ਸਿਆਸੀ ਤੌਰ ’ਤੇ ਆਪਣੇ ਨਾਲ ਜੋੜ ਕੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿਆਸੀ ਰਲੇਵਾਂ ਕਰਨ ਵਾਲੇ ਹਲਕਾ ਮੌੜ ਦੇ ਕਾਂਗਰਸ ਆਗੂ ਅਤੇ ਪਾਰਟੀ ਦੇ ਕਿਸਾਨ ਸੈੱਲ ਦੇ ਅਹੁਦੇਦਾਰ ਗਗਨਦੀਪ ਸਿੰਘ ਸਿੱਪੀ ਭਾਕਰ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਸਥਾਨਕ ਅੰਦਰਲੇ ਬੱਸ ਅੱਡੇ ਕੋਲ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਵਿਚੋ ਆਪਣੀ ਘਰੈਲੂ ਲੋੜ ਲਈ ਇਕ ਲੱਖ ਰੁਪੈ ਕਢਵਾ ਕੇ ਲਿਜਾਣ ਵਾਲੇ ਕਿਸਾਨ ਦੀਆ ਅੱਖਾਂ ਸਾਹਮ੍ਰਣੇ ਹੀ ਬੈਂਕ ਦੇ ਦਰਾਂ ਤੋ ਇਕ ਨਿਆਣਾ ਲੱਖ ਰੁਪੈ ਨੂੰ ਹੱਥ ਮਾਰ ਕੇ ਚਲਦਾ ਬਣਿਆ ਜਦਕਿ ਨੌਜਵਾਨ ਕਿਸਾਨ ਹੱਥ ਮਲਦਾ ਹੀ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਕੋਠੇ ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਜਦ ਦੁਪਿਹਰ ਵੇਲੇ 

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਸਿਆਸੀ ਹੁਲਾਰਾ ਮਿਲਿਆ ਜਦ ਹਲਕੇ ਦੇ ਪਿੰਡ ਕੋਟਦੁੰਨਾ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਦਰਜਣਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਪਾਰਟੀ ਚੋਣ ਚਿੰਨ ਵਾਲੀ ਪੱਟੀ ਪਾ ਕੇ ਵਿਧਾਇਕ ਉਗੋਕੇ ਨੇ ਸਨਮਾਨ ਕੀਤਾ।

ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੇ ਸਿਰ ਤੋ ਕੋਈ ਵਾਰੋ ਮਿਰਚਾਂ, ਚੰਦਰਿਆਂ ਨੂੰ ਨਜਰਾਂ ਨੇ ਖਾ ਲਿਆ

ਪੰਜਾਬ ਵਿਚ ਕਿਸੇ ਵੇਲੇ ਬਰਨਾਲਾ ਜਿਲ੍ਹੇਂ ਦੇ ਅਕਾਲੀਆਂ ਦੀ ਧਾਕ ਪੈਂਦੀ ਸੀ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ 2002 ਦੇ ਰਾਜ ਆਉਣ ਤੋ ਪਹਿਲਾ ਕੈਪਟਨ ਦੇ ਹੱਕ ਵਿਚ ਚਲੀ ਸਿਆਸੀ ਹਨੇਰੀ ਨੂੰ ਵੀ ਅਕਾਲੀਆਂ ਨੇ ਬਰਨਾਲਾ ਜਿਲ੍ਹੇਂ ਅੰਦਰ ਠੱਲ ਦਿੱਤਾ ਸੀ ਅਤੇ ਉਸ ਵੇਲੇ ਦੀਆ ਵਿਧਾਨ ਸਭਾ ਦੀਆ ਤਿੰਨੇ ਹੀ ਸੀਟਾਂ ਬਰਨਾਲਾ, ਸ਼ੇਰਪੁਰ ਅਤੇ ਧਨੌਲਾ ਵਿਚ ਅਕਾਲੀਆਂ ਨੇ ਕਾਂਗਰਸ ਨੂੰ ਧੂੜ ਚਟਾ ਦਿੱਤੀ ਸੀ ਪਰ ਹੋਲੀ ਹੋਲੀ ਅਕਾਲੀਆਂ ਦਾ ਇਹ ਸਿਆਸੀ ਕਿਲਾ ਢਹਿ ਢੇਰੀ ਹੋਣ ਲੱਗਿਆ

ਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗ

ਸਥਾਨਕ ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਭੂਤ ਪਰਿਵਾਰ ਦੀ ਹੋਣਹਾਰ ਧੀ ਨੇ ਜੱਜ ਬਣ ਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਜਿਸ ਤੋ ਬਾਅਦ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਹੈ ਜਦਕਿ ਸਭ ਤੋ ਵੱਡੀ ਗੱਲ ਇਹ ਹੈ ਕਿ ਨਵ ਨਿਯੁਕਤ ਧੀ ਜੀਆ ਗਰਗ ਨੇ ਪਹਿਲੀ ਵਾਰ ਹੀ ਪੰਜਾਬ ਅੰਦਰ ਪੀ.ਸੀ.ਐਸ (ਜੁਡੀਸ਼ਰੀ) ਦੀ ਪ੍ਰੀਖਿਆ ਪਾਸ ਕੀਤੀ ਹੈ। ਨਵ ਨਿਯੁਕਤ ਜੱਜ ਬਣੀ ਜੀਆ ਗਰਗ ਪੁੱਤਰੀ ਸ੍ਰੀਮਤੀ ਕੁਸ਼ਲ ਗਰਗ ਅਤੇ ਸੰਜੀਵ ਗਰਗ ਆਸ਼ੂ ਪੁੱਤਰ ਸਵ: ਮੇਘ ਰਾਜ ਭੂਤ ਨੇ ਮੀਡੀਆ ਨੂੰ ਦੱਸਿਆਂ ਕਿ ਉਸ ਨੇ ਦਸਵੀਂ ਤੱਕ ਦੀ ਸਿੱਖਿਆ ਬਰਨਾਲਾ ਦੇ 

ਜਦ ਰੰਗਰਲੀਆ ਮਨਾਉਣ ਤੋ ਪਹਿਲਾ ਹੀ ਰੰਗ ਵਿਚ ਭੰਗ ਪੈ ਗਿਆ-

 ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬਣੇ ਖਾਣ ਪੀਣ ਵਾਲੇ ਹੋਟਲ ਅੱਜ ਕੱਲ ਮਨਚਲਿਆਂ ਅਤੇ ਰੰਗਰਲੀਆ ਦੇ ਅੱਡਿਆਂ ਵਜੋ ਵੀ ਮਸ਼ਹੂਰ ਹਨ, ਪਰ ਬੀਤੇ ਦਿਨੀ ਇਥੋ 5/7 ਕਿਲੋਮੀਟਰ ਦੂਰ ਸਥਿਤ ਇਕ ਹੋਟਲ ਵਿਚ ਰਾਤ ਵੇਲੇ ਰੰਗਰਲੀਆ ਬਣਾਉਣ ਆਏ ਦੋ ਵੀ.ਆਈ.ਪੀ ਪੜੇ ਲਿਖੇ ਜੋੜਿਆਂ ਦੇ ਅਜਿਹਾ ਰੰਗ ਵਿਚ ਭੰਗ ਪਿਆ ਕਿ ਦੋਵੇ ਮੁੰਡੇ ਆਪਣੀਆ ਸਹੇਲੀਆ ਨੂੰ ਸੰਭਾਲਦੇ ਹੀ ਥੱਕ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾ ਦੋ ਪੜੇ ਲਿਖੇ (well educated) ਜੋੜੇ ਸੂਰਜ ਦੀ ਟਿੱਕੀ ਛਿਪਣਸਾਰ

ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਤੋ ਦੋ ਵਾਰ ਚੋਣ ਲੜ੍ਹ ਚੁੱਕੇ ਜਨਮੇਜਾ ਸਿੰਘ ਸੇਖੋ ਨੇ ਹਲਕਾ ਮੌੜ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਸਣੇ ਆਪਣੇ ਸਮੱਰਥਕਾਂ ਅਤੇ ਹਲਕਾ ਵਾਸੀਆਂ ਦੇ ਇਕ ਰੈਲੀ ਰੂੁਪੀ ਮੌੜ ਦੇ ਇਕ ਪੈਲੇਸ ਵਿਚ ਰੱਖੇ ਭਰਵੇਂ ਇੱਕਠ ਨੂੰ ਆਉਦੀਆ ਲੋਕ ਸਭਾ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਕੀਤੀ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਸਿਆਸੀ ਦਲ ਹਨ,

ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ

ਰਿਸ਼ਵਤ ਮਾਮਲੇ ਵਿਚ ਅੱਗੇ ਚਲ ਰਹੀ ਐਫ.ਸੀ.ਆਈ ਨੇ ਹੁਣ ਰਿਸ਼ਵਤ ਲੈਣ ਦੇ ਤਰੀਕਿਆਂ ਨੂੰ ਬਦਲ ਲਿਆ ਹੈ ਕਿਉਕਿ ਕਿਸੇ ਵੇਲੇ ਸਿੱਧੇ ਰੁੂਪ ਵਿਚ ਹੀ ਐਫ.ਸੀ.ਆਈ ਦੇ ਅਧਿਕਾਰੀ-ਮਿੱਲ ਮਾਲਿਕਾਂ ਤੋ ਪ੍ਰਤੀ ਗੱਡੀ ਵਸੂਲੀ ਪਾ ਲੈਦੇ ਸਨ ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਆਪਣੇ ਉਡਣ ਦਸਤਿਆਂ ਰਾਹੀ ਦਬੋਚੇ ਅਨੇਕਾਂ ਭਿ੍ਰਸ਼ਟਾਚਾਰੀਆਂ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਦੇ ਮਨਾਂ ਅੰਦਰ ਡਰ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਸ ਕਾਰਨ ਹੁਣ ਰਿਸ਼- ਦਾ ਧਨ ਤਪਾ ਸ਼ਹਿਰ ਅੰਦਰ ਦੋ ਤਿੰਨ ਮਿੱਲ ਮਾਲਿਕਾਂ ਦੇ ਮੁਨੀਮ ਹੀ ਇਕੱਤਰ ਕਰਦੇ ਹਨ।

ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਇਕ ਟੁੱਲ ਹੋਈ ਡਾਕਟਰਨੀ ਨੇ ਖੂਬ ਹੰਗਾਮਾਂ ਕੀਤਾ। ਤਪਾ ਤੋ 8/10 ਕਿਲੋਮੀਟਰ ਪਿਛਾਂਹ ਇਕ ਔਰਤ ਸੜਕ ਦੇ ਐਨ ਵਿਚਕਾਰ ਤੁਰਦੀ ਨਜਰ ਆਈ। ਜਿਸ ਤੋ ਕਈ ਵਾਹਨ ਚਾਲਕ ਤਾਂ ਬਚਦੇ ਬਚਾਉਦੇ ਨਿਕਲ ਗਏ, ਆਖਿਰ ਬਰਨਾਲਾ-ਹੰਡਿਆਇਆ ਵੱਲ ਤੋ ਤਪਾ ਵਿਖੇ ਇਕ ਆੜਤੀਏ ਦੇ ਜਿਣਸ ਲੈ ਕੇ ਆ ਰਹੇ ਨੋਜਵਾਨ ਕਿਸਾਨਾਂ ਦੇ ਟਰੈਕਟਰ ਮੂਹਰੇ ਆ ਕੇ ਪੇਚ ਫਸ ਗਿਆ। ਨੋਜਵਾਨਾਂ ਕਿਸਾਨਾਂ ਅਨੁਸਾਰ ਉਹ ਜਿਧਰ ਨੂੰ ਵੀ ਆਪਣੇ ਟਰੈਕਟਰ ਨੂੰ ਮੋੜਣ ਉਧਰ ਨੂੰ ਹੀ ਡੱਕ ਡੋਲੇ ਖਾਂਦੀ ਪੜੀ ਲਿਖੀ ਔਰਤ ਹੋ ਜਾਵੇ। 

ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਦੀ ਸਿਆਸੀ ਖੇਡ ਵਿਗੜੀ, ਲੋਕ ਸਭਾ ਅਧੀਨਲੇ 9 ਹਲਕਿਆਂ ਵਿਚੋ ਅਕਾਲੀ ਦਲ ਦੀ ਚੋਣ ਲੜਣ ਵਾਲਾ ਕੋਈ ਪਾਰਟੀ ’ਚ ਵਿਖਾਈ ਨਹੀ ਦੇ ਰਿਹਾ

ਲੋਕ ਸਭਾ ਹਲਕਾ ਬਠਿੰਡਾ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਕਿ ਕਿਸੇ ਵੇਲੇ ਅਕਾਲੀ ਦਲ ਦੀ ਤੂਤੀ ਸਭ ਤੋ ਵਧੇਰੇ ਲੋਕ ਸਭਾ ਹਲਕਾ ਬਠਿੰਡਾ ਅਧੀਨਲੇ 9 ਹਲਕਿਆਂ ਵਿਚ ਵੱਜਦੀ ਸੀ ਪਰ ਅਜਿਹੀ ਕੋਈ ਐਸੀ ਚੰਦਰੀ ਸਿਆਸੀ ਨਜਰ ਲੱਗੀ ਕਿ ਪੂਰੇ ਦਾ ਪੂਰਾ ਸਿਆਸੀ ਭਾਂਡਾ ਹੀ ਭੰਜ ਕੇ ਰੱਖ ਦਿੱਤਾ। ਲੋਕ ਸਭਾ ਹਲਕੇ ਅਧੀਨਲੇ 9 ਵਿਧਾਨ ਸਭਾ ਹਲਕਿਆਂ ਅੰਦਰ ਸਿਆਸੀ ਤਸਵੀਰ ਤਾਂ 2017 ਵਿਚ ਹੀ ਬਦਲੀ ਨਜਰ ਆਈ 

ਵਿਧਾਇਕ ਉਗੋਕੇ ਨੇ ਜੰਗੀਆਣਾ ਵਿਖੇ ਅਕਾਲੀ ਦਲ ਅਤੇ ਕਾਂਗਰਸ ਨੂੰ ਦਿੱਤਾ ਸਿਆਸੀ ਝਟਕਾ,

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੱਖੋ ਵੱਖ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ
ਉਸ ਵੇਲੇ ਸਿਆਸੀ ਝਟਕਾ ਦਿੱਤਾ ਜਦ ਹਲਕੇ ਦੇ ਪਿੰਡ ਜੰਗੀਆਣਾ ਵਿਖੇ ਦਰਜਣਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ’ਤੇ ਪੱਲਾ ਫੜ ਲਿਆ। ਵਿਧਾਇਕ ਉਗੋਕੇ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਨੂੰ ਪਾਰਟੀ ਚਿੰਨ੍ਹ ਵਾਲੀ ਪੱਟੀ ਪਾ ਕੇ ਸਨਮਾਨਿਤ ਕੀਤਾ। ਵਿਧਾਇਕ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ

ਭਾਜਪਾ ਵੱਲੋ ਮਲੂਕਾ ਪਰਿਵਾਰ ਵਿਚਲੀ ਸਿਆਸੀ ਸੰਨ੍ਹਮਾਰੀ ਨੇ ਅਕਾਲੀ ਦਲ ਦੇ ਪੈਰ ਜਹੇ੍ ਉਖਾੜ ਕੇ ਰੱਖ ਦਿੱਤੇ

ਉਧਰ ਭਾਜਪਾ ਵਿਚ ਸਿਆਸੀ ਰਲੇਵਾਂ ਕਰਨ ਵੇੇਲੇ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜਵੀ ਤਾਰੀਫ ਕਰਦਿਆਂ ਕਿਹਾ ਕਿ ਪਿਛਲੇ 10 ਸਾਲ ਵਿਚ ਕੇਂਦਰ ਸਰਕਾਰ ਨੇ ਦੇਸ਼ ਨੂੰ ਮਜਬੂਤ ਬਣਾਉਣ, ਜਨ ਕਲਿਆਣ ਸਣੇ ਅੰਤਰਰਾਸ਼ਟਰੀ ਪੱਧਰ ’ਤੇ ਨਮਾਣਾ ਖੱਟਣ ਅਤੇ ਮਾਣ ਸਨਮਾਨ ਹਾਸਿਲ ਕੀਤਾ ਹੈ ਜਦਕਿ ਦੇਸ਼ ਦੀ ਮਜਬੂਤੀ, ਵਿਕਾਸ ਅਤੇ ਡਿਜੀਟਲ ਇੰਡੀਆ ਬਣਾਉਣ ਲਈ ਭਾਜਪਾ ਦੀ (4193) ਲੀਡਰਸ਼ਿਪ ਨੇ ਅਥਾਹ ਮਿਹਨਤ ਕੀਤੀ।

ਸਿਆਸਤ ਦੀਆ ਨਵੀਆ ਪਿਰਤਾਂ- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਰਾਮਪੁਰਾ ਫੇਰੀ ਮੌਕੇ ਵੱਡੀ ਗਿਣਤੀ ’ਚ ਸ਼ਹਿਰੀ ਜੁੜੇ, ਸਿਆਸਤ ਦੇ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਸੁਣਨ ਜਾਂ ਮਿਲਣ ਲਈ ਸ਼ਹਿਰੀਆਂ ’ਚ ਉਤਸੁਕਤਾ ਵਿਖਾਈ ਦਿੱਤੀ

ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਪਲੇਠੀ ਫੇਰੀ ਨੇ ਹੀ ਭਾਜਪਾ ਵਰਕਰਾਂ ਅਤੇ ਸ਼ਹਿਰੀਆਂ ਦੇ ਚੇਹਰੇ ’ਤੇ ਰੋਣਕ ਲਿਆ ਦਿੱਤੀ, ਭਾਵੇਂ ਇਸ ਫੇਰੀ ਤੋ ਪਹਿਲਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਘਿਰਾਓ ਕੀਤਾ, ਪਰ ਆਪਣੇ ਮਿੱਥੇ ਸਮੇਂ ’ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਹਿਰ ਅੰਦਰ ਦਸਤਕ ਦਿੱਤੀ। ਸਿਆਸੀ ਮਾਹੋਲ ਦੇ ਕਰੀਬ ਸਵਾ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ 

ਅਰਵਿੰਦ ਕੇਜਰੀਵਾਲ ਗਿ੍ਰਫਤਾਰੀ ਮਾਮਲਾ, ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ, ਲੋਕ ਭਾਜਪਾ ਦਾ ਸਿਆਸੀ ਤਖਤਾ ਪਲਟਣ ਦੀ ਤਿਆਰੀ ’ਚ-ਵਿਧਾਇਕ ਉਗੋਕੇ

ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਦਿੱਲੀ ਵਿਖੇ ਬੀਤੇ ਦਿਨੀ ਹੋਈ ਇੰਡੀਆ ਗਠਜੋੜ ਦੀ ਰੈਲੀ ਵਿਚ ਹੋਏ ਇਕਠ ਸਬੰਧੀ ਬੋਲਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਆਪ ਮੁਹਾਰੇ ਹੋ ਕੇ ਪੁੱਜਣਾ ਸਾਬਿਤ ਕਰਦਾ ਹੈ ਕਿ ਦੇਸ਼ ਦੇ ਲੋਕ ਈਮਾਨਦਾਰ ਆਗੂ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਚਾਹੁੰਦੇ ਸਨ 

12345678910