ਸ੍ਰੋਮਣੀ ਅਕਾਲੀ ਦਲ ਨੇ ਹਲਕਾ ਤਲਵੰਡੀ ਸਾਬੋ ਦੀ ਸਿਆਸੀ ਵਾਂਗਡੋਰ ਰਵੀਪ੍ਰੀਤ ਸਿੰਘ ਸਿੱਧੂ ਦੇ ਹੱਥ ਸੋਪੀ
ਬਠਿੰਡਾ, 10 ਜੂਨ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਮਾਲਵੇ ਦੇ ਪੰਥਕ ਹਲਕਾ ਤਲਵੰਡੀ ਸਾਬੋ ਤੋ ਸ੍ਰੋਮਣੀ ਅਕਾਲੀ ਦਲ ਨੂੰ ਲੰਘੀਆ ਲੋਕ ਸਭਾ ਚੋਣਾਂ ਵਿਚ ਮਿਲੇ ਭਰਵੇੀ ਹੁੰਗਾਰੇ ਤੋ ਬਾਅਦ ਪਾਰਟੀ ਨੇ ਇਕ ਵੱਡਾ ਸਿਆਸੀ ਫੈਸਲਾ ਲੈਦਿਆਂ ਹਲਕਾ ਤਲਵੰਡੀ ਸਾਬੋ ਤੋ ਪਾਰਟੀ ਦੇ ਹਲਕਾ ਇੰਚਾਰਜ ਵਜੋ ਰਵੀਪ੍ਰੀਤ ਸਿੰਘ ਸਿੱਧੂ ਨੂੰ ਇੰਚਾਰਜ ਐਲਾਣਿਆ। ਜਿਸ ਦੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਐਕਸ ’ਤੇ ਸ਼ੇਅਰ ਕੀਤੀ। ਜਿਸ ਵਿਚ ਪਾਰਟੀ ਪ੍ਰਧਾਨ ਬਾਦਲ ਨੇ ਲਿਖਿਆ ਕਿ ਸਖਤ ਮਿਹਨਤ ਵਾਲੇ ਆਗੂ ਰਵੀਪ੍ਰੀਤ ਸਿੰਘ ਸਿੱਧੂ ਨੂੰ ਪਾਰਟੀ ਤਲਵੰਡੀ ਸਾਬੋ ਹਲਕਾ ਤੋ ਆਪਣਾ ਇੰਚਾਰਜ ਐਲਾਣਦਿਆਂ ਖੁਸ਼ੀ ਹੋਈ ਅਤੇ ਮੈਨੂੰ ਭਰੋਸਾ ਹੈ ਕਿ ਸਿੱਧੂ ਇਥੋ ਪਾਰਟੀ ਦੀ ਇਕਜੁਟਤਾ ਨਾਲ ਵਧੀਆ ਨਤੀਜੇ ਦੇਵੇਗਾ। ਉਧਰ ਨਵ ਨਿਯੁਕਤ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਵਜੀਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਸਣੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਉਨ੍ਹਾਂ ’ਚ ਭਰੋਸਾ ਜਤਾਇਆ ਜਦਕਿ ਪਾਰਟੀ ਦੀ ਤਰੱਕੀ ਅਤੇ ਚੜਦੀ ਕਲਾ ਲਈ ਲਗਾਤਾਰ ਯਤਨ ਕਰਾਗਾਂ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੇ ਮੌਜੂਦਾ ਲੋਕ ਸਭਾ ਚੋਣ ਦੋਰਾਨ ਵੀ ਹਲਕਾ ਤਲਵੰਡੀ ਸਾਬੋ ਤੋ ਪਾਰਟੀ ਉਮੀਦਵਾਰ ਨੂੰ ਕਾਫੀ ਵੋਟਾਂ ਨਾਲ ਲੀਡ ਮਿਲੀ ਹੈ। ਜਿਕਰਯੋਗ ਹੈ ਕਿ ਰਵੀਪ੍ਰੀਤ ਸਿੰਘ ਸਿੱਧੂ ਚੋਣਾਂ ਤੋ ਕੁਝ ਦਿਨ ਪਹਿਲਾ ਹੀ ਭਾਜਪਾ ਦੀ ਜਿਲਾ ਦਿਹਾਤੀ ਦੀ ਪ੍ਰਧਾਨਗੀ ਨੂੰ ਸਿਆਸੀ ਤੌਰ ’ਤੇ ਅਲਵਿਦਾ ਆਖ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ। ਉਧਰ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਦਲ ਨਾਲ ਜੁੜੇ ਆਗੂਆਂ/ਵਰਕਰਾਂ ਨੇ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟਾਈ।